ਪੰਜਾਬ ਖੇਤਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਇਹ ਲੇਖ ਵੱਡੇ ਪੰਜਾਬ ਖੇਤਰ ਦੇ ਬਾਰੇ ਹੈ। ਭਾਰਤ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ (ਭਾਰਤ) ਵੇਖੋ। ਪਾਕਿਸਤਾਨ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ (ਪਾਕਿਸਤਾਨ) ਵੇਖੋ।
ਪੰਜਾਬ ਖੇਤਰ, 1903
ਪੰਜਾਬ ਖੇਤਰ ਦਾ ਹਿਸਾ ਜਿਥੇ ਜਿਆਦਾ ਤਰ ਪੰਜਾਬੀ ਬੋਲੀ ਜਾਂਦੀ ਹੈ।

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ

ਪੰਜਾਬ (ਗੁਰਮੁਖੀ: ਪੰਜਾਬ, ਸ਼ਾਹਮੁਖੀ: پنجاب , ਅੰਗ੍ਰੇਜ਼ੀ:Punjab), ਭੁਗੋਲਿਕ ਖੇਤਰ ਹੈ, ਜੋ ਭਾਰਤ ਅਤੇ ਪਾਕਿਸਤਾਨ ਵੰਡਿਆ ਹੋਇਆ ਹੈ, ਜਿਸ ਵਿਚ ਪਕਿਸਤਾਨੀ ਸੂਬਾ ਪੰਜਾਬ ਅਤੇ ਭਾਰਤੀ ਸੂਬੇ ਪੰਜਾਬ, ਹਰਿਆਣਾ, ਹਿਮਾਚਲ , ਚੰਡੀਗੜ੍ਹ ਅਤੇ ਦਿੱਲੀ ਆਉੰਦੇ ਹਨ। ਇਸ ਖੇਤਰ ਦਾ ਨਾਂ ਫ਼ਾਰਸੀ ਬੋੱਲੀ ਤੋਂ ਪਿਆ ਹੈ ਜਿਸਦਾ ਭਾਓ " ਪੰਜ ਪਾਣੀਆਂ ਦੀ ਧਰਤੀ" ਜੋ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਦਰਿਆਵਾਂ ਦਾ ਹਵਾਲਾ ਦਿੰਦਾ ਹੈ। ਸਿੰਧ ਦਰਿਆ ਦੀ ਸਾਰੇ ਸਹਾਇਕ ਦਰਿਆਵਾਂ 'ਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ। ਪੰਜਾਬ ਕੋਲ ਲੰਬਾ ਇਤਹਾਸ ਅਤੇ ਅਮੀਰ ਵਿਰਾਸਤ ਹੈ। ਪੰਜਾਬ ਦੇ ਵਸਣੀਕਾਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਬੋੱਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ। ਪੰਜਾਬ ਖੇਤਰ ਦੇ ਮੁੱਖ ਧਰਮ ਇਸਲਾਮ, ਸਿੱਖੀ ਅਤੇ ਹੰਦੂ ਹਨ।

ਇਹ ਖੇਤਰ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਕ ਸਮੇਂ ਲਹਿੰਦੇ ਪਾਕਿਸਤਾਨ ਅਤੇ ਸ਼ੁਮਾਲੀ-ਲਹਿੰਦੇ ਭਾਰਤ ਦੀ ਵੱਡੀਆ ਰਿਆਸਤਾਂ ਸਨ। ਪੰਜਾਬ ਦਾ ਵੱਡਾ ਹਿੱਸਾ ਤਕਰੀਬਨ ੬੦ ਫ਼ੀਸਦੀ ਜਮਹੂਰੀ ਪਾਕਿਸਤਾਨ ਵਿਚ ਰਿਹ ਗਿਆ ਅਤੇ ੪੦ ਫ਼ੀਸਦੀ ਜਮਹੂਰੀ ਹਿੰਦੁਸਤਾਨ ਵਿਚ ਰਿਹ ਗਿਆ ਜਿੱਥੇ ਇਸਨੂੰ ਮੁੜ੍ਹ ਪੰਜਾਬ, ਹਰਿਆਣਾ, ਹਿਮਾਚਲ ਰਿਆਸਤਾਂ ਵਿਚ ਤਕਸੀਮ ਕੀਤਾ ਗਿਆ।
ਖੇਤਰ ਦੇ ਵਸਣੀਕ ਹਿੰਦ-ਆਰਿਆ ਬੋੱਲੀ ਬੋਲਦੇ ਹਨ। ਇਨ੍ਹਾਂ ਲੋਕਾਂ ਅਲਗ- ਅਲਗ ਧਰਮਾਂ ਦੇ ਹਨ ਜੀਵੇਂ ਸਿੱਖ, ਹਿੰਦੂ, ਮੁਸਲਮਾਨ, ਇਸਾਈ, ਜੈਨੀ ਅਤੇ ਬੌਧ। ਇੱਥੇ ਯੂਨਾਨੀ, ਫ਼ਾਰਸੀ, ਅਰਬ, ਤੁਰਕ, ਮੂਗਲ਼, ਅਫ਼ਗਾਨ, ਬਲੌਚੀ ਅਤੇ ਅੰਗ੍ਰੇਜ਼ ਵੀ ਰਹੇ ਹਨ। ੧੯੪੭ ਵਿਚ ਇਸਨੂੰ ਅੰਗ੍ਰੇਜ਼ੀ ਭਾਰਤ ਦੇ ਅਗੇਤਰ ਰਾਜਾਂ ਚ ਵੰਡ ਦਿੱਤਾ ਗਿਆ, ਪੰਜ 'ਚੋ ਤਿੰਨ ਦਰਿਆ ਪਾਕਿਸਤਾਨ ਨੂੰ ਗਏ ਅਤੇ ਰਹਿੰਦੇ ਭਾਰਤ ਨੂੰ ਮੀਲੇ।

ਪਾਕਿਸਤਾਨੀ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਧ ਵੱਸੋ ਵਾਲਾ ਸੂਬਾ ਹੈ। ਭਾਰਤ ਵਿਚ, ਸਰਕਾਰ ਨੇ ਪੰਜਾਬ ਨੂੰ ਅੱਗੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਸੂਬਿਆਂ 'ਚ ਤਕਸੀਮ ਕੀਤਾ ਹੈ। ਪਾਕਿਸਤਾਨੀ ਪੰਜਾਬ ਦਾ ਇਲਾਕਾ ੨੦੫,੩੪੪ ਵਰਗ ਕਿਲੋ-ਮੀਟਰ, ਜਿੱਥੇ ਭਾਰਤੀ ਪੰਜਾਬ ਕੋਲ ੫੦,੩੬੨ ਵਰਗ ਕਿਲੋ-ਮੀਟਰ ਇਲਾਕਾ ਹੈ। ਪਾਕਸਤਾਨੀ ਪੰਜਾਬ ਦੀ ਵੱਸੋ ੮੬,੦੮੪,੦੦੦ ਹੈ ਅਤੇ ਭਾਰਤੀ ਪੰਜਾਬ ਦੀ ਵੱਸੋ ੨੪,੨੮੯,੨੯੬ ਹੈ। ਪੰਜਾਬੀ ਪਾਕਿਸਤਾਨ ਵਿਚ ੬੦ ਫ਼ੀਸਦ ਬੋਲੀ ਜਾਂਦੀ ਹੈ ਜੋ ਕਿ ਪੰਜਾਬ 'ਚ ਹੀ ਵਾਧੂ ਬੋੱਲੀ ਜਾਂਦੀ ਹੈ, ਭਾਰਤੀ ਪੰਜਾਬ 'ਚ ਇਹ ੯੩.੯੩ ਫ਼ੀਸਦ ਬੋੱਲੀ ਹੈ ਜੋ ਕਿ ਪੂਰੇ ਭਾਰਤ ਦਾ ਕੁਲ ੩ ਫ਼ੀਸਦ ਹੀ ਹੈ। ਅਣ-ਵੰਡੇ ਪੰਜਾਬ ਦੀ ਰਾਜਧਾਨੀ ਲਹੌਰ ਸੀ, ਜਿਹੜੀ ਵੰਡ ਰੇਖਾ ਦੇ ਨੇੜੇ ਹੈ ਅਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ। ਜਦਕਿ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਜੋ ਲਹੋਰ ਤੋਂ ਬਹੁਤੀ ਦੂਰ ਨਹੀਂ ਹੈ। ਭਾਰਤੀ ਪੰਜਾਬ ਵਿਚ ਗੁਰਮੁਖੀ ਅਤੇ ਪਾਕਿਸਤਾਨੀ ਪੰਜਾਬ ਵਿਚ ਸ਼ਾਹਮੁਖੀ ਲਿਖਤੀ ਕੰਮ ਕਾਰ ਲਈ ਵਰਤੀ ਜਾਂਦੀ ਹੈ।

[ਸੋਧ] ਇਤਿਹਾਸ

ਪੰਜਾਬ ਖੇਤਰ, ਇਤਿਹਾਸਿਕ ਅਤੇ ਸਭਿਆਚਾਰਿਕ ਤੌਰ ਤੋਂ ਜਿਆਦਾਤਰ ਉੱਤਰ ਭਾਰਤ, ਇਰਾਨ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਤਰ੍ਹਾਂ, ਹਿੰਦ-ਇਰਾਨੀ (ਆਰਿਆਈ) ਵਿਰਾਸਤੀ ਸਮਾਨਤਾ ਨਾਲ ਜੁੜਆ ਰੱਖਦਾ ਹੈ। ਕਈ ਹਮਲਿਆਂ ਦੇ ਸਿੱਟੇ ਵੱਜੋਂ, ਕਈ ਜਾਤ-ਬਿਰਾਦਰੀਆਂ ਅਤੇ ਧਰਮਾਂ ਨੇ ਪੰਜਾਬ ਦੀ ਸੱਭਿਆਚਾਰਿਕ ਵਿਰਾਸਤ ਨੂੰ ਜਨਮ ਦਿਤਾ।
ਪਰਿ-ਇਤਿਹਾਸਿਕ ਸਮੇਂ, ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ-ਪਹਿਲੇ ਸੱਭਿਆਚਾਰਾਂ 'ਚੋਂ ਇਕ ਹੜੱਪਾ ਤਹਿਜ਼ੀਬ ਪੰਜਾਬ ਵਿਚ ਸੀ।

ਨਿੱਜੀ ਟੂਲ
ਨਾਂ-ਥਾਂ:
ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ