ਅਰਨਸਟ ਮਾਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਨਸਟ ਮਾਖ਼
ਅਰਨਸਟ ਮਾਖ਼ (1838–1916)
ਜਨਮ
ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼

18 ਫਰਵਰੀ 1838
ਬਰਨੋ, ਮੋਰਾਵੀਆ, ਆਸਟਰੀਅਨ ਸਾਮਰਾਜ
ਮੌਤ19 ਫਰਵਰੀ 1916(1916-02-19) (ਉਮਰ 78)
ਰਾਸ਼ਟਰੀਅਤਾਆਸਟਰੀਅਨ
ਨਾਗਰਿਕਤਾਆਸਟਰੀਅਨ
ਅਲਮਾ ਮਾਤਰਵਿਆਨਾ ਯੂਨੀਵਰਸਿਟੀ
ਲਈ ਪ੍ਰਸਿੱਧਮਾਖ਼ ਸੰਖਿਆ
ਮਾਖ਼ ਸਿਧਾਂਤ
ਸਦਮਾ ਤਰੰਗਾਂs
Mach reflection effects
ਸਦਮਾ ਬੈਂਡ
ਇਜ਼ੈਕ ਨਿਊਟਨ ਦੇ ਬਕਟ ਆਰਗੂਮੈਂਟ ਦੀ ਆਲੋਚਨਾ[6]
ਮਾਖ਼ ਹੀਰੇ
ਅਨੁਭਵਸਿੱਧ-ਆਲੋਚਨਾ
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨੀ
ਅਦਾਰੇਗਰਾਜ਼ ਯੂਨੀਵਰਸਿਟੀ
ਚਾਰਲਸ ਯੂਨੀਵਰਸਿਟੀ (ਪਰਾਗ)
ਵਿਆਨਾ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਆਂਡ੍ਰੈਅਸ ਵੌਨ ਈਟਟਿੰਗਸ਼ੌਸਨ
ਡਾਕਟੋਰਲ ਵਿਦਿਆਰਥੀਹੇਨਰੀਚ ਗੋਮਰਜ
ਓਟੋਕਾਰ ਤੁਮਿਲਰਜ
ਹੋਰ ਉੱਘੇ ਵਿਦਿਆਰਥੀਐਂਡਰੀਜਾ ਮੋਹੋਰੋਵਿਸੀਕ
Influencesਆਂਡ੍ਰੈਅਸ ਵੌਨ ਈਟਟਿੰਗਸ਼ੌਸਨ[1]
ਗੁਸਤਾਵ ਫੈਚਨਰ[2]
ਕਾਰਲ ਲੁਡਵਿਗ[3]
Influencedਵਿਆਨਾ ਸਰਕਲ
ਲੁਡਵਿਗ ਬੋਲਟਜ਼ਮੈਨ ਅਲਬਰਟ ਆਇਨਸਟਾਈਨ
ਵੋਲਫਗਾਂਗ ਪੌਲੀ
ਵਿਲੀਅਮ ਜੇਮਸ
ਵਿਲਹੇਲਮ ਕਿਨਜ਼ਲ[4]
ਪੇਅਰ ਡੂਹੇਮ[5]
ਦਸਤਖ਼ਤ
ਨੋਟ
ਉਹ ਵੋਲਫਗਾਂਗ ਪੌਲੀ ਦਾ ਗੌਡਫ਼ਾਦਰ ਸੀ। ਮਾਖ਼-ਜ਼ਿਹਨਦਰ ਇੰਟਰਫੋਰੇਮੀਟਰ ਦਾ ਨਾਂ ਉਸਦੇ ਬੇਟੇ ਲੁਡਵਿਗ ਮਾਖ਼ ਦੇ ਨਾਂ ਤੋਂ ਰੱਖਿਆ ਗਿਆ ਹੈ, ਜੋ ਇੱਕ ਭੌਤਿਕ ਵਿਗਿਆਨੀ ਵੀ ਸੀ।

ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ (/ˈmɑːx/; ਜਰਮਨ: [ˈɛɐ̯nst max]; 18 ਫਰਵਰੀ 1838 – 19 ਫਰਵਰੀ 1916), ਇੱਕ ਆਸਟਰੀਅਨ[7] ਭੌਤਿਕ ਵਿਗਿਆਨੀ ਅਤੇ ਫ਼ਿਲਾਸਫ਼ਰ ਸੀ ਭੌਤਿਕ ਵਿਗਿਆਨ ਵਿੱਚ ਆਪਣੇ ਯੋਗਦਾਨ, ਜਿਵੇਂ ਸਦਮਾ ਤਰੰਗਾਂ ਦਾ ਅਧਿਐਨ, ਲਈ ਪ੍ਰਸਿੱਧ ਹੈ। ਆਵਾਜ਼ ਨਾਲ ਕਿਸੇ ਦੀ ਗਤੀ ਦੀ ਅਨੁਪਾਤ ਦਾ ਨਾਮ ਉਸ ਦੇ ਸਨਮਾਨ ਵਿੱਚ ਮਾਖ਼ ਸੰਖਿਆ ਰੱਖਿਆ ਗਿਆ ਹੈ। ਵਿਗਿਆਨ ਦੇ ਇੱਕ ਦਾਰਸ਼ਨਿਕ ਹੋਣ ਦੇ ਨਾਤੇ, ਤਰਕਸ਼ੀਲ ਪ੍ਰਤੱਖਵਾਦ ਅਤੇ ਅਮਰੀਕੀ ਪ੍ਰੈਗਮੈਟਿਜ਼ਮ ਤੇ ਉਸਦਾ ਵੱਡਾ ਪ੍ਰਭਾਵ ਸੀ।[8] ਪੁਲਾੜ ਅਤੇ ਸਮੇਂ ਦੇ ਨਿਊਟਨ ਦੇ ਸਿਧਾਂਤਾਂ ਦੀ ਉਸ ਦੀ ਆਲੋਚਨਾ ਦੁਆਰਾ, ਉਸਨੇ ਆਇਨਸਟਾਈਨ ਦੇ ਰੀਲੇਟੀਵਿਟੀ ਦੇ ਸਿਧਾਂਤ ਦੀਆਂ ਅਗੇਤੀਆਂ ਝਲਕਾਂ ਦਰਸਾਈਆਂ। 

ਜੀਵਨੀ[ਸੋਧੋ]

ਅਰਨਸਟ ਵਾਲਡਫ੍ਰਾਈਡ ਜੋਸੇਫ ਵੈਂਜ਼ਲ ਮਾਖ਼ ਦਾ ਜਨਮ ਚਰਲਾਈਸ (ਜਰਮਨ: Chirlitz), ਮੋਰਾਵੀਆ (ਫਿਰ ਆਸਟਰੀਆ ਦੇ ਸਾਮਰਾਜ ਵਿਚ, ਹੁਣ ਚੈੱਕ ਗਣਰਾਜ ਵਿੱਚ ਬ੍ਰਨੋ ਦਾ ਹਿੱਸਾ) ਵਿੱਚ ਹੋਇਆ ਸੀ। ਉਸ ਦੇ ਪਿਤਾ ਨੇ ਪਰਾਗ ਵਿਚਲੀ ਚਾਰਲਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ ਅਤੇ ਮੋਰਾਵੀਆ ਦੇ ਪੂਰਬੀ ਜ਼ਲਿਨ ਵਿਚਲੇ ਕੁਲੀਨ ਬ੍ਰੈਂਡਨ ਪਰਿਵਾਰ ਦੇ ਟਿਊਟਰ ਵਜੋਂ ਕੰਮ ਕੀਤਾ ਸੀ। ਉਸ ਦੇ ਦਾਦਾ, ਵੈਂਜ਼ਲ ਲੈਨਹੌਸ, ਚਿਰਲਿੰਟਸ ਦੀ ਜਾਗੀਰ ਦਾ ਪ੍ਰਸ਼ਾਸਕ ਸੀ, ਉਹ ਉੱਥੇ ਸੜਕਾਂ ਦਾ ਮਾਸਟਰ ਬਿਲਡਰ ਵੀ ਸੀ। ਉਸ ਖੇਤਰ ਵਿੱਚ ਉਸ ਦੀਆਂ ਗਤੀਵਿਧੀਆਂ ਨੇ ਬਾਅਦ ਵਿੱਚ ਅਰਨਸਟ ਮਾਖ਼ ਦੇ ਸਿਧਾਂਤਕ ਕੰਮ ਨੂੰ ਪ੍ਰਭਾਵਤ ਕੀਤਾ। ਕੁੱਝ ਸਰੋਤ ਮਾਖ਼ ਦਾ ਜਨਮ ਅਸਥਾਨ ਨੂੰ ਟੂਰੇਨੀ (ਜਰਮਨ: Turas, ਹੁਣ ਬਰਨੋ ਦਾ ਵੀ ਹਿੱਸਾ) ਮੰਨਦੇ ਹਨ, ਜੋ ਕਿ ਚਿਰਲਿਜ਼ ਰਜਿਸਟਰੀ ਆਫ਼ਿਸ ਦਾ ਟਿਕਾਣਾ ਹੈ। ਇਹ ਉੱਥੇ ਸੀ ਕਿ ਅਰਨਸਟ ਮਾਖ਼ ਨੇ ਪੈਰੀਗ੍ਰਿਨ ਵੇਜ ਕੋਲੋਂ ਬਪਤਿਸਮਾ ਲਿਆ ਸੀ। ਮਾਖ਼ ਬਾਅਦ ਵਿਚ ਸਮਾਜਵਾਦੀ ਅਤੇ ਨਾਸਤਿਕ ਬਣ ਗਿਆ ਸੀ।[9] ਹਾਲਾਂਕਿ ਉਸ ਦੀ ਥਿਊਰੀ ਅਤੇ ਜ਼ਿੰਦਗੀ ਦੀ ਕਈ ਵਾਰ ਬੁੱਧ ਧਰਮ ਨਾਲ ਤੁਲਨਾ ਕੀਤੀ ਗਈ ਸੀ, ਅਰਥਾਤ ਹੇਨਰੀਚ ਗੋਮਪਰਜ਼ ਦੁਆਰਾ ਉਸ ਨੂੰ "ਵਿਗਿਆਨ ਦਾ ਬੁੱਧ" ਦੇ ਤੌਰ 'ਤੇ ਸੰਬੋਧਨ ਕੀਤਾ ਗਿਆ ਸੀ ਜਿਸਦਾ ਕਾਰਨ ਸੰਵੇਦਨਾਵਾਂ ਦੇ ਉਸਦੇ ਵਿਸ਼ਲੇਸ਼ਣ ਵਿੱਚ "ਹਉਮੈ" ਦੇ ਪ੍ਰਤੀ ਉਸਦਾ ਵਰਤਾਰਾਵਾਦੀ ਦ੍ਰਿਸ਼ਟੀਕੋਣ ਸੀ।[10][11] 14 ਸਾਲ ਦੀ ਉਮਰ ਤੱਕ ਉਹ ਘਰ ਦੇ ਸਕੂਲ ਵਿੱਚ ਹੀ ਪੜ੍ਹਿਆ ਸੀ, ਫਿਰ Kroměříž ਜਿਮਨੇਜ਼ੀਅਮ ਵਿੱਚ ਦਾਖਲ ਹੋ ਗਿਆ। 1855 ਵਿੱਚ ਉਹ ਵਿਆਨਾ ਯੂਨੀਵਰਸਿਟੀ ਵਿੱਚ ਦਾਖ਼ਲ ਹੋਇਆ, ਜਿਸ ਨੇ 1860 ਵਿੱਚ ਭੌਤਿਕ ਵਿਗਿਆਨ ਵਿੱਚ ਡਾਕਟਰੇਟ ਦੇ ਨਾਲ ਗ੍ਰੈਜੂਏਸ਼ਨ ਕੀਤੀ। ਇੱਕ ਸਾਲ ਬਾਅਦ, ਉਸ ਨੇ ਆਂਡ੍ਰੈਅਸ ਵਾਨ ਏਟਟਿੰਗਹਾਜਨ ਦੀ ਅਗਵਾਈ ਹੇਠ ਅਧਿਆਪਨ ਦੀ ਕਾਬਲੀਅਤ ਹਾਸਲ ਕੀਤੀ।

ਹਵਾਲੇ[ਸੋਧੋ]

  1. whonamedit.com, Ernst Waldfried Josef Wenzel Mach
  2. Jagdish Mehra, Helmut Rechenberg, The Historical Development of Quantum Theory, page 47
  3. stanford.edu, Ernst Mach First published Wed May 21, 2008; substantive revision Tue Apr 28, 2009, Mach interest in physiology, Johannes Peter Müller and his students, Ernst Brüke and Carl Ludwig, started a new school of physiology in 1840s.
  4. John T. Blackmore, Ernst Mach: His Work, Life, and Influence, 1972, p. 44.
  5. John T. Blackmore, Ernst Mach: His Work, Life, and Influence, 1972, p. 196.
  6. Mach, E. (1960 [1883]), The Science of Mechanics, LaSalle, IL: Open Court Publishing, p. 284.
  7. "Ernst Mach". Encyclopædia Britannica. 2016. http://www.britannica.com/biography/Ernst-Mach. Retrieved on 6 ਜਨਵਰੀ 2016. 
  8. John T. Blackmore (1972), Ernst Mach; his work, life, and influence, Berkeley: University of California Press, ISBN 0520018494, OCLC 534406, 0520018494 {{citation}}: More than one of |ID= and |id= specified (help); More than one of |ISBN= and |isbn= specified (help); More than one of |OCLC= and |oclc= specified (help)
  9. R. S. Cohen; Raymond J. Seeger (1975). Ernst Mach, Physicist and Philosopher. Springer. p. 158. ISBN 978-90-277-0016-2. And Mach, in personal conviction, was a socialist and an atheist.
  10. Cf. Ursula Baatz: "Ernst Mach – The Scientist as a Buddhist?" In: John Blackmore (ed.): Ernst Mach — A Deeper Look. Documents and New Perspectives (Boston Studies in the Philosophy of Science, vol. 143). Springer, Dordrecht 1992, pp. 183–199.
  11. John T. Blackmore (1972). "Chapter 18 - Mach and Buddhism". Ernst Mach, His Work, Life, and Influence]. University of California Press. p. 293. ISBN 0520018494. Mach was logically a Buddhist and illogically a believer in science.