ਸਮੱਗਰੀ 'ਤੇ ਜਾਓ

ਹਿਊਮਨ ਰਾਈਟਸ ਵਾਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਿਊਮਨ ਰਾਈਟਸ ਵਾਚ
ਕਿਸਮਗੈਰ ਲਾਭ ਐਨਜੀਓ
ਸ਼ੁਰੂਆਤ1978; 47 ਸਾਲ ਪਹਿਲਾਂ (1978) (ਹੈਲਸਿੰਕੀ ਵਾਚ ਵਜੋਂ)
ਸਥਾਨ
ਮੁੱਖ ਆਗੂਕੈਨਥ ਰੋਥ
(ਐਗਜ਼ੈਕਟਿਵ ਡਾਇਰੈਕਟਰ)
ਜੇਮਸ ਐੱਫ. ਹੋਗ, ਜੂਨੀਅਰ
(ਚੇਅਰਮੈਨ)
ਖੇਤਰਵਿਸ਼ਵ ਵਿਆਪਕ
Product(s)non profit human rights advocacy
ਫ਼ੋਕਸਹਿਊਮਨ ਰਾਈਟਸ activism
Formerly calledਹੈਲਸਿੰਕੀ ਵਾਚ
ਵੈੱਵਸਾਈਟwww.hrw.org
ਹਿਊਮਨ ਰਾਈਟਸ ਵਾਚ ਦਾ ਮੌਜੂਦਾ ਐਗਜ਼ੈਕਟਿਵ ਡਾਇਰੈਕਟਰ ਕੈਨਥ ਰੋਥ 44 ਵੀਂ ਮਿਊਨਿਖ ਸੁਰੱਖਿਆ ਕਾਨਫਰੰਸ 2008 ਵਿੱਚ ਬੋਲ ਰਿਹਾ ਹੈ। 

ਹਿਊਮਨ ਰਾਈਟਸ ਵਾਚ (ਐੱਚ ਆਰ ਡਬਲਯੂ), ਇੱਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ ਹੈ, ਜੋ ਮਨੁੱਖੀ ਅਧਿਕਾਰਾਂ  ਬਾਰੇ ਖੋਜ ਅਤੇ ਵਕਾਲਤ ਕਰਦਾ ਹੈ। ਐੱਚ ਆਰ ਡਬਲਯੂ ਦੇ ਮੁੱਖ ਦਫ਼ਤਰ, ਨਿਊਯਾਰਕ ਸਿਟੀ ਵਿੱਚ ਹਨ ਅਤੇ ਇਸਦੇ ਇਲਾਵਾ ਅਮਸਤੱਰਦਮ, ਬੈਰੂਤ, ਬਰਲਿਨ, ਬਰੂਸਲ, ਸ਼ਿਕਾਗੋ, ਜਿਨੀਵਾ, ਜੋਹਾਨਿਸਬਰਗ, ਲੰਡਨ, ਲਾਸ ਐਂਜਲਸ, ਮਾਸਕੋ, ਨੈਰੋਬੀ, ਸਿਓਲ, ਪੈਰਿਸ, ਸਾਨ ਫ਼ਰਾਂਸਿਸਕੋ, ਸਿਡਨੀ, ਟੋਕੀਓ, ਟੋਰਾਂਟੋ, ਵਾਸ਼ਿੰਗਟਨ, ਡੀ. ਸੀ., ਅਤੇ ਜ਼ਿਊਰਿਖ ਵਿੱਚ ਇਸਦੇ ਦਫਤਰ ਹਨ।[1] ਇਹ ਸਮੂਹ, ਸਰਕਾਰਾਂ, ਨੀਤੀ ਨਿਰਮਾਤਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਿਵਹਾਰ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਬੰਦ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਲਈ ਦਬਾਅ ਪਾਉਂਦਾ ਹੈ ਅਤੇ ਇਹ ਸਮੂਹ ਅਕਸਰ ਸ਼ਰਨਾਰਥੀਆਂ, ਬੱਚਿਆਂ,ਪਰਵਾਸੀਆਂ ਅਤੇ ਰਾਜਨੀਤਕ ਕੈਦੀਆਂ ਦੀ ਤਰਫ਼ੋਂ ਕੰਮ ਕਰਦਾ ਹੈ। 

ਹਿਊਮਨ ਰਾਈਟਸ ਵਾਚ ਨੂੰ 1997 ਵਿੱਚ ਇੰਟਰਨੈਸ਼ਨਲ ਕੈਂਪੇਨ ਟੂ ਬੈਨ ਲੈਂਡਮਾਈਨਜ਼ ਦੇ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਵਿੱਚ ਸਾਂਝੀਦਾਰ ਬਣਾਇਆ ਗਿਆ ਅਤੇ ਇਸ ਨੇ 2008 ਦੀ ਕਲਸਟਰ ਬਰੂਦਾਂ ਤੇ ਪਾਬੰਦੀ ਲਾਉਣ ਦੀ ਸੰਧੀ ਵਿੱਚ ਆਗੂ ਭੂਮਿਕਾ ਨਿਭਾਈ ਸੀ। .[2]

ਸੰਗਠਨ ਦੇ ਸਾਲਾਨਾ ਖਰਚੇ 2011 ਵਿੱਚ 50.6 ਮਿਲੀਅਨ ਡਾਲਰ [3] ਅਤੇ 2014 ਵਿੱਚ 69.2 ਮਿਲੀਅਨ ਡਾਲਰ ਸਨ।[4]

ਇਤਿਹਾਸ

[ਸੋਧੋ]

ਰਾਬਰਟ ਐਲ. ਬਰਨਸਟੀਨ ਅਤੇ  [5] ਆਰੇਹ ਨੀਅਰ[6] ਹੈਲਸਿੰਕੀ ਸਮਝੌਤਿਆਂ ਦੇ ਸੋਵੀਅਤ ਯੂਨੀਅਨ ਵਲੋਂ ਪਾਲਣ ਦੀ ਨਿਗਰਾਨੀ ਕਰਨ ਲਈ, ਇੱਕ ਪ੍ਰਾਈਵੇਟ ਅਮਰੀਕੀ ਐਨਜੀਓ, ਹੈਲਸਿੰਕੀ ਵਾਚ ਨਾਂ ਦੇ ਤੇ, ਹਿਊਮਨ ਰਾਈਟਸ ਵਾਚ ਦੀ 1978 ਵਿੱਚ ਸਾਂਝੇ ਤੌਰ ਤੇ ਸਥਾਪਨਾ ਕੀਤੀ ਗਈ ਸੀ। [7] ਹੈਲਸਿੰਕੀ ਵਾਚ ਨੇ ਮੀਡੀਆ ਕਵਰੇਜ ਤੇ ਨੀਤੀ ਨਿਰਮਾਤਾਵਾਂ ਦੇ ਨਾਲ ਸਿੱਧੀ ਐਕਸਚੇਂਜ ਰਾਹੀਂ ਜਨਤਕ ਤੌਰ ਤੇ ਉਲੰਘਣਾ ਕਰਨ ਵਾਲਿਆਂ ਸਰਕਾਰਾਂ ਨੂੰ ਸ਼ਰਮਿੰਦਾ ਕਰਨ ਦੀ ਪ੍ਰਥਾ ਨੂੰ ਅਪਣਾਇਆ। ਸੋਵੀਅਤ ਯੂਨੀਅਨ ਅਤੇ ਉਸਦੇ ਯੂਰਪੀ ਭਾਈਵਾਲਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉੱਤੇ ਅੰਤਰਰਾਸ਼ਟਰੀ ਧਿਆਨ ਦੁਆ ਕੇ, ਹੈਲਸਿੰਕੀ ਵਾਚ ਨੇ ਕਿਹਾ ਕਿ ਇਸਨੇ 1980 ਵਿਆਂ ਦੇ ਦਹਾਕੇ ਦੇ ਅਖੀਰ ਵਿੱਚ ਇਸ ਖੇਤਰ ਵਿੱਚ ਲੋਕਤੰਤਰੀ ਤਬਦੀਲੀਆਂ ਲਿਆਉਣ ਵਿੱਚ ਯੋਗਦਾਨ ਪਾਇਆ।

ਅਮਰੀਕਾ ਵਾਚ ਦੀ ਸਥਾਪਨਾ 1981 ਵਿੱਚ ਕੀਤੀ ਗਈ ਸੀ ਜਦੋਂ ਕਿ ਖ਼ੂਨ ਖ਼ਰਾਬੇ ਘਰੇਲੂ ਯੁੱਧਾਂ ਨੇ ਮੱਧ ਅਮਰੀਕਾ ਨੂੰ ਲਪੇਟ ਵਿੱਚ ਲਿਆ ਹੋਇਆ ਸੀ। ਵੱਡੇ ਪੱਧਰ ਤੇ ਤੱਥ-ਖੋਜਾਂ ਤੇ ਭਰੋਸਾ ਕਰਦੇ ਹੋਏ, ਅਮਰੀਕਾ ਵਾਚ ਨੇ ਨਾ ਕੇਵਲ ਸਰਕਾਰੀ ਤਾਕਤਾਂ ਦੁਆਰਾ ਕੀਤੀਆਂ ਜ਼ਿਆਦਤੀਆਂ ਨੂੰ ਸੰਬੋਧਿਤ ਕੀਤਾ ਸਗੋਂ ਬਾਗ਼ੀ ਸਮੂਹਾਂ ਦੁਆਰਾ ਜੰਗੀ ਅਪਰਾਧਾਂਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਬੇਨਕਾਬ ਕਰਨ ਲਈ ਵੀ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਲਾਗੂ ਕੀਤੇ। ਪ੍ਰਭਾਵਿਤ ਦੇਸ਼ਾਂ ਵਿੱਚ ਆਪਣੇ ਸਰੋਕਾਰਾਂ ਨੂੰ ਵਧਾਉਣ ਤੋਂ ਇਲਾਵਾ, ਅਮਰੀਕਾ ਵਾਚ ਨੇ ਵਿਦੇਸ਼ੀ ਸਰਕਾਰਾਂ, ਖਾਸ ਕਰਕੇ ਯੂਨਾਈਟਿਡ ਸਟੇਟਸ ਦੀ ਸਰਕਾਰ ਦੁਆਰਾ ਨਿਭਾਈ ਗਈ ਭੂਮਿਕਾ ਦੀ ਵੀ ਜਾਂਚ ਕੀਤੀ, ਜਿਸ ਵਿੱਚ ਬਦਸਲੂਕੀ ਕਰਨ ਵਾਲੀਆਂ ਸਰਕਾਰਾਂ ਨੂੰ ਮਿਲਟਰੀ ਅਤੇ ਰਾਜਨੀਤਿਕ ਸਹਾਇਤਾ ਪ੍ਰਦਾਨ ਕੀਤੀ ਗਈ ਸੀ। 

ਏਸ਼ੀਆ ਵਾਚ (1985), ਅਫਰੀਕਾ ਵਾਚ (1988), ਅਤੇ ਮਿਡਲ ਈਸਟ ਵਾਚ (1989) ਨੂੰ "ਵਾਚ ਕਮੇਟੀਜ਼" ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1988 ਵਿੱਚ, ਇਹਨਾਂ ਸਾਰੀਆਂ ਕਮੇਟੀਆਂ ਨੂੰ ਇੱਕ ਛਤਰੀ ਹੇਠ ਇਕਮੁੱਠ ਕੀਤਾ ਗਿਆ ਅਤੇ   ਹਿਊਮਨ ਰਾਈਟਸ ਵਾਚ ਬਣਾ ਲਈ ਗਈ। [8][9]

References

[ਸੋਧੋ]
  1. "Frequently Asked Questions". Human Rights Watch. Archived from the original on 2015-01-04. Retrieved 2015-01-21. {{cite web}}: Unknown parameter |dead-url= ignored (|url-status= suggested) (help) Archived 2015-01-04 at the Wayback Machine.
  2. "History". 21 April 2015.
  3. "Financial Statements, Year Ended June 30, 2011" (PDF). Human Rights Watch. Archived from the original (PDF) on 2012-06-17. Retrieved 2012-06-26. {{cite web}}: Unknown parameter |dead-url= ignored (|url-status= suggested) (help) Archived 2012-06-17 at the Wayback Machine.
  4. "Financial Statements, Year Ended June 30, 2014" (PDF). Human Rights Watch. Retrieved 2016-08-03.
  5. Bernstein, Robert L. (2009-10-19). "Rights Watchdog, Lost in the Mideast". The NY Times. Retrieved 2009-10-20.
  6. "A Talk by Aryeh Neier, Co-Founder of Human Rights Watch, President of the Open Society Foundations". Harvard University. Archived from the original on 2018-05-26. Retrieved 2018-05-28.
  7. "Our History". Human Rights Watch. Archived from the original on 2012-02-19. Retrieved 2009-07-23. {{cite web}}: Unknown parameter |dead-url= ignored (|url-status= suggested) (help) Archived 2012-01-18 at the Wayback Machine.
  8. "Our History". Archived from the original on 6 ਫ਼ਰਵਰੀ 2014. Retrieved 28 February 2014. {{cite web}}: Unknown parameter |dead-url= ignored (|url-status= suggested) (help) Archived 6 February 2014[Date mismatch] at the Wayback Machine.
  9. Chauhan, Yamini. "Human Rights Watch". Encyclopædia Britannica.