ਕਿਸਨ ਫਾਗੁਜੀ ਬੰਸੋਡ
ਕਿਸਨ ਫਾਗੁਜੀ ਬੰਸੋਡ | |
---|---|
ਜਨਮ | |
ਮੌਤ | 10 ਅਕਤੂਬਰ 1946 | (ਉਮਰ 67)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਦਲਿਤ ਕਾਰਕੁੰਨ, ਲੇਖਕ |
ਜੀਵਨ ਸਾਥੀ | ਤੁਲਸਾ ਬਾਈ |
ਕਿਸਨ ਫਾਗੁਜੀ ਬੰਸੋਡ, (ਮਰਾਠੀ: किसन फागुजी बनसोड), (1879-1946) ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦਲਿਤ ਲਹਿਰ ਦਾ ਨੇਤਾ ਸੀ। ਸਮਾਜਿਕ ਅੰਦੋਲਨ ਦੀ ਜੋ ਮਿਸ਼ਾਲ ਗੋਪਾਲ ਨਾਕ, ਵਿਠਲ ਨਾਕ ਵਲੰਗਕਰ ਨੇ ਮਚਾਈ ਸੀ, ਬੰਸੋਡ ਨੇ ਉਸ ਮਿਸ਼ਾਲ ਨੂੰ ਅੱਗੇ ਵਧਾਇਆ ਸੀ। ਕਿਸਨ ਫਾਗੁਜੀ ਬੰਸੋਡ ਨੇ ਵੀ ਚੇਤਨਾ ਸਾਹਿਤ ਨੂੰ ਆਪਣੇ ਵਿਚਾਰ ਵਿਅਕਤ ਕਰਨ ਦਾ ਮਾਧਿਅਮ ਬਣਾਇਆ ਸੀ। ਆਪਣੀ ਦਲਿਤ ਚੇਤਨਾ ਨੂੰ ਆਪਣੀਆਂ ਕਵਿਤਾਵਾਂ ਵਿੱਚ ਉਤਾਰ ਕੇ ਸਮਾਜ ਵਿੱਚ ਹੋਣ ਵਾਲੇ ਹਤਿਆਚਾਰਾਂ, ਮਤ-ਭੇਦਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।[1]
ਜੀਵਨ
[ਸੋਧੋ]ਬੰਸੋਡ ਦਾ ਜਨਮ 18 ਫਰਵਰੀ 1879 ਨੂੰ ਨਾਗਪੁਰ ਦੇ ਨੇੜੇ ਪਿੰਡ ਮੋਹਪਾ ਵਿਖੇ ਮਹਾਰ (ਬਾਅਦ ਵਿੱਚ ਅਛੂਤਾਂ ਵਜੋਂ ਜਾਣੇ ਗਏ) ਪਰਿਵਾਰ ਵਿੱਚ ਹੋਇਆ। ਉਸ ਸਮੇਂ ਨਾਗਪੁਰ ਸੀ.ਪੀ. ਅਤੇ ਬਰਾਰ ਦੀ ਰਾਜਧਾਨੀ ਹੁੰਦੀ ਸੀ। ਉਸਦੀ ਪਤਨੀ ਦਾ ਨਾਮ ਤੁਲਸਾ ਬਾਈ ਸੀ।[2] ਉਸ ਜਮਾਨੇ ਵਿੱਚ ਤੁਲਸਾ ਬਾਈ ਨੇ ਜਿਸ ਤਰ੍ਹਾਂ ਸਮਾਜਿਕ ਚੇਤਨਾ ਦੇ ਅੰਦੋਲਨ ਵਿੱਚ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ, ਜੋ ਕੰਮ ਕੀਤਾ ਨਿਰਸੰਦੇਹ ਉਹ ਹੋਰ ਔਰਤਾਂ ਲਈ ਇੱਕ ਮਿਸ਼ਾਲ ਸੀ।[3]
ਕੰਮ
[ਸੋਧੋ]ਭਗਤੀ ਸੰਪਰਦਾ ਦੁਆਰਾ ਪ੍ਰਭਾਵਿਤ, ਉਹ ਹਿੰਦੂ ਧਰਮ ਦੇ ਗੁਣਾ ਦੇ ਅੰਦਰ ਦਲਿਤਾਂ ਦੇ ਵਿਕਾਸ ਦਾ ਪ੍ਰਤੀਕ ਸੀ। ਉਹ ਦਲਿਤ ਮੁੰਡਿਆਂ ਅਤੇ ਲੜਕੀਆਂ ਲਈ ਸਿੱਖਿਆ ਦਾ ਇੱਕ ਵਕੀਲ ਸੀ। ਇਸ ਲਈ, ਉਸਨੇ ਨਾਗਪੁਰ ਵਿਖੇ ਇੱਕ ਚੋਖਾਮੇਲਾ ਗਰਲਜ਼ ਸਕੂਲ ਸਥਾਪਤ ਕੀਤਾ। ਉਹ ਦਲਿਤ ਭਾਈਚਾਰੇ ਵਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੈੱਸ ਦੀ ਮਹੱਤਤਾ ਬਾਰੇ ਵੀ ਜਾਣੂ ਸੀ ਅਤੇ ਉਸਨੇ 1910 ਵਿੱਚ ਆਪਣਾ ਪ੍ਰੈਸ ਸ਼ੁਰੂ ਕੀਤਾ ਅਤੇ ਨਿਰਾਸਰਿਤ ਹਿੰਦ ਨਾਗਰਿਕ, ਵਿਧਵਾਨਸਕ, ਮਾਜੁਰ ਪੱਤਰਿਕਾ, ਅਤੇ ਚੋਖਾਮੇਲਾ ਆਦਿ ਮਹੱਤਵਪੂਰਨ ਰਸਾਲਿਆਂ ਨੂੰ ਪ੍ਰਕਾਸ਼ਿਤ ਕੀਤਾ। 1920 ਵਿੱਚ ਉਹ ਨਾਗਪੁਰ ਵਿਖੇ ਆਯੋਜਿਤ ਆਲ ਇੰਡੀਆ ਡਿਪ੍ਰੇਸਡ ਕਲਾਸ ਕਾਨਫ਼ਰੰਸ ਦਾ ਸਕੱਤਰ ਸੀ।[1] 'ਸੰਤ ਚੋਖਾਮੇਲਾ ਚਰਿਤ੍ਰ 'ਤੇ ਚੋਖਾਮੇਲਾ' ਅਤੇ 'ਸਤਿਆ-ਸ਼ੋਧਕ ਜਲਸਾ' ਆਦਿ ਦੋ ਨਾਟਕਾਂ ਅਤੇ 'ਪ੍ਰਦੀਪ' ਨਾਮ ਦੇ ਇੱਕ ਕਾਵਿ-ਸੰਗ੍ਰਹਿ ਦੀ ਵੀ ਰਚਨਾ ਕੀਤੀ।[4]
ਪ੍ਰੈਸ ਅਤੇ ਖ਼ੁਦ ਦਾ ਸਮਾਚਾਰ ਪੱਤਰ ਕੱਢਣ ਤੋਂ ਇਲਾਵਾ ਹੋਰ ਥਾਵਾਂ ਤੇ ਨਿਕਲਣ ਵਾਲੇ ਅਖਵਾਰਾਂ, ਰਸਾਲਿਆਂ ਜਿਵੇਂ ਕਿ ਸੁਬੋਧ, ਕੇਸ਼ਰੀ, ਮੁੰਬਈ ਵੈਭਵ, ਗਿਆਨ-ਪ੍ਰਕਾਸ਼ ਆਦਿ ਵਿੱਚ ਹਫਤਾਵਰ ਲੇਖ ਵੀ ਲਿਖਿਆ ਕਰਦਾ ਸੀ।[5] ਆਪਣੇ ਲੇਖਾਂ ਵਿੱਚ ਉਹ ਦਲਿਤ ਸਮਾਜ ਵਿੱਚ ਵਾਪਰਨ ਵਾਲੀਆਂ ਕੁਰੀਤੀਆਂ, ਬੁਰਾਈਆਂ ਅਤੇ ਅੰਧ-ਵਿਸ਼ਵਾਸਾਂ 'ਤੇ ਵਿਅੰਗਮਈ ਸੱਟ ਮਾਰਦਾ ਸੀ ਅਤੇ ਆਪਣੇ ਦਲਿਤ ਸਮਾਜ ਦੇ ਲੋਕਾਂ ਨੂੰ ਵੀ ਫਿਟਕਾਰਦਾ ਸੀ।[6]
ਬੰਸੋਡ ਬ੍ਰਹਮੋ ਸਮਾਜ ਅਤੇ ਪ੍ਰਾਰਥਨਾ ਸਮਾਜ ਦੇ ਕੰਮਾਂ ਤੋਂ ਪ੍ਰਭਾਵਿਤ ਸੀ। 1905 ਵਿੱਚ ਉਸ ਨੇ ਪ੍ਰਾਰਥਨਾ ਸਮਾਜ ਦਾ ਸਲਾਨਾ ਸਮਾਗਮ ਮੁੰਬਈ ਵਿੱਚ ਕੀਤਾ। ਉਹ ਵੀਠਲ ਰਾਮਜੀ ਸ਼ਿੰਦੇ, ਡਿਪ੍ਰੇਸਡ ਕਲਾਸ ਮਿਸ਼ਨ ਦੇ ਬਾਨੀ ਦੇ ਨਾਲ ਜੁੜੇ ਹੋਏ ਸਨ।[2] ਭਾਵੇਂ ਕਿ ਉਹ ਆਰਿਆਨ ਅਤੇ ਦਲਿਤਾਂ ਦੀ ਗ਼ੁਲਾਮੀ ਦੇ ਸਿਧਾਂਤ ਦੇ ਸਮਰਥਕ ਡਾ. ਅੰਬੇਦਕਰ ਦੇ ਵਿਪਰੀਤ ਇਸ ਤੋਂ ਬਾਹਰ ਨਿਕਲਣ ਦੀ ਬਜਾਏ ਹਿੰਦੂ ਧਰਮ ਵਿੱਚ ਸੁਧਾਰਾਂ ਦੇ ਹੱਕ ਵਿੱਚ ਸਨ।[3][4]
ਸੰਨ 1920 ਦੇ ਦਰਮਿਆਨ ਨਾਗਪੁਰ ਵਿੱਚ 'ਬਹਿਸ਼ੀਕ੍ਰਿਤ ਹਿੱਤਕਰਨੀ ਪਰਿਸ਼ਦ' ਦੀ ਇੱਕ ਵਿਸ਼ਾਲ ਸਭਾ ਹੋਈ ਸੀ। ਸਭਾ ਦੀ ਅਗਵਾਈ ਛਤਰਪਤੀ ਸਾਹੁਜੀ ਮਹਾਰਾਜ ਨੇ ਕੀਤੀ ਸੀ।[7] ਬਾਬਾ ਸਾਹਿਬ ਅੰਬੇਦਕਰ ਖ਼ੁਦ ਸਭਾ ਵਿੱਚ ਉਪਸਥਿਤ ਸਨ। ਇਸ ਸਭਾ ਵਿੱਚ ਕਿਸਨ ਫਾਗੁਜੀ ਬੰਸੋਡ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਜੋਸ਼ੀਲਾ ਭਾਸ਼ਣ ਦਿੱਤਾ ਸੀ।[8]
ਮੌਤ
[ਸੋਧੋ]ਕਿਸਨ ਫਾਗੁਜੀ ਬੰਸੋਡ ਦੀ ਮੌਤ 10 ਅਕਤੂਬਰ 1946 ਨੂੰ ਨਾਗਪੁਰ ਵਿੱਖੇ ਹੋਈ ਸੀ।
ਹਵਾਲੇ
[ਸੋਧੋ]- ↑ Kshirsagar, Ramchandra (1994). Dalit Movement in India and Its Leaders, 1857-1956. M.D. Publications Pvt. Ltd. pp. 176-177. ISBN 9788185880433.
- ↑ Shinde, V. R. "निराश्रित साहाय्यक मंडळी". In Pawar, G. M. (ed.). महर्षी विठ्ठल रामजी शिंदे समग्र वाङमय (in Marathi). Archived from the original on 21 ਫ਼ਰਵਰੀ 2018. Retrieved 20 ਫ਼ਰਵਰੀ 2018.
{{cite book}}
: Unknown parameter|dead-url=
ignored (|url-status=
suggested) (help)CS1 maint: unrecognized language (link) CS1 maint: Unrecognized language (link) - ↑ Rao, Anupama (2009). The Caste Question: Dalits and the Politics of Modern India. University of California Press. p. 294,302. ISBN 9780520257610.
- ↑ Jaffrelot (2006). Dr Ambedkar and Untouchability: Analysing and Fighting Caste. Orient Blackswan. pp. 42–44. ISBN 9788178241562.