ਸੁਜਾਇਥ ਅਲੀ
ਸੁਜਾਇਥ ਅਲੀ | |
---|---|
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਇੰਡੀਅਨ ਸਕੂਲ ਆਫ ਬਿਜਨਸ, ਹੈਦਰਾਬਾਦ, ਭਾਰਤ |
ਪੇਸ਼ਾ | ਵੂਨੀਕ ਦਾ ਸਹਿ-ਬਾਨੀ ਅਤੇ ਸੀ ਈ ਓ |
ਵੈੱਬਸਾਈਟ | voonik |
ਸੁਜਾਇਥ ਅਲੀ (ਜਨਮ 30 ਜਨਵਰੀ 1980) ਇੱਕ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਅਤੇ ਇੰਟਰਨੈੱਟ ਉਦਯੋਗਪਤੀ ਹੈ।[1] 2013 ਵਿੱਚ, ਉਸ ਨੇ ਔਰਤਾਂ ਦੇ ਫੈਸ਼ਨ ਲਈ ਇੱਕ ਔਨਲਾਈਨ ਬਾਜ਼ਾਰ, ਵੂਨੀਕ ਦੀ ਸਹਿ ਸਥਾਪਨਾ ਕੀਤੀ।[2] ਉਹ ਕੰਪਨੀ ਦਾ ਮੌਹੂਦਾ ਸੀ ਈ ਓ ਹੈ।[3]
ਮੁੱਢਲਾ ਜੀਵਨ
[ਸੋਧੋ]ਅਲੀ ਦਾ ਜਨਮ ਪੋਲਚੀ ਤਮਿਲ਼ ਨਾਡੂ ਵਿਖੇ ਹੋਇਆ ਸੀ। ਉਸਦੇ ਮੈਪਕੋ ਸ਼ਲੈਨਕ ਇੰਜੀਨੀਅਰਿੰਗ ਕਾਲਜ ਤੋਂ ਬੈਚਲਰ ਆਫ਼ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਇੰਡੀਅਨ ਸਕੂਲ ਆਫ ਬਿਜਨਸ, ਹੈਦਰਾਬਾਦ ਤੋਂ ਐਮ.ਬੀ.ਏ. ਕੀਤੀ।
ਅਲੀ ਦਾ ਵਿਆਹ ਸੁਨੀਮਾਹ ਫਾਤਿਮਾ ਨਾਲ ਹੋਇਆ ਹੈ। ਉਹ ਇੱਕ ਡੈਂਟਿਸਟ ਹੈ।
ਮੁੱਢਲਾ ਕਰੀਅਰ
[ਸੋਧੋ]ਅਲੀ ਨੇ ਚੇਨਈ ਦੀ ਆਈਨਟਿਕਸ ਟੈਕਨੋਲੋਜੀਜ਼ ਕੰਪਨੀ ਦੇ ਸੀਨੀਅਰ ਸਾਫਟਵੇਅਰ ਡਿਵੈਲਪਮੈਂਟ ਇੰਜੀਨੀਅਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ।[4] ਵੂਨੀਕ ਸ਼ੁਰੂ ਕਰਨ ਤੋਂ ਪਹਿਲਾਂ, ਅਲੀ ਵੀਜ਼ਾ ਇੰਕ ਕੰਪਨੀ ਵਿੱਚ ਵੀਜ਼ਾ ਚੈੱਕਆਉਟ ਮਰਚੈਂਟ ਪ੍ਰੋਗਰਾਮ ਦੇ ਮੁਖੀ ਸਨ। ਵੀਜ਼ਾ ਇੰਕ 'ਤੇ ਆਪਣੇ ਕਾਰਜਕਾਲ ਤੋਂ ਪਹਿਲਾਂ, ਉਸਨੇ ਐਮਾਜ਼ਾਨ ਕੰਪਨੀ ਦੇ ਸੀਨੀਅਰ ਪ੍ਰੋਜੈਕਟ ਮੈਨੇਜਰ ਵਜੋਂ 7 ਸਾਲ ਕੰਮ ਕੀਤਾ।[5]
ਵੂਨੀਕ
[ਸੋਧੋ]2013 ਵਿੱਚ ਵੂਨੀਕ ਦੀ ਸ਼ੁਰੂਆਤ ਹੋਈ ਸੀ। ਇਸ ਸਮੇਂ, ਆਰਥਿਕਤਾ ਇੱਕ ਅਨਿਸ਼ਚਿਤ ਕਾਰੋਬਾਰੀ ਨਜ਼ਰੀਏ ਨਾਲ ਅਸਥਿਰ ਸੀ, ਹਾਲਾਂਕਿ, ਅਲੀ ਅਤੇ ਉਸ ਦੇ ਸਾਥੀ ਨਵਨੇਤਾ ਕ੍ਰਿਸ਼ਨਨ ਨੇ ਆਪਣੇ ਈ-ਕਾਮਰਸ ਵਿਚਾਰਾਂ ਵਿੱਚ ਵਿਸ਼ਵਾਸ ਜਤਾਇਆ।
ਅਲੀ ਨੇ 10 ਹੋਰ ਉਦਮੀਆਂ ਨਾਲ ਬਲੂਮਬਰਗ ਇੰਡੀਆ ਦੇ 'ਦਿ ਪਿੱਚ 3.0' ਵਿੱਚ ਹਿੱਸਾ ਲਿਆ। ਉਸ ਨੂੰ ਵਿਜੇਤਾ ਐਲਾਨਿਆ ਗਿਆ ਜਿਸ ਦੇ ਫਲਸਰੂਪ ਉਸਨੂੰ ਸੀਡਫੰਡ ਤੋਂ 2.5 ਕਰੋੜ ਦਾ ਫੰਡ ਮਿਲਿਆ।[6]
ਹਵਾਲੇ
[ਸੋਧੋ]- ↑ "Voonik.com wants to turn regular customers into fashionistas by providing free online personal stylist". 17 February 2014. Retrieved 16 July 2016.
- ↑ "Significant rise in mergers and acquisitions in startup space with 48 deals in past three months". 13 July 2016. Retrieved 16 July 2016.
- ↑ "Voonik raises $20 million in fresh capital from existing and new investors". 16 June 2016. Retrieved 16 July 2016.
- ↑ "Being humble helps you get work done: Sujayath Ali". 1 September 2015. Archived from the original on 22 ਅਗਸਤ 2016. Retrieved 17 July 2016.
- ↑ "Sujayath Ali – Left Amazon to change the face of e-Commerce in India". OnlyLoudest. 26 July 2016. Archived from the original on 1 ਅਕਤੂਬਰ 2016. Retrieved 15 November 2016.
{{cite web}}
: Unknown parameter|dead-url=
ignored (|url-status=
suggested) (help) - ↑ "In Conversation With The Winner Of Bloomberg India's 'The Pitch 3.0', A Reality Show For Entrepreneurs". Inc 42 Magazine. 6 December 2013. Retrieved 20 July 2016.