ਸਮੱਗਰੀ 'ਤੇ ਜਾਓ

ਸੁਰਭੀ ਚੰਦਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਰਭਿ ਚੰਦਨਾ
ਸੁਰਭੀ ਚੰਦਨਾ
ਜਨਮ (1989-09-11) 11 ਸਤੰਬਰ 1989 (ਉਮਰ 35)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2014–present
ਲਈ ਪ੍ਰਸਿੱਧਇਸ਼ਕਬਾਜ਼
ਜ਼ਿਕਰਯੋਗ ਕੰਮਕਬੂਲ ਹੈ, ਇਸ਼ਕਬਾਜ਼

ਸੁਰਭੀ ਚੰਦਨਾ (ਜਨਮ 11 ਸਤੰਬਰ, 1989) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਜ਼ੀ ਟੀ. ਵੀ. ਉੱਪਰ ਆਉਣ ਵਾਲੇ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ  ਵਿੱਚ ਬਤੌਰ ਹਯਾ ਸਮਾਂਤਰ ਮੁੱਖ ਭੂਮਿਕਾ ਅਦਾ ਕੀਤੀ।[1] ਵਰਤਮਾਨ ਵਿੱਚ, ਇਹ ਸਟਾਰ ਪਲੱਸ ਉੱਪਰ ਆਉਣ ਵਾਲੇ ਪ੍ਰਸਿੱਧ ਸ਼ੋਅ ਇਸ਼ਕਬਾਜ਼  ਵਿੱਚ ਬਤੌਰ ਅਨਿਕਾ (ਨਾਰੀ ਮੁੱਖ ਅਦਾਕਾਰ) ਮੁੱਖ ਭੂਮਿਕਾ ਅਦਾ ਕਰ ਰਹੀ ਹੈ।[2]

ਜੀਵਨ

[ਸੋਧੋ]

ਮੁੱਢਲਾ ਜੀਵਨ ਅਤੇ ਪਰਿਵਾਰ

[ਸੋਧੋ]

ਸੁਰਭੀ ਦਾ ਜਨਮ 11 ਸਤੰਬਰ, 1989 ਨੂੰ ਮੁੰਬਈ ਵਿੱਚ ਹੋਇਆ ਅਤੇ ਪਾਲਣ-ਪੋਸ਼ਣ ਵੀ ਮੁੰਬਈ ਵਿੱਚ ਹੀ ਹੋਇਆ। ਸੁਰਭੀ ਇੱਕ ਪੰਜਾਬੀ ਪਰਿਵਾਰ ਤੋਂ ਸਬੰਧ ਰੱਖਦੀ ਹੈ। ਇਸਦੀ ਇੱਕ ਭੈਣ ਵੀ ਹੈ। ਸੁਰਭੀ ਨੇ ਮਾਰਕੀਟਿੰਗ ਵਿੱਚ ਐਮਬੀਏ ਅਥਰਵ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼ ਤੋਂ ਪੂਰੀ ਕੀਤੀ

ਟੈਲੀਵਿਜ਼ਨ ਕੈਰੀਅਰ

[ਸੋਧੋ]

ਸੁਰਭੀ ਨੇ ਸ਼ੁਰੂਆਤੀ ਕੈਰੀਅਰ ਵਿੱਚ, ਇਸਨੇ ਕਈ ਐਡ ਅਤੇ ਟੀਵੀ ਕਮਰਸ਼ੀਅਲ ਕੀਤੇ। ਇਸਨੇ ਜ਼ੀ ਟੀ. ਵੀ. ਉੱਪਰ ਪ੍ਰਸਾਰਿਤ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਇੱਕ ਗੂੰਗੀ ਅਤੇ ਬਹਿਰੀ ਕੁੜੀ ਹਯਾ ਦੀ ਭੂਮਿਕਾ ਅਦਾ ਕੀਤੀ। ਇਸਨੇ 2014 ਵਿੱਚ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਆਮਨਾ ਖ਼ਾਨ /ਅਦਿਤੀ ਦੀ ਭੂਮਿਕਾ ਅਦਾ ਕੀਤੀ। ਸੁਰਭੀ ਨੇ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ (ਭਾਰਤ) ਉੱਪਰ ਪ੍ਰਸਾਰਿਤ ਐਪੀਸੋਡਿਕ ਨਾਟਕ  ਆਹਟ  ਵਿੱਚ ਵੀ ਕੰਮ ਕੀਤਾ ਅਤੇ ਸਬ ਟੀਵੀ ਦੇ ਪ੍ਰਸਿੱਧ ਪ੍ਰਦਰਸ਼ਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਿਨਾਂ ਸਟਾਰ ਪਲੱਸ ਦੇ  ਪ੍ਰਦਰਸ਼ਨ ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ... ਮੇਰੀ ਭਾਬੀ ਵਿੱਚ ਵੀ ਕੰਮ ਕੀਤਾ।

ਵਰਤਮਾਨ ਵਿੱਚ, ਸਟਾਰ ਪਲੱਸ ਪ੍ਰਦਰਸ਼ਨ ਇਸ਼ਕਬਾਜ਼ ਵਿੱਚ ਬਤੌਰ ਅਨਿਕਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ।

ਮੀਡੀਆ

[ਸੋਧੋ]

ਸੁਰਭੀ ਚੰਦਨਾ ਬਿਜ ਏਸ਼ੀਆ ਦੁਆਰਾ 2017 ਟੀ.ਵੀ. ਸ਼ਖਸੀਅਤ ਸੂਚੀ ਵਿੱਚ 7ਵੇਂ ਸਥਾਨ 'ਤੇ ਸੀ।

2018 ਵਿੱਚ, ਚੰਦਨਾ ਪੂਰਬੀ ਅੱਖਾਂ ਦੀ ਸੈਕਸੀ ਏਸ਼ੀਅਨ ਔਰਤ ਸੂਚੀ ਵਿੱਚ 16ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ 8ਵੇਂ ਸਥਾਨ 'ਤੇ ਸੀ।

2019 ਵਿੱਚ, ਪੂਰਬੀ ਚੰਦਨਾ ਈਸਟਨ ਆਈ ਦੀ ਸੈਕਸੀਐਸਟ ਏਸ਼ੀਅਨ ਔਰਤ ਸੂਚੀ ਵਿੱਚ 5ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ ਪਹਿਲੇ ਸਥਾਨ ‘ਤੇ ਸੀ।

2020 ਵਿਚ, ਚੰਦਨਾ ਬਿਜ ਏਸ਼ੀਆ ਦੀ ਟੀ ਵੀ ਸ਼ਖਸੀਅਤ ਸੂਚੀ ਵਿਚ ਪਹਿਲੇ ਨੰਬਰ 'ਤੇ ਸੀ [2] ਅਤੇ ਈਸਟਨ ਆਈ ਦੁਆਰਾ ਵਿਸ਼ਵ ਵਿਚ ਚੋਟੀ ਦੇ 50 ਏਸ਼ੀਅਨ ਮਸ਼ਹੂਰ ਵਿਅਕਤੀਆਂ ਦੀ ਸੂਚੀ ਵਿਚ 9 ਵੇਂ ਸਥਾਨ' ਤੇ ਹੈ.

ਫ਼ਿਲਮੋਗ੍ਰਾਫੀ

[ਸੋਧੋ]
ਸਾਲ
ਫ਼ਿਲਮ
ਭੂਮਿਕਾ
ਹਵਾਲਾ.
2014 ਬੌਬੀ ਜਾਸੂਸ

ਆਮਨਾ ਖ਼ਾਨ/ਅਦਿਤੀ
[3]

ਟੈਲੀਵਿਜ਼ਨ

[ਸੋਧੋ]
Year Show (Title) Character Role Network
2009 ਤਾਰਕ ਮਹਿਤਾ ਕਾ ਉਲਟਾ ਚਸ਼ਮਾ

ਸਵੀਟੀ
ਕਾਮਿਓ
ਸਬ ਟੀਵੀ
2013 ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ...ਮੇਰੀ ਭਾਬੀ

ਸੁਜ਼ੈਨ
ਕਾਮਿਓ
ਸਟਾਰ ਪਲੱਸ
2014-2015 ਕਬੂਲ ਹੈ
ਹਯਾ ਇਮਰਾਨ ਕੁਰੇਸ਼ੀ [4] ਅਸਧਾਰਨ
ਜ਼ੀ ਟੀਵੀe
2015 ਆਹਟ
ਸਿਆ
ਐਪੀਸੋਡਿਕ ਭੂਮਿਕਾ
ਸੋਨੀ ਟੀਵੀ
2016–present ਇਸ਼ਕਬਾਜ਼ ਅਨਿਕਾ ਸ਼ਿਵਾਏ ਸਿੰਘ  ਓਬਰਾਏ[5] ਮੁੱਖ ਭੂਮਿਕਾ
ਸਟਾਰ ਪਲੱਸ
2017–present Dil Boley Oberoi ਅਨਿਕਾ ਸ਼ਿਵਾਏ ਸਿੰਘ ਓਬਰਾਏ
ਸਹਾਇਕ ਭੂਮਿਕਾ
ਸਟਾਰ ਪਲੱਸ

ਅਵਾਰਡ ਅਤੇ ਨਾਮਜ਼ਦਗੀ

[ਸੋਧੋ]
ਸਾਲ
ਅਵਾਰਡ
ਸ਼੍ਰੇਣੀ
ਸ਼ੋਅ
ਸਿੱਟਾ
ਹਵਾਲਾ.
2016 ਏਸ਼ੀਅਨ ਵਿਊਅਰਸ ਟੈਲੀਵਿਜ਼ਨ ਅਵਾਰਡਸ
ਵਧੀਆ ਅਦਾਕਾਰਾ
Ishqbaaaz ਨਾਮਜ਼ਦ [6]
2017 ਸਟਾਰ ਪਰਿਵਾਰ ਅਵਾਰਡਸ
ਪਸੰਦੀਦਾ ਨਯਾ ਸਦਸਯ (ਔਰਤ)
Won [7]
ਪਸੰਦੀਦਾ ਡਿਜ਼ੀਟਲ ਸਦਸਯ
Won
ਪਸੰਦੀਦਾ ਅੰਤਰਰਾਸ਼ਟਰੀ ਜੋੜੀ (ਨਕੁਲ ਮਹਿਤਾ) Won
ਪਸੰਦੀਦਾ ਪਤਨੀ
ਨਾਮਜ਼ਦ
ਪਸੰਦੀਦਾ ਜੋੜੀ (ਨਕੁਲ ਮਹਿਤਾ) ਨਾਮਜ਼ਦ

ਇਹ ਵੀ ਦੇਖੋ

[ਸੋਧੋ]

▪ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਦੀ ਸੂਚੀ

ਹਵਾਲੇ

[ਸੋਧੋ]
  1. "Surbhi Jyoti's painting bond with Surbhi Chandna - Times of India". Retrieved 4 December 2016.
  2. "Being in love is a wonderful feeling: Surbhi Chandna - Times of India". Retrieved 4 December 2016.
  3. "Surbhi Chandna ditched Bollywood for small screen". Retrieved 4 December 2016.
  4. "Surbhi Jyoti's painting bond with Surbhi Chandna". 11 September 2016. Archived from the original on 20 ਦਸੰਬਰ 2016. Retrieved 4 December 2016. {{cite web}}: Unknown parameter |dead-url= ignored (|url-status= suggested) (help)
  5. "ISHQBAAZ actor Nakul Mehta hurted Surbhi Chandna!". 25 September 2016. Archived from the original on 20 ਦਸੰਬਰ 2016. Retrieved 4 December 2016. {{cite web}}: Unknown parameter |dead-url= ignored (|url-status= suggested) (help)
  6. ""The nominee shortlist for the Asian Viewers Television Awards 2016 have been announced"".
  7. ""Ishqbaaaz's Nakuul Mehta, Surbhi Chandna and Kunal Jaisingh win big at the Star Parivaar Awards 2017".

ਬਾਹਰੀ ਲਿੰਕ

[ਸੋਧੋ]