ਸਮੱਗਰੀ 'ਤੇ ਜਾਓ

ਜੇਨੀ ਚੁਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੇਨੀ ਚੁਆ ਖੇਂਗ ਯੈਂਂਗ (ਚੀਨੀ: 蔡瓊瑩; ਪਿਨਯਿਨ: Cài Qióngyíngਸਿੰਗਾਪੁਰ ਤੋਂ ਇੱਕ ਵਪਾਰੀ ਔਰਤ ਹੈ।ਉਹ ਬੀਵਰਕਸ, ਇੰਕ ਦੀ ਸਹਿ-ਸੰਸਥਾਪਕ ਹੈ। 2013 ਵਿੱਚ, ਉਸਨੂੰ ਫੋਰਬਸ ਏਸ਼ੀਆ ਦੇ "50 ਵਿਮੇਂਨ ਇਨ ਮਿਕਸ" ਵਿੱਚ ਸ਼ਾਮਲ ਕੀਤਾ ਗਿਆ ਸੀ।[1] ਉਸਨੂੰ "ਸਿੰਗਾਪੁਰ ਦੀ ਗ੍ਰੈਂਡ ਡੇਮ" ਕਿਹਾ ਗਿਆ ਹੈ।[2]

ਨਿੱਜੀ ਜੀਵਨ ਅਤੇ ਸਿੱਖਿਆ

[ਸੋਧੋ]

ਜੈਨੀ ਚੁਆ ਦਾ ਜਨਮ ਇੰਡੋਨੇਸ਼ੀਆ ਦੇ ਬਾਤਮ ਵਿੱਚ ਹੋਇਆ ਸੀ ਅਤੇ ਉਹ ਸਿੰਗਾਪੁਰ ਦੇ ਟੈਂਗਲਿਨ ਖੇਤਰ ਵਿੱਚ ਵੱਡੀ ਹੋਈ ਸੀ।[3] ਉਹ 12 ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹੈ। ਉਸ ਦੇ ਪਿਤਾ, ਚੂਆ ਕੋਕ ਕੁਆਨ, ਇੱਕ ਅਮੀਰ ਵਪਾਰੀ ਸਨ, ਜੋ ਲੌਂਗ ਅਤੇ ਜਾਇਫਲ ਦਾ ਕਾਰੋਬਾਰ ਕਰਦਾ ਸੀ, ਪਰ ਜਦੋਂ ਉਹ 10 ਸਾਲਾਂ ਦੀ ਸੀ ਤਾਂ ਉਸਦਾ ਪਿਤਾ ਆਪਣਾ ਕਾਰੋਬਾਰ ਗੁਆ ਬੈਠਾ। ਚੁਆ ਸਿੰਗਾਪੁਰ ਚੀਨੀ ਗਰਲਜ਼ ਸਕੂਲ ਵਿੱਚ ਪੜ੍ਹੀ[4] ਅਤੇ ਕਿਸ਼ੋਰ ਅਵਸਥਾ ਵਿੱਚ ਇੱਕ ਟਾਈਪਿਸਟ ਅਤੇ ਟਿਊਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।[5] ਐਂਗਲੋ-ਚੀਨੀ ਸਕੂਲ ਵਿੱਚ ਲੈਵਲ ਦੀ ਪੜ੍ਹਾਈ ਕਰਨ ਤੋਂ ਬਾਅਦ, ਉਸ ਨੂੰ ਸਿੰਗਾਪੁਰ ਯੂਨੀਵਰਸਿਟੀ ਵਿੱਚ ਜਾਣ ਲਈ ਵਜੀਫਾ ਦਿੱਤਾ ਗਿਆ, ਜਿਥੇ ਉਹ ਇੱਕ ਸਾਲ ਮਗਰੋਂ ਬਾਹਰ ਹੋ ਗਈ। ਸਕੂਲ ਦੇ ਬਾਅਦ, ਉਸ ਨੇ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ।ਜਦੋਂ ਉਹ 16 ਸਾਲਾਂ ਦੀ ਸੀ, ਉਹ ਗੋਹ ਕੀਨ ਚੀ ਨੂੰ ਮਿਲੀ ਅਤੇ ਜੋੜੇ ਨੇ 8 ਸਾਲ ਬਾਅਦ 1968 ਵਿੱਚ ਵਿਆਹ ਕਰਵਾ ਲਿਆ। ਜਿਵੇਂ ਗੋਹ ਨੇ ਕਾਰਨੇਲ ਯੂਨੀਵਰਸਿਟੀ ਵਿੱਚ ਦਾਖਲ ਹੋਇਆ, ਚੁਆ ਵੀ ਉੱਥੇ ਆ ਗਈ ਅਤੇ ਹੋਟਲ ਮੈਨੇਜਮੈਂਟ ਲਈ ਕਾਰਨੇਲ ਵਿੱਚ ਗਈ। ਚੁਆ ਦੇ ਦੋ ਪੁੱਤਰ ਗੋਹ ਕੇਨ ਯੀ ਅਤੇ ਗੋਹ ਯੰਗ ਪੇਂਗ ਹਨ। 1977 ਵਿੱਚ ਜੋੜੇ ਦਾ ਤਲਾਕ ਹੋ ਗਿਆ ਅਤੇ ਦੋਵੇਭ ਸੁਖੀ ਸ਼ਰਤਾਂ 'ਤੇ ਬਣੇ ਰਹੇ।[6]

ਕੈਰੀਅਰ

[ਸੋਧੋ]

ਗ੍ਰੈਜੂਏਸ਼ਨ ਤੋਂ ਬਾਅਦ, ਚੁਆ ਨੇ ਸਿੰਗਾਪੁਰ ਵਿੱਚ ਮੈਂਡੇਂਨ ਹੋਟਲ ਦੇ ਜਨਰਲ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।1977 ਵਿੱਚ ਉਸਨੇ ਸਿੰਗਾਪੁਰ ਟੂਰਿਜ਼ਮ ਬੋਰਡ ਵਿੱਚ 11 ਸਾਲ ਲਈ ਡਾਇਰੈਕਟਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ. 1988 ਵਿੱਚ ਉਸਨੇ ਵੈਸਟਿਨ ਹੋਟਲ ਲਈ ਕੰਮ ਕਰਨਾ ਸ਼ੁਰੂ ਕੀਤਾ। ਵੈਸਟਿਨ ਵਿਖੇ ਉਹ ਮਾਰਕੀਟਿੰਗ ਡਾਇਰੈਕਟਰ ਸੀ। ਉਹ 1990 ਵਿੱਚ ਰੱਫਲਸ ਹੋਟਲ ਦੀ ਪਹਿਲੀ ਮਹਿਲਾ ਜਨਰਲ ਮੈਨੇਜਰ ਬਣ ਗਈ।. 2003 ਵਿੱਚ, ਉਹ ਰੱਫਲਸ ਹੋਲਡਿੰਗਜ਼ ਦੀ ਸੀਈਓ ਬਣ ਗਈ।2007 ਵਿੱਚ ਰੱਫ਼ਲਜ਼ ਹੋਲਡਿੰਗਜ਼ ਤੋਂ ਅਸਤੀਫ਼ਾ ਦੇ ਕੇ ਉਹ ਕੈਪੀਟਾਲੈਂਡ ਦੇ ਐਸਕਟ ਗਰੁੱਪ ਦੀ ਸੀਈਓ ਬਣ ਗਈ, ਅਖੀਰ ਉਹ ਕੈਪੀਟਾਲੈਂਡ ਦੀ ਮੁੱਖ ਕਾਰਪੋਰੇਟ ਅਫਸਰ ਬਣ ਗਈ। ਜੁਲਾਈ 2012 ਉਸ ਨੇ ਕੰਪਨੀ ਛੱਡ ਦਿੱਤੀ।ਚੁਆ ਬੀਵਰਕਸ, ਇੰਕ ਦੀ ਸਹਿ-ਸੰਸਥਾਪਕ ਹੈ। ਅੱਜ, ਉਹ ਕੰਪਨੀ ਦੀ 40% ਹਿੱਸੇਦਾਰ ਹੈ। ਉਸ ਦਾ ਵਰਤਮਾਨ ਕੰਮ ਸਿੰਗਾਪੁਰ ਵਿੱਚ ਫਾਸਟ ਫੂਡ ਮਾਰਕੀਟ 'ਤੇ ਕੇਂਦ੍ਰਿਤ ਹੈ।

ਉਹ ਫ਼ਿਲਪੀਨ ਵਿੱਚ ਏਸ਼ੀਅਨ ਇੰਸਟੀਚਿਊਟ ਆਫ ਟੂਰਿਜ਼ਮ ਵਿੱਚ ਇੱਕ ਸਾਬਕਾ ਅਧਿਆਪਕ ਹੈ। ਚੁਆ ਸੰਯੁਕਤ ਮੈਕਸੀਕਨ ਰਾਜਾਂ ਲਈ ਸਿੰਗਾਪੁਰ ਦੀ ਰਾਜਦੂਤ,[7] ਅਤੇ ਸਲੋਵਾਕੀਆ ਦੇੀ ਸਾਬਕਾ ਰਾਜਦੂਤ ਹੈ[8]

ਹਵਾਲੇ

[ਸੋਧੋ]
  1. "Forbes Asia's 50 Women In the Mix". Forbes Asia. Forbes. Archived from the original on 5 ਮਾਰਚ 2013. Retrieved 4 March 2013. {{cite web}}: Unknown parameter |dead-url= ignored (|url-status= suggested) (help)
  2. Sevilla, Jan. "What's cooking? Jennie Chua and Jollibee". Global Travel Industry News. Archived from the original on 13 ਮਈ 2013. Retrieved 5 March 2013. {{cite web}}: Unknown parameter |dead-url= ignored (|url-status= suggested) (help)
  3. "Nothing keeps Jennie Chua down". The Straits Times. 12 August 2012. {{cite news}}: Cite has empty unknown parameter: |dead-url= (help)
  4. "1999 Jennie Chua – Her World Woman of The Year". womanoftheyear.herworldplus.com (in ਅੰਗਰੇਜ਼ੀ (ਅਮਰੀਕੀ)). Archived from the original on 2017-09-02. Retrieved 2017-09-02. {{cite web}}: Unknown parameter |dead-url= ignored (|url-status= suggested) (help)
  5. SWHF. "SINGAPORE WOMEN'S HALL OF FAME - Jennie Chua". www.swhf.sg (in ਅੰਗਰੇਜ਼ੀ (ਬਰਤਾਨਵੀ)). Archived from the original on 2017-09-02. Retrieved 2017-09-02. {{cite web}}: Unknown parameter |dead-url= ignored (|url-status= suggested) (help)
  6. "Hotelier Jennie Chua's New Challenge: Bringing Jollibee Fast Food to Singapore". Forbes Asia. Forbes. Retrieved 4 March 2013.
  7. "The Peak Power List 2015: Jennie Chua | The Peak Singapore - Your Guide to The Finer Things in Life". The Peak Singapore - Your Guide to The Finer Things in Life (in ਅੰਗਰੇਜ਼ੀ (ਅਮਰੀਕੀ)). 2015-11-03. Retrieved 2017-09-02.
  8. "From humble beginnings to a grande dame". People & Personalities. Plush. Retrieved 5 March 2013.