ਈਦਗਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਦਾ ਦੇ ਨੇੜੇ ਇੱਕ ਓਪਨ-ਏਅਰ ਮਸਜਿਦ, ਸਾਊਦੀ ਅਰਬ
ਸ਼ਾਹੀ ਈਦਗਾਹ, ਸਿਲਹਟ

ਈਦਗਾਹ ਜਾਂ ਈਦ ਗਾਹ (ਉਰਦੂ:عید گاہ ; ਬੰਗਾਲੀ: ঈদগাহ) ਦੱਖਣ ਏਸ਼ੀਆਈ ਇਸਲਾਮੀ ਸਭਿਆਚਾਰ ਵਿੱਚ ਬਾਗਲਿਆ ਹੋਇਆ ਖੁੱਲ੍ਹਾ ਮੈਦਾਨ ਹੁੰਦਾ ਹੈ ਜੋ ਆਮ ਤੌਰ ਤੇ ਸ਼ਹਿਰ ਤੋਂ ਬਾਹਰ (ਜਾਂ ਬਾਹਰਵਾਰ) ਈਦ ਦੀਆਂ ਨਮਾਜਾਂ ਈਦ ਅਲ ਫਿੱਤਰ ਅਤੇ ਈਦ ਅਲ-ਅਜ੍ਹਾ ਲਈ ਰਾਖਵਾਂ ਹੁੰਦਾ ਹੈ। ਇਹ ਆਮ ਤੌਰ ਤੇ ਇੱਕ ਜਨਤਕ ਸਥਾਨ ਹੁੰਦਾ ਹੈ ਜੋ ਕਿ ਸਾਲ ਦੇ ਦੂਜੇ ਸਮਿਆਂ ਲਈ ਨਮਾਜ ਲਈ ਨਹੀਂ ਵਰਤਿਆ ਜਾਂਦਾ।[1] ਈਦ ਦੇ ਦਿਨ ਤੇ, ਪਹਿਲੀ ਗੱਲ ਜੋ ਮੁਸਲਮਾਨ ਸਵੇਰੇ ਕਰਦੇ ਹਨ ਇਹ ਹੈ ਕਿ ਉਹ ਆਮ ਤੌਰਤੇ ਇੱਕ ਵੱਡੇ ਖੁੱਲ੍ਹੇ ਮੈਦਾਨ ਵਿੱਚ ਇਕੱਤਰ ਹੁੰਦੇ ਹਨ ਅਤੇ ਮੁਹੰਮਦ ਦੀਆਂ ਸੁੰਨੀ ਰਵਾਇਤਾਂ ਦੇ ਅਨੁਸਾਰ ਵਿਸ਼ੇਸ਼ ਨਮਾਜਾਂ ਅਦਾ ਕਰਦੇ ਹਨ।[2][3][4] ਹਾਲਾਂਕਿ ਈਦਗਾਹ ਸ਼ਬਦ ਹਿੰਦੁਸਤਾਨੀ ਮੂਲ ਦਾ ਹੈ, ਕਿਸੇ ਵੀ ਅਰਬੀ ਸ਼ਬਦ ਦੀ ਘਾਟ ਕਾਰਨ ਇਸ ਸ਼ਬਦ ਦਾ ਇਸਤੇਮਾਲ ਦੁਨੀਆ ਭਰ ਦੇ ਅਜਿਹੇ ਖੁੱਲ੍ਹੇ ਸਥਾਨਾਂ ਲਈ ਕੀਤਾ ਜਾ ਸਕਦਾ ਹੈ ਜਿੱਥੇ ਮੁਸਲਮਾਨ ਈਦ ਦੀਆਂ ਨਮਾਜਾਂ ਅਦਾ ਕਰਦੇ ਹਨ। ਈਦਗਾਹ ਦਾ ਜ਼ਿਕਰ ਕਾਜੀ ਨਜਰੁਲ ਇਸਲਾਮ ਦੀ ਪ੍ਰਸਿੱਧ ਬੰਗਾਲੀ ਕਵਿਤਾ, ਓ ਮਨ ਰੋਮਜ਼ਨੇਅ ਓਈ ਰੋਜਰ ਸ਼ੇਸ਼ੇ ਵਿੱਚ ਮਿਲਦਾ ਹੈ

ਸ਼ਰੀਅਤ ਵਿੱਚ[ਸੋਧੋ]

14 ਵੀਂ ਸਦੀ ਦੀ ਈਦਗਾਹ, ਦਿੱਲੀ ਵਿੱਚ ਤੁਗ਼ਲਕ ਵੰਸ਼ ਦੇ ਸ਼ਾਸਨ ਦੇ ਦੌਰਾਨ ਬਣਾਈ ਗਈ।

ਸਭ ਤੋਂ ਪਹਿਲੀ "ਈਦਗਾਹ", ਮਦੀਨਾ ਵਿੱਚ ਮਸਜਿਦ ਅਲ ਨਬਾਵੀ ਤੋਂ ਕਰੀਬ 1,000 ਕਦਮ ਦੂਰ ਸ਼ਹਿਰ ਦੇ ਬਾਹਰਵਾਰ ਸਥਾਪਿਤ ਕੀਤੀ ਗਈ ਸੀ।[5] , ਈਦਗਾਹ ਵਿੱਚ ਨਮਾਜ ਅਦਾ ਕਰਨ ਸੰਬੰਧੀ ਅਨੇਕ ਵਿਦਵਤਾਪੂਰਨ ਰਾਵਾਂ ਹਨ, ਜੋ ਸ਼ਰੀਅਤ (ਇਸਲਾਮੀ ਕਾਨੂੰਨ) ਵਿੱਚ ਦਸੀਆਂ ਗਈਆਂ ਹਨ।

ਹਵਾਲੇ[ਸੋਧੋ]

  1. "Special prayers in Idgah seeking divine blessings, eternal peace". The Hindu. Archived from the original on 19 ਸਤੰਬਰ 2010. Retrieved 9 February 2012. {{cite news}}: Unknown parameter |dead-url= ignored (|url-status= suggested) (help)
  2. "Traffic curbs on Eid". Times of India. Archived from the original on 16 ਦਸੰਬਰ 2013. Retrieved 9 February 2012. {{cite news}}: Unknown parameter |dead-url= ignored (|url-status= suggested) (help)
  3. "Traffic restrictions imposed for Eid prayers". Siasat Daily. Retrieved 9 February 2012.
  4. "Eidgah". islamsa.org.za. Archived from the original on 21 ਦਸੰਬਰ 2007. Retrieved 23 April 2018. {{cite web}}: Unknown parameter |dead-url= ignored (|url-status= suggested) (help)
  5. (Mariful Hadîth, Vol. 3, P.399)