ਗੁਰਸੇਵਕ ਮਾਨ
ਗੁਰਸੇਵਕ ਮਾਨ (ਅੰਗ੍ਰੇਜ਼ੀ: Gursewak Mann) ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਪੇਸ਼ੇਵਰ ਪਾਇਲਟ ਹੈ। ਉਹ ਪ੍ਰਸਿੱਧ ਗਾਇਕ, ਅਦਾਕਾਰ ਹਰਭਜਨ ਮਾਨ ਦਾ ਛੋਟਾ ਭਰਾ ਹੈ। ਉਸ ਦੇ ਪੰਜਾਬੀ ਗਾਣੇ 'ਇੱਕ ਕੁੜੀ ਲਾਰਾ ਲੱਪਾ' ਨੇ ਉਸਨੂੰ ਪ੍ਰਸਿੱਧੀ ਦਿਵਾ ਦਿੱਤੀ। ਗੁਰਸੇਵਕ ਹੁਣ ਇਕ ਪੇਸ਼ੇਵਰ ਪਾਇਲਟ ਹੈ।[1][2]
ਜੀਵਨ
[ਸੋਧੋ]ਗੁਰਸੇਵਕ ਮਾਨ ਦਾ ਜਨਮ ਇਕ ਜੱਟ ਸਿੱਖ ਪਰਿਵਾਰ ਵਿਚ ਹੋਇਆ। ਉੱਘੇ ਪੰਜਾਬੀ ਗਾਇਕ ਹਰਭਜਨ ਮਾਨ ਉਸਦੇ ਵੱਡੇ ਭਰਾ ਹਨ। ਮਾਨ ਭਰਾਵਾਂ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980 ਵਿਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਵਿੱਚ ਹਰਭਜਨ ਅਤੇ ਗੁਰਸੇਵਕ ਕਵੀਸ਼ਰੀ ਗਾਇਆ ਕਰਦੇ ਸਨ।[3] ਦੋਵੇਂ ਮਾਨ ਭਰਾ ਆਪਣੀਆਂ ਸਤਰੰਗੀ ਪੀਂਘ ਐਲਬਮ ਲੜੀਆਂ ਕਰਕੇ ਅਤੇ ਕਵੀਸ਼ਰੀਆਂ ਕਰਕੇ ਵਧੇਰੇ ਜਾਣੇ ਜਾਂਦੇ ਹਨ।[4][5]
ਗੁਰਸੇਵਕ ਮਾਨ ਹੁਣ ਕਨੇਡਾ ਵਿਚ ਰਹਿ ਰਿਹਾ ਹੈ। ਉਸ ਨੂੰ ਗਾਉਣ ਅਤੇ ਉਡਾਣ ਭਰਨ ਦਾ ਜਨੂੰਨ ਹੈ। ਕੋਰੋਨਾ ਮਹਾਂਮਾਰੀ ਦੌਰਾਨ ਉਸ ਨੂੰ ਪੇਸ਼ੇਵਰ ਕਾਰਗੋ ਪਾਇਲਟ ਹੋਣ ਦੇ ਨਾਤੇ ਡਾਕਟਰੀ ਕਿੱਟਾਂ, ਮਾਸਕ ਅਤੇ ਹੋਰ ਚੀਜ਼ਾਂ ਦੀ ਖੇਪ ਲਈ ਚੀਨ ਲਈ ਉਡਾਣ ਭਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।[6] ਗੁਰਸੇਵਕ ਮਾਨ ਨੇ "ਹੀਰ ਰਾਂਝਾ: ਏ ਟਰੂ ਲਵ ਸਟੋਰੀ" (2009), "ਜੱਗ ਜਿਓਂਦਿਆਂ ਦੇ ਮੇਲੇ" (2009) ਅਤੇ "ਕਾਫਿਲਾ" (2007) ਆਦਿ ਫ਼ਿਲਮਾਂ ਵਿੱਚ ਵੀ ਭੂਮਿਕਾ ਨਿਭਾਈ।[7]
ਹਵਾਲੇ
[ਸੋਧੋ]- ↑ "Gursewak Mann - Verified Facebook Profile". www.facebook.com. Retrieved 2020-08-22.
- ↑ "ਗੁਰਸੇਵਕ ਮਾਨ - Twitter Profile". Twitter (in ਅੰਗਰੇਜ਼ੀ). Retrieved 2020-08-22.
- ↑ "Harbhajan Mann & Gursewak Mann || BAAPU TERE KURHMAN NE || Very Old Song || - YouTube". www.youtube.com. Retrieved 2020-08-22.
- ↑ "Cultural warm up". Hindustan Times (in ਅੰਗਰੇਜ਼ੀ). 2013-01-06. Retrieved 2020-08-22.
- ↑ "Gursewak Mann on Apple Music". Apple Music (in ਅੰਗਰੇਜ਼ੀ (ਅਮਰੀਕੀ)). Retrieved 2020-08-22.
- ↑ Sharma, Anup (2020-04-17). "English News Portals in India". News Net Now (in ਅੰਗਰੇਜ਼ੀ (ਅਮਰੀਕੀ)). Archived from the original on 2021-07-23. Retrieved 2020-08-22.
{{cite web}}
: Unknown parameter|dead-url=
ignored (|url-status=
suggested) (help) - ↑ "Gursewak Mann". IMDb. Retrieved 2020-08-22.