ਸਮੱਗਰੀ 'ਤੇ ਜਾਓ

ਨੀਨਾ ਮਤਵੀਯੇਂਕੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਨਾ ਮਤਵੀਯੇਂਕੋ

ਨੀਨਾ ਮਾਈਟਰੋਫਨੀਵਨਾ ਮਤਵੀਯੇਂਕੋ ( Ukrainian: Ніна Митрофанівна Матвієнко ), ਇਕ ਯੂਕਰੇਨੀ ਗਾਇਕਾ ਅਤੇ ਯੂਕਰੇਨ ਦੇ ਕਲਾਕਾਰ ਲੋਕਾਂ ਵਿਚੋਂ ਇਕ ਹੈ।

ਮਤਵੀਯੇਂਕੋ ਦਾ ਜਨਮ 10 ਅਕਤੂਬਰ 1947 ਨੂੰ ਨੇਦਲੀਏਸਚੇ, ਸੋਵੀਅਤ ਯੂਨੀਅਨ (- ਅੱਜ ਯੂਕਰੇਨ ) ਵਿਚ ਯੂਕਰੇਨ ਐਸ.ਐਸ.ਆਰ. ਸਮੇਂ ਹੋਇਆ ਸੀ। ਉਸਨੇ 1975 ਵਿੱਚ ਕੀਵ ਯੂਨੀਵਰਸਿਟੀ ਵਿੱਚ ਯੂਕਰੇਨੀ ਫਿਲੌਲੋਜੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ। 1968 ਵਿਚ ਉਸਨੇ ਹਰੀਰੀ ਵੇਰੀਓਵਕਾ ਦੇ ਨਾਂ 'ਤੇ ਯੂਕਰੇਨੀ ਸਟੇਟ ਫੋਕ ਕੋਇਰ ਦੇ ਵੋਕਲ ਸਟੂਡੀਓ ਵਿਚ ਦਾਖ਼ਲਾ ਲਿਆ ਅਤੇ ਜਲਦੀ ਹੀ ਇਕੱਲੀ ਇਸ ਸੰਗੀਤ ਵਿਚ ਮਾਹਿਰ ਬਣ ਗਈ। 1988 ਵਿਚ ਉਸਨੇ ਸ਼ੇਵਚੇਂਕੋ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ, ਜੋ ਕਿ ਤਾਰਾਸ ਸ਼ੇਵਚੇਂਕੋ ਦੇ ਨਾਂ ਤੇ ਰੱਖਿਆ ਗਿਆ ਇੱਕ ਯੂਕਰੇਨੀ ਰਾਜ ਪੁਰਸਕਾਰ ਸੀ।

ਉਸਦੇ ਕੰਮ ਵਿੱਚ ਕਈਂ ਯੂਕਰੇਨੀ ਲੋਕ ਗਾਣੇ ਸ਼ਾਮਿਲ ਹਨ। ਨੀਨਾ ਸੰਗੀਤਕਾਰ ਯੇਵਿਨ ਸਟੈਂਕੋਵਿਚ, ਮਾਈਰੋਸਲਾਵ ਸਕੋਰਿਕ, ਇਰੀਨਾ ਕ੍ਰੀਲਿਨਾ , ਹੈਨਾ ਹੈਵਰੀਲੇਟਸ ਅਤੇ ਕਈ ਹੋਰਾਂ ਦੁਆਰਾ ਰਚਨਾ ਦੀ ਪਹਿਲੀ ਪੇਸ਼ਕਾਰ ਹੈ। ਉਸਨੇ ਰੇਡੀਓ ਅਤੇ ਟੈਲੀਵਿਜ਼ਨ ਦੀਆਂ ਕਈ ਫ਼ਿਲਮਾਂ ਵਿਚ ਪ੍ਰਦਰਸ਼ਨ ਕੀਤਾ ਹੈ।

1966-1991 ਤੱਕ ਉਹ ਯਯੂਕਰੇਨੀ ਸਟੇਟ ਫੋਕ ਕੋਇਰ ਦੀ ਇਕਲੌਤੀ ਕਲਾਕਾਰ ਸੀ। 1968 ਤੋਂ ਲੋਕ ਤਿਕੋਣੀ "ਜ਼ਲੋਤੀ ਕਲਿਉਚੀ" ਦੀ ਇੱਕ ਮੈਂਬਰ ਸੀ। ਅਜੋਕੇ ਸਮੇਂ ਵਿੱਚ ਉਹ ਕੀਵ ਕੈਮਰੈਟਾ ਆਰਕੈਸਟਰਾ ਅਤੇ ਕੋਸਟਯੰਤਨ ਚੇਚਨਯ ਅਰਲੀ ਸੰਗੀਤ ਦੇ ਸਮੂਹ ਨਾਲ ਪੇਸ਼ਕਾਰੀ ਕਰਦੀ ਹੈ।

ਉਸਨੇ ਮੈਕਸੀਕੋ, ਕਨੇਡਾ, ਯੂਨਾਈਟਿਡ ਸਟੇਟ, ਚੈਕੋਸਲੋਵਾਕੀਆ, ਪੋਲੈਂਡ, ਫਿਨਲੈਂਡ, ਕੋਰੀਆ, ਫਰਾਂਸ, ਲਾਤੀਨੀ ਅਮਰੀਕਾ ਵਿੱਚ ਪ੍ਰਦਰਸ਼ਨ ਕੀਤਾ। ਉਸ ਕੋਲ ਯੂਕਰੇਨੀ ਲੋਕ ਗੀਤਾਂ ਦੀਆਂ ਬਹੁਤ ਸਾਰੀਆਂ ਰਿਕਾਰਡਿੰਗਾਂ ਹਨ।[1]

ਹਵਾਲੇ

[ਸੋਧੋ]
  1. Evans, Andrew (2010). Ukraine, 3rd. Bradt Travel Guides. p. 42. ISBN 978-1-84162-311-5.