ਸਮੱਗਰੀ 'ਤੇ ਜਾਓ

ਇਕਬਾਲ ਅਸ਼ਹਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਉਰਦੂ ਕਵੀ ਇਕਬਾਲ ਅਸ਼ਹਰ

ਇਕਬਾਲ ਅਸ਼ਹਰ[1][2] ਉਰਦੂ: اشهر، اقبا ਹਿੰਦੀ : इक़बाल अशहर (ਜਨਮ 26 ਅਕਤੂਬਰ 1965) ਕੁਚਾ ਚੇਲਨ, ਦਿੱਲੀ ਵਿੱਚ ਪੈਦਾ ਹੋਇਆ ਇੱਕ ਭਾਰਤੀ ਉਰਦੂ ਭਾਸ਼ਾ ਦਾ ਕਵੀ ਹੈ।[3][4] ਇਕਬਾਲ ਅਸ਼ਹਰ ਅਬਦੁਲ ਲਤੀਫ਼ ਅਤੇ ਸਕੀਨਾ ਖਾਤੂਨ ਦਾ ਪੁੱਤਰ ਹੈ;[5] ਉਸ ਦੇ ਪੁਰਖੇ ਪੱਛਮੀ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਰਹਿਣ ਵਾਲੇ ਸਨ।[6][7]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਇਕਬਾਲ ਅਸ਼ਹਰ ਨੇ ਮੁੱਢਲੀ ਸਿੱਖਿਆ ਸ਼ਾਂਤਾ ਨਰਸਰੀ ਸਕੂਲ ਤੋਂ ਅਤੇ ਸੈਕੰਡਰੀ ਸਿੱਖਿਆ ਰਾਮਜਸ ਸਕੂਲ ਨੰਬਰ 1 (ਦਰਿਆਗੰਜ) ਤੋਂ ਪ੍ਰਾਪਤ ਕੀਤੀ। ਜ਼ਾਕਿਰ ਹੁਸੈਨ ਦਿੱਲੀ ਕਾਲਜ ਤੋਂ ਉਰਦੂ ਵਿੱਚ ਬੀਏ (ਆਨਰਜ਼) ਦੀ ਡਿਗਰੀ ਕੀਤੀ।[8]

ਕਾਰਗੁਜ਼ਾਰੀ

[ਸੋਧੋ]

ਇਕਬਾਲ ਅਸ਼ਹਰ ਨੇ ਮਰਹੂਮ ਮੌਜ ਰਾਮਪੁਰੀ ਦੀ ਸਰਪ੍ਰਸਤੀ ਹੇਠ 1998 ਵਿੱਚ ਸਰਬ ਭਾਰਤੀ ਮੁਸ਼ਾਇਰਿਆਂ ਵਿੱਚ ਹਾਜ਼ਰੀ ਭਰਨੀ ਸ਼ੁਰੂ ਕੀਤੀ।[9] ਇਕਬਾਲ ਅਸ਼ਹਰ ਨੂੰ ਉਤਸ਼ਾਹਿਤ ਕਰਨ ਵਾਲੇ ਕਵੀਆਂ ਵਿਚ ਪ੍ਰੋਫੈਸਰ ਵਸੀਮ ਬਰੇਲਵੀ, ਡਾਕਟਰ ਰਾਹਤ ਇੰਦੋਰੀ, ਅਨਵਰ ਜਲਾਲਪੁਰੀ, ਮੇਰਾਜ ਫੈਜ਼ਾਬਾਦੀ ਅਤੇ ਮੁਨੱਵਰ ਰਾਣਾ ਪ੍ਰਮੁੱਖ ਸਨ। ਉਸਨੇ ਭਾਰਤ ਦੇ ਜ਼ਿਲ੍ਹਿਆਂ ਵਿੱਚ ਕਾਵਿਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ ਅਤੇ ਅਮਰੀਕਾ, ਯੂਕੇ, ਯੂਏਈ, ਆਸਟਰੇਲੀਆ, ਕੈਨੇਡਾ, ਸਿੰਗਾਪੁਰ, ਕੇਐਸਏ[10], ਕੁਵੈਤ, ਕਤਰ, ਬਹਿਰੀਨ, ਓਮਾਨ, ਪਾਕਿਸਤਾਨ ਆਦਿ ਦੀ ਯਾਤਰਾ ਵੀ ਕੀਤੀ ਹੈ।[11][12]

ਕਿਤਾਬਾਂ

[ਸੋਧੋ]
  1. ਧਨਕ ਤੇਰੇ ਖਯਾਲ ਕੀ (ਹਿੰਦੀ ਅਤੇ ਉਰਦੂ, 2005)
  2. ਰਾਤਜਾਗੇ (ਕਵਿਤਾ ਸੰਗ੍ਰਹਿ, ਉਰਦੂ, 2010),
  3. ਰਤਾਜਾਗੇ (ਦੂਜਾ ਐਡੀਸ਼ਨ, 2013)
  4. ਗ਼ਜ਼ਲ ਸਰਾਏ (ਕਵਿਤਾ ਚੋਣ)
  5. ਉਰਦੂ ਹੈ ਮੇਰਾ ਨਾਮ[13][14][15]

ਹਵਾਲੇ

[ਸੋਧੋ]
  1. "/iqbal-ashhar/all". rekhta.
  2. "iqbal-ashar/1/". shayarionlove.
  3. "indo-pak-mushaira-in-dubai-today". thenews. Archived from the original on 2020-11-11. Retrieved 2022-08-05. {{cite news}}: Unknown parameter |dead-url= ignored (|url-status= suggested) (help)
  4. "kavya/irshaad/urdu-poet-iqbal-ashhar-ghazal-thehri-thehri-si-tabiyat-mein-rawani-aayi". amarujala.
  5. "names/n2010208458.html". id.loc.gov.
  6. "iqbal-ashhar/profile". www.rekhta.org.
  7. "A Great Ghazal Of Famous Urdu Shayar Iqbal Ashhar". newsdogapp. Archived from the original on 2020-06-10. Retrieved 2022-08-05. {{cite news}}: Unknown parameter |dead-url= ignored (|url-status= suggested) (help)
  8. "iqbal-ashhar/ghazal-shayari-in-hindi". darsaal.
  9. "An evening of poetic spirituality". .sauress.com.
  10. "Urdu poets to attend Dammam mushaira". arabnews.
  11. "Iqbal was in Jeddah to attend the "Annual Mushaira" organized by the Consulate General of India Thursday". saudigazette.
  12. "International mushaira in Dammam a big hit with expats". www.arabnews.com.
  13. "rdu-gazals-and-songs-by-iqbal-ashar". exoticindiaart.
  14. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.
  15. "Urdu-Hai-Mera-Naam-Hindi-ebook". amazon.

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.