ਕਵਾਯੀ ਬੈਕਵਾਟਰਸ
ਕਵਾਯੀ | |
---|---|
ਸਥਿਤੀ | ਕੇਰਲ |
ਗੁਣਕ | 12°05′N 75°11′E / 12.09°N 75.18°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | Kavvayi River |
Basin countries | India |
Surface area | 37 km2 (14 sq mi) |
Islands | Kavvayi |
ਪਯਾਨੂਰ ਦੇ ਨੇੜੇ ਸਥਿਤ ਕਵਾਯੀ ਬੈਕਵਾਟਰਸ ਕੇਰਲ ਵਿੱਚ ਤੀਜਾ ਸਭ ਤੋਂ ਵੱਡਾ ਬੈਕਵਾਟਰ ਹੈ। ਕਵਾਯੀ ਬੈਕਵਾਟਰ ਉੱਤਰੀ ਕੇਰਲ ਵਿੱਚ ਸਭ ਤੋਂ ਵੱਡਾ ਬੈਕਵਾਟਰ ਹੈ। ਕਵਾਯੀ ਕਯਾਲ (ਬੈਕਵਾਟਰਸ) ਕਈ ਛੋਟੇ ਅਤੇ ਵੱਡੇ ਟਾਪੂਆਂ ਨਾਲ ਇੱਕ ਬਿੰਦੀ ਰੇ ਰੂਪ ਵਿੱਚ ਭਰਿਆ ਹੋਇਆ ਹੈ। ਵਾਲਿਆਪਰੰਬਾ ਟਾਪੂ ਇਹਨਾਂ ਵਿੱਚੋਂ ਸਭ ਤੋਂ ਵੱਡਾ ਹੈ ਅਤੇ 16 ਸਕੁਏਰ ਕਿਲੋਮੀਟਰ ਤੋਂ ਵੱਧ ਫੈਲਿਆ ਹੋਇਆ ਹੈ। ।
ਕਵਾਯੀ ਬੈਕਵਾਟਰਸ ਦੇ ਟਾਪੂ
[ਸੋਧੋ]- ਕਵਾਯੀ
- ਵਾਲਿਆਪਰੰਬਾ
- ਪਦੰਨੱਕਦਾਪੁਰਮ
- ਵਦਾਕੇਕੇਕਡੁ
- ਕੋਕਲ
- ਈਦਯਿਲੱਕੜ
- ਮਡੱਕਲ
- ਕਣੁਵੇਦ
- ਕਾਵਯਿਕਕਾਦਪੁਰਮ
- ਉਦੰਬਨਥਲਾ
- ਕੋਚਨ
- ਵਡਕੁੰਬਡ
ਭੂਗੋਲ
[ਸੋਧੋ]ਪਯਾਨੂਰ ਦੇ ਨੇੜੇ ਸਥਿਤ ਕਵਾਯੀ ਬੈਕਵਾਟਰ, ਕੇਰਲ ਦਾ ਤੀਜਾ ਸਭ ਤੋਂ ਵੱਡਾ ਬੈਕਵਾਟਰ ਹੈ ਅਤੇ ਉੱਤਰੀ ਕੇਰਲ ਦਾ ਸਭ ਤੋਂ ਵੱਡਾ ਹੈ। ਸਥਾਨਕ ਤੌਰ 'ਤੇ ਕਵਾਯੀ ਕਯਾਲ ਜਾਂ ਕਵਾਯੀ ਦੇ ਬੈਕਵਾਟਰਸ ਵਜੋਂ ਜਾਣਿਆ ਜਾਂਦਾ ਹੈ, ਉੱਤਰੀ ਕੇਰਲਾ ਦੀ ਇਹ ਘੱਟ ਜਾਣੀ ਜਾਂਦੀ ਝੀਲ ਪੰਜ ਦਰਿਆਵਾਂ ਵੱਲੋਂ ਭਰੀ ਜਾਂਦੀ ਹੈ। ਕਵਾਯੀ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਕਨਕੋਲ, ਵੰਨਤੀਚਲ, ਕੁਪੀਥੋਡੂ ਅਤੇ ਕੁਨਿਆਨ ਹਨ। [1] ਕਵਾਯੀ ਬੈਕਵਾਟਰਸ ਦਾ ਨਾਮ ਪਯਾਨੂਰ ਦੇ ਨੇੜੇ ਕਵਾਯੀ ਟਾਪੂਆਂ ਦੇ ਨਾਮ 'ਤੇ ਰੱਖਿਆ ਗਿਆ ਹੈ। ਪਿਛਲੀਆਂ ਸਦੀਆਂ ਦੌਰਾਨ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੌਰਾਨ ਕਵਾਯੀ ਇੱਕ ਅੰਦਰੂਨੀ ਬੰਦਰਗਾਹ ਅਤੇ ਇੱਕ ਪ੍ਰਮੁੱਖ ਪ੍ਰਸ਼ਾਸਕੀ ਕੇਂਦਰ ਹੋਇਆ ਕਰਦਾ ਸੀ।
- ਕਵਾਯੀ ਪਯਾਨੂਰ ਤੋਂ 3 ਕਿ.ਮੀ
- ਰਮਨਥਲੀ ਪਯਾਨੂਰ ਤੋਂ 6 ਕਿ.ਮੀ
- ਤ੍ਰਿਕਾਰਪੁਰ ਪਯਾਨੂਰ ਤੋਂ 7 ਕਿ.ਮੀ
- ਕੁੰਹਿਮੰਗਲਮ ਪਿੰਡ ਪਯਾਨੂਰ ਤੋਂ 8 ਕਿ.ਮੀ
- ਕਰੀਵੇਲੂਰ ਪਯਾਨੂਰ ਤੋਂ 10 ਕਿ.ਮੀ
- ਇਝਿਮਾਲਾ ਪਯਾਨੂਰ ਤੋਂ 12 ਕਿ.ਮੀ
- ਪੇਰਿੰਗੋਮ ਪਯਾਨੂਰ ਤੋਂ 20 ਕਿ.ਮੀ
ਆਵਾਜਾਈ
[ਸੋਧੋ]ਪਯਾਨੂਰ ਕਸਬੇ ਦੇ ਲਈ ਬੱਸ ਅਤੇ ਜੀਪ ਮਿਲ ਜਾਇਆ ਕਰਦੀ ਹੈ। ਰਾਸ਼ਟਰੀ ਰਾਜਮਾਰਗ ਪੇਰੂਮਬਾ ਜੰਕਸ਼ਨ ਤੋਂ ਹੋਕੇ ਗੁਜ਼ਰਦਾ ਹੈ। ਇਸ ਰਾਸ਼ਟਰੀ ਰਾਜਮਾਰਗ ਰਾਹੀਂ ਉੱਤਰੀ ਪਾਸੇ ਤੋਂ ਗੋਆ ਅਤੇ ਮੁੰਬਈ ਅਤੇ ਦੱਖਣੀ ਪਾਸੇ ਕੋਚੀਨ ਅਤੇ ਤਿਰੂਵਨੰਤਪੁਰਮ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਰੀਟੀ ਦੇ ਪੂਰਬ ਵੱਲ ਸੜਕ ਮੈਸੂਰ ਅਤੇ ਬੰਗਲੌਰ ਨੂੰ ਜੋੜਦੀ ਹੈ। ਮੰਗਲੌਰ - ਪਲੱਕੜ ਲਾਈਨ 'ਤੇ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਪਯਾਨੂਰ ਰੇਲਵੇ ਸਟੇਸ਼ਨ ਹੈ। ਭਾਰਤ ਦੇ ਲਗਭਗ ਸਾਰੇ ਹਿੱਸਿਆਂ ਲਈ ਰੇਲ ਗੱਡੀਆਂ ਉਪਲਬਧ ਹਨ, ਜੇਕਰ ਤੁਸੀਂ ਇੰਟਰਨੈੱਟ 'ਤੇ ਪਹਿਲਾਂ ਬੁਕਿੰਗ ਕਰਾਈ ਹੋਵੇ । ਕੰਨੂਰ, ਮੰਗਲੌਰ ਅਤੇ ਕਾਲੀਕਟ ਵਿਖੇ ਹਵਾਈ ਅੱਡੇ ਹਨ। ਇਹ ਸਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਹਨ ਪਰ ਸਿੱਧੀਆਂ ਉਡਾਣਾਂ ਸਿਰਫ਼ ਮੱਧ ਪੂਰਬੀ ਦੇਸ਼ਾਂ ਲਈ ਉਪਲਬਧ ਹਨ।
ਇਹ ਵੀ ਵੇਖੋ
[ਸੋਧੋ]
ਹਵਾਲੇ
[ਸੋਧੋ]- ↑ "Archived copy". Archived from the original on 19 November 2013. Retrieved 22 February 2014.
{{cite web}}
: CS1 maint: archived copy as title (link)