ਮਾਤਾ ਗੁਜਰੀ
ਮਾਤਾ ਗੁਜਰੀ | |
---|---|
ਨਿੱਜੀ | |
ਜਨਮ | ਗੁਜਰੀ ਸੁਭਿਕੀ 1624 |
ਮਰਗ | 1705 (ਉਮਰ 81) ਸਰਹਿੰਦ, ਪੰਜਾਬ (ਵਰਤਮਾਨ ਫ਼ਤਹਿਗੜ੍ਹ ਸਾਹਿਬ |
ਮਰਗ ਦਾ ਕਾਰਨ | ਹਾਈਪੋਥਰਮੀਆ |
ਧਰਮ | ਸਿੱਖ ਧਰਮ |
ਜੀਵਨ ਸਾਥੀ | ਗੁਰੂ ਤੇਗ ਬਹਾਦਰ (ਵਿਆਹ 4 ਫਰਵਰੀ 1633) |
ਬੱਚੇ | ਗੁਰੂ ਗੋਬਿੰਦ ਸਿੰਘ |
ਮਾਤਾ-ਪਿਤਾ |
|
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1624 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਸਿੱਖ ਬੀਬੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰ ਸਿੱਖ ਬੀਬੀਆਂ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਮੁਢਲਾ ਜੀਵਨ
[ਸੋਧੋ]ਮਾਤਾ ਗੁਜਰੀ ਜੀ ਦੇ ਪਰਵਾਰ ਦੇ ਕੁਝ ਬੰਦੇ ਅਜੋਕੇ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਨਗਰ ਲਖਨੌਰ (ਹੁਣ ਲਖਨੌਰ ਸਾਹਿਬ) ਤੋਂ ਜਲੰਧਰ ਲਾਗੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਨਗਰ ਕਰਤਾਰਪੁਰ ਆ ਵੱਸੇ। ਮਾਤਾ ਗੁਜਰੀ ਜੀ ਆਪਣੇ ਚਾਰ ਸਾਲ ਦੇ ਬੇਟੇ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਸਮੇਤ ਭਾਈ ਕਿਰਪਾਲ ਚੰਦ ਅਤੇ ਕੁਝ ਹੋਰ ਸਿੰਘਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਹੋਇਆਂ ਆਪਣੇ ਪੁਰਾਣੇ ਪੇਕੇ ਨਗਰ ਲਖਨੌਰ ਵਿਖੇ ਤਕਰੀਬਨ ਛੇ ਮਹੀਨੇ ਲਈ ਰੁਕੇ। ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਨੇ ਆਪਣੇ ਮਨ ਦੀ ਇੱਛਾ ਸਤਿਗੁਰੂ ਜੀ ਪਾਸ ਬੜੀ ਨਿਮਰਤਾ ਨਾਲ ਪੇਸ਼ ਕੀਤੀ। ਗੁਰੂ ਸਾਹਿਬ ਨੇ ਗੁਰੂ-ਘਰ ਦੇ ਅਨਿੰਨ ਸੇਵਕ ਪਰਵਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲਈ, ਕੁਝ ਸਮਾਂ ਬੀਤਣ ਉਪਰੰਤ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਮਾਤਾ ਗੁਜਰੀ ਜੀ ਦਾ ਅਨੰਦ ਕਾਰਜ ਤਿਆਗ ਮੱਲ (ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ) ਨਾਲ 1632 ਈ: ਵਿੱਚ ਹੋਇਆ। ਅਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਆਪਣੇ ਸਹੁਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਸੱਸ ਮਾਤਾ ਨਾਨਕੀ ਜੀ ਦੀ ਸੇਵਾ ਵਿੱਚ ਲੀਨ ਹੋ ਗਏ। ਮਾਤਾ ਗੁਜਰੀ ਜੀ ਦੇ ਜੀਵਨ ਅਤੇ ਸੁਭਾਅ ਉੱਤੇ ਇਹ ਗੁਰਵਾਕ ਬਿਲਕੁਲ ਢੁੱਕਦਾ ਹੈ।
ਮਾਤਾ
[ਸੋਧੋ]ਆਪ ਨੇ ਗੁਰੂ-ਪਰਵਾਰ ਤੇ ਗੁਰੂ-ਘਰ ਦੀ ਸਾਰੀ ਮਰਯਾਦਾ ਵਿੱਚ ਪਰਪੱਕ ਹੋ ਗਏ। “ਦਾਦਾ ਸਹੁਰਾ” ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸ਼ਹੀਦੀ ਉਪਰੰਤ ਦੇ ਗੁਰੂ-ਘਰ ਦੇ ਸਾਰੇ ਹਾਲਾਤ, ਮਾਤਾ ਗੁਜਰੀ ਜੀ ਦਾ ਆਤਮਿਕ ਬਲ ਹੋਰ ਵੀ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਵਾਲਾ ਹੋ ਗਿਆ ਸੀ। ਹੁਣ ਉਹ ਕਿਸੇ ਭਿਅੰਕਰ ਤੋਂ ਭਿਅੰਕਰ ਸੰਕਟਮਈ ਹਾਲਾਤ ਦਾ ਦ੍ਰਿੜ੍ਹਤਾ ਅਤੇ ਸਿਦਕਦਿਲ੍ਹੀ ਨਾਲ ਮੁਕਾਬਲੇ ਦੇ ਸਮਰੱਥ ਹੋ ਗਈ ਸੀ ਪਟਨਾ ਵਿੱਚ ਹੀ ਮਾਤਾ ਗੁਜਰੀ ਜੀ ਨੇ 22 ਦਸੰਬਰ, 1666 ਨੂੰ ਇੱਕ ਬਾਲਕ ਨੂੰ ਜਨਮ ਦਿੱਤਾ ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ।
ਪਤੀ ਦੀ ਸ਼ਹੀਦੀ
[ਸੋਧੋ]ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਤਿਲਕਜੰਝੂ ਲਈ ਜਦੋਂ ਗੁਰੂ ਤੇਗ ਬਹਾਦਰ ਜੀ ਸਾਹਿਬ ਨੇ 11 ਜੁਲਾਈ 1675 ਚਾਲੇ ਪਾਏ ਤਾਂ ਵਿਛੋੜੇ ਦੀ ਘੜੀ ਨੂੰ ਮਾਤਾ ਗੁਜਰੀ ਨੇ ਬਹੁਤ ਹੌਂਸਲੇ ਅਤੇ ਦਲੇਰੀ ਨਾਲ ਝੱਲਿਆ ਅਤੇ 11 ਨਵੰਬਰ 1675 ਗੁਰੂ ਤੇਗ ਬਹਾਦੁਰ ਜੀ ਦਿੱਲੀ ਵਿੱਚ ਸੀਸ ਵਾਰਨ ਤੋਂ ਪਿੱਛੋਂ 9 ਸਾਲ ਦੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਲਹਿਰ ਨੂੰ ਅਗਵਾਈ ਦੇਣ ਦੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਨੂੰ ਨਿਭਾਉਣੀ ਪਈ।
ਆਨੰਦਪੁਰ ਸਾਹਿਬ ਵਿੱਚ ਆਮ ਤੌਰ ’ਤੇ ਮਾਹੌਲ ਜੰਗਾਂ ਯੁੱਧਾਂ ਵਾਲਾ ਬਣਿਆ ਹੀ ਰਹਿੰਦਾ ਸੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਟ੍ਰੇਨਿੰਗ ਅਜਿਹੀ ਕੀਤੀ ਜਿਸ ਨੇ ਉਨ੍ਹਾਂ ਵਿੱਚ ਸਿਰਫ ਅਧਿਆਤਮਕ ਗੁਣ ਹੀ ਨਹੀਂ ਸਗੋਂ ਯੋਧਿਆਂ ਵਾਲੇ ਗੁਣ ਵੀ ਰਹੇ ਜਿਸ ਕਾਰਨ ਉਹ ‘ਸੰਤ ਸਿਪਾਹੀ’ ਬਣ ਸਕੇ। ਇਉਂ ਜਾਪਦਾ ਹੈ ਕਿ ਸਿਰਫ ਆਪਣੇ ਸਪੁੱਤਰ ਦੇ ਹੀ ਨਹੀਂ ਸਗੋਂ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਮਾਤਾ ਗੁਜਰੀ ਜੀ ਨੇ ਵੱਡਾ ਯੋਗਦਾਨ ਪਾਇਆ। ਇਹੋ ਕਾਰਨ ਹੈ ਕਿ ਉਨ੍ਹਾਂ ਦੇ ਪੋਤਰੇ ਆਪਣੇ ਪਿਤਾ ਦੇ ਪੱਦ ਚਿੰਨਾਂ ’ਤੇ ਚੱਲਦੇ ਹੋਏ ਧਰਮ, ਦੇਸ਼ ਤੇ ਕੌਮ ਦੀ ਖਾਤਰ ਜਾਨਾਂ ਕੁਰਬਾਨ ਕਰ ਗਏ।
ਮਾਤਾ ਗੁਜਰੀ ਜੀ ਦੀ ਸ਼ਹੀਦੀ
[ਸੋਧੋ]ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਲੰਬੇ ਸਮੇਂ ਤੱਕ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ। 5-6 ਪੋਹ 1704 ਦੀ ਰਾਤ ਨੂੰ ਸਰਸਾ ਨਦੀ ਦੇ ਕੰਢੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਪੋਤਰਿਆਂ ਨੂੰ ਉਨ੍ਹਾਂ ਦਾ ਰਸੋਈਆ ਗੰਗੂ ਮੋਰਿੰਡੇ ਜ਼ਿਲ੍ਹਾ ਰੋਪੜ ਕੋਲ ਆਪਣੇ ਪਿੰਡ ਸਹੇੜੀ ਲੈ ਆਇਆ। ਇੱਥੇ ਆ ਕੇ ਲਾਲਚ ਵੱਸ ਗੰਗੂ ਨੇ ਇਨ੍ਹਾਂ ਨੂੰ ਸਰਹਿੰਦ ਦੇ ਸੂਬੇ ਵਜੀਰ ਖਾਨ ਕੋਲ ਪਕੜਵਾ ਦਿੱਤਾ, ਜਿਸ ਨੇ ਇਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ, ਜਿੱਥੇ ਮਾਤਾ ਜੀ ਅਤੇ ਬੱਚਿਆਂ ਨੂੰ ਅਤਿ ਦੀ ਸਰਦੀ ਵਿੱਚ ਬਿਨਾਂ ਗਰਮ ਕਪੜਿਆਂ ਤੋਂ ਰੱਖਿਆ ਗਿਆ। ਇਸੇ ਹੀ ਬੁਰਜ ਤੋਂ ਮਾਤਾ ਜੀ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਹਰ ਰੋਜ਼ ਆਪਣੇ 9 ਅਤੇ 7 ਸਾਲ ਦੀ ਉਮਰ ਦੇ ਪੋਤਰਿਆਂ ਨੂੰ ਆਪਣੇ ਧਰਮ ’ਤੇ ਸੁਦ੍ਰਿੜ ਰਹਿਣ ਦੀ ਸਿੱਖਿਆ ਦੇ ਕੇ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਭੇਜਦੇ ਰਹੇ ਸੂਬੇ ਤੇ ਉਸ ਦੇ ਅਹਿਲਕਾਰਾਂ ਵੱਲੋਂ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਗੁਰੂ ਦੇ ਲਾਲ ਅਡੋਲ ਰਹੇ। ਆਖਰਕਾਰ ਸੂਬੇ ਵੱਲੋਂ ਇਨ੍ਹਾਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਦੇ ਇਹ ਸੂਰਬੀਰ ਪੁੱਤਰ ਸਿੱਖੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸ਼ਹੀਦੀਆਂ ਪਾ ਗਏ। ਮਾਤਾ ਗੁਜਰੀ ਜੀ ਆਪਣੇ ਜਿਗਰ ਦੇ ਟੋਟਿਆਂ ਦਾ ਵਿਛੋੜਾ ਨਾ ਸਹਾਰਦੇ ਹੋਏ ਅਕਾਲ ਪੁਰਖ ਨੂੰ ਪਿਆਰੇ ਹੋ ਗਏ।