ਸ਼ਹੀਦੀ ਜੋੜ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Fatehgarh ਸਾਹਿਬ Gurdwara, ਪੰਜਾਬ

ਸ਼ਹੀਦੀ ਜੋੜ ਮੇਲੇ ਦਾ ਆਯੋਜਨ ਹਰ ਸਾਲ ਦਸੰਬਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬ ਫ਼ਤਹਿ ਸਿੰਘ ਜੀ ਦੀ ਯਾਦ ਵਿੱਚ 26 ਤੋਂ 28 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ, ਪੰਜਾਬ, ਭਾਰਤ ਵਿੱਚ ਲੱਗਦਾ ਹੈ।

ਮੌਤ[ਸੋਧੋ]

ਜੋਰਾਵਰ ਸਿੰਘ ਅਤੇ ਫਤਹਿ ਸਿੰਘ ਸਰਹਿੰਦ ਦੇ ਗਵਰਨਰ, ਵਜ਼ੀਰ ਖਾਨ ਨੇ ਕੈਦ ਕਰ ਲਏ ਸਨ। ਉਸ ਨੇ ਉਨ੍ਹਾਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ਵਿਚ ਆਪਣੀ ਨਿਹਚਾ ਤੇ ਡਟੇ ਰਹੇ। ਉਹ ਇੱਕ ਕੰਧ ਵਿੱਚ ਜ਼ਿੰਦਾ ਚਿਣ ਦਿੱਤੇ ਗਏ ਸਨ, ਪਰ ਕੰਧ ਡਿੱਗ ਪਈ ਸੀ। 26 ਦਸੰਬਰ 1705 ਨੂੰ ਉਹ ਸਰਹਿੰਦ ਵਿਖੇ ਕਤਲ ਕਰ ਦਿੱਤਾ ਗਿਆ ਸੀ। ਸਰਹੰਦ ਤੋਂ 5 ਕਿਲੋਮੀਟਰ (3.1 ਮੀਲ) ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ,[1] ਉਸ ਕਤਲਗਾਹ ਦੀ ਨਿਸ਼ਾਨੀ ਹੈ।[2]

ਸਰੋਵਰ ਫਤਿਹਗੜ੍ਹ ਸਾਹਿਬ ਗੁਰਦੁਆਰਾ, ਪੰਜਾਬ, ਭਾਰਤ

ਟੋਡਰ ਮੱਲ ਦੀ ਹਵੇਲੀ[ਸੋਧੋ]

ਟੋਡਰ ਮੱਲ ਦੀ ਹਵੇਲੀ ਇਸ ਖੇਤਰ ਦੇ ਉਸ ਵਪਾਰੀ ਦੀ ਰਿਹਾਇਸ਼ ਦਾ ਨਾਮ ਹੈ ਜਿਸਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮਹਿੰਗੇ ਭਾਅ ਜਮੀਨ ਖਰੀਦੀ ਸੀ।ਕਿਹਾ ਜਾਂਦਾ ਹੈ ਕਿ ਉਸਨੇ ਇਹ ਜਮੀਨ ਖਰੀਦੇ ਗਏ ਰਕਬੇ ਵਿਚ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।

ਤਸਵੀਰਾਂ[ਸੋਧੋ]

ਮੇਲਾ[ਸੋਧੋ]

ਹਵਾਲੇ[ਸੋਧੋ]