ਚਹੇੜੂ
ਮੱਖਣ ਨੂੰ ਜਦ ਗਰਮ ਕੀਤਾ ਜਾਂਦਾ ਹੈ ਤਾਂ ਘਿਉ ਉੱਪਰ ਤਰ ਆਉਂਦਾ ਹੈ। ਉੱਪਰ ਤਰੇ ਘਿਉ ਨੂੰ ਫਿਰ ਕਿਸੇ ਦੂਸਰੇ ਬਰਤਨ ਵਿਚ ਕੱਢ ਲਿਆ ਜਾਂਦਾ ਹੈ। ਮੱਖਣ ਵਿਚ ਜੋ ਲੱਸੀ ਹੁੰਦੀ ਹੈ, ਉਹ ਥੱਲੇ ਰਹਿ ਜਾਂਦੀ ਹੈ। ਇਹ ਥੱਲੇ ਰਹੀ ਲੱਸੀ ਨੂੰ ਚਹੇੜੂ ਕਹਿੰਦੇ ਹਨ। ਇਸ ਚਹੇੜੂ ਵਿਚ ਵੀ ਘਿਉ ਦਾ ਕੁਝ ਅੰਸ਼ ਰਹਿ ਜਾਂਦਾ ਹੈ। ਫਿਰ ਚਹੇੜੂ ਵਿਚ ਠੰਡਾ ਪਾਣੀ ਪਾ ਕੇ ਰੱਖ ਦਿੱਤਾ ਜਾਂਦਾ ਹੈ। ਕੁਝ ਸਮੇਂ ਪਿੱਛੋਂ ਚਹੇੜੂ ਵਿਚ ਜੋ ਘਿਊ ਦੀ ਅੰਸ਼ ਰਹੀ ਹੁੰਦੀ ਹੈ, ਉਸ ਘਿਉ ਦੀ ਤਹਿ ਚਹੇੜੂ ਉੱਪਰ ਜੰਮ ਜਾਂਦੀ ਹੈ। ਉਸ ਜੰਮੇ ਘਿਉ ਨੂੰ ਕੱਢ ਕੇ ਫਿਰ ਖਾਣ ਲਈ ਵਰਤ ਲਿਆ ਜਾਂਦਾ ਹੈ। ਚਹੇੜੂ ਦੇ ਬਾਕੀ ਬਚੇ ਫੋਕ ਨੂੰ ਪਸ਼ੂਆਂ ਲਈ ਭਿਉਤੇ ਦਾਣੇ ਵੰਡ ਵਿਚ ਮਿਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਚਹੇੜੂ ਦੀ ਵਰਤੋਂ ਕੀਤੀ ਜਾਂਦੀ ਹੈ।ਚਹੇੜੂ ਤੋਂ ਘਿਉ ਲਾ ਕੇ ਵਰਤ ਲਿਆ ਜਾਂਦਾ ਹੈ। ਅਤੇ ਬਾਕੀ ਚਹੇੜੂ ਪਸ਼ੂਆ ਨੂੰ ਪਾ ਦਿੱਤਾ ਜਾਂਦਾ ਹੈ। ਜਾਂ ਖਲ ਦੇ ਵਿਚ ਰਲਾ ਦਿਤਾ ਜਾਂਦਾ ਹੈ।
ਇਸਨੂੰ ਠੰਢਾ ਪਾਣੀ ਪਾ ਕੇ ਰੱਖ ਦਿੱਤਾ ਜਾਂਦਾ ਹੈ। ਜਾਂ ਫਰਿਜ ਵਿਚ ਰੱਖਿਆ ਵੀ ਜਾ ਸਕਦਾ ਹੈ। ਪੰਜਾਬ ਵਿਚ ਦੁੱਧ ਹੁਣ ਪਹਿਲਾਂ ਨਾਲੋਂ ਜਿਆਦਾ ਪੈਦਾ ਹੁੰਦਾ ਹੈ ਪਰ ਰਿੜਕਿਆ ਹੁਣ ਪਹਿਲਾਂ ਨਾਲੋਂ ਬਹੁਤ ਘੱਟ ਜਾਂਦਾ ਹੈ। ਜਿਸ ਕਰਕੇ ਮੱਖਣ ਵੀ ਘੱਟ ਨਿਕਲਦਾ ਹੈ। ਘੱਟ ਮੱਖਣ ਨਿਕਲਣ ਕਰਕੇ ਚਹੇੜੂ ਵੀ ਘੱਟ ਬਣਦਾ ਹੈ। ਇਸ ਕਰਕੇ ਅੱਜ ਦੀ ਬਹੁਤੀ ਪੀੜ੍ਹੀ ਨੂੰ, ਵਿਸ਼ੇਸ਼ ਤੌਰ ਤੇ ਸ਼ਹਿਰ ਵਾਸੀਆਂ ਨੂੰ ਹੁਣ ਚਹੇੜੂ ਬਾਰੇ ਵੀ ਘੱਟ ਹੀ ਪਤਾ ਹੈ।[1]
ਹੋਰ ਨਾਮ ਅਤੇ ਹੋਰ
[ਸੋਧੋ]ਇਸਨੂੰ ਛਹੇੜੂ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਦੇ ਵਿਚ।ਛਾਹ (ਛਾਛ) ਦਾ ਮੱਖਣ ਵਿੱਚ ਰਿਹਾ ਕੁੱਝ ਹਿ਼ੱਸਾ, ਜੋ ਗਰਮ ਕਰਨ ਤੋਂ ਥੱਲੇ ਰਹਿਜਾਂਦਾ ਹੈ. ਚਹੇੜੂ.ਛਾਹ (ਛਾਛ) ਦਾ ਮੱਖਣ ਵਿੱਚ ਰਿਹਾ ਕੁੱਝ ਹ਼ਿੱਸਾ, ਜੋ ਗਰਮ ਕਰਨ ਤੋਂ ਥੱਲੇ ਰਹਿ ਜਾਂਦਾ ਹੈ.ਇਸਦੇ ਅਲੱਗ ਅਲੱਗ ਨਾਮ ਹਨ। ਮਾਲਵੇ ਇਲਾਕੇ ਵਿਚ ਇਹ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ। ਦੁਆਬੇ ,ਮਾਝੇ, ਵਿਚ ਹੋਰ।[2]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ "ਚਹੇੜੂ – Sikh Archives Kosh" (in Australian English). Retrieved 2024-03-31.