ਕਲ਼ਸ਼ਾ ਲੋਕ
کالؕاشؕا | |
---|---|
ਅਹਿਮ ਅਬਾਦੀ ਵਾਲੇ ਖੇਤਰ | |
ਚਿਤਰਾਲ ਜ਼ਿਲ੍ਹਾ, ਪਾਕਿਸਤਾਨ | |
ਭਾਸ਼ਾਵਾਂ | |
ਕਲ਼ਸ਼ਾ ਉਰਦੂ ਅਤੇ ਪਸ਼ਤੋ ਦੂਜੀਆਂ ਭਾਸ਼ਾਵਾਂ | |
ਧਰਮ | |
ਕਲ਼ਸ਼ਾ ਧਰਮ,[1] ਇਸਲਾਮ | |
ਸਬੰਧਿਤ ਨਸਲੀ ਗਰੁੱਪ | |
ਨੂਰਿਸਤਾਨੀ |
ਕਲ਼ਸ਼ਾ ਲੋਕ ਹਿੰਦੂ ਕੁਸ਼ ਪਰਬਤ ਲੜੀ ਵਿੱਚ ਰਹਿਣ ਵਾਲ਼ੀ ਇੱਕ ਜਾਤੀ ਹੈ। ਇਹ ਲੋਕ ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੁਨਖ਼ਵਾ ਰਾਜ ਦੇ ਚਿਤਰਾਲ ਜ਼ਿਲ੍ਹੇ ਵਿੱਚ ਰਹਿੰਦੇ ਹਨ। ਇਹ ਲੋਕ ਆਪਣੀ ਕਲ਼ਸ਼ਾ ਭਾਸ਼ਾ ਬੋਲਦੇ ਹਨ। ਕਲ਼ਸ਼ਾ ਲੋਕ ਅਤੇ ਗੁਆਂਢ ਵਿੱਚ ਰਹਿਣ ਵਾਲ਼ੇ ਅਫ਼ਗ਼ਾਨਿਸਤਾਨ ਦੇ ਨੂਰਿਸਤਾਨੀ ਲੋਕ ਇੱਕ ਹੀ ਜਾਤੀ ਦੀਆਂ ਦੋ ਸ਼ਾਖ਼ਾਵਾਂ ਹਨ। ਨੂਰਸਤਾਨੀ ਲੋਕਾਂ ਨੂੰ ਉਨੀਵੀਂ ਸਦੀ ਦੇ ਅੰਤ ਵਿੱਚ ਅਫ਼ਗ਼ਾਨਿਸਤਾਨ ਦੇ ਅਮੀਰ ਅਬਦੁਰ ਰਹਿਮਾਨ ਖ਼ਾਨ ਨੇ ਹਰਾ ਕੇ ਮੁਸਲਮਾਨ ਬਣਾਇਆ ਸੀ ਜਦੋਂ ਕਿ ਬਹੁਤ ਸਾਰੇ ਕਲ਼ਸ਼ਾ ਲੋਕ ਅਜੇ ਵੀ ਆਪਣੇ ਹਿੰਦੂ ਧਰਮ ਨਾਲ਼ ਮਿਲਦੇ ਜੁਲਦੇ ਪ੍ਰਾਚੀਨ ਧਰਮ ਦੇ ਪੈਰੋਕਾਰ ਹਨ। ਹੁਣ ਇਹਨਾਂ ਦੀ ਜਨਸੰਖਿਆ ਮਹਿਜ਼ 6,000 ਦੇ ਲੱਗਭਗ ਹੈ ਅਤੇ ਕਲ਼ਸ਼ਾ ਲੋਕ ਜ਼ਿਆਦਾਤਰ ਬੁਮਬੁਰੇਤ, ਰੁੰਬੂਰ ਅਤੇ ਬਿਰੀਰ ਨਾਮ ਦੀਆਂ ਤਿੰਨ ਘਾਟੀਆਂ ਵਿੱਚ ਰਹਿੰਦੇ ਹਨ ਅਤੇ ਕਲ਼ਸ਼ਾ ਭਾਸ਼ਾ ਵਿੱਚ ਇਸ ਖੇਤਰ ਨੂੰ ਕਲ਼ਸ਼ਾ ਦੇਸ਼ ਕਿਹਾ ਜਾਂਦਾ ਹੈ।
ਸਭਿਆਚਾਰ
[ਸੋਧੋ]ਕਲ਼ਸ਼ਾ ਲੋਕਾਂ ਦਾ ਸਭਿਆਚਾਰ ਆਪਣੇ ਇਰਦ-ਗਿਰਦ ਦੇ ਲੋਕਾਂ ਨਾਲ਼ੋਂ ਬਿਲਕੁਲ ਭਿੰਨ ਹੈ। ਇਹ ਕਈ ਦੇਵੀ-ਦੇਵਤਿਆਂ ਵਿੱਚ ਵਿਸ਼੍ਵਾਸ ਰੱਖਦੇ ਹਨ। ਕਿਉਂਕਿ ਬਹੁਤ ਸਾਰੇ ਕਲ਼ਸ਼ਾ ਲੋਕਾਂ ਦਾ ਰੰਗ ਗੋਰਾ ਹੈ ਅਤੇ ਇਹਨਾਂ ਦੀਆਂ ਅੱਖਾਂ ਅਕਸਰ ਨੀਲੀਆਂ-ਭੂਰੀਆਂ ਹੁੰਦੀਆਂ ਹਨ, ਇਸ ਲਈ ਭਾਰਤ ਵਿੱਚ ਬਰਤਾਨਵੀ ਰਾਜ ਦੇ ਜ਼ਮਾਨੇ ਵਿੱਚ ਕਈ ਪੱਛਮੀ ਇਤਿਹਾਸਕਾਰਾਂ ਦਾ ਕਹਿਣਾ ਸੀ ਕਿ ਇਹ ਸਿਕੰਦਰ ਦੀਆਂ ਫ਼ੌਜਾਂ ਵਿੱਚ ਸ਼ਾਮਲ ਯੂਨਾਨੀਆਂ ਦੇ ਵੰਸ਼ਜ ਹਨ, ਲੇਕਿਨ ਆਧੁਨਿਕ ਯੁੱਗ ਵਿੱਚ ਇਸਨੂੰ ਇੱਕ ਝੂਠ ਹੀ ਮੰਨਿਆ ਜਾਂਦਾ ਹੈ।[3] ਉਨ੍ਹਾਂ ਦੇ ਧਰਮ ਨੂੰ ਵੀ ਪਹਿਲਾਂ ਪ੍ਰਾਚੀਨ ਯੂਨਾਨੀ ਧਰਮ ਵਰਗਾ ਮੰਨਿਆ ਜਾਂਦਾ ਸੀ, ਲੇਕਿਨ ਆਧੁਨਿਕ ਅਧਿਅਨ ਤੋਂ ਪਤਾ ਚਲਿਆ ਹੈ ਦੇ ਇਹ ਪ੍ਰਾਚੀਨ ਭਾਰਤੀ ਅਤੇ ਹਿੰਦ-ਈਰਾਨੀ ਧਰਮ ਦੇ ਕਿਤੇ ਜ਼ਿਆਦਾ ਨੇੜੇ ਹਨ।
ਕਲ਼ਸ਼ਾ ਭਾਸ਼ਾ
[ਸੋਧੋ]ਕਲ਼ਸ਼ਾ ਭਾਸ਼ਾ ਭਾਰਤੀ ਉਪਮਹਾਂਦੀਪ ਦੇ ਉੱਤਰ-ਪੱਛਮੀ ਭਾਗ ਵਿੱਚ (ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ) ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾਵਾਂ ਦੇ ਚਿਤਰਾਲ ਉਪ-ਸਮੂਹ ਦੀ ਇੱਕ ਮੈਂਬਰ ਹੈ।[4] ਅੱਜਕੱਲ ਕੇਵਲ ਪੰਜ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ਦੇ ਗੰਭੀਰ ਖ਼ੱਤਰੇ ਦੇ ਖੇਤਰ ਵਿੱਚਲੀਆਂ ਭਾਸ਼ਾਵਾਂ ਵਿੱਚ ਦਰਜ਼ ਕੀਤਾ ਹੋਇਆ ਹੈ।
ਫ਼ੋਟੋ ਗੈਲਰੀ
[ਸੋਧੋ]-
ਦੋ ਛੋਟੀਆਂ ਕਲ਼ਸ਼ਾ ਕੁੜੀਆਂ ਖ਼ੁਸ਼ੀ ਸਾਂਝੀ ਕਰਦੀਆਂ ਹੋਈਆਂ
-
ਰਵਾਇਤੀ ਪਹਿਰਾਵੇ ਵਿਚ ਕਲ਼ਸ਼ਾ ਕੁੜੀ
-
ਕਲ਼ਸ਼ਾ ਨਾਰਾਂ ਆਪਣੇ ਹੱਥਾਂ ਨੂੰ ਚੁੰਮ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੀਆਂ ਹਨ।
-
ਕਲ਼ਸ਼ਾ ਕੁੜੀਆਂ ਸੁੰਦਰ ਨੱਕਾਰਾਂ ਨਾਲ਼ ਲੱਕੜ ਦੇ ਬਣੇ ਰਵਾਇਤੀ ਘਰ ਦੀ ਖਿੜਕੀ ਤੋਂ ਵੇਖ ਰਹੀਆਂ ਹਨ।
-
ਕਲ਼ਸ਼ਾ ਲੋਕਾਂ ਦਾ ਸਭਿਆਚਾਰ
ਹਵਾਲੇ
[ਸੋਧੋ]- ↑ Pakistan Statistical Year Book. 2012. Pakistan Bureau of Statistics. Karachi: Manager of Publications
- ↑ 2013 Census Report of CIADP/AVDP/KPDN. (2013). Local Census Organization, Statistics Division, community based initiatives .
- ↑ http://news.bbc.co.uk/2/shared/spl/hi/picture_gallery/05/south_asia_kalash_spring_festival/html/2.stm
- ↑ Bashir, Elena (2007). Jain, Danesh; Cardona, George (eds.). The Indo-Aryan languages. p. 905. ISBN 978-0415772945.
'Dardic' is a geographic cover term for those Northwest Indo-Aryan languages which [..] developed new characteristics different from the IA languages of the Indo-Gangetic plain. Although the Dardic and Nuristani (previously 'Kafiri') languages were formerly grouped together, Morgenstierne (1965) has established that the Dardic languages are Indo-Aryan, and that the Nuristani languages constitute a separate subgroup of Indo-Iranian.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |