2 ਸਟੇਟਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2 ਸਟੇਟਸ
ਲੇਖਕਚੇਤਨ ਭਗਤ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਗਲਪ
ਪ੍ਰਕਾਸ਼ਕਰੂਪਾ ਅਤੇ ਕਾਰਪੋਰੇਸ਼ਨ
ਪ੍ਰਕਾਸ਼ਨ ਦੀ ਮਿਤੀ
8 ਅਕਤੂਬਰ2009
ਮੀਡੀਆ ਕਿਸਮਪ੍ਰਿੰਟ (ਪੇਪਰ ਬੈਕ)
ਆਈ.ਐਸ.ਬੀ.ਐਨ.978-81-291-1530-0

ਟੂ ਸਟੇਟਸ: ਦ ਸਟੋਰੀ ਆੱਫ਼ ਮਾਇ ਮੈਰਿਜ (ਅੰਗਰੇਜ਼ੀ: 2 States: The Story of My Marriage; ਅਨੁਵਾਦ: ਦੋ ਸੂਬੇ: ਮੇਰੇ ਵਿਆਹ ਦੀ ਕਹਾਣੀ) ਚੇਤਨ ਭਗਤ ਦਾ ਲਿਖਿਆ ਅਤੇ 2009 ਵਿੱਚ ਛਪਿਆ ਇੱਕ ਅੰਗਰੇਜ਼ੀ ਨਾਵਲ ਹੈ।[1] ਇਹ ਭਾਰਤ ਦੇ ਦੋ ਵੱਖ-ਵੱਖ ਸੂਬਿਆਂ ਪੰਜਾਬ ਅਤੇ ਤਾਮਿਲਨਾਡੂ ਦੇ ਇੱਕ ਜੋੜੇ ਦੇ ਪਿਆਰ ਦੀ ਕਹਾਣੀ ਹੈ।[2] ਭਾਵੇਂ ਇਹ ਇੱਕ ਕਾਲਪਨਿਕ ਕਹਾਣੀ ਹੈ ਪਰ ਇਹ ਨਾਵਲ ਦੇ ਲਿਖਾਰੀ ਅਤੇ ਉਸ ਦੀ ਪਤਨੀ ਅਨੁਸ਼ਾ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਮੰਨੀ ਜਾਂਦੀ ਹੈ।[1][2] ਇਸ ਨਾਵਲ ’ਤੇ ਇੱਕ ਫ਼ਿਲਮ ਵੀ ਬਣਾਈ ਗਈ ਹੈ।

ਸਾਰ[ਸੋਧੋ]

ਕਹਾਣੀ ਦੀ ਸ਼ੁਰੂਆਤ ਕ੍ਰਿਸ਼ ਮਲਹੋਤਰਾ ਤੇ ਅਨੰਨਿਆ ਸਵਾਮੀਨਾਥਨ ਦੀ ਪਹਿਲੀ ਮੁਲਾਕਾਤ ਤੋਂ ਹੁੰਦੀ ਹੈ ਜਿਸ ਦੌਰਾਨ ਹੀ ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਕਿ ਕ੍ਰਿਸ਼ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਤੋਂ ਹੈ ਜਦਕਿ ਅਨੰਨਿਆ ਚੇਨਈ ਦੇ ਇੱਕ ਬ੍ਰਾਹਮਣ ਪਰਿਵਾਰ ਤੋਂ ਹੈ। ਇੱਥੇ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਜੋ ਫਿਰ ਪਿਆਰ ਵਿੱਚ ਬਦਲ ਜਾਂਦੀ ਹੈ। ਆਈ ਆਈ ਐਮ ਅਹਿਮਦਾਬਾਦ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਨੌਕਰੀਆਂ ਉੱਪਰ ਵੀ ਲੱਗ ਜਾਂਦੇ ਹਨ। ਅਨੰਨਿਆ ਨੂੰ ਚੇਨਈ ਵਿੱਚ ਹੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਜਦਕਿ ਉਹ ਕ੍ਰਿਸ਼ ਨਾਲ ਦਿੱਲੀ ਵਿੱਚ ਆਉਣਾ ਚਾਹੁੰਦੀ ਹੁੰਦੀ ਹੈ। ਮਜਬੂਰੀ-ਵਸ ਕ੍ਰਿਸ਼ ਨੂੰ ਵੀ ਚੇਨਈ ਵਿੱਚ ਨੌਕਰੀ ਲੈਣੀ ਪੈਂਦੀ ਹੈ। ਕ੍ਰਿਸ਼ ਦੀ ਮਾਂ ਇਸ ਗੱਲ ਦੇ ਸਖਤ ਖਿਲਾਫ਼ ਹੁੰਦੀ ਹੈ ਕਿਓਂਕਿ ਉਸ ਨੂੰ ਲੱਗਦਾ ਹੁੰਦਾ ਹੈ ਕਿ ਉਸ ਮਦਰਾਸਣ(ਉਹ ਅਨੰਨਿਆ ਬਾਰੇ ਇਸੇ ਨਾਮ ਨਾਲ ਕ੍ਰਿਸ਼ ਨਾਲ ਗੱਲ ਕਰਦੀ ਹੈ) ਨੇ ਉਸ ਦੇ ਪੁੱਤ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ। ਕ੍ਰਿਸ਼ ਤੇ ਅਨੰਨਿਆ ਕਈ ਵਾਰ ਦੋਹਾਂ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਹਰ ਵਾਰ ਉਹ ਮਿਲਣ ਦੀ ਬਜਾਏ ਲੜ ਪੈਂਦੇ ਹਨ। ਸੋ, ਉਹਨਾ ਨੂੰ ਅੰਤ ਤੱਕ ਉਹਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਨਾਵਲ ਉਹਨਾਂ ਦੇ ਇਸੇ ਸੰਘਰਸ਼ ਤੇ ਆਧਾਰਿਤ ਹੈ।

ਫਿਲਮੀ ਰੂਪਾਂਤਰਨ[ਸੋਧੋ]

ਕਰਨ ਜੌਹਰ ਅਤੇ ਸਾਜਿਦ ਨਾਦੀਆਦਵਾਲਾ ਦੁਆਰਾ ਅਰਜੁਨ ਕਪੂਰ ਅਤੇ ਆਲੀਆ ਭੱਟ ਨੂੰ ਮੁੱਖ ਭੂਮਿਕਾਵਾਂ ਵਿੱਚ ਰੱਖ ਕੇ 2 ਸਟੇਟਸ[3] (ਫਿਲਮ) ਦਾ ਨਿਰਮਾਣ ਕੀਤਾ ਗਿਆ। ਇਹ ਫਿਲਮ 18 ਅਪਰੈਲ 2014 ਨੂੰ ਰਿਲੀਜ਼ ਹੋਈ ਸੀ।

ਹਵਾਲੇ[ਸੋਧੋ]

  1. 1.0 1.1 "Shakespeare was the Ekta Kapoor of his time". ਦ ਟਾਈਮਜ਼ ਆੱਫ਼ ਇੰਡੀਆ. ਸਤੰਬਰ 6, 2009. Retrieved ਅਗਸਤ 31, 2012. {{cite news}}: External link in |agency= (help)
  2. 2.0 2.1 "2 States: The Story of My Marriage by Chetan Bhagat". Archived from the original on 2009-10-05. Retrieved ਅਗਸਤ 31, 2012. {{cite web}}: Unknown parameter |deadurl= ignored (help)
  3. "status".[permanent dead link]

ਹੋਰ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]