ਅਜ਼ਹਰ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜ਼ਹਰ ਅਲੀ
ਅਜ਼ਹਰ ਨੇ 2017 ਵਿਚ
ਨਿੱਜੀ ਜਾਣਕਾਰੀ
ਪੂਰਾ ਨਾਮ
ਅਜ਼ਹਰ ਅਲੀ
ਜਨਮ (1985-02-19) 19 ਫਰਵਰੀ 1985 (ਉਮਰ 39)
ਲਾਹੌਰ, ਪੰਜਾਬ, ਪਾਕਿਸਤਾਨ
ਛੋਟਾ ਨਾਮਅੱਜੂ
ਕੱਦ5 ft 9 in (1.75 m)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਲੈੱਗ-ਬ੍ਰੇਕ
ਭੂਮਿਕਾਬੱਲੇਬਾਜ਼, ODI ਕਪਤਾਨ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 199)13 ਜੁਲਾਈ 2010 ਬਨਾਮ ਅਸਟਰੇਲੀਆ
ਆਖ਼ਰੀ ਟੈਸਟ13-17 ਅਕਤੂਬਰ 2016 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 185)30 ਮਈ 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ2 ਅਕਤੂਬਰ 2016 ਬਨਾਮ ਵੈਸਟ ਇੰਡੀਜ਼
ਓਡੀਆਈ ਕਮੀਜ਼ ਨੰ.79
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011-2013ਲਾਹੌਰ ਈਗਲਜ਼,
2014-2015Lahore Lions
2016-presentLahore Qalandars
2016-presentBaluchistan cricket team
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI FC LA
ਮੈਚ 52 42 123 119
ਦੌੜਾਂ 4,197 1,568 7,419 5,005
ਬੱਲੇਬਾਜ਼ੀ ਔਸਤ 46.79 40.20 38.44 51.45
100/50 11/22 3/9 40/53 13/26
ਸ੍ਰੇਸ਼ਠ ਸਕੋਰ 302* 102 302* 128
ਗੇਂਦਾਂ ਪਾਈਆਂ 330 102 2,005 2,022
ਵਿਕਟਾਂ 4 4 33 52
ਗੇਂਦਬਾਜ਼ੀ ਔਸਤ 51.75 38.12 34.32
ਇੱਕ ਪਾਰੀ ਵਿੱਚ 5 ਵਿਕਟਾਂ 0 0 0 3
ਇੱਕ ਮੈਚ ਵਿੱਚ 10 ਵਿਕਟਾਂ 0 n/a 0 0
ਸ੍ਰੇਸ਼ਠ ਗੇਂਦਬਾਜ਼ੀ 2/49 2/26 4/34 5/23
ਕੈਚਾਂ/ਸਟੰਪ 49/– 5/- 109/– 26/–
ਸਰੋਤ: ESPNcricinfo, 07 October 2016

ਅਜ਼ਹਰ ਅਲੀ ( ਅੰਗਰੇਜ਼ੀ : Azhar Ali / ਉਰਦੂ : اظہر علی ( ਜਨਮਂ 19 ਫਰਵਰੀ 1985, ਲਾਹੌਰ, ਪੰਜਾਬ, ਪਾਕਿਸਤਾਨ) ਇੱਕ ਪਾਕਿਸਤਾਨ ਕ੍ਰਿਕਟ ਟੀਮ ਖਿਡਾਰੀ ਹੈ ਜੋ ਕਿ ਵਰਤਮਾਨ ਵਿੱਚ ਪਾਕਿ ਟੀਮ ਦੇ ਇੱਕ ਦਿਨਾ ਅੰਤਰਰਾਸ਼ਟਰੀ ਦਾ ਕਪਤਾਨ ਹੈ ਅਤੇ ਟੈਸਟ ਕ੍ਰਿਕਟ ਵਿੱਚ ਉਪ - ਕਪਤਾਨ ਹੈ। ਅਜ਼ਹਰ ਅਲੀ ਨੇ ਆਪਣੇ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਆਸਟਰੇਲਿਆ ਕ੍ਰਿਕਟ ਟੀਮ ਦੇ ਖਿਲਾਫ ਲਾਰਡਸ ਕ੍ਰਿਕਟ ਗਰਾਊਂਡ ਉੱਤੇ ਲਾਰਡਸ ਵਿੱਚ ਜੁਲਾਈ 2010 ਵਿੱਚ ਕੀਤੀ ਸੀ।

ਅਜਹਰ ਸੱਜੇ ਹੱਥ ਦੇ ਬੱਲੇਬਾਜ ਦੀ ਭੂਮਿਕਾ ਨਿਭਾਉਂਦਾ ਹੈ ਅਤੇ ਪਾਰਟ-ਟਾਈਮ ਲੈੱਗ ਬ੍ਰੇਕ ਗੇਂਦਬਾਜ ਹੈ। ਅਲੀ ਦੇ ਨਾਂਅ ਟੈਸਟ ਕ੍ਰਿਕਟ ਵਿੱਚ ਇੱਕ ਤਿਹਰਾ ਸੈਂਕੜਾ ਵੀ ਹੈ ਜੋ ਅਕਤੂਬਰ 2016 ਵਿੱਚ ਵੈਸਟਇੰਡੀਜ ਕ੍ਰਿਕਟ ਟੀਮ ਦੇ ਖਿਲਾਫ ਬਣਾਇਆ ਸੀ।

ਘਰੇਲੂ ਕ੍ਰਿਕੇਟ ਵਿੱਚ ਅਲੀ ਖ਼ਾਨ ਰਿਸਰਚ ਲੈਬੋਰਟਰੀ, ਲਾਹੌਰ, ਲਾਹੌਰ ਈਗਲਜ਼, ਲਾਹੌਰ ਲਾਇਨਜ਼, ਲਾਹੌਰ ਕਲੰਡਰਜ਼, ਪਾਕਿਸਤਾਨ ਏ ਅਤੇ ਹੰਟਲੀ ਟੀਮ ਲਈ ਖੇਡ ਚੁੱਕਿਆ ਹੈ। ਪਾਕਿਸਤਾਨ ਸੁਪਰ ਲੀਗ ਦੇ ਪਹਿਲੇ ਸੰਸਕਰਣ ਦੇ ਦੌਰਾਨ ਅਲੀ ਲਾਹੌਰ ਕਲੰਡਰਜ਼ ਦਾ ਕਪਤਾਨ ਵੀ ਰਹਿ ਚੁੱਕਿਆ ਹੈ।

ਘਰੇਲੂ ਕ੍ਰਿਕਟ ਕਰੀਅਰ[ਸੋਧੋ]

ਅਜਹਰ ਅਲੀ ਸੱਜੇ ਹੱਥ ਦੇ ਓਪਨਰ ਬੱਲੇਬਾਜ ਅਤੇ ਪਾਰਟ ਟਾਈਮ ਲੈੱਗ ਬ੍ਰੇਕ ਗੇਂਦਬਾਜ ਹੈ। ਅਜਹਰ ਨੇ ਆਪਣੇ ਘਰੇਲੂ ਕ੍ਰਿਕਟ ਕਰੀਅਰ ਵਿੱਚ ਖ਼ਾਨ ਰਿਸਰਚ ਲੇਬੋਰੇਟਰੀ ਕ੍ਰਿਕਟ ਟੀਮ ਲਈ ਹਮੇਸ਼ਾ ਓਪਨਿੰਗ ਬੱਲੇਬਾਜੀ ਹੀ ਕੀਤੀ ਹੈ। ਅਜਹਰ ਨੇ ਪਹਿਲਾਂ ਸ਼੍ਰੇਣੀ ਕ੍ਰਿਕੇਟ ਵਿੱਚ ਕੁੱਲ 40 ਸੈਂਕੜੇ ਅਤੇ 53 ਅਰਧਸੈਂਕੜੇ ਲਗਾਏ ਹਨ ਤੇ ਨਾਲ ਹੀ ਇਸ ਦਾ ਸਭ ਤੋਂ ਜਿਆਦਾ ਸਕੋਰ ਨਾਬਾਦ 302 ਹੈ। ਅਜਹਰ ਨੇ ਇੱਕ ਦਿਨਾ ਕ੍ਰਿਕੇਟ ਵਿੱਚ ਹੁਣ ਤੱਕ 123 ਮੈਚਾਂ ਵਿੱਚ 7,419 ਰਨ ਬਣਾ ਚੁੱਕਿਆ ਹੈ। ਇਸ ਤੋਂ ਇਲਾਵਾ ਲਿਸਟ ਏ ਕ੍ਰਿਕੇਟ ਵਿੱਚ 119 ਮੈਚਾਂ ਵਿੱਚ 5,005 ਰਨ ਬਣਾ ਚੁੱਕਿਆ ਹੈ। ਅਜਹਰ ਅਲੀ ਨੂੰ ਪਾਕਿਸਤਾਨ ਸੁਪਰ ਲੀਗ ਦੇ ਪਹਿਲੇ ਸੰਸਕਰਣ ਵਿੱਚ ਕਪਤਾਨ ਦੇ ਰੂਪ ਵਿੱਚ ਚੁਣਿਆ ਗਿਆ ਸੀ। ਪਹਿਲਾਂ ਸੰਸਕਰਣ ਵਿੱਚ ਅਲੀ ਨੇ ਕੁਲ 7 ਮੈਚ ਖੇਡੇ ਅਤੇ 180 ਰਨ ਬਣਾਏ ਸਨ।

ਅੰਤਰਰਾਸ਼ਟਰੀ ਕਰੀਅਰ[ਸੋਧੋ]

ਪਾਕਿਸਤਾਨ ਦੇ ਅਜਿਹੇ ਕੁੱਝ ਹੀ ਖਿਡਾਰੀ ਹੈ ਜਿਹਨਾਂ ਨੇ ਆਪਣਾ ਕੈਰੀਅਰ ਟੈਸਟ ਕ੍ਰਿਕਟ ਨਾਲ ਬਣਾਇਆ ਹੋਵੇ। ਅਜ਼ਹਰ ਵੀ ਉੁੱਨ੍ਹਾਂ ਵਿੱਚੋਂ ਹੀ ਹੈ ਜਿਹਨਾਂ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਟੈਸਟ ਕ੍ਰਿਕਟ ਨਾਲ ਕੀਤ। ਅਜ਼ਹਰ ਨੇ ਆਪਣਾ ਪਹਿਲਾ ਟੈਸਟ ਮੈਚ ਜੁਲਾਈ 2010 ਵਿੱਚ ਲਾਰਡਸ ਕ੍ਰਿਕਟ ਗਰਾਉਂਡ ਉੱਤੇ ਆਸਟਰੇਲਿਆਈ ਟੀਮ ਦੇ ਖਿਲਾਫ਼ ਖੇਡਿਆ ਸੀ।

ਕੀਰਤੀਮਾਨ ਤੇ ਪ੍ਰਾਪਤੀਆਂ[ਸੋਧੋ]

  • ਅਜਹਰ ਅਲੀ 50-50 ਓਵਰਾਂ ਦੇ ਖੇਡ ਵਿੱਚ ਸਭ ਤੋਂ ਤੇਜ 1000 ਰਨ ਬਣਾਉਣ ਵਾਲੇ ਪਾਕਿਸਤਾਨੀ ਕ੍ਰਿਕਟਰ ਬਣੇ।
  • ਅਜਹਰ 7ਵੇਂ ਅਜਿਹੇ ਖਿਡਾਰੀ ਬਣੇ ਜਿਹਨਾਂ ਨੇ ਸਭ ਤੋਂ ਤੇਜ ਵਨਡੇ ਵਿੱਚ 1000 ਰਨ ਪੂਰੇ ਕੀਤੇ।
  • ਅਜਹਰ ਅਲੀ ਇੱਕਮਾਤਰ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਖਿਡਾਰੀ ਹੈ ਜਿਹਨਾਂ ਨੇ ਬਤੌਰ ਕਪਤਾਨ 3 ਵਨਡੇ ਸੈਂਕੜੇ ਲਗਾਏ।
  • ਅਜਹਰ ਅਲੀ ਨੇ ਸਿਖਰ 10 ਕਪਤਾਨਾਂ ਵਿੱਚ ਜਗ੍ਹਾ ਬਣਾਈ ਜਿਹਨਾਂ ਨੇ ਸਭ ਤੋਂ ਤੇਜ ਬਤੋਰ ਕਪਤਾਨ 10 ਮੈਚਾਂ ਵਿੱਚ 611 ਰਣ ਬਣਾਏ।
  • ਅਜਹਰ ਅਲੀ ਪਹਿਲਾਂ ਪਾਕਿਸਤਾਨੀ ਕ੍ਰਿਕਟ ਕਪਤਾਨ ਬਣੇ ਜਿਹਨਾਂ ਨੇ ਲਕਸ਼ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਗਾਇਆ ਹੋ ਇਸ ਤੋਂ ਪਹਿਲਾਂ ਅਜਿਹਾ ਕਿਸੇ ਨੇ ਨਹੀਂ ਕੀਤਾ ਹੈ।
  • ਇਹ ਪਹਿਲਾਂ ਖਿਡਾਰੀ ਬਣਿਆ ਜਿਹਨਾਂ ਨੇ ਦਿਨ ਰਾਤ ਦੇ ਟੈਸਟ ਮੈਚ ਵਿੱਚ ਸੈਂਕੜਾ, ਦੋਹਰਾ ਜਾਂ ਤਿਹਰਾ ਸੈਂਕੜਾ ਲਗਾਇਆ।

ਹਵਾਲੇ[ਸੋਧੋ]