ਸੰਦੀਪ ਕੁਮਾਰ (ਅਥਲੀਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਦੀਪ ਕੁਮਾਰ
2013 ਵਿੱਚ ਸੰਦੀਪ ਕੁਮਾਰ
ਨਿੱਜੀ ਜਾਣਕਾਰੀ
ਜਨਮ (1986-05-01) 1 ਮਈ 1986 (ਉਮਰ 37)
ਖੇਡ
ਦੇਸ਼ ਭਾਰਤ
ਖੇਡਟਰੈਕ ਅਤੇ ਫ਼ੀਲਡ
ਇਵੈਂਟਰੇਸ-ਵਾਕਿੰਗ
29 ਅਗਸਤ 2015 ਤੱਕ ਅੱਪਡੇਟ

ਸੰਦੀਪ ਕੁਮਾਰ (ਜਨਮ 1 ਮਈ 1986) ਇੱਕ ਭਾਰਤੀ ਅਥਲੀਟ ਹੈ। ਸੰਦੀਪ ਇੱਕ ਰੇਸ-ਵਾਕਰ ਹੈ। ਸੰਦੀਪ ਆਈਏਏਐੱਫ ਵਿਸ਼ਵ ਰੇਸ-ਵਾਕਿੰਗ ਕੱਪ ਅਨੁਸਾਰ ਰੈਕਿੰਗ ਵਿੱਚ 26ਵੇਂ ਸਥਾਨ 'ਤੇ ਹੈ। ਸੰਦੀਪ ਦੀ ਚੋਣ ਰੀਓ ਓਲੰਪਿਕ 2016 ਲਈ ਉਸ ਦੁਆਰਾ 2015 ਵਿੱਚ ਬੀਜਿੰਗ, ਚੀਨ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ।[1]

ਜੀਵਨ[ਸੋਧੋ]

ਸੰਦੀਪ ਦਾ ਜਨਮ 1 ਮਈ 1986 ਨੂੰ ਹੋਇਆ ਸੀ। ਉਹ ਮਹੇਂਦਰਗੜ੍ਹ, ਹਰਿਆਣਾ ਦਾ ਰਹਿਣ ਵਾਲਾ ਹੈ। ਸੰਦੀਪ ਜਾਟ ਰੈਜੀਮੈਂਟ ਸੈਂਟਰ ਵਿੱਚ ਫੌਜ ਦਾ ਵੀ ਅਧਿਕਾਰੀ ਹੈ।
ਸੰਦੀਪ ਇੱਕ ਰਾਸ਼ਟਰੀ ਰਿਕਾਰਡ ਬਣਾਉਣ ਵਾਲਾ ਅਥਲੀਟ ਹੈ, ਉਸਨੇ 3:56:22 (3 ਘੰਟੇ 56 ਮਿੰਟ 22 ਸੈਕਿੰਡ) ਵਿੱਚ 50 ਕਿਲੋਮੀਟਰ ਵਾਕ-ਰੇਸ ਪੂਰੀ ਕਰ ਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।[2] ਇਸ ਤੋਂ ਪਹਿਲਾਂ ਇਹ ਰਿਕਾਰਡ 3:56:48 (3 ਘੰਟੇ 56 ਮਿੰਟ 48 ਸੈਕਿੰਡ) ਸਮੇਂ ਨਾਲ ਬਸੰਤ ਬਹਾਦੁਰ ਰਾਣਾ ਦੇ ਨਾਮ ਸੀ, ਜੋ ਕਿ ਰਾਣਾ ਨੇ 2012 ਲੰਡਨ ਓਲੰਪਿਕ ਦੌਰਾਨ ਬਣਾਇਆ ਸੀ। ਸੰਦੀਪ ਕੁਮਾਰ ਨੇ ਇਹ ਨਵਾਂ ਰਿਕਾਰਡ ਆਈਏਏਐੱਫ ਵਿਸ਼ਵ ਰੇਸ-ਵਾਕਿੰਗ ਕੱਪ ਵਿੱਚ 3 ਮਈ 2014 ਨੂੰ ਤਾਇਕੈਂਗ, ਚੀਨ ਵਿਖੇ ਬਣਾਇਆ ਸੀ ਅਤੇ ਅਗਲੇ ਸਾਲ ਇਸੇ ਹੀ ਕੱਪ ਵਿੱਚ ਸੰਦੀਪ ਨੇ ਕੋਚੀ, ਕੇਰਲਾ ਵਿਖੇ 4:08:54 (4 ਘੰਟੇ 8 ਮਿੰਟ 54 ਸੈਕਿੰਡ) ਦਾ ਸਮਾਂ ਲਿਆ ਸੀ।[3]

2016 ਓਲੰਪਿਕ ਲਈ ਚੋਣ[ਸੋਧੋ]

2016 ਓਲੰਪਿਕ ਖੇਡਾਂ ਲਈ ਸੰਦੀਪ ਨੂੰ ਉਸ ਦੁਆਰਾ ਪੁਰਤਗਾਲ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ ਹੈ। ਪੁਰਤਗਾਲ ਵਿੱਚ ਸੰਦੀਪ ਨੇ 20 ਕਿਲੋਮੀਟਰ ਦੌੜ 1:23:32 (1 ਘੰਟਾ 23 ਮਿੰਟ 32 ਸੈਕਿੰਡ) ਵਿੱਚ ਪੂਰੀ ਕੀਤੀ ਸੀ।
ਸੰਦੀਪ ਕੁਮਾਰ ਦਾ ਟਰੈਕ ਈਵੈਂਟ 19 ਅਗਸਤ 2016 ਨੂੰ ਹੈ ਅਤੇ ਉਹ 50 ਕਿਲੋਮੀਟਰ ਵਾਕ-ਰੇਸ ਵਿੱਚ ਭਾਗ ਲੈ ਰਿਹਾ ਹੈ।[3]

ਹਵਾਲੇ[ਸੋਧੋ]

  1. "Men's 50 kilometres walk heats results" (PDF). IAAF. Retrieved 29 August 2015.
  2. https://www.iaaf.org/athletes/india/sandeep-kumar-272723
  3. 3.0 3.1 http://indianexpress.com/sports/rio-2016-olympics/sandeep-kumar-mens-walk-50km-2923618/

ਬਾਹਰੀ ਕੜੀਆਂ[ਸੋਧੋ]