ਨਵਾਜ਼ੁਦੀਨ ਸਿਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਜ਼ੁਦੀਨ ਸਿਦੀਕੀ
ਨਵਾਜ਼ੁਦੀਨ ਸਿਦੀਕੀ ਗੈਂਗਸ ਆੱਫ ਵਾਸੇਪੁਰ 2 ਦੀ ਪ੍ਰਮੋਸ਼ਨ ਦੇ ਮੋਕੇ 'ਤੇ
ਜਨਮ (1974-05-19) 19 ਮਈ 1974 (ਉਮਰ 49)
ਅਲਮਾ ਮਾਤਰਨੈਸ਼ਨਲ ਸਕੂਲ ਆਫ਼ ਡਰਾਮਾ
ਗੁਰੂਕੁਲ ਕਾਂਗੜੀ ਵਿਸ਼ਵਵਿਦਿਆਲਿਆ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1999 – ਹੁਣ
ਜੀਵਨ ਸਾਥੀ
ਅੰਜਲੀ ਕਿਸ਼ੋਰ ਪਾਂਡੇ
(ਵਿ. 2009⁠–⁠2023)
[1][2]
ਬੱਚੇ2
ਵੈੱਬਸਾਈਟnawazuddinsiddiqui.com

ਨਵਾਜ਼ੁਦੀਨ ਸਿਦੀਕੀ (ਜਨਮ 19 ਮਈ 1974) ਇੱਕ ਫ਼ਿਲਮੀ ਅਦਾਕਾਰ ਹਨ ਜਿਹਨਾਂ ਨੇ ਬਾਲੀਵੁੱਡ ਦੀਆਂ ਕੁਝ ਮੁੱਖ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ, ਬਲੈਕ ਫਰਾਈਡੇ (2004), ਨਿਊਯਾਰਕ (2009), ਪੀਪਲੀ ਲਾਈਵ (2010), ਕਹਾਣੀ (2012), ਗੈਂਗਸ ਆਫ ਵਾਸੇਪੁਰ 1 (2012), ਗੈਂਗਸ ਆਫ ਵਾਸੇਪੁਰ 2 (2012), ਮਾਂਝੀ (2013) ਅਤੇ ਤਲਾਸ਼ (2012), ਮਾਂਝੀ - ਦਾ ਮਾਉਨਟੇਨ ਮੈਨ (2015)।[3]

ਸ਼ੁਰੂਆਤੀ ਜੀਵਨ[ਸੋਧੋ]

ਸਿਦੀਕੀ ਦਾ ਜਨਮ 19 ਮਈ 1974 ਨੂੰ ਮੁਜ਼ਫ਼ੱਰਨਗਰ ਜ਼ਿਲਾ ਦੇ ਇੱਕ ਛੋਟੇ ਜਿਹੇ ਕਸਬੇ ਬੁਧਾਨਾ ਉੱਤਰ ਪ੍ਰਦੇਸ਼ ਨੂੰ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਹ ਆਪਣੇ ਅੱਠ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ।

ਉਸਨੇ ਗੁਰੂਕੁਲ ਕਾਂਗਰੀ ਵਿਸ਼ਵਵਿਦਿਆਲੇ, ਹਰਿਦੁਆਰ ਤੋਂ ਕੈਮਿਸਟਰੀ ਵਿਚ ਸਾਇੰਸ ਦੀ ਡਿਗਰੀ (ਗ੍ਰੈਜੂਏਸ਼ਨ) ਪ੍ਰਾਪਤ ਕੀਤੀ। ਉਸਨੇ ਇਕ ਸਾਲ ਲਈ ਵਡੋਦਰਾ ਵਿੱਚ ਇੱਕ ਕੈਮਿਸਟ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਨਵੀਂ ਨੌਕਰੀ ਲੱਭਣ ਲਈ ਦਿੱਲੀ ਚਲਾ ਗਿਆ। ਦਿੱਲੀ ਵਿੱਚ, ਇੱਕ ਨਾਟਕ ਦੇਖਣ ਤੋਂ ਤੁਰੰਤ ਬਾਅਦ ਅਭਿਨੈ ਕਰਨ ਦਾ ਇਰਾਦਾ ਕੀਤਾ ਅਤੇ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ ਦਾਖਲੇ ਦੇ ਮਾਪਦੰਡ ਨੂੰ ਪੂਰਾ ਕਰਨ ਲਈ, ਉਸਨੇ ਦੋਸਤਾਂ ਦੇ ਸਮੂਹ ਦੇ ਨਾਲ 10 ਨਾਟਕਾਂ ਵਿੱਚ ਕੰਮ ਕੀਤਾ।

ਕੈਰੀਅਰ[ਸੋਧੋ]

ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਮੁੰਬਈ ਚਲਾ ਗਿਆ। ਸਾਲ 2004,  ਉਸ ਦੇ ਸੰਘਰਸ਼ ਦੇ ਸਭ ਤੋਂ ਭੈੜੇ ਸਾਲਾਂ ਵਿਚੋਂ ਇਕ ਸੀ। ਉਸ ਕੋਲ  ਕਿਰਾਏ ਦਾ ਭੁਗਤਾਨ ਕਰਨ ਦੇ ਵੀ ਪੈਸੇ ਨਹੀਂ ਸਨ । ਉਸ ਨੇ ਐਨ.ਐਸ.ਡੀ ਦੇ ਸੀਨੀਅਰ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਨਾਲ ਰਹਿ ਸਕਦਾ ਹੈ ਸੀਨੀਅਰ ਨੇ ਉਸ ਨੂੰ ਗੋਰੇਗਾਂਵ ਵਿਚ ਆਪਣਾ ਅਪਾਰਟਮੈਂਟ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਸੀ ਜੇ ਉਹ (ਸਿਦੀਕੀ) ਲਈ ਖਾਣਾ ਬਣਾਉਣ ਲਈ ਤਿਆਰ ਸੀ।

ਸਿਦੀਕੀ ਨੇ 1999 ਵਿਚ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਕੀਤੀ,  ਉਸਨੇ ਆਮਿਰ ਖਾਨ ਦੀ ਫਿਲਮ  ਸਰਫਰੋਸ਼ ਵਿਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ। ਉਸ ਤੋਂ ਬਾਅਦ, ਉਹ ਫਿਲਮ ਜੰਗਲ ਵਿੱਚ ਇੱਕ ਦੂਤ ਦੀ ਭੂਮਿਕਾ ਨਿਭਾਈ, ਬਾਅਦ ਵਿੱਚ ਉਹ ਫਿਲਮ ਸਟੂਡਿਓ ਵਿੱਚ ਬਹੁਤ ਸੰਘਰਸ਼ ਕਰਦਾ ਰਿਹਾ ਪਰ ਸਿਰਫ ਛੋਟੇ-ਮੋਟੇ ਰੋਲ ਹੀ ਮਿਲੇ। ਉਸਨੇ ਸੁਨੀਲ ਦੱਤ ਅਤੇ ਸੰਜੇ ਦੱਤ ਦੇ ਨਾਲ 'ਮੁੰਨਾਭਾਈ ਐਮ ਬੀ ਬੀ ਐਸ' ਵਿੱਚ ਸ਼ੁਰੂਆਤੀ ਦ੍ਰਿਸ਼ ਵਿੱਚ ਸਕਰੀਨ ਸਾਂਝੀ ਕੀਤੀ, ਜਿੱਥੇ ਉਹ ਸੁਨੀਲ ਦੱਤ ਦੀ ਜੇਬ ਕੱਟਣ ਦੀ ਕੋਸ਼ਿਸ਼ ਕਰਦਾ ਹੈ।

ਮੁੰਬਈ ਚੱਲੇ ਜਾਣ ਤੋਂ ਬਾਅਦ ਉਸਨੇ ਟੈਲੀਵਿਯਨ ਲੜੀ ਵਿਚ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋਈ। ਉਸਨੇ 2003 ਵਿੱਚ ਇੱਕ ਲਘੂ ਫਿਲਮ 'ਦ ਬਾਈਪਾਸ' ਵਿੱਚ ਕੰਮ ਕੀਤਾ ਸੀ। ਉਸ ਤੋਂ ਇਲਾਵਾ 2002-05 ਦੇ ਦੌਰਾਨ ਉਹ ਕੰਮ ਤੋਂ ਬਾਹਰ ਹੋ ਗਿਆ ਸੀ, ਅਤੇ ਚਾਰ ਹੋਰ ਲੋਕਾਂ ਨਾਲ ਸਾਂਝੇ ਫਲੈਟ ਵਿਚ ਰਿਹਾ ਅਤੇ ਕਦੇ-ਕਦਾਈਂ ਕੰਮ ਕਰਨ ਵਾਲੀ ਵਰਕਸ਼ਾਪ ਵਿੱਚ ਕੰਮ ਕਰਦਾ ਰਿਹਾ।

ਵਰੁਣ ਧਵਨ, ਹੁਮਾ ਕੁਰੈਸ਼ੀ, ਅਤੇ ਨਵਾਜ਼ੁਦੀਨ ਸਿਦੀਕੀ ਆਪਣੀ ਫਿਲਮ 'ਬਦਲਾਪੁਰ' ਦੀ ਪ੍ਰੋਮੋਸ਼ਨ ਦੇ ਮੋਕੇ 'ਤੇ

ਅਨੁਰਾਗ ਕਸ਼ਯਪ ਦੀ 'ਬਲੈਕ ਫਰਾਈਡੇ' (2007) ਵਿਚ ਉਸ ਦੀ ਮੌਜੂਦਗੀ ਨੇ ਹੋਰ ਸ਼ਕਤੀਸ਼ਾਲੀ ਭੂਮਿਕਾਵਾਂ ਲਈ ਰਾਹ ਤਿਆਰ ਕੀਤਾ। ਫੀਚਰ ਫਿਲਮ ਵਿਚ ਉਸ ਦੀ ਪਹਿਲੀ ਮੁੱਖ ਭੂਮਿਕਾ ਪ੍ਰਸ਼ਾਂਤ ਭਾਰਗਵ ਦੀ 'ਪਤੰਗ' (2007-2008 ਵਿਚ ਕੀਤੀ ਗਈ) ਵਿੱਚ ਵਿਆਹ ਦੇ ਗਾਇਕ ਚੱਕੂ ਵਜੋਂ ਸੀ, ਜਿਸ ਨੇ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਤੇ ਟ੍ਰੈਬੇਕਾ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਕੀਤਾ ਸੀ, ਜਿਸ ਲਈ ਸਿਦੀਕੀ ਦੀ ਕਾਰਗੁਜ਼ਾਰੀ ਦੀ ਬਹੁਤ ਸ਼ਲਾਘਾ ਹੋਈ। 2009 ਵਿੱਚ ਸਿਦੀਕੀ 'ਦੇਵ ਡੀ' ਫਿਲਮ ਦੇ ਗੀਤ 'ਇਮੋਸ਼ਨਲ ਅੱਤਿਆਚਾਰ' ਵਿੱਚ ਵੀ ਉਸਦੀ ਭੂਮਿਕਾ ਦੀ ਬਹੁਤ ਪ੍ਰਸ਼ੰਸਾ ਹੋਈ।

ਫਿਲਮ 'ਨਿਊਯਾਰਕ' ਵਿੱਚ ਵੀ ਸਿਦੀਕੀ ਨੂੰ ਦੇਖਿਆ ਗਿਆ ਸੀ। ਹਾਲਾਂਕਿ ਆਮਿਰ ਖਾਨ ਪ੍ਰੋਡਕਸ਼ਨਜ਼ ਦੀ 'ਪੀਪਲੀ ਲਾਈਵ' (2010) ਵਿੱਚ ਇੱਕ ਪੱਤਰਕਾਰ ਦੀ ਭੂਮਿਕਾ  ਨੇ ਉਸਨੂੰ ਪਹਿਲੀ ਵਾਰ ਐਕਟਰ ਵਜੋਂ ਮਾਨਤਾ ਦਿੱਤੀ ਸੀ।

ਅਨੁਰਾਗ ਕਸ਼ਯਪ ਦੀ 'ਗੈਂਗਸ ਆਫ਼ ਵਾਸੇਪੁਰ' ਨਾਲ ਉਸਨੂੰ ਹੋਰ ਪ੍ਰਸਿੱਧੀ ਮਿਲੀ। ਉਸਨੇ ਅਸ਼ੀਮ ਆਹਲੂਵਾਲੀਆ ਦੀ ਮਿਸ ਲਵਲੀ ਵਿਚ ਸੋਨੂੰ ਦੁੱਗਲ ਦੀ ਪਹਿਲੀ ਪ੍ਰਾਇਮਰੀ ਭੂਮਿਕਾ ਨਿਭਾਈ। ਇਹ ਫਿਲਮ ਕੈਨਸ ਫਿਲਮ ਫੈਸਟੀਵਲ 2012 ਵਿਚ ਪ੍ਰਦਰਸ਼ਿਤ ਹੋਈ। ਸਿਦੀਕੀ ਨੇ ਆਪਣੀ ਇਸ ਭੂਮਿਕਾ ਨੂੰ "ਹੁਣ ਤਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ" ਮੰਨਿਆ ਹੈ।

ਸਿਦੀਕੀ ਗੈਂਗਸ ਆੱਫ ਵਾਸੇਪੁਰ ਦੇ ਦੂਸਰੇ ਭਾਗ ਵਿੱਚ ਵੀ ਆਪਣੀ ਭੂਮਿਕਾ ਨਿਭਾਈ। 2013 ਵਿੱਚ, ਉਸਨੇ ਆਤਮਾ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਉਹ ਆਮਿਰ ਖਾਨ ਦੀ 2012 ਦੀ ਰਿਲੀਜ ਤਲਾਸ਼ 'ਚ ਨਜ਼ਰ ਆਇਆ। 2014 ਵਿੱਚ, ਉਸਨੇ ਸਲਮਾਨ ਖਾਨ ਨਾਲ ਕਿੱਕ ਫਿਲਮ ਵਿੱਚ  ਸ਼ਿਵ ਗਜਰਾ, ਇੱਕ ਖਲਨਾਇਕ ਦੀ ਭੂਮਿਕਾ ਨਿਭਾਈ।

2015 ਵਿੱਚ, ਸਿਦੀਕੀ ਦੀ ਫਿਲਮ 'ਬਜਰੰਗੀ ਭਾਈਜਾਨ' ਅਤੇ ਮਾਂਝੀ - ਦਾ ਮਾਉਨਟੇਨ ਮੈਨ ਰਿਲੀਜ ਹੋਈਆਂ ਅਤੇ ਉਸਦੀ ਭੂਮਿਕਾ ਲਈ ਉਸਦੀ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ। ਸਿਦੀਕੀ ਦੀ ਅਗਲੀ ਫਿਲਮ  ਹਰਾਮਖੋਰ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ 'ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ' ਵਿਚ ਬੈਸਟ ਐਕਟਰ ਵਜੋਂ ਸਨਮਾਨਿਤ ਕੀਤਾ ਗਿਆ।

ਫਿਲਮਾਂ[ਸੋਧੋ]

ਸਾਲ ਫਿਲਮ ਰੋਲ ਨੋਟਸ
1999 ਸਰਫਰੋਸ਼ ਅੱਤਵਾਦੀ
ਸ਼ੂਲ ਵੇਟਰ
2000 ਜੰਗਲ ਖਬਰੀ (ਦੂਤ)
ਡਾ: ਬਾਬਾਸਾਹਿਬ ਅੰਬੇਡਕਰ ਦੂਜੀ ਮਹਾਂਦ ਸੱਤਿਆਗ੍ਰਹਿ ਦੇ ਆਗੂਆਂ ਅਤੇ ਮਨੂਸਮਿ੍ਰਤੀ ਦਹਨ ਦੀ ਪਿੱਠਭੂਮੀ ਦੇ ਇਕ ਦ੍ਰਿਸ਼ ਦੇ ਰੂਪ ਵਿੱਚ
2003 ਦ ਬਾਇਪਾਸ ਪਹਿਲਾ ਡਾਕੂ
ਮੁੱਦਾ- ਦ ਇਸ਼ੂ ਕੈਮਿਓ
ਮੁੰਨਾਭਾਈ ਐਮ ਬੀ ਬੀ ਐਸ ਜੇਬਕਤਰਾ
2006 ਫੈਮਿਲੀ
2007 ਆਜਾ ਨੱਚਲੇ
ੲੇਕ ਚਾਲੀਸ ਕੀ ਲਾਸਟ ਲੋਕਮ ਪਨੋਪਾ ਦਾ ਭਰਾ
ਮਨੋਰਾਮਾ ਸਿਕਸ ਫੀਟ ਅੰਡਰ
ਬਲੈਕ ਫਰਾਈਡੇ ਅਸਗਰ ਮੁਕਦਮ
2008 ਬਲੈਕ ਅੈੰਡ ਵਾਈਟ ਤਾਹਿਰ ਤਿਆਬੁੱਦੀਨ
2009 ਫਿਰਾਕ ਹਾਨਿਫ
ਨਿਊ ਯਾਰਕ ਜ਼ਿਲਗਾਈ
ਦੇਵ ਡੀ "ਇਮੋਸ਼ਨਲ ਅੱਤਿਆਚਾਰ" ਗਾਣੇ ਵਿਚ ਵਿਸ਼ੇਸ਼ ਦਿੱਖ
2010 ਪੀਪਲੀ ਲਾਈਵ ਰਾਕੇਸ਼ ਕਪੂਰ
2011 ਦੇਖ ਇੰਡੀਅਨ ਸਰਕਸ ਜੇਤ੍ਹੂ

ਨੈਸ਼ਨਲ ਫਿਲਮ ਅਵਾਰਡ - ਸਪੈਸ਼ਲ ਜੂਰੀ ਐਵਾਰਡ / ਸਪੈਸ਼ਲ ਮੀਨੈਂਸ (ਫੀਚਰ ਫਿਲਮ)
(ਤਲਾਸ਼, ਗੈਂਗਸ ਆਫ ਵਾਸੇਪੁਰ ਅਤੇਕਹਾਣੀ ਲਈ ਵੀ)

2012 ਕਹਾਣੀ ਆਈ.ਬੀ ਅਫਸਰ ਏ ਖਾਨ
ਪਾਨ ਸਿੰਘ ਤੋਮਰ ਗੋਪੀ
ਗੈਂਗਸ ਆਫ਼ ਵਾਸੇਪੁਰ ਫੈਜ਼ਲ ਖਾਨ ਲਾਇਨਜ਼ ਪਸੰਦੀਦਾ ਐਕਟਰ
ਗੈਂਗਸ ਆਫ਼ ਵਾਸੇਪੁਰ-2 ਫੈਜ਼ਲ ਖਾਨ ਲਾਇਨਜ਼ ਪਸੰਦੀਦਾ ਐਕਟਰ
ਚਿੱਟਾਗੋਂਗ ਨਿਰਮਲ ਸੇਨ
ਤਲਾਸ਼ ਤੈਮੂਰ ਸਰਵੋਤਮ ਸਹਾਇਕ ਅਦਾਕਾਰ ਲਈ ਏਸ਼ੀਅਨ ਫਿਲਮ ਅਵਾਰਡ
ਮਿਸ ਲਵਲੀ ਸੋਨੂੰ ਦੁੱਗਲ
2013 ਆਤਮਾ[4][5] ਅਭੈ
ਬੌਂਬੇ ਟਾਕੀਜ਼ ਪੁਰੰਦਰ
ਸ਼ੌਟਜ਼[6]
ਲਾਇਰਜ਼ ਡਾਈਸ ਨਵਾਜ਼ੁਦੀਨ
ਮੌਨਸੂਨ ਸ਼ੂਟਆਊਟ ਸ਼ਿਵਾ
ਦ ਲੰਚਬਾਕਸ ਸ਼ੇਖ ਸਰਵੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਅਵਾਰਡ
ਅਨਵਰ ਕਾ ਅਜਬ ਕਿੱਸਾ [7] ਅਨਵਰ
2014 ਕਿੱਕ ਸ਼ਿਵ ਗਾਜਰਾ
2015 ਬਦਲਾਪੁਰ ਲਿਆਕ
ਬਜਰੰਗੀ ਭਾਈਜਾਨ ਚਾਂਦ ਨਵਾਬ
ਮਾਂਝੀ - ਦਾ ਮਾਉਨਟੇਨ ਮੈਨ ਦਸ਼ਰਥ ਮਾਂਝੀ
2016 ਰਮਨ ਰਾਘਵ 2.0 ਰਮਨ
ਟੈਨ ਪਾਾਦਰੀ ਮਾਰਟਿਨ ਦਾਸ
ਲਾਇਨ ਰਾਮਾ ਆਸਟਰੇਲੀਆਈ / ਅੰਗਰੇਜ਼ੀ ਫਿਲਮ
ਫਰੀਕੀ ਅਲੀ ਅਲੀ
2017 ਹਰਾਮਖੋਰ ਸ਼ਾਮ
ਰਾਈਸ ਐਸ.ਪੀ ਜਾਇਦੀਪ ਅੰਬਾਲਾਲ ਮਜੂਮੁਦਰ
ਮੰਟੋ ਸਆਦਤ ਹਸਨ ਮੰਟੋ
ਮੌਮ ਦਯਾ ਸ਼ੰਕਰ ਕਪੂਰ ਉਰਫ ਡੀ. ਕੇ
ਮੁੰਨਾ ਮਾਇਕਲ ਮਹਿੰਦਰ ਫੌਜੀ ਪੋਸਟ-ਪ੍ਰੋਡਕਸ਼ਨ
ਬਾਬੂਮੋਸ਼ਾਈ ਬੰਦੂਕਬਾਜ਼ ਬਾਬੂ ਪੋਸਟ-ਪ੍ਰੋਡਕਸ਼ਨ
ਦ ਮਾਇਆ ਟੇਪ ਸੌਰਭ ਤਿਵਾੜੀ ਮੁਕੰਮਲ

ਹਵਾਲੇ[ਸੋਧੋ]

  1. "Nawazuddin Siddiqui's wife Aaliya says she might file for divorce amid property dispute: 'Not hungry for money but...'". 10 February 2023.
  2. "Amid divorce settlement, Aaliya to ask Nawazuddin Siddiqui to withdraw 100 crore defamation case". indiatimes.com. 29 March 2023. Retrieved 8 June 2023.
  3. I was a rejected actor: Nawazuddin Siddiqui
  4. "Best of Bollywood, South Cinema, TV and Celebs - MSN India". Archived from the original on 2014-01-16. Retrieved 2017-07-21. {{cite web}}: Unknown parameter |dead-url= ignored (help)
  5. "I like Bipasha's eyes: Nawazuddin - The Times of India". Archived from the original on 2014-01-16. Retrieved 2017-07-21. {{cite web}}: Unknown parameter |dead-url= ignored (help)
  6. "Anurag Kashyap's next 'Shorts' - First Look". Archived from the original on 2013-06-22. Retrieved 2013-06-22.
  7. Sen, Zinia (10 April 2013). "Buddhadeb Dasgupta is back in the city". The Times of India. Bennett, Coleman & Co. Ltd. Retrieved 22 July 2015.