ਪੀ.ਕੇ.(ਫ਼ਿਲਮ)
ਪੀਕੇ | |
---|---|
ਤਸਵੀਰ:PK Theatrical Poster.jpg | |
ਨਿਰਦੇਸ਼ਕ | ਰਾਜਕੁਮਾਰ ਹਿਰਾਨੀ |
ਸਕਰੀਨਪਲੇਅ | ਅਭਿਜਾਤ ਜੋਸ਼ੀ ਰਾਜਕੁਮਾਰ ਹਿਰਾਨੀ |
ਨਿਰਮਾਤਾ | ਰਾਜਕੁਮਾਰ ਹਿਰਾਨੀ ਵਿਧੂ ਵਿਨੋਦ ਚੋਪੜਾ ਸਿੱਧਾਰਥ ਰਾਏ ਕਪੂਰ |
ਸਿਤਾਰੇ | ਆਮਿਰ ਖ਼ਾਨ ਅਨੁਸ਼ਕਾ ਸ਼ਰਮਾ ਸੰਜੇ ਦੱਤ ਬੋਮਨ ਈਰਾਨੀ ਸੁਸ਼ਾਂਤ ਸਿੰਘ ਰਾਜਪੂਤ ਸੌਰਭ ਸ਼ੁਕਲਾ |
ਕਥਾਵਾਚਕ | ਅਨੁਸ਼ਕਾ ਸ਼ਰਮਾ |
ਸਿਨੇਮਾਕਾਰ | ਸੀ. ਕੇ. ਮੁਰਲੀਧਰਨ |
ਸੰਪਾਦਕ | ਰਾਜਕੁਮਾਰ ਹਿਰਾਨੀ |
ਸੰਗੀਤਕਾਰ | ਅਜੇ ਅਤੁਲ ਸ਼ਾਂਤਨੂ ਮੋਈਤਰਾ ਅੰਕਿਤ ਤਿਵਾੜੀ |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | ਯੂਟੀਵੀ ਮੋਸ਼ਨ ਪਿਕਚਰਜ਼ |
ਰਿਲੀਜ਼ ਮਿਤੀ |
|
ਮਿਆਦ | 153 ਮਿੰਟ[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਾਕਸ ਆਫ਼ਿਸ | ₹124 crore (US$16 million)[2][3] |
ਪੀ.ਕੇ. (ਅੰਗਰੇਜ਼ੀ: P.K.)[3] ਇੱਕ ਭਾਰਤੀ ਬਾਲੀਵੁਡ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਨਾਲ-ਨਾਲ ਵਿਧੂ ਵਿਨੋਦ ਚੋਪੜਾ ਅਤੇ ਸਿੱਧਾਰਥ ਰਾਏ ਕਪੂਰ ਹਨ। ਇਹ ਫ਼ਿਲਮ 19 ਦਸੰਬਰ 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ। ਇਸ ਵਿੱਚ ਮੁੱਖ ਕਿਰਦਾਰ ਆਮਿਰ ਖ਼ਾਨ, ਅਨੁਸ਼ਕਾ ਸ਼ਰਮਾ, ਸੰਜੇ ਦੱਤ, ਬੋਮਨ ਈਰਾਨੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਹਨ।
ਪਲਾਟ
[ਸੋਧੋ]ਕਿਸੇ ਨਵੇਂ ਗ੍ਰਹਿ ਬਾਰੇ ਜਾਨਣ ਦੇ ਮਕਸਦ ਨਾਲ ਇੱਕ ਉੱਡਨ ਤਸ਼ਤਰੀ ਭਾਰਤ ਦੇ ਰਾਜਸਥਾਨ ਵਿੱਚ ਉੱਤਰਦੀ ਹੈ। ਇਸ ਵਿੱਚ ਆਮਿਰ ਖਾਨ ਜੋ ਕਿ ਇੱਕ ਪ੍ਰਵਾਸੀ ਵਜੋਂ ਇਸ ਗ੍ਰਹਿ ਉੱਪਰ ਉੱਤਰਦਾ ਹੈ। ਉੱਤਰਦੇ ਸਾਰ ਹੀ ਉਸਦੇ ਗਲ ਵਿੱਚੋਂ ਇੱਕ ਲਾਕਟ-ਨੁਮਾ ਵਸਤ ਕੋਈ ਚੁਰਾ ਲੈਂਦਾ ਹੈ। ਇਹੀ ਵਸਤ ਪ੍ਰਵਾਸੀਆਂ ਦੇ ਉੱਡਨ ਤਸ਼ਤਰੀ ਨਾਲ ਮੇਲ-ਸਥਾਪਤੀ ਦਾ ਮਾਧਿਅਮ ਹੁੰਦੀ ਹੈ ਅਤੇ ਹੁਣ ਉਹ ਰਸਤਾ ਲੱਭਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਹ ਇਸ ਵਸਤ ਨੂੰ ਦੁਬਾਰਾ ਪ੍ਰਾਪਤ ਕਰ ਸਕੇ। ਇਸ ਦੌਰਾਨ ਉਹ ਹਰ ਧਰਮ ਦੇ ਭਗਵਾਨ ਨੂੰ ਅਰਜ ਕਰਦਾ ਹੈ ਅਤੇ ਹਰ ਲੋੜੀਂਦੇ ਸੰਭਵ-ਅਸੰਭਵ ਧਾਰਮਿਕ ਕਾਰਜ ਕਰਦਾ ਹੈ। ਬਾਅਦ ਵਿੱਚ ਉਸਨੂੰ ਪਤਾ ਚੱਲਦਾ ਹੈ ਕਿ ਉਸਦਾ ਲਾਕਟ ਤੱਪਸਵੀ ਨਾਂ ਦੇ ਇੱਕ ਢੋਂਗੀ ਬਾਬੇ ਕੋਲ ਹੈ ਅਤੇ ਫਿਰ ਉਹ ਆਪਨੇ ਹਾਜ਼ਿਰ-ਜਵਾਬੀ ਅਤੇ ਤਰਕ-ਸ਼ਕਤੀ ਨਾਲ ਉਸਦਾ ਪਰਦਾਫ਼ਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ਵਿੱਚ ਜੱਗੂ ਉਸਦੀ ਮਦਦ ਕਰਦੀ ਹੈ| ਅੰਤ ਵਿੱਚ ਉਸਨੂੰ ਉਸਦਾ ਲਾਕਟ ਵਾਪਸ ਮਿਲ ਜਾਂਦਾ ਹੈ ਅਤੇ ਉਹ ਆਪਨੇ ਗ੍ਰਹਿ ਵਾਪਸ ਮੁੜ ਜਾਂਦਾ ਹੈ|
ਕਲਾਕਾਰ
[ਸੋਧੋ]- ਆਮਿਰ ਖ਼ਾਨ (ਪੀਕੇ)
- ਅਨੁਸ਼ਕਾ ਸ਼ਰਮਾ (ਜਗਤ ਜਨਨੀ)
- ਸੰਜੇ ਦੱਤ (ਭੈਰੋਂ ਸਿੰਘ)
- ਬੋਮਨ ਈਰਾਨੀ ਸਮਾਚਾਰ ਚੈਨਲ ਮੁਖੀ
- ਸੁਸ਼ਾਂਤ ਸਿੰਘ ਰਾਜਪੂਤ (ਸਰਫ਼ਰਾਜ਼ ਯੌਸਿਫ)
ਹਵਾਲੇ
[ਸੋਧੋ]- ↑ "Aamir Khan's PK cleared with UA certificate; makers won't host any special screenings". Bollywood Hungama. Retrieved 8 December 2014.
- ↑ Prakash Upadhyaya (December 24, 2014). "'PK' Box Office Collection: Aamir Khan Starrer Loses to Rajinikanth's 'Lingaa' in Malaysia". International Business Times. Retrieved December 24, 2014.
{{cite web}}
: Italic or bold markup not allowed in:|publisher=
(help) - ↑ 3.0 3.1 Ankita Mehta (December 22, 2014). "'PK' Overseas Box Office Collection: Aamir's Film Beats Shah Rukh's 'Happy New Year' Opening Weekend Total". Intermational Business Times. Retrieved December 24, 2014.
{{cite web}}
: Italic or bold markup not allowed in:|publisher=
(help)