ਸਮੱਗਰੀ 'ਤੇ ਜਾਓ

ਬ੍ਰਾਹਮਣੀ ਇੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਮ੍ਹਣੀ ਇੱਲ
ਆਸਟ੍ਰੇਲੀਆ
Scientific classification
Kingdom:
Phylum:
Class:
Order:
Family:
Genus:
Species:
H. indus
Binomial name
Haliastur indus
Boddaert, 1783

ਬਾਮ੍ਹਣੀ ਇੱਲ,(en: brahminy kite) (Haliastur indus) - ਬਾਮ੍ਹਣੀ ਇੱਲ ਐੱਕੀਪਿਟ੍ਰਿਡੀ (Accipitridae) ਖੱਲ੍ਹਣੇ ਦਾ ਇੱਕ ਮਧਰੇ ਕੱਦ ਦਾ ਸ਼ਿਕਾਰੀ ਪੰਖੀ ਏ। ਇਸਦਾ ਵਿਗਿਆਨਕ ਨਾਂਅ Haliastur indus ਏ। Haliastur ਮਧਰੇ ਕੱਦ ਦੇ ਸ਼ਿਕਾਰੀ ਪੰਛੀਆਂ ਨੂੰ ਆਖਿਆ ਜਾਂਦਾ ਏ ਤੇ Indus ਦਾ ਭਾਵ ਆਪਾਂ ਸਾਰੇ ਜਾਣਨੇ ਹਾਂ ਜਾਣੀਕੇ ਸਿੰਧ। ਇਸਦਾ ਇਲਾਕਾ ਭਾਰਤੀ ਉਪਮਹਾਂਦੀਪ, ਦੱਖਣੀ-ਚੜ੍ਹਦੇ ਏਸ਼ੀਆ ਦੇ ਟਾਪੂ ਦੇਸ ਤੇ ਅਸਟ੍ਰੇਲੀਆ ਹਨ। ਇਲਾਕਿਆਂ ਦੇ ਹਿਸਾਬ ਨਾਲ ਇਸਨੂੰ ਅਗਾੜੀ 4 ਰਕਮਾਂ ਵਿੱਚ ਵੰਡਿਆ ਗਿਆ ਏ। ਭਾਰਤੀ ਉਪਮਹਾਂਦੀਪ ਵਿਚਲੀ ਬਾਮ੍ਹਣੀ ਇੱਲ ਨੂੰ Haliastur Indus Indus ਆਖਦੇ ਹਨ। ਇਹ ਜ਼ਿਆਦਾਤਰ ਜਲਗਾਹਾਂ ਤੇ ਮਿਲਦੀ ਹੈ ਜਿਵੇਂ ਕਿ ਝੀਲਾਂ, ਨਦੀਆਂ ਤੇ ਝੋਨੇ ਦੇ ਖੇਤਾਂ ਦੁਆਲੇ। ਆਮ ਕਰਕੇ ਤਾਂ ਇਹ ਮੈਦਾਨੀ ਇਲਾਕਿਆਂ ਵਿੱਚ ਹੀ ਬਸਰਦੀ ਹੈ ਪਰ ਹਿਮਾਲਾ ਤੇ ਇਹ 3000 ਤੋਂ 5000 ਮੀਟਰ ਤਕ ਦੀ ਉੱਚਾਈ ਤੇ ਵੀ ਵੇਖੀ ਜਾ ਸਕਦੀ ਹੈ। ਇਹ ਜ਼ਿਆਦਾਤਰ ਕੱਲੇ-ਕਾਰੇ ਜਾਂ ਨਿੱਕੀਆਂ ਡਾਰਾਂ ਵਿੱਚ ਰਹਿੰਦੇ ਹਨ ਤੇ ਕਦੇ ਹੀ ਕੋਈ ਵੱਡੀ ਡਾਰ ਵੇਖਣ ਨੂੰ ਮਿਲਦੀ ਏ।

ਜਾਣ ਪਛਾਣ

[ਸੋਧੋ]

ਇਸਦੀ ਲੰਮਾਈ 45 ਤੋਂ 51 ਸੈਮੀ, ਪਰਾਂ ਦਾ ਫੈਲਾਅ 109 ਤੋਂ 124 ਸੈਮੀ ਤੇ ਵਜ਼ਨ 320 ਤੋਂ 670 ਗ੍ਰਾਮ ਤੱਕ ਹੁੰਦਾ ਏ।[2] ਇਸਦਾ ਸਿਰ, ਧੌਣ ਤੇ ਢਿੱਡ ਚਿੱਟੇ ਅਤੇ ਪਿੱਠ, ਪਰ ਤੇ ਪੱਟ ਫਿੱਕੇ ਹੁੰਦੇ ਹਨ। ਪੂੰਝਾ ਵੀ ਫਿੱਕਾ ਭੂਰਾ ਈ ਹੁੰਦਾ ਹੈ ਪਰ ਪੂੰਝੇ ਦਾ ਅਖੀਰ ਥੋੜਾ ਜਿਹਾ ਚਿੱਟਾ ਹੁੰਦਾ ਏ। ਮਾਦਾਵਾਂ ਨਰਾਂ ਦੇ ਮੁਕਾਬਲੇ ਥੋੜਾ ਵੱਡੇ ਕੱਦ ਦੀਆਂ ਹੁੰਦੀਆਂ ਨੇ। ਕਿਸ਼ੋਰ ਪੰਖੇਰੂਆਂ ਦਾ ਸਾਰਾ ਸਰੀਰ ਆਮ ਕਰਕੇ ਭੂਰਾ ਹੀ ਹੁੰਦਾ ਏ।

ਖ਼ੁਰਾਕ

[ਸੋਧੋ]

ਭਾਵੇਂਕਿ ਬਾਮ੍ਹਣੀ ਇੱਲ ਇੱਕ ਸ਼ਿਕਾਰੀ ਏ ਪਰ ਇਹ ਮੌਕਾਪ੍ਰਸਤ ਮੁਰਦਾਖੋਰ ਵੀ ਏ। ਇਹ ਖਾਸ ਕਰਕੇ ਝੀਂਗਿਆਂ, ਬਿੱਛੂਆਂ, ਨਿੱਕੇ ਪੰਛੀਆਂ, ਡੱਡੂਆਂ, ਮੱਛੀਆਂ, ਕੀਟ-ਪਤੰਗਿਆਂ ਤੇ ਹੋਰ ਨਿੱਕੇ ਰੀਂਙਣ ਵਾਲੇ ਜੀਆਂ ਦਾ ਸ਼ਿਕਾਰ ਕਰਦੀ ਏ।

ਪਰਸੂਤ

[ਸੋਧੋ]

ਇਸਦਾ ਪਰਸੂਤ ਵੇਲਾ ਇਲਾਕੇ ਦੇ ਹਿਸਾਬ ਨਾਲ ਅੱਡ ਅੱਡ ਮੌਸਮ ਵਿੱਚ ਹੁੰਦਾ ਏ। ਭਾਰਤੀ ਉਪਮਹਾਂਦੀਪ ਵਿੱਚ ਪੋਹ ਤੋਂ ਵਸਾਖ ਦੇ ਮਹੀਨੇ ਤੇ ਅਸਟ੍ਰੇਲੀਆ ਵਿੱਚ ਭਾਦੋਂ ਤੋਂ ਕੱਤੇਂ ਤੇ ਵਸਾਖ ਤੋਂ ਹਾੜ ਵਿੱਚ ਹੁੰਦਾ ਏ। ਜੋੜਾ ਆਪਣਾ ਆਲ੍ਹਣਾ ਰਲ਼ਕੇ ਕਿਸੇ ਉੱਚੇ ਰੁੱਖ ਦੇ ਦੁਫਾਂਗੜ ਵਿੱਚ ਬਣਾਉਂਦਾ ਹੈ। ਇਸਦਾ ਆਲ੍ਹਣਾ ਬੇਢੰਗਾ ਜਿਹਾ ਨਿੱਕੀਆਂ ਨਿੱਕੀਆਂ ਡਾਹਣੀਆਂ, ਘਾਹ, ਪਾਣੀ ਵਾਲੀ ਬੂਟੀ ਤੇ ਪਾਣੀ ਵਿੱਚ ਤਰਦੇ ਕੂੜੇ ਤੋਂ ਬਣਿਆ ਹੁੰਦਾ ਏ। ਮਾਦਾ 1 ਵੇਰਾਂ 3 ਆਂਡੇ ਦੇਂਦੀ ਹੈ ਜਿਹਨਾਂ ਨੂੰ ਸੇਕਣ ਲਈ ਉਹਨਾਂ ਤੇ 28 ਤੋਂ 35 ਦਿਨਾਂ ਲਈ ਬਹਿਆ ਜਾਂਦਾ ਏ। ਬੋਟ ਆਂਡਿਆਂ ਚੋਂ ਨਿਕਲਣ ਦੇ 45 ਤੋਂ 56 ਦਿਨਾਂ ਵਿੱਚ ਉੱਡਣ ਗੋਚਰੇ ਹੋ ਜਾਂਦੇ ਹਨ ਪਰ ਮਾਪਿਆਂ ਤੋਂ ਪੂਰੀ ਆਜ਼ਾਦੀ ਅਗਲੇ 2 ਮਹੀਨਿਆਂ ਵਿੱਚ ਮਿਲਦੀ ਏ।

ਇਨਸਾਨੀ ਨਾਤਾ

[ਸੋਧੋ]

ਹਿੰਦੂ ਮਿਥਿਹਾਸ ਅਨੁਸਾਰ ਬਾਮ੍ਹਣੀ ਇੱਲ ਭਗਵਾਨ ਵਿਸ਼ਣੂ ਦੀ ਸਵਾਰੀ ਏ ਜੀਹਨੂੰ ਕਿ ਗਰੁੜ ਆਖਿਆ ਜਾਂਦਾ ਏ।.[3][4]

ਹੁਲੀਆ

[ਸੋਧੋ]
ਬ੍ਰਾਹਮਣੀ ਇੱਲ ਉਡਾਨ ਸਮੇਂ

ਬ੍ਰਾਹਮਣੀ ਇੱਲ ਵਿਰੋਧੀ ਰੰਗਾਂ ਵਾਲੀ ਹੁੰਦੀ ਹੈ।ਇਹ ਕਾਜੂ ਰੰਗੀ ਹੁੰਦੀ ਹੈ ਪ੍ਰ ਇਸਦਾ ਸਿਰ ਚਿੱਟਾ ਅਤੇ ਪੂਛ ਪਿਛੋਂ ਕਾਲੀ ਹੰਦੀ ਹੈ।

ਚੁੰਝ

[5][6]

ਆਵਾਜ਼ ਕੀਊ.[5]

ਹਵਾਲੇ

[ਸੋਧੋ]
  1. BirdLife International (2012). "Haliastur indus". IUCN Red List of Threatened Species. Version 2013.2. International Union for Conservation of Nature. Retrieved 26 November 2013. {{cite web}}: Invalid |ref=harv (help)
  2. "Brahminy Kite".
  3. "Brahminy Kite Wikipedia".
  4. "Brahminy Kite Arkive". Archived from the original on 2018-02-25. {{cite web}}: Unknown parameter |dead-url= ignored (|url-status= suggested) (help)
  5. 5.0 5.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਹਵਾਲਾ ਇਬਾਰਤ

[ਸੋਧੋ]
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.

ਹੋਰ ਹਵਾਲੇ

[ਸੋਧੋ]
  • Jayabalan,JA (1995) Breeding ecology of Brahminy Kite Haliastur indus in Cauvery Delta, south India. Ph.D. Dissertation, Bharathidasan University. Mannampandal, Tamil Nadu.
  • Raghunathan,K (1985) Miscellaneous notes: a peculiar feeding habit of Brahminy Kite. Blackbuck. 1(3), 26-28.
  • Jayakumar,S (1987) Feeding ecology of wintering Brahminy Kite (Haliastur indus) near Point Calimere Wildlife Sanctuary. M.Sc. Thesis, Bharathidasan University, Tiruchirapalli.
  • Hicks, R. K. 1992. Brahminy Kite Haliastur indus fishing? Muruk 5:143-144.
  • van Balen, B. S., and W. M. Rombang. 2001. Nocturnal feeding by Brahminy Kites. Australian Bird Watcher 18:126.

ਬਾਹਰੀ ਲਿੰਕ

[ਸੋਧੋ]
Wikimedia Commons

ਇਤਿਹਾਸਕ ਸਮੱਗਰੀ

[ਸੋਧੋ]
  • Pondicherry eagle, colour drawing by Thomas Watling, between 1792 and 1797.
  • Description of Pondicherry eagle or Malabar eagle by Buffon. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
  • "Aigle des grandes Indes", by Francois Nicolas Martinet. Plate 416 of Planches enluminées d'histoire naturelle.
  • First use of "Falco indus", by Boddaert: Table des planches enluminéez d'histoire naturelle de M. D'Aubenton: avec les denominations de M.M. de Buffon, Brisson, Edwards, Linnaeus et Latham, precedé d'une notice des principaux ouvrages zoologiques enluminés, page 25. The entire entry is "416. Aigle de Pondichery, Buff. I. p. 490. Briss. Ornith. p. 450. pl. XXXV. Falco Indus mihi Linn. Gen. 42. o. Lath. birds I. p. 41."