ਝੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਝੋਨਾ (ਓਰੀਜ਼ਾ ਸਟੀਵਾ)
ਭਾਰਤ ਤੌਂ ਭੂਰੇ ਬਾਸਮਤੀ ਚੌਲ

ਝੋਨਾ ਦੀ ਫ਼ਸਲ ਘਾਸ ਦੋ ਪ੍ਰਜਾਤੀਆਂ ਵਿਚੋਂ ਹੈ,ਪਹਿਲੀ ਹੈ Oryza Sativa ਅਤੇ ਦੂਸਰੀ Oryza glaberrima। ਇਸ ਫਸਲ ਦੇ ਉਤਪਾਦ ਨੂੰ ਚਾਵਲ ਕਿਹਾ ਜਾਂਦਾ ਹੈ। ਦੁਨੀਆਂ ਦੇ ਲੋਕਾਂ ਦੀ ਖਾਧ-ਖੁਰਾਕ ਵਿੱਚ ਪੰਜਵਾਂ ਹਿੱਸਾ ਕੈਲੋਰੀਆਂ ਦੀ ਦੇਣ ਝੋਨੇ ਦੀ ਹੀ ਹੈ। ਇਹ ਦੁਨਿਆਂ ਦੇ ਵੱਡੇ ਹਿੱਸੇ ਦੇ ਲੋਕਾਂ ਦਾ ਮਨਭਾਂਉਦਾ ਖਾਣਾ ਹੈ। ਖਾਸ ਕਰ ਕੇ ਪੂਰਬੀ, ਦੱਖਣੀ ਤੇ ਦੱਖਣ ਪੂਰਬੀ ਏਸ਼ੀਆ ਦਾ। ਦੁਨੀਆ ਵਿੱਚ ਝੋਨੇ ਦੀ ਪੈਦਾਵਾਰ 618144 ਮਿਲਅਨ ਟਨ ਹੈ।[1]

ਇਤਿਹਾਸ[ਸੋਧੋ]

ਅੱਜ ਤੋਂ 4500 ਸਾਲ ਪਹਿਲੋਂ ਝੋਨਾ ਚੀਨ ਦੀ ਮੁੱਖ ਫ਼ਸਲ ਸੀ। ਸਮਾਂ ਪੈਣ ਨਾਲ ਇਹ ਏਸ਼ੀਆ ਤੇ ਭਾਰਤ ਵਿੱਚ ਆਇਆ। ਦੁਨੀਆ ਵਿੱਚ ਮੱਕੀ ਤੋਂ ਬਾਅਦ ਝੋਨਾ ਦੂਜੇ ਨੰਬਰ ਉੱਤੇ ਬੀਜਿਆ ਜਾਂਦਾ ਹੈ।

ਝੋਨੇ ਦੀ ਕਾਸ਼ਤ[ਸੋਧੋ]

ਜਲਵਾਯੂ ਦੀਆਂ ਲੋੜਾਂ[ਸੋਧੋ]

ਉੱਚ ਤਾਪਮਾਨ, ਉੱਚ ਨਮੀ, ਲੰਮੀ ਰੌਸ਼ਨੀ ਅਤੇ ਵਧੇਰੇ ਪਾਣੀ ਦੀ ਮਾਤਰਾ ਦੇ ਖੇਤਰਾਂ ਲਈ ਝੋਨੇ ਦੀ ਵਧੀਆ ਕਾਸ਼ਤ ਲਈ ਜ਼ਰੂਰੀ ਹੈ। ਸਰਵੋਤਮ ਵਿਕਾਸ ਲਈ 20 ਤੋਂ 37.5 ਡਿਗਰੀ ਸੈਂਟੀਗਰੇਡ ਦੀ ਲੋੜ ਹੁੰਦੀ ਹੈ। ਫੁੱਲ ਲਈ ਤਾਪਮਾਨ ਦੀ ਲੋੜ 26.5 ਅਤੇ 29.5 ਡਿਗਰੀ ਸੈਂਟੀਗਰੇਡ ਹੈ।

ਬਿਜਾਈ ਦਾ ਸਮਾਂ[ਸੋਧੋ]

ਨਰਸਰੀ (ਪਨੀਰੀ) ਬਿਜਾਈ ਦਾ ਸਭ ਤੋਂ ਵਧੀਆ ਸਮਾਂ 15-30 ਮਈ ਹੈ। ਜੂਨ ਦਾ ਦੂਜਾ ਪੰਦਰਵਾੜਾ ਟਰਾਂਸਪਲਾਂਟ ਲਈ ਸਰਵੋਤਮ ਹੈ।

ਕਿਸਮਾਂ[ਸੋਧੋ]

ਝੋਨਾ ਦੋ ਕਿਸਮ ਦਾ ਹੁੰਦਾ ਹੈ। ਏਸ਼ੀਅਨ ਝੋਨਾ ਅਤੇ ਅਫਰੀਕਨ ਝੋਨਾ। ਇਸ ਦੀ ਖੋਜ ਤੋਂ ਪਤਾ ਲੱਗਾ ਹੈ ਕਿ 13500 ਸਾਲ ਪਹਿਲਾਂ ਇਹ ਚੀਨ ਦੀ 'ਮੋਤੀ ਨਦੀ' ਉੱਤੇ ਪੈਦਾ ਹੋਇਆ ਸੀ। ਇਸ ਤੋਂ ਬਾਅਦ ਇਸ ਦੀ ਖੇਤੀ 'ਯੰਗਤੀਜ' ਦਰਿਆ ਲਾਗੇ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਹੀ ਇਹ ਬਾਕੀ ਦੁਨੀਆ ਵਿੱਚ ਫੈਲਿਆ। ਅਮਰੀਕਾ ਵਿੱਚ ਇਹ 1700 ਵਿੱਚ ਆ ਗਿਆ ਜਦੋਂ ਇੱਕ ਏਸ਼ੀਅਨ ਮੁਸਾਫ਼ਿਰ ਜਹਾਜ਼ ਵਾਲੇ ਨੇ ਝੋਨੇ ਦਾ ਇੱਕ ਥੈਲਾ ਅਮਰੀਕਾ ਤੋਂ ਕਿਸੇ ਲਈ ਸੇਵਾ ਬਦਲੇ ਦਿੱਤਾ। ਆਮ ਤੌਰ ਉੱਤੇ ਇਹ ਸਾਲਾਨਾ ਫ਼ਸਲ ਹੈ, ਪਰ ਨਮੀ ਵਾਲੇ ਥਾਵਾਂ ਉੱਤੇ ਇਹ ਮੋਢੇ ਕਮਾਦ ਵਾਂਗ 30 ਸਾਲ ਤੱਕ ਉੱਗਦਾ ਰਹਿੰਦਾ ਹੈ। ਝੋਨੇ ਦੀ ਖੋਜ ਲਈ ਅਮਰੀਕਾ ਵਿੱਚ 1861 ਈ: ਵਿਚ ਯੂਨੀਵਰਸਿਟੀ ਬਣੀ ਹੋਈ ਹੈ।

ਪੰਜਾਬ ਵਿੱਚ ਬੀਜੀਆਂ ਜਾਣ ਵਾਲੀਆਂ ਸੁਧਾਰਿਆਂ ਹੋਈਆਂ ਕਿਸਮਾਂ[ਸੋਧੋ]

 • PR 126 (2017) - ਪੀ ਆਰ 126 (2017)
 • PR 124 (2015) - ਪੀ ਆਰ 124 (2015)
 • PR 123 (2014) - ਪੀ ਆਰ 123 (2014)
 • PR 122 (2013) - ਪੀ ਆਰ 122 (2013)
 • PR 121 (2013) - ਪੀ ਆਰ 121 (2013)
 • PR 114 (1999) - ਪੀ ਆਰ 114 (1999)
 • PR 115 (2000) - ਪੀ ਆਰ 115 (2000)
 • PR 113 (1998) - ਪੀ ਆਰ 113 (1998)

ਰਸਾਇਣਕ ਖਾਦਾਂ ਦੀ ਲੋੜ[ਸੋਧੋ]

ਪੌਸ਼ਟਿਕ ਤੱਤ (ਕਿਲੋ / ਏਕੜ) ਖਾਦ (ਕਿਲੋ / ਏਕੜ)
N P2O5 K2O ਯੂਰੀਆ ਡੀ.ਏ.ਪੀ ਸਿੰਗਲ ਸੁਪਰ ਫਾਸਫੇਟ ਐਮ.ਓ.ਪੀ
50 12 12 110 27 75 20

ਖੁਰਾਕੀ ਤੱਤ[ਸੋਧੋ]

ਝੋਨੇ 'ਚੋਂ ਕੱਢੇ ਹੋਏ ਚਾਵਲ (100 ਗ੍ਰਾਮ) ਦੀ ਖੁਰਾਕੀ ਸਮਰੱਥਾ
ਤੱਤ ਦਾ ਨਾਮ ਮਾਤਰਾ ਪ੍ਰਤੀਸ਼ਤ ਤੱਤ ਦਾ ਨਾਮ ਮਾਤਰਾ ਪ੍ਰਤੀਸ਼ਤ ਤੱਤ ਦਾ ਨਾਮ ਮਾਤਰਾ ਪ੍ਰਤੀਸ਼ਤ
ਪਾਣੀ 12.00 ਤਾਕਤ 1528 KJ ਪ੍ਰੋਟੀਨ 7.1
ਫੈਟ 0.66 ਕਾਰਬੋਹਾਈਡਰੇਟ 80 ਫਾਇਬਰ 1.3
ਮਿੱਠਾ 0.12 ਕੈਲਸ਼ੀਅਮ 2.8 ਲੋਹਾ 0.8
ਮੈਗਨੀਸ਼ੀਅਮ 25 ਫਾਸਫੋਰਸ 115 ਪੋਟਾਸ਼ੀਅਮ 115
ਸੋਡੀਅਮ 5 ਜਿੰਕ 1.09 ਕਾਪਰ 0.22
ਮੈਗਨੀਜ਼ .09, ਸਲੇਨੀਅਮ 15.1 ਥੀਅਮਿਨ 0.07
ਰਿਬੋਫਲੈਵਿਨ 0.05 ਨਾਇਸਿਨ 1.6 ਪੈਂਟੋਥੈਨਿਕ ਏਸਿਡ 1.01
ਵਿਟਾਮਿਨ ਬੀ 0.16 ਫੋਲੇਟ 8 ਵਿਟਾਮਿਨ ਈ 0.11
ਵਿਟਾਮਿਨ ਕੇ 0.1 ਸੈਚੂਰੇਟਿਡ ਫੈਟੀ ਏਸਿਡ 0.18 ਮੋਨੋ ਸੈਚੂਰੇਟਿਡ ਫੈਟੀ ਏਸਿਡ 0.21
ਪੋਲੀ ਸੈਟੂਰੇਟਿਡ ਫੈਟੀ ਏਸਿਡ 0.18

ਜ਼ਹਿਰ[ਸੋਧੋ]

ਖਾਣ ਵਾਲੇ ਚਾਵਲਾਂ ਵਿੱਚ ਦੋ ਜ਼ਹਿਰਾਂ ਵੀ ਹੁੰਦੀਆਂ ਹਨ 'ਆਰਸਨਿਕ' ਅਤੇ 'ਬੈਕੀਲਸ ਸੀਰਸਨ'। ਪਰ ਇਹ ਖਤਰੇ ਦੇ ਲੈਵਲ ਤੋਂ ਕਾਫੀ ਘੱਟ ਹੁੰਦੀਆਂ ਹਨ।

ਉਤਪਾਦਨ[ਸੋਧੋ]

ਦੁਨੀਆ ਦਾ 92 ਫ਼ੀਸਦੀ ਝੋਨਾ ਚੀਨ, ਭਾਰਤ, ਪਾਕਿਸਤਾਨ ਆਦਿ ਏਸ਼ੀਅਨ ਦੇਸ਼ਾਂ ਵਿੱਚ ਹੀ ਹੁੰਦਾ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਦੇ ਸਬੂਤ 1925 ਵਿੱਚ ਵੀ ਮਿਲੇ ਹਨ।

ਹੇਠ ਦਰਜ ਟੇਬਲ ਦੁਨਿਆਂ ਵਿੱਚ 19 ਵੱਡੇ ਦੇਸ਼ਾਂ ਦੇ ਆਂਕੜੇ ਦਰਸ਼ਾਂਦਾ ਹੈ:[ਸੋਧੋ]

ਦੁਨਿਆਂ ਭਰ ਵਿੱਚ ਵੱਡੇ ਝੋਨਾ ਪੈਦਾ ਕਰਣ ਵਾਲੇ ਕੇਂਦਰ (2005)[2]
ਰੈਂਕ ਦੇਸ਼ ਮਿਕਦਾਰ
(ਹਜ਼ਾਰਾਂ ਵਿੱਚ)
Rang ਦੇਸ਼ ਮਿਕਦਾਰ
(ਹਜ਼ਾਰਾਂ ਵਿੱਚ)
1 ਚੀਨ 181.900 11 ਯੂ.ਐਸ.ਏ. 10.126
2 ਹਿੰਦ 130.513 12 ਪਾਕ 7.351
3 ਇੰਡੋਨੇਸ਼ੀਆ 53.985 13 ਕੋਰੀਆ 6.435
4 ਬੰਗਲਾ ਦੇਸ਼ 40.054 14 ਮਿਸਰ 6.200
5 ਵੀਅਟਨਾਮ 36.341 15 KHM 4.200
6 ਥਾਈਲੈਂਡ 27.000 16 ਨੈਪਾਲ 4.100
7 ਮੈਂਆਮਾਰ 24.500 17 NGA 3.542
8 ਫਿਲੀਪਾਈਨ 14.615 18 ਇਰਾਨ 3.500
9 BRA 13.141 19 ਸ੍ਰੀ ਲੰਕਾ 3.126
10 ਜਾਪਾਨ 11.342 ਦੁਨੀਆ 618.440

ਕੀੜੇ ਮਕੌੜੇ[3][ਸੋਧੋ]

 • ਪੱਤਾ ਲਪੇਟ ਸੁੰਡੀ 
 • ਹੋਪਰ (ਟਿੱਡੇ)
 • ਜੜ ਦੀ ਸੁੰਡੀ 

ਬਿਮਾਰੀਆਂ[4][ਸੋਧੋ]

 • ਝੁਲਸ ਰੋਗ 
 • ਭੁਰੜ ਰੋਗ 
 • ਤਣੇ ਦਾ ਗਲਣਾ
 • ਝੂਠੀ ਕਾਂਗਿਆਰੀ 

ਹਵਾਲੇ[ਸੋਧੋ]

 1. Food and Agriculture OrganizationFAO, ਅਗ: 2006
 2. Food and Agriculture OrganizationFAO, Faostat Statistik der FAO 2006
 3. ਸਾਉਣੀ ਦੀਆਂ ਫਸਲਾਂ. Ludhiana: Punjab Agricultural University. 2016. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
 4. "Punjab Agricultural University Packages of practices" (PDF). Archived from the original (PDF) on 2017-06-18.