ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਜਨਵਰੀ
ਦਿੱਖ
- 1908 – ਨਿਊਯਾਰਕ ਵਿਚ ਔਰਤਾਂ ਵਲੋਂ ਪਬਲਿਕ ਵਿਚ ਸਿਗਰਟ ਪੀਣ 'ਤੇ ਪਾਬੰਦੀ ਲੱਗੀ।
- 1921 – ਪੰਜਾਬ ਦਾ ਕਮਿਊਨਿਸਟ ਭਰਤ ਪਰਕਾਸ਼ ਦਾ ਜਨਮ।
- 1922 – ਪੰਜਾਬ ਦਾ ਸਾਬਕਾ ਮੁੱਖ ਮੰਤਰੀ ਅਤੇ ਸਿਆਸਤਦਾਨ ਹਰਚਰਨ ਸਿੰਘ ਬਰਾੜ ਦਾ ਜਨਮ।
- 1924 – ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਵਲਾਦੀਮੀਰ ਲੈਨਿਨ ਦਾ ਦਿਹਾਂਤ।
- 1945 – ਭਾਰਤ ਦਾ ਕਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਦਾ ਦਿਹਾਂਤ।
- 1950 – ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਜਾਰਜ ਆਰਵੈੱਲ ਦਾ ਦਿਹਾਂਤ।
- 1952 – ਭਾਰਤ ਵਿਚ ਨਵੇਂ ਵਿਧਾਨ ਹੇਠ ਪਹਿਲੀਆਂ ਚੋਣਾਂ ਹੋਈਆਂ।
- 1956 – ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ।
- 1972 – ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਨੀਪੁਰ ਤੇ ਮੀਜ਼ੋਰਮ ਨਵੇਂ ਸੂਬੇ ਬਣੇ।
- 1977 – ਇਟਲੀ ਵਿਚ ਗਰਭਪਾਤ ਨੂੰ ਕਾਨੂਨੀ ਮਾਨਤਾ ਮਿਲੀ।
- 2014 – ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 20 ਜਨਵਰੀ • 21 ਜਨਵਰੀ • 22 ਜਨਵਰੀ