ਅਫ਼ਜ਼ਲ ਸਾਹਿਰ
ਦਿੱਖ
ਅਫ਼ਜ਼ਲ ਸਾਹਿਰ | |
---|---|
ਮੂਲ ਨਾਮ | ਅਫ਼ਜ਼ਲ |
ਜਨਮ | ਫੈਸਲਬਾਦ , ਪਾਕਿਸਤਾਨ ਪੰਜਾਬ | 14 ਅਪ੍ਰੈਲ 1974
ਕਿੱਤਾ | ਅਧਿਆਪਨ ਅਤੇ ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਪਾਕਿਸਤਾਨ |
ਸ਼ੈਲੀ | ਲੈਅਬੱਧ ਨਜ਼ਮ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਨਾਲ ਸੱਜਣ ਦੇ ਰਹੀਏ ਵੋ |
ਅਫ਼ਜ਼ਲ ਸਾਹਿਰ (ਜਨਮ 14 ਅਪਰੈਲ 1974)[1] ਪਾਕਿਸਤਾਨ ਦਾ ਨਾਮਵਰ ਸ਼ਾਇਰ, ਲੇਖਕ ਅਤੇ ਪੱਤਰਕਾਰ ਹੈ। ਉਸ ਦੀ ਸ਼ਾਇਰੀ ਦਾ ਮੁਹਾਵਰਾ ਲੋਕ-ਗਾਇਕੀ ਅਤੇ ਕਿੱਸਾ-ਕਾਵਿ ਅਤੇ ਸੂਫੀ ਸ਼ਾਇਰਾਂ ਦੇ ਕਾਵਿ ਦੇ ਬਹੁਤ ਨੇੜੇ ਹੈ।[2] ਉਹ ਪਾਕਿਸਤਾਨ ਦੇ ਇੱਕ ਰੇਡੀਓ ’ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ ’ਤੇ ਕੰਮ ਕਰਦਾ ਹੈ। ਉਹ ਪੰਜਾਬੀ ਬੋਲੀ ਦੀ ਝੋਲੀ ਇੱਕ ਕਵਿਤਾ ਦੀ ਕਿਤਾਬ `ਨਾਲ ਸੱਜਣ ਦੇ ਰਹੀਏ ਵੋ` ਪਾ ਚੁੱਕਾ ਹੈ।
ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸੀ।
ਨਮੂਨਾ ਸ਼ਾਇਰੀ
[ਸੋਧੋ]ਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ
(ਇਸ ਜੀਵਨ ਤੋਂ ਰੱਜੇ)
ਬਾਹਰੀ ਸਰੋਤ
[ਸੋਧੋ]ਹਵਾਲੇ
[ਸੋਧੋ]- ↑ ਜਤਿੰਦਰਪਾਲ ਸਿੰਘ ਜੌਲੀ, ਜਗਜੀਤ ਕੌਰ ਜੌਲੀ (2006). ਸੁਫ਼ਨੇ ਲੀਰੋ ਲੀਰ. ਨਾਨਕ ਸਿੰਘ ਪੁਸਤਕ ਮਾਲਾ. p. 49.
- ↑ ਅਫ਼ਜ਼ਲ ਸਾਹਿਰ ਦੀ ਸ਼ਾਇਰੀ: ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ - ਸੁਖਿੰਦਰ