ਅਨੀਤਾ ਲਿਆਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੀਤਾ ਲਿਆਕੇ
Anita Lerche Photo Eric Klitgaard WEB.jpg
ਜਾਣਕਾਰੀ
ਜਨਮ21 ਦਸੰਬਰ 1973
ਗਲੋਸਟ੍ਰੱਪ, ਕੌਪਨਹੈਗਨ, ਡੈੱਨਮਾਰਕ
ਕਿੱਤਾਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ
ਵੈੱਬਸਾਈਟwww.anitalerche.com

ਅਨੀਤਾ ਲਿਆਕੇ (ਅੰਗਰੇਜ਼ੀ: Anita Lerche) ਡੈੱਨਮਾਰਕ ਦੀ ਇੱਕ ਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ ਹੈ।[1] ਉਹ ਹੁਣ ਤੱਕ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ[1][2] ਅਤੇ ਪੱਛਮ ਤੋ ਆ ਕੇ ਪੰਜਾਬੀ ਵਿੱਚ ਐਲਬਮ ਜਾਰੀ ਕਰਨ ਵਾਲੀ ਪਹਿਲੀ ਗੈਰ-ਏਸ਼ੀਆਈ ਗਾਇਕਾ ਹੈ।[3] ਉਸਦੀ ਪਹਿਲੀ ਪੰਜਾਬੀ ਐਲਬਮ, ਹੀਰ ਫ਼ਰਾਮ ਡੈੱਨਮਾਰਕ, ਨਵੰਬਰ 2006 ਵਿਚ ਜਾਰੀ ਹੋਈ।[4]

ਪਹਿਲਾਂ ਉਸਨੇ ਡੈੱਨਮਾਰਕ ਰੇਡੀਓ ’ਤੇ ਗਾਇਆ। ਉਸਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆਫ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। 2001 ਵਿਚ ਉਸਨੇ ਆਪਣੀ ਡਿਗਰੀ ਪੂਰੀ ਕੀਤੀ[3] ਅਤੇ 2005 ਵਿਚ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ।

ਮੁੱਢਲਾ ਜੀਵਨ[ਸੋਧੋ]

ਲਿਆਕੇ ਦਾ ਜਨਮ 21 ਦਸੰਬਰ 1973 ਨੂੰ ਡੈੱਨਮਾਰਕ ਦੇ ਸ਼ਹਿਰ ਕੌਪਨਹੈਗਨ ਦੇ ਇੱਕ ਛੋਟੇ ਹਿੱਸੇ ਗਲੈਸਟ੍ਰੱਪ ਵਿੱਚ ਹੋਇਆ। ਉਸਨੇ ਆਪਣੇ ਪਿਤਾ, ਜੋ ਗਿਟਾਰ ਵਜਾਇਆ ਕਰਦੇ ਸਨ, ਤੋਂ ਅਸਰਅੰਦਾਜ਼ ਹੋ ਕੇ ਸੱਤ ਸਾਲ ਦੀ ਉਮਰ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਸੀ।[4] ਤੇਰਾਂ ਸਾਲ ਦੀ ਉਮਰ ਵਿਚ ਉਹ ਰੇਡੀਓ ਡੈੱਨਮਾਰਕ ’ਤੇ ਗਾਉਣ ਲਈ ਬੱਚਿਆਂ ਦੇ ਇੱਕ ਓਪੇਰਾ ਵਿਚ ਸ਼ਾਮਲ ਹੋਈ ਅਤੇ ਦੋ ਸਾਲ ਬਾਅਦ ਉਸਨੇ ਪੱਛਮੀ ਕਲਾਸੀਕਲ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ।

ਲਿਆਕੇ ਨੇ ਲੰਡਨ ਦੀ ਮਾਊਂਟਵਿਊ ਅਕੈਡਮੀ ਆੱਫ਼ ਥੀਏਟਰ ਆਰਟਸ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਅਤੇ 2001 ਵਿੱਚ ਆਪਣੀ ਡਿਗਰੀ ਪੂਰੀ ਕੀਤੀ।[3]

ਕਿੱਤਾ[ਸੋਧੋ]

2005 ਵਿਚ ਲਿਆਕੇ ਨੇ ਆਪਣੀ ਪਹਿਲੀ ਐਲਬਮ, ਆਈ ਲਵ ਅ ਪਿਆਨੋ, ਜਾਰੀ ਕੀਤੀ ਜਿਸ ਵਿਚ ਥੀਏਟਰ ਓਪੇਰਾ ਵਿਚੋਂ ਉਸਦੇ ਕੁਝ ਪਸੰਦੀਦਾ ਗੀਤ ਸ਼ਾਮਲ ਸਨ।

ਪੰਜਾਬੀ ਸੰਗੀਤ ਵੱਲ ਉਸਦਾ ਝੁਕਾਅ ਉਦੋਂ ਹੋਇਆ ਜਦੋਂ ਉਹ 2005 ਵਿੱਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮਨਾਲੀ ਵਿਖੇ ਘੁੰਮਣ ਆਈ ਸੀ।[1] ਉਸਨੂੰ ਇੱਕ ਪੰਜਾਬੀ ਐਲਬਮ ਜਾਰੀ ਕਰਨ ਦੀ ਪੇਸ਼ਕਸ਼ ਕੀਤੀ ਗਈ। ਨਵੰਬਰ 2006 ਵਿਚ ਉਸਨੇ ਆਪਣੀ ਪਹਿਲੀ ਪੰਜਾਬੀ ਐਲਬਮ ਹੀਰ ਫ਼ਰਾਮ ਡੈੱਨਮਾਰਕ ਜਾਰੀ ਕੀਤੀ।

2007 ਅਤੇ 2011 ਦੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਉਸਨੇ ਭਾਰਤੀ ਕ੍ਰਿਕਟ ਟੀਮ ਲਈ ਹਿੰਦੀ ਗੀਤ ਵੀ ਤਿਆਰ ਕੀਤੇ।[2]

ਹੁਣ ਤੱਕ ਲਿਆਕੇ ਡੈਨਿਸ਼, ਪੰਜਾਬੀ, ਅੰਗਰੇਜੀ, ਇਤਾਲਵੀ, ਹਿੰਦੀ, ਜਰਮਨ, ਫਰਾਂਸੀਸੀ, ਚੀਨੀ, ਅਫਰੀਕੀ ਅਤੇ ਅਮਰੀਕੀ ਸਮਤੇ ਤਕਰੀਬਨ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ ਅਤੇ ਡੈੱਨਮਾਰਕ, ਪਾਕਿਸਤਾਨ, ਭਾਰਤ, ਚੀਨ, ਨਾਰਵੇ, ਇਟਲੀ, ਜਰਮਨੀ, ਸਪੇਨ, ਫਿਨਲੈਂਡ, ਇੰਗਲੈਂਡ, ਆਸਟ੍ਰੀਆ ਅਤੇ ਐਸਟੋਨੀਆ ਆਦਿ ਦੇਸ਼ਾਂ ਵਿੱਚ ਆਪਣੀ ਪੇਸ਼ਕਾਰੀ ਕਰ ਚੁੱਕੀ ਹੈ।

ਸਨਮਾਨ[ਸੋਧੋ]

2007 ਵਿਚ ਪੰਜਾਬੀ ਟੀ.ਵੀ. ਚੈਨਲ ਐੱਮ.ਐੱਚ. ਵੱਨ ਵੱਲੋਂ ਉਸਦੀ ਐਲਬਮ ਹੀਰ ਫਰੌਮ ਡੈੱਨਮਾਰਕ ਲਈ ਪੰਜਾਬੀ ਮਿਊਜਿਕ ਅਵਾਰਡ ਦਿੱਤਾ ਗਿਆ।[5] ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਵੀ ਉਸਦੇ ਪੰਜਾਬੀ ਬੋਲੀ ਪ੍ਰਤੀ ਉੱਘੇ ਯੋਗਦਾਨ ਲਈ ਉਸਦਾ ਸਨਮਾਨ ਕੀਤਾ ਗਿਆ।

ਰਾਮਨੌਮੀ ਮੌਕੇ ਗਾਏ ਹਿੰਦੀ ਭਜਨਾਂ ਲਈ ਇੱਕ ਹਿੰਦੂ ਸੋਸਾਇਟੀ ਵੱਲੋਂ ਉਸਨੂੰ ਮਾਤਾ ਸੀਤਾ ਅਵਾਰਡ ਮਿਲਿਆ।[6]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 "In love with Punjabi music". ਦ ਟ੍ਰਿਬਿਊਨ. ਅਕਤੂਬਰ 3, 2005. Retrieved ਅਕਤੂਬਰ 29, 2012.  Check date values in: |access-date=, |date= (help)
  2. 2.0 2.1 "Anita Lerche". PunjabiRadioEurope. ਅਗਸਤ 31, 2011. Retrieved ਅਕਤੂਬਰ 29, 2012.  Check date values in: |access-date=, |date= (help); External link in |publisher= (help)
  3. 3.0 3.1 3.2 "Anita Lerche". Danish Music Agency. Retrieved ਅਕਤੂਬਰ 29, 2012.  Check date values in: |access-date= (help); External link in |publisher= (help)
  4. 4.0 4.1 "Anita Lerche exclusive Interview". SimplyBhangra. Retrieved ਅਕਤੂਬਰ 29, 2012.  Check date values in: |access-date= (help); External link in |publisher= (help)
  5. "Sizzling City of Bhangra Festival April 29 to May 8". VancouverObserver. ਅਪ੍ਰੈਲ 22, 2010. Retrieved ਅਕਤੂਬਰ 29, 2012.  Check date values in: |access-date=, |date= (help); External link in |publisher= (help)
  6. "Anita Lerche with band featuring Dhol United". InternationaltHus. 2010. Retrieved ਅਕਤੂਬਰ 29, 2012.  Check date values in: |access-date= (help); External link in |publisher= (help)