ਅਨੂਪ ਜਲੋਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੂਪ ਜਲੋਟਾ
ਅਨੂਪ ਜਲੋਟਾ 2011 ਦੌਰਾਨ
ਜਨਮ (1953-07-29) 29 ਜੁਲਾਈ 1953 (ਉਮਰ 70)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਲਖਨਊ ਯੂਨੀਵਰਸਿਟੀ, ਭਾਤਖੰਡੇ ਸੰਗੀਤ ਸੰਸਥਾਨ[1]
ਪੇਸ਼ਾਗਾਇਕ
ਜੀਵਨ ਸਾਥੀ
  • ਸੋਨਾਲੀ ਸੇਠ (div.)
  • ਮੇਧਾ ਗੁਜਰਾl1994
    (ਵਿ. 2014, ਮੌਤ)
ਸਾਥੀਜਸਲੀਨ ਮਠਾੜੂ (2014-2018)
ਬੱਚੇ1
ਮਾਤਾ-ਪਿਤਾ
ਸਨਮਾਨਪਦਮ ਸ਼੍ਰੀ (2012)
ਸੰਗੀਤਕ ਕਰੀਅਰ
ਮੂਲਫਗਵਾੜਾ, ਪੰਜਾਬ, ਭਾਰਤ
ਵੰਨਗੀ(ਆਂ)ਭਜਨ
ਸਾਜ਼ਵੋਕਲ ਅਤੇ ਹਾਰਮੋਨੀਅਮ
ਵੈੱਬਸਾਈਟanupjalota.in
ਦਸਤਖ਼ਤ

ਅਨੂਪ ਜਲੋਟਾ (ਜਨਮ 29 ਜੁਲਾਈ 1953) ਇੱਕ ਭਾਰਤੀ ਗਾਇਕ, ਸੰਗੀਤਕਾਰ ਅਤੇ ਅਦਾਕਾਰ ਹੈ ਜੋ ਭਾਰਤੀ ਸੰਗੀਤ ਦੀ ਭਜਨ ਸ਼ੈਲੀ ਵਿੱਚ ਆਪਣੇ ਯੋਗਦਾਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਹ "ਭਜਨ ਸਮਰਾਟ" (ਭਜਨਾਂ ਦਾ ਸਮਰਾਟ) ਵਜੋਂ ਪ੍ਰਸਿੱਧ ਹੈ।[2] ਉਸ ਨੂੰ ੨੦੧੨ ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[3] ਉਹ ਰਿਐਲਿਟੀ ਸ਼ੋਅ ਬਿੱਗ ਬੌਸ ੧੨ ਵਿੱਚ ਇੱਕ ਪ੍ਰਤੀਯੋਗੀ ਸੀ।

ਮੁੱਢਲਾ ਜੀਵਨ ਅਤੇ ਪਿਛੋਕੜ[ਸੋਧੋ]

ਅਨੂਪ ਜਲੋਟਾ ਦਾ ਜਨਮ ਨੈਨੀਤਾਲ, ਉਤਰਾਖੰਡ ਵਿੱਚ ਹੋਇਆ ਸੀ। ਉਹ ਭਜਨ ਦਾ ਇੱਕ ਪ੍ਰਤੀਪਾਦਕ ਹੈ ਅਤੇ ਪੰਜਾਬ ਦੇ ਸ਼ਾਮ ਚੌਰਸੀ ਘਰਾਣੇ ਦਾ ਗਾਇਕ ਹੈ। ਉਸ ਨੇ ਲਖਨਊ ਦੇ ਭਟਖੰਡੇ ਸੰਗੀਤ ਸੰਸਥਾਨ ਵਿੱਚ ਸਿੱਖਿਆ ਪ੍ਰਾਪਤ ਕੀਤੀ। ਉਸ ਦੇ ਪਿਤਾ ਪੁਰਸ਼ੋਤਮ ਦਾਸ ਜਲੋਟਾ ਵੀ ਇੱਕ ਭਜਨ ਗਾਇਕ ਸਨ। ਉਸਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਾਵਰਕੁੰਡਲਾ, ਗੁਜਰਾਤ ਵਿੱਚ ਵੀ ਕੁਝ ਸਾਲ ਬਿਤਾਏ। ਉਸ ਦੇ ਦੋ ਛੋਟੇ ਭਰਾ, ਅਨਿਲ ਜਲੋਟਾ ਅਤੇ ਅਜੇ ਜਲੋਟਾ ਅਤੇ ਦੋ ਭੈਣਾਂ, ਅੰਜਲੀ ਧੀਰ ਅਤੇ ਅਨੀਤਾ ਮਹਿਰਾ ਹਨ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "Centenary year of Lucknow University: भजन सम्राट अनूप जलोटा ने 47 साल बाद ली अपनी बीए की डिग्री". www.jagran.com.
  2. CRY America Inc.(RDU Chapter)Anup Jalota Sings for CRY. Rdu.cryamerica.org (26 July 1953). Retrieved 5 June 2012.
  3. "Padma Awards Announced". Press Information Bureau, Ministry of Home Affairs. 25 January 2012. Retrieved 26 August 2013.