ਨਿਜ਼ਾਮੁੱਦੀਨ ਔਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਜ਼ਰਤ ਨਿਜ਼ਾਮੁੱਦੀਨ ਔਲੀਆ ਆਰ ਏ
ਜ਼ਾਤੀ
ਜਨਮ1238
ਅਜੋਕੇ ਉੱਤਰ ਪ੍ਰਦੇਸ਼ ਦਾ ਬਦਾਯੂੰ ਜ਼ਿਲ੍ਹਾ
ਮਰਗ3 ਅਪਰੈਲ 1325
ਧਰਮਇਸਲਾਮ
ਖਾਸਕਰ ਸੂਫ਼ੀਵਾਦ ਦੀ ਚਿਸ਼ਤੀ ਸੰਪਰਦਾ
ਕਾਰਜ
ਟਿਕਾਣਾਦਿੱਲੀ
ਕਾਰਜ ਵਿੱਚ ਅਰਸਾ13ਵੀਂ ਸਦੀ ਦਾ ਅਖੀਰ ਅਤੇ 14ਵੀਂ ਸਦੀ ਦਾ ਆਰੰਭ
ਸਾਬਕਾਫਰੀੱਦੁੱਦੀਨ ਸ਼ੱਕਰਗੰਜ
ਵਾਰਸਅਨੇਕ, ਵਧੇਰੇ ਪ੍ਰਸਿੱਧ ਨਸੀਰੁੱਦੀਨ ਚਿਰਾਗ ਦੇਹਲਵੀ, ਅਮੀਰ ਖੁਸਰੋ, ਅਖੀ ਸਿਰਾਜ ਆਈਨਾ-ਏ-ਹਿੰਦ ਅਤੇ ਬਰਹਾਨੁੱਦੀਨ ਗਰੀਬ

ਸੁਲਤਾਨ-ਉਲ-ਸ਼ੇਖ ਮਹਿਬੂਬ-ਏ-ਇਲਾਹੀ, ਹਜਰਤ ਖਵਾਜਾ ਸ਼ੇਖ ਸਯਦ ਮੁਹੰਮਦ ਨਿਜਾਮੁੱਦੀਨ ਔਲੀਆ ਆਰ ਏ (1238 - 3 ਅਪ੍ਰੈਲ 1325) (ਉਰਦੂ: حضرت شیخ خواجہ سید محمد نظام الدین اولیاء), ਹਜਰਤ ਨਿਜਾਮੁੱਦੀਨ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਉਪਮਹਾਦੀਪ ਦੇ ਵਿੱਚ ਚਿਸ਼ਤੀ ਸੰਪਰਦਾ ਦੇ ਇੱਕ ਪ੍ਰਸਿੱਧ ਸੂਫ਼ੀ ਸੰਤ ਸਨ। ਇਸ ਸੰਪਰਦਾ ਦਾ ਵਿਸ਼ਵਾਸ ਸੀ ਕਿ ਦੁਨੀਆਂ ਦੇ ਤਿਆਗ ਅਤੇ ਮਨੁੱਖਤਾ ਦੀ ਸੇਵਾ ਦੇ ਮਾਧਿਅਮ ਨਾਲ ਅੱਲ੍ਹਾ ਦੇ ਕਰੀਬ ਜਾਣਾ ਸੰਭਵ ਹੈ।[1]

ਜੀਵਨ[ਸੋਧੋ]

ਹਜਰਤ ਖਵਾਜਾ ਨਿਜਾਮੁੱਦੀਨ ਔਲੀਆ ਦਾ ਜਨਮ 1238 ਵਿੱਚ ਉੱਤਰ ਪ੍ਰਦੇਸ਼ ਦੇ ਬਦਾਯੂੰਜਿਲ੍ਹੇ ਵਿੱਚ ਹੋਇਆ ਸੀ। ਇਹ ਪੰਜ ਸਾਲ ਦੀ ਉਮਰ ਵਿੱਚ ਆਪਣੇ ਪਿਤਾ, ਅਹਮਦ ਬਦਾਇਨੀ, ਦੀ ਮੌਤ ਦੇ ਬਾਅਦ ਆਪਣੀ ਮਾਤਾ, ਬੀਬੀ ਜੁਲੈਖਾ ਦੇ ਨਾਲ ਦਿੱਲੀ ਵਿੱਚ ਆਏ।[2] ਇਹਨਾਂ ਦੀ ਜੀਵਨੀ ਦਾ ਚਰਚਾ ਆਈਨ-ਇ-ਅਕਬਰੀ, ਇੱਕ 16ਵੀਂ ਸਦੀ ਦੇ ਲਿਖਤੀ ਪ੍ਰਮਾਣ ਵਿੱਚ ਅੰਕਿਤ ਹੈ, ਜੋ ਕਿ ਮੁਗਲ ਸਮਰਾਟ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਨੇ ਲਿਖੀ ਸੀ।[3].

1269 ਵਿੱਚ ਜਦੋਂ ਨਿਜਾਮੁੱਦੀਨ 20 ਸਾਲ ਦੇ ਸਨ, ਉਹ ਅਜੋਧਨ (ਜਿਸਨੂੰ ਅੱਜਕੱਲ੍ਹ ਪਾਕਪਟਨ ਸ਼ਰੀਫ ਕਹਿੰਦੇ ਹਨ, ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ) ਪਹੁੰਚੇ ਅਤੇ ਸੂਫੀ ਸੰਤ ਫਰੀੱਦੁੱਦੀਨ ਸ਼ੱਕਰਗੰਜ ਦੇ ਚੇਲੇ ਬਣ ਗਏ, ਜਿਨ੍ਹਾਂ ਨੂੰ ਆਮ ਤੌਰ ਤੇ ਬਾਬਾ ਫਰੀਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਨਿਜਾਮੁੱਦੀਨ ਨੇ ਅਜੋਧਨ ਨੂੰ ਆਪਣਾ ਨਿਵਾਸ ਸਥਾਨ ਤਾਂ ਨਹੀਂ ਬਣਾਇਆ ਪਰ ਉੱਥੇ ਆਪਣੀ ਆਤਮਕ ਪੜ੍ਹਾਈ ਜਾਰੀ ਰੱਖੀ, ਨਾਲ ਹੀ ਨਾਲ ਉਨ੍ਹਾਂ ਨੇ ਦਿੱਲੀ ਵਿੱਚ ਸੂਫੀ ਅਭਿਆਸ ਜਾਰੀ ਰੱਖਿਆ। ਉਹ ਹਰ ਸਾਲ ਰਮਜਾਨ ਦੇ ਮਹੀਨੇ ਵਿੱਚ ਬਾਬਾ ਫਰੀਦ ਦੇ ਨਾਲ ਅਜੋਧਨ ਵਿੱਚ ਆਪਣਾ ਸਮਾਂ ਗੁਜ਼ਾਰਦੇ ਸਨ। ਇਨ੍ਹਾਂ ਦੇ ਅਜੋਧਨ ਦੇ ਤੀਸਰੇ ਦੌਰੇ ਵਿੱਚ ਬਾਬਾ ਫਰੀਦ ਨੇ ਇਨ੍ਹਾਂ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ, ਉੱਥੋਂ ਵਾਪਸੀ ਦੇ ਨਾਲ ਹੀ ਉਨ੍ਹਾਂ ਨੂੰ ਬਾਬਾ ਫਰੀਦ ਦੇ ਦੇਹਾਂਤ ਦੀ ਖਬਰ ਮਿਲੀ।

ਨਿਜਾਮੁੱਦੀਨ, ਦਿੱਲੀ ਦੇ ਕੋਲ, ਗਿਆਸਪੁਰ ਵਿੱਚ ਬਸਣ ਤੋਂ ਪਹਿਲਾਂ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਰਹੇ। ਗਿਆਸਪੁਰ, ਦਿੱਲੀ ਦੇ ਕੋਲ, ਸ਼ਹਿਰ ਦੇ ਰੌਲੇ ਰੱਪੇ ਅਤੇ ਭੀੜ-ਭੜੱਕੇ ਤੋਂ ਦੂਰ ਸਥਿਤ ਸੀ। ਉਨ੍ਹਾਂ ਨੇ ਇੱਥੇ ਆਪਣਾ ਇੱਕ “ਖਾਨਕਾਹ” ਬਣਾਇਆ, ਜਿੱਥੇ ਵੱਖ ਵੱਖ ਸਮੁਦਾਏ ਦੇ ਲੋਕਾਂ ਨੂੰ ਖਾਣਾ ਖਿਲਾਇਆ ਜਾਂਦਾ ਸੀ, “ਖਾਨਕਾਹ” ਇੱਕ ਅਜਿਹੀ ਜਗ੍ਹਾ ਬਣ ਗਈ ਸੀ ਜਿੱਥੇ ਸਭ ਤਰ੍ਹਾਂ ਦੇ ਲੋਕਾਂ, ਚਾਹੇ ਅਮੀਰ ਹੋਣ ਜਾਂ ਗਰੀਬ, ਦੀ ਭੀੜ ਜਮਾਂ ਰਹਿੰਦੀ ਸੀ।

ਇਨ੍ਹਾਂ ਦੇ ਬਹੁਤ ਸਾਰੇ ਮੁਰੀਦਾਂ ਨੂੰ ਆਤਮਕ ਉਚਾਈ ਦੀ ਪ੍ਰਾਪਤ ਹੋਈ, ਜਿਨ੍ਹਾਂ ਵਿੱਚ ਸ਼ੇਖ ਨਸੀਰੁੱਦੀਨ ਮੋਹੰਮਦ ਚਿਰਾਗ-ਏ-ਦਿੱਲੀ [4],ਨਸੀਰੁੱਦੀਨ ਚਿਰਾਗ ਦੇਹਲਵੀ ਅਤੇ “ਅਮੀਰ ਖੁਸਰੋ” ਸ਼ਾਮਲ ਹਨ, ਜੋ ਕਿ ਪ੍ਰਸਿੱਧ ਵਿਦਵਾਨ, ਖਿਆਲ/ਸੰਗੀਤਕਾਰ, ਅਤੇ ਦਿੱਲੀ ਸਲਤਨਤ ਦੇ ਸ਼ਾਹੀ ਕਵੀ ਦੇ ਨਾਮ ਨਾਲ ਪ੍ਰਸਿੱਧ ਸਨ।

ਇਹਨਾਂ ਦੀ ਮੌਤ 3 ਅਪਰੈਲ 1325 ਨੂੰ ਹੋਈ। ਇਹਨਾਂ ਦੀ ਦਰਗਾਹ, ਨਿਜਾਮੁੱਦੀਨ ਦਰਗਾਹ ਦਿੱਲੀ ਵਿੱਚ ਸਥਿਤ ਹੈ।

ਹਵਾਲੇ[ਸੋਧੋ]

  1. Bhakti poetry in medieval India By Neeti M. Sadarangani. Pg 60
  2. Nizamuddin Auliya
  3. Nizamuddin Auliya ਆਈਨ- ਇ - ਅਕਬਰੀ, ਅਬੂ-ਅਲ-ਫ਼ਜਲ ਇਬਨ ਮੁਬਾਰਕ, ਇਸਦਾ ਅੰਗਰੇਜ਼ੀ ਅਨੁਵਾਦ “ਐਚ. ਬਲੋਕਮੈਨ” ਅਤੇ “ਕਰਨਲ ਐਚ. ਐਸ. ਜਾਰੇਟ” ਨੇ 1873- 1907 ਵਿੱਚ ਕੀਤਾ। The Asiatic Society of Bengal, Calcutta, Volume III, Saints of India. (Awliyá - i - Hind), page 365. ਬਹੁਤਿਆਂ ਨੇ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਆਤਮਕ ਉਚਾਈਆਂ ਨੂੰ ਛੂਇਆ ਜਿਵੇਂ: ਸ਼ੇਖ ਨਸੀਰੁੱਦੀਨ ਮੋਹੰਮਦ ਚਿਰਾਗੀ ਦਿੱਲੀ, ਮੀਰ ਖੁਸਰੋ, ਸ਼ੇਖ ਆਲਸੀ ਹੱਕ, ਸ਼ੇਖ ਅਖੀ ਸਿਰਾਜ, ਬੰਗਾਲ ਵਿੱਚ, ਸ਼ੇਖ ਵਜਿਹੂੱਦੀਨ ਯੂਸੁਫ ਚੰਦੇਰੀ ਵਿੱਚ, ਸ਼ੇਖ ਯਾਕੂਬ ਅਤੇ ਸ਼ੇਖ ਕਮਾਲ ਮਾਲਵਾਹ ਵਿੱਚ, ਮੌਲਾਨਾ ਗਿਆਸ ਧਰ ਵਿੱਚ, ਮੌਲਾਨਾ ਮੁਘਿਸ ਉਜੈਨ ਵਿੱਚ, ਹੁਸੈਨ ਗੁਜਰਾਤ ਵਿੱਚ, ਸ਼ੇਖ ਬਰਹਾਨੁੱਦੀਨ ਗਰੀਬ, ਸ਼ੇਖ ਮੁਂਤਾਖਬ, ਸੁੱਪਣਾ ਹੱਸਨ ਡੇਖਾਂ ਵਿੱਚ"
  4. In The Name Of Faith Times of India, April 19, 2007.