ਅਰੁਣ ਸ਼ੌਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣ ਸ਼ੌਰੀ
Arun Shourie, Former Minister of Disinvestment, at Horasis Global India Business Meeting 2009.jpg
2009 ਵਿੱਚ ਅਰੁਣ ਸ਼ੌਰੀ
ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ[1]
ਦਫ਼ਤਰ ਵਿੱਚ
2002–2004
ਪ੍ਰਾਈਮ ਮਿਨਿਸਟਰਅਟਲ ਬਿਹਾਰੀ ਵਾਜਪਾਈ
ਸਾਬਕਾਪ੍ਰਮੋਦ ਮਹਾਜਨ
ਉੱਤਰਾਧਿਕਾਰੀਦਿਆਨਿਧੀ ਮਰਨ
ਰਾਜ ਸਭਾ ਦਾ ਮੈਂਬਰ
ਦਫ਼ਤਰ ਵਿੱਚ
1998–2004
ਦਫ਼ਤਰ ਵਿੱਚ
2004–2010
ਨਿੱਜੀ ਜਾਣਕਾਰੀ
ਜਨਮ (1941-11-02) 2 ਨਵੰਬਰ 1941 (ਉਮਰ 79)
ਜਲੰਧਰ, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਪਤੀ/ਪਤਨੀਅਨੀਤਾ
ਸੰਤਾਨ1
ਰਿਹਾਇਸ਼ਨਵੀਂ ਦਿੱਲੀ
ਅਲਮਾ ਮਾਤਰਸੇਂਟ ਸਟੀਫ਼ਨਜ਼ ਕਾਲਜ, ਦਿੱਲੀ
ਸਾਇਰਾਕੂਜ਼ ਯੂਨੀਵਰਸਿਟੀ
ਕਿੱਤਾਪੱਤਰਕਾਰ ਅਤੇ ਸਾਬਕਾ ਵਿਸ਼ਵ ਬੈਂਕ ਅਰਥ ਸ਼ਾਸਤਰੀ
ਸਿਆਸਤਦਾਨ
ਵੈਬਸਾਈਟਅਰੁਣ ਸ਼ੌਰੀ ਬਲਾਗ

ਅਰੁਣ ਸ਼ੌਰੀ (ਜਨਮ 2 ਨਵੰਬਰ 1941) ਇੱਕ ਭਾਰਤੀ ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਹੈ। ਇਹ ਵਿਸ਼ਵ ਬੈਂਕ ਵਿੱਚ ਅਰਥ-ਸ਼ਾਸਤਰੀ, ਭਾਰਤ ਦੇ ਯੋਜਨਾ ਕਮੀਸ਼ਨ ਦਾ ਸਲਾਹਕਾਰ, ਇੰਡੀਅਨ ਐਕਸਪਰੈਸ ਅਤੇ ਦ ਟਾਈਮਜ਼ ਆਫ਼ ਇੰਡੀਆ ਦਾ ਸੰਪਾਦਕ ਅਤੇ ਭਾਰਤ ਸਰਕਾਰ ਵਿੱਚ ਮੰਤਰੀ(1998-2004) ਰਹਿ ਚੁੱਕਿਆ ਹੈ। 1982 ਵਿੱਚ ਇਸਨੂੰ ਰਮੋਨ ਮੈਗਸੇਸੇ ਇਨਾਮ ਅਤੇ 1990 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।[2] ਇਸ ਸਮੇਂ ਇਹ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ, ਕੋਲਕਾਤਾ ਦੇ ਗਵਾਰਨਰਾਂ ਦੇ ਬੋਰਡ ਦਾ ਚੇਅਰਮੈਨ ਹੈ।

ਮੁੱਢਲਾ ਜੀਵਨ[ਸੋਧੋ]

ਅਰੁਣ ਸ਼ੌਰੀ ਦਾ ਜਨਮ 2 ਨਵੰਬਰ 1941 ਨੂੰ ਜਲੰਧਰ, ਭਾਰਤ ਵਿਖੇ ਹੋਇਆ।[3] ਇਸਨੇ ਮਾਡਰਨ ਸਕੂਲ, ਨਵੀਂ ਦਿੱਲੀ ਅਤੇ ਸੇਂਟ ਸਟੀਫ਼ਨਜ਼ ਕਾਲਜ, ਦਿੱਲੀ ਤੋਂ ਪੜ੍ਹਾਈ ਕੀਤੀ।[4] ਇਸਨੇ ਸੰਯੁਕਤ ਰਾਜ ਅਮਰੀਕਾ ਦੀ ਸਾਇਰਾਕੂਜ਼ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ 1967 ਤੋਂ 1978 ਤੱਕ ਇਸਨੇ ਵਿਸ਼ਵ ਬੈਂਕ ਲਈ ਨੌਕਰੀ ਕੀਤੀ। ਇਸ ਦੇ ਨਾਲ 1972 ਤੋਂ 1974 ਤੱਕ ਇਹ ਭਾਰਤੀ ਯੋਜਨਾ ਕਮੀਸ਼ਨ ਦਾ ਸਲਾਹਕਾਰ ਵੀ ਸੀ। ਇਸ ਸਮੇਂ ਹੀ ਇਸਨੇ ਇੱਕ ਪੱਤਰਕਾਰ ਦੇ ਤੌਰ ਉੱਤੇ ਆਰਥਿਕ ਨੀਤੀ ਦੀ ਆਲੋਚਨਾ ਵਿੱਚ ਲੇਖ ਲਿਖਣੇ ਸ਼ੁਰੂ ਕੀਤੇ।

ਪ੍ਰਕਾਸ਼ਿਤ ਕਿਤਾਬਾਂ[ਸੋਧੋ]

  • ਡਸ ਹੀ ਨੋ ਆ ਮਦਰਜ਼ ਹਾਰਟ? ਹਾਓ ਸਫ਼ਰਿੰਗ ਰੇਫ਼ਿਊਟਸ ਰੇਲੀਜਨਜ਼/Does He Know a Mother's Heart? How Suffering Refutes Religions (2011, ISBN 9789350290910)
  • ਵੀ ਮਸਟ ਹੈਵ ਨੋ ਪਰਾਈਸ/We Must Have No Price
  • ਵਰਸ਼ਿਪਿੰਗ ਫ਼ਾਲਸ ਗਾਡਸ/Worshipping False Gods (2012, ISBN 9789350293430)

ਨਿੱਜੀ ਜ਼ਿੰਦਗੀ[ਸੋਧੋ]

ਸ਼ੌਰੀ ਦੀ ਪਤਨੀ ਦਾ ਨਾਂ ਅਨੀਤਾ ਹੈ ਅਤੇ ਇਹਨਾਂ ਦਾ ਇੱਕ ਬੇਟਾ ਹੈ।[5] ਪੱਤਰਕਾਰ ਨਾਲਿਨੀ ਸਿੰਘ ਇਸ ਦੀ ਭੈਣ ਹੈ।[4]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]