ਅਹਿਮਦ ਸ਼ਾਮਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਹਿਮਦ ਸ਼ਾਮਲੂ
Ahmad shamlu.jpg
ਜਨਮ: 12 ਦਸੰਬਰ 1925
ਤਹਿਰਾਨ, ਇਰਾਨ
ਮੌਤ: 24 ਜੁਲਾਈ 2000
ਕਰਾਜ, ਇਰਾਨ
ਰਾਸ਼ਟਰੀਅਤਾ: ਇਰਾਨੀ
ਕਾਲ: 1947–2000
ਅੰਦੋਲਨ: ਆਧੁਨਿਕ ਸਾਹਿਤ

ਅਹਿਮਦ ਸ਼ਾਮਲੂ (ਫ਼ਾਰਸੀ: احمد شاملو, Ahmade Šāmlū ਫ਼ਾਰਸੀ ਉਚਾਰਨ: [æhˈmæd(-e) ʃˈɒːmluː], ਕਲਮੀ ਨਾਮ ਏ. ਬਾਮਦਾਦ (ਫ਼ਾਰਸੀ: ا. بامداد) (ਜਨਮ: 12 ਦਸੰਬਰ 1925 ਅਤੇ ਮੌਤ: 24 ਜੁਲਾਈ 2000) ਫ਼ਾਰਸੀ ਸ਼ਾਇਰ, ਲੇਖਕ, ਅਤੇ ਪੱਤਰਕਾਰ ਸੀ। ਸ਼ਾਮਲੂ ਆਧੁਨਿਕ ਇਰਾਨ ਦਾ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸ਼ਾਇਰ ਹੈ।[1] ਉਹਦੀ ਮੁਢਲੀ ਸ਼ਾਇਰੀ ਉੱਤੇ ਨੀਮਾ ਯੂਸ਼ਿਜ ਪਰੰਪਰਾ ਦਾ ਪ੍ਰਭਾਵ ਸੀ। ਸ਼ਾਮਲੂ ਦੀ ਸ਼ਾਇਰੀ ਜਟਿਲ ਹੈ, ਪਰ ਉਸ ਦੀ ਬਿੰਬਾਵਲੀ ਬੇਹੱਦ ਸਰਲ ਅਤੇ ਇਹਦਾ ਉਹਦੀ ਸ਼ਾਇਰੀ ਦੀ ਤੀਖਣਤਾ ਵਧਾਉਣ ਵਿੱਚ ਵੱਡਾ ਯੋਗਦਾਨ ਹੈ। ਬੁਨਿਆਦ ਵਜੋਂ ਉਹ ਹਾਫ਼ਿਜ਼ ਅਤੇ ਉਮਰ ਖ਼ਯਾਮ ਵਰਗੇ ਉਸਤਾਦਾਂ ਦੀ ਸ਼ਾਇਰੀ ਸਦਕਾ ਇਰਾਨੀ ਲੋਕਾਂ ਨੂੰ ਜਾਣੀ ਪਛਾਣੀ ਬਿੰਬਾਵਲੀ ਇਸਤੇਮਾਲ ਕਰਦਾ ਹੈ।

ਮੁਢਲਾ ਕੰਮ[ਸੋਧੋ]

ਮੈਂ, ਇੱਕ ਇਰਾਨੀ ਕਵੀ, ਪਹਿਲਾਂ ਸਪੈਨਿਸ਼ ਲੋਰਕਾ, ਫਰੈਂਚ ਏਲੂਅਰਡ, ਜਰਮਨ ਰਿਲਕੇ, ਰੂਸੀ ਮਾਇਕੋਵਸਕੀ [...] ਅਤੇ ਅਮਰੀਕੀ ਲੈਂਗਸਟੋਨ ਹਿਊਜਸ ਤੋਂ ਕਵਿਤਾ ਸਿੱਖੀ ਸੀ; ਅਤੇ ਬਾਅਦ ਵਿੱਚ, ਇਸ ਸਿੱਖਿਆ ਨਾਲ ਮੈਂ ਆਪਣੀ ਮਾਤ ਭਾਸ਼ਾ ਦੀਆਂ ਕਵਿਤਾਵਾਂ ਨੂੰ, ਕਹਿ ਲਓ, ਹਾਫਿਜ਼ ਦੀ ਮਹਾਨਤਾ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਅਤੇ ਜਾਣਿਆ।
ਅਹਿਮਦ ਸ਼ਾਮਲੂ

ਹਵਾਲੇ[ਸੋਧੋ]

  1. "Recite in the name of the red rose". USA: The University of South California Press. 2006. p. 2.  Cite uses deprecated parameter |coauthors= (help); |coauthors= requires |author= (help)