ਅੱਠ-ਘੰਟੇ ਦਿਨ
ਅੱਠ-ਘੰਟੇ ਦਿਨ ਦੀ ਲਹਿਰ ਜਾਂ 40 ਘੰਟੇ ਹਫਤੇ ਦੀ ਲਹਿਰ, ਜਿਸ ਨੂੰ ਛੋਟਾਕੰਮ-ਦਿਨ ਲਹਿਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇੱਕ ਸਮਾਜਿਕ ਲਹਿਰ ਸੀ ਜਿਸਦਾ ਮਕਸਦ ਕੰਮ-ਦਿਨ ਦੀ ਲੰਬਾਈ ਨੂੰ ਨਿਯਮਤ ਕਰਨਾ, ਵਧੀਕੀਆਂ ਅਤੇ ਦੁਰਵਿਵਹਾਰਾਂ ਨੂੰ ਰੋਕਣਾ ਸੀ। ਕੰਮ ਕਰਨ ਵਾਲੇ ਦਿਨ ਦੀ ਲੰਬਾਈ ਨੂੰ ਨਿਯਮਤ ਕਰਨਾ, ਵਧੀਕੀਆਂ ਅਤੇ ਦੁਰਵਿਵਹਾਰਾਂ ਨੂੰ ਰੋਕਣਾ ਸੀ। ਇਸ ਦੀ ਸ਼ੁਰੂਆਤ ਬ੍ਰਿਟੇਨ ਵਿੱਚ ਉਦਯੋਗਿਕ ਕ੍ਰਾਂਤੀ ਨਾਲ ਹੋਈ ਸੀ, ਜਿਥੇ ਵੱਡੀਆਂ ਫੈਕਟਰੀਆਂ ਵਿੱਚ ਉਦਯੋਗਿਕ ਉਤਪਾਦਨ ਨੇ ਮਜਦੂਰ ਜੀਵਨ ਨੂੰ ਬਦਲ ਦਿੱਤਾ ਸੀ। ਉਦੋਂ ਬਾਲ ਮਜ਼ਦੂਰੀ ਦੀ ਵਰਤੋਂ ਆਮ ਸੀ। ਕੰਮ ਕਰਨ ਦਾ ਦਿਨ 10 ਤੋਂ 16 ਘੰਟੇ ਤੱਕ ਦਾ ਹੋ ਸਕਦਾ ਸੀ, ਅਤੇ ਕੰਮ-ਹਫ਼ਤਾ ਹਫ਼ਤੇ ਵਿੱਚ ਛੇ ਦਿਨ ਹੁੰਦਾ ਸੀ।[1][2] ਰਾਬਰਟ ਓਵੇਨ ਨੇ 1810 ਵਿੱਚ ਦਸ ਘੰਟੇ ਦੇ ਦਿਨ ਦੀ ਮੰਗ ਨੂੰ ਉਭਾਰਿਆ ਸੀ ਅਤੇ ਇਸ ਨੂੰ ਨਿਊ ਲਾਨਾਰਕ ਵਿਖੇ ਆਪਣੇ ਸਮਾਜਵਾਦੀ ਉੱਦਮ ਵਿੱਚ ਸਥਾਪਤ ਕੀਤਾ ਸੀ। 1817 ਤਕ ਉਸਨੇ ਅੱਠ ਘੰਟੇ ਦਾ ਟੀਚਾ ਸੂਤਰਬੱਧ ਕਰ ਲਿਆ ਸੀ ਅਤੇ ਇਹ ਨਾਅਰਾ ਘੜਿਆ ਸੀ: "ਅੱਠ ਘੰਟੇ ਦੀ ਮਿਹਨਤ, ਅੱਠ ਘੰਟੇ ਮਨੋਰੰਜਨ, ਅੱਠ ਘੰਟੇ 'ਆਰਾਮ". ਇੰਗਲੈਂਡ ਵਿੱਚ ਔਰਤਾਂ ਅਤੇ ਬੱਚਿਆਂ ਨੂੰ 1847 ਵਿੱਚ 10 ਘੰਟੇ ਦਾ ਦਿਨ ਦਿੱਤਾ ਗਿਆ ਸੀ। ਫਰੈਂਚ ਕਾਮਿਆਂ ਨੇ 1848 ਦੇ ਫਰਵਰੀ ਦੀ ਇਨਕਲਾਬ ਤੋਂ ਬਾਅਦ 12-ਘੰਟੇ ਦਾ ਦਿਨ ਜਿੱਤਿਆ।[3] ਇੱਕ ਛੋਟਾ ਕੰਮਕਾਜੀ ਦਿਨ ਅਤੇ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਚਾਰਟਿਸਟ ਸੁਧਾਰਾਂ ਲਈ ਆਮ ਵਿਰੋਧ ਪ੍ਰਦਰਸ਼ਨਾਂ ਅਤੇ ਅੰਦੋਲਨਾ ਦਾ ਅਤੇ ਟਰੇਡ ਯੂਨੀਅਨਾਂ ਦੇ ਸ਼ੁਰੂਆਤੀ ਸੰਗਠਨ ਦਾ ਹਿੱਸਾ ਸੀ।
ਇੰਟਰਨੈਸ਼ਨਲ ਵਰਕਿੰਗਮੈਨ ਐਸੋਸੀਏਸ਼ਨ ਨੇ 1866 ਵਿੱਚ ਜੇਨੇਵਾ ਵਿੱਚ ਆਪਣੀ ਕਾਂਗਰਸ ਵਿੱਚ ਅੱਠ ਘੰਟੇ ਦੇ ਦਿਨ ਦੀ ਮੰਗ ਕਰਦਿਆਂ ਇਹ ਐਲਾਨ ਕੀਤਾ, “ਕੰਮ ਦਿਨ ਦੀ ਕਾਨੂੰਨੀ ਸੀਮਾ ਇੱਕ ਮੁਢਲੀ ਸ਼ਰਤ ਹੈ ਜਿਸ ਤੋਂ ਬਿਨਾਂ ਮਜ਼ਦੂਰ ਜਮਾਤ ਦੇ ਸੁਧਾਰ ਅਤੇ ਮੁਕਤੀ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਨਾਕਾਮ ਹੋਣਾ ਲਾਜ਼ਮੀ ਹੈ", ਅਤੇ "ਕਾਂਗਰਸ ਨੇ ਕੰਮ ਦੇ ਦਿਨ ਦੀ ਕਾਨੂੰਨੀ ਸੀਮਾ ਵਜੋਂ ਅੱਠ ਘੰਟੇ ਦਾ ਪ੍ਰਸਤਾਵ ਦਿੱਤਾ।"
ਕਾਰਲ ਮਾਰਕਸ ਨੇ ਇਸ ਨੂੰ ਮਜ਼ਦੂਰਾਂ ਦੀ ਸਿਹਤ ਲਈ ਮਹੱਤਵਪੂਰਣ ਸਮਝਿਆ, ਦਾਸ ਕੈਪੀਟਲ (1867) ਵਿੱਚ ਲਿਖਿਆ: “ਇਸ ਲਈ ਕੰਮ ਦਿਨ ਵਧਾਉਣ ਨਾਲ, ਸਰਮਾਏਦਾਰਾ ਪੈਦਾਵਾਰ ... ਨਾ ਸਿਰਫ ਮਨੁੱਖੀ ਕਿਰਤ ਦੇ ਵਿਕਾਸ ਅਤੇ ਗਤੀਵਿਧੀ ਦੀਆਂ ਸਧਾਰਨ ਨੈਤਿਕ ਅਤੇ ਸਰੀਰਕ ਸਥਿਤੀਆਂ ਦੀ ਲੁੱਟ ਕਰਕੇ ਇਸ ਦੇ ਵਿਗਾੜ ਪੈਦਾ ਕਰਦੀ ਹੈ, ਸਗੋਂ ਸਮੇਂ ਤੋਂ ਪਹਿਲਾਂ ਦੀ ਖਾਤਮੇ ਨੂੰ ਅਤੇ ਇਸ ਕਿਰਤ ਸ਼ਕਤੀ ਦੀ ਮੌਤ ਨੂੰ ਵੀ ਪੈਦਾ ਕਰਦੀ ਹੈ।"[4][5]
ਅੱਠ ਘੰਟੇ ਕੰਮ ਦਿਨ ਅਪਣਾਉਣ ਵਾਲਾ ਪਹਿਲਾ ਦੇਸ਼ ਉਰੂਗਵੇ ਸੀ। ਅੱਠ ਘੰਟੇ ਦਾ ਦਿਨ 17 ਨਵੰਬਰ, 1915 ਨੂੰ ਹੋਜੇ ਬੈਟਲੇ ਯ ਆਰਡੀਜ਼ ਦੀ ਸਰਕਾਰ ਵਲੋਂ ਲਾਗੂ ਕਰ ਰਿਹਾ ਸੀ।
ਇਸ ਦਾ ਜ਼ਿਕਰ ਕਰਨ ਵਾਲੀ ਪਹਿਲੀ ਅੰਤਰਰਾਸ਼ਟਰੀ ਸੰਧੀ ਵਰਸਾਏ ਦੀ ਸੰਧੀ ਸੀ ਜਿਸ ਦੇ ਅੰਤਰਰਾਸ਼ਟਰੀ ਲੇਬਰ ਦਫ਼ਤਰ, ਹੁਣ ਅੰਤਰਰਾਸ਼ਟਰੀ ਲੇਬਰ ਸੰਗਠਨ, ਦੀ ਸਥਾਪਨਾ ਕਰਨ ਵਾਲੇ 13 ਵੇਂ ਜ਼ਮੀਮੇ ਵਿੱਚ ਇਹ ਦਰਜ ਸੀ।[6]
ਹਵਾਲੇ[ਸੋਧੋ]
- ↑ Chase, Eric. "The Brief Origins of May Day". Industrial Workers of the World. Retrieved 30 September 2009.
- ↑ "ਪੁਰਾਲੇਖ ਕੀਤੀ ਕਾਪੀ". Archived from the original on 2008-05-09. Retrieved 2008-05-09.
{{cite web}}
: Unknown parameter|dead-url=
ignored (help) - ↑ Marx, Karl (1915). Capital: The process of capitalist production. Translated by Samuel Moore, Edward Bibbins Aveling, and Ernest Untermann. C. H. Kerr. p. 328.
- ↑ Marx, Karl (1867). Das Kapital. p. 376.
- ↑ Neocleous, Mark. "The Political Economy of the Dead: Marx's Vampires" (PDF). Brunel University. Retrieved 7 November 2013.
- ↑ s: Constitution of the International Labour Office