ਆਈਸਲੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਸਲੈਂਡਰ
ਕੁੱਲ ਅਬਾਦੀ
383,500[1]–465,000
ਅਹਿਮ ਅਬਾਦੀ ਵਾਲੇ ਖੇਤਰ
 ਆਈਸਲੈਂਡ 295,672[2]
 ਕੈਨੇਡਾ94,205[3]
 ਸੰਯੁਕਤ ਰਾਜ ਅਮਰੀਕਾ42,716[4]
 ਡੈਨਮਾਰਕ8,429[5]
 ਨਾਰਵੇ8,274[5]
 ਸਵੀਡਨ5,454[5]
 ਬਰਤਾਨੀਆ2,225[5]
 ਜਰਮਨੀ1,802[5]
 ਸਪੇਨ1,122[5]
 ਆਸਟਰੇਲੀਆ980[6]
 ਬ੍ਰਾਜ਼ੀਲ576[5]
 ਪੋਲੈਂਡ492[5]
ਹੋਰ ਦੇਸ਼ਅੰ. 3,000[5]
ਬੋਲੀ
ਆਈਸਲੈਡ ਭਾਸ਼ਾ
ਧਰਮ
ਲੂਥਰਨਿਜ਼ਮ ਆਈਸਲੈਂਡ ਦਾ ਚਰਚ;[7]
ਨੀਓ ਪਗਨ; ਰੋਮਨ ਕੈਥੋਲਿਕ ਅਤੇ ਪੂਰਬੀ ਆਰਥੋਡੋਕਸ ; ਸੈਕੁਲਰ
ਇਤਿਹਾਸਕ ਨੋਰਸੇ ਪਗਨਿਜਮ, ਸੇਲਟਿਕ ਕਰਿਚੀਅਨ (ਅੰ. 1000) ਅਤੇ ਕੈਥੋਲਿਕ (ਅੰ. 1000 – 1551).
See ਆਈਸਲੈਂਡ ਦਾ ਇਲਾਕਾ
ਸਬੰਧਿਤ ਨਸਲੀ ਗਰੁੱਪ
ਹੋਰ ਜਰਮਨ ਲੋਕ, ਖਾਸ਼ ਨਾਰਵੇ, ਡਾਨੇਜ਼, ਫਰੋਸੇ ਟਾਪੂ

ਆਈਸਲੈਂਡਰ ਆਈਸਲੈਂਡ ਦੇ ਵਾਸੀ ਅਤੇ ਇੱਕ ਨਸਲੀ ਵਰਗ ਦੇ ਲੋੋਕ ਹਨ ਜਿਹੜੇ ਜਰਮਨ ਭਾਸ਼ਾ ਅਤੇ ਆਈਸਲੈਂਡ ਭਾਸ਼ਾ ਬੋਲਦੇ ਹਨ। ਜਦੋਂ ਪਾਰਲੀਮੈਂਟ ਦਾ ਪਹਿਲਾ ਇਜਲਾਸ ਹੋਇਆ ਤਾਂ ਆਈਸਲੈਂਡਰ ਲੋਕਾਂ ਨੇ ਲਗਭਗ 930 ਦੇ ਕਰੀਬ ਆਈਸਲੈਂਡ ਨੂੰ ਸਥਾਪਿਤ ਕੀਤਾ। ਆਈਸਲੈਂਡ ਤੇ ਪਹਿਲਾ ਨਾਰਵੇ, ਸਵੀਡਨ ਅਤੇ ਡੈਨਿਸ ਦੇ ਰਾਜਿਆ ਨੇ ਰਾਜ ਕੀਤਾ। 1 ਦਸੰਬਰ, 1918 ਨੂੰ ਇਸ ਨੇ ਅਜ਼ਾਦੀ ਪ੍ਰਾਪਤ ਕੀਤਾੀ। 17 ਜੂਨ, 1944 ਨੂੰ ਬਾਦਸ਼ਾਹੀ ਖਤਮ ਹੋ ਕਿ ਆਈਸਲੈਂਡ ਇੱਕ ਲੋਕਤੰਤਰ ਰਾਜ ਬਣ ਗਿਆ।

ਇਤਿਹਾਸ[ਸੋਧੋ]

ਆਈਸਲੈਂਡਰ ਦਾ ਇਤਿਹਾਸ ਬਹੁਤ ਹੀ ਸ਼ਾਤ ਹੈ। ਡੈਨਮਾਰਕ ਅਤੇ ਨਾਰਵੇ ਦੇਸ਼ਾਂ ਦੀ ਰੂਚੀ ਨਾ ਲੈਣ ਕਾਰਨ ਇਸ ਦੀਪ ਦਾ ਵਿਕਾਸ ਬਹੁਤ ਹੌਲੀ ਹੌਲੀ ਹੋਇਆ। ਇਸ ਕਾਰਨ ਇਸ ਦੇਸ਼ ਦਾ ਦੁਨੀਆ ਨਾਲ ਬਹੁਤ ਘੱਟ ਸਬੰਧ ਰਿਹਾ।ਲਗਭਗ 20 ਮਿਲੀਅਨ ਸਾਲ ਪਹਿਲਾ ਜਵਾਲਾਮੁੱਖੀ ਦੇ ਫਟਨ ਨਾਲ ਇਸ ਟਾਪੂ ਦਾ ਜਨਮ ਹੋਇਆ ਤੇ ਇਹ ਦੀਪ ਲੱਖਾਂ ਸਾਲਾ ਤੋਂ ਬੇ ਅਬਾਦ ਰਿਹਾ ਅਤੇ ਲਗਭਗ 874 ਦੇ ਆਸਪਾਸ ਇਸ ਦੀਪ ਤੇ ਪਹਿਲਾ ਇਨਸਾਨ ਨੇ ਵਸੇਬਾ ਕੀਤਾ ਮੰਨਿਆ ਜਾਂਦਾ ਹੈ। ਇਸ ਦੀਪ ਤੇ ਪਹਿਲਾ ਯਾਤਰੀ ਜੋ ਨਾਰਵੇ ਤੋਂ ਫ਼ਰੋ ਟਾਪੂ ਤੇ ਜਾ ਰਿਹਾ ਸੀ ਬਹੁਤ ਔਖੀ ਹਾਲਤ 'ਚ ਇਥੇ ਪਹੁੰਚਿਆ।ਨਾਰਵੇ ਦੇ ਵਾਸੀ ਨੂੰ ਪਹਿਲਾ ਪੱਕਾ ਵਸਨੀਕ ਹੋਣ ਦਾ ਮਾਣ ਜਾਂਦਾ ਹੈ ਜੋ ਲਗਭਗ 874 ਦੇ ਕਰੀਬ ਇਸ ਦੀਪ ਦਾ ਵਸਨੀਕ ਬਣਿਆ। ਇਸ ਤੋਂ ਬਾਅਦ ਹੋ ਵੀ ਬਹੁਤ ਸਾਰੇ ਨਾਰਵੇ ਦੇ ਵਾਸੀ ਇਸ ਦੀਪ ਦਾ ਵਸਨੀਕ ਬਣੇ। ਬਹੁਤ ਸਾਰੇ ਨਾਰਵੇ ਦੇ ਗਰੁੱਪ ਆਪਣੇ ਪਰਿਵਾਰ ਅਤੇ ਜਾਨਵਰਾਂ ਨਾਲ ਇਸ ਦੇ ਵਸਨੀਕ ਅਤੇ ਬਾਅਦ 'ਚ ਬਾਦਸਾਹੀ ਪ੍ਰਾਪਤ ਕੀਤੀ।

ਇਸ ਦੀਪ ਦੇ ਰਹਿਣ ਵਾਲੇ ਆਇਰਸ ਅਤੇ ਸਕਾਟਲੈਂਡ ਵਾਸੀ ਜਾਂ ਤਾਂ ਗੁਲਾਮ ਸੀ ਜਾਂ ਨੋਕਰ, ਖਾਣਾ ਬਣਾਉਣ ਵਾਲੇ ਸਨ। ਅਣੁਵੰਸਕਾ ਦੇ ਅਧਾਰ ਤੇ ਦੇਖਿਆ ਜਾਵੇ ਤਾਂ ਲਗਭਗ 62% ਲੋਕਾਂ ਦਾ ਜੀਨ ਆਈਰਲੈਂਡ ਜਾਂ ਸਕਾਟਲੈਂਡ, 37% ਨੋਰਡਿਕ ਇਲਾਕਾ ਲਗਭਗ 20-25% ਆਈਸਲੈਂਡ ਦੇ ਮੂਲ ਵਾਸੀ ਦਾ ਹੈ।

ਭਾਸ਼ਾ[ਸੋਧੋ]

ਆਈਸਲੈਂਡ ਦੇ ਵਾਸੀਆਂ ਦੀ ਰਾਜ ਭਾਸ਼ਾ ਉਤਰੀ ਜਰਮਨ ਹੈ ਇਸ ਦੀ ਵਿਆਕਰਣ ਨੂੰ ਲਾਤੀਨੀ, ਪੁਰਾਤਣ ਗਰੀਕ ਜਾਂ ਪੁਰਾਤਣ ਅੰਗਰੇਜ਼ੀ ਨਾਲ ਮਿਲਾਣ ਕੀਤਾ ਜਾ ਸਕਦਾ ਹੈ। ਇਥੋਂ ਦੇ ਸਾਹਿਤ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਹਨਾਂ ਵਿੱਚੋਂ ਤਿੰਨ ਮੁੱਖ ਹਨ: ਏਡਿਕ ਕਵਿਤਾ, ਸਕਲਡਿਕ ਕਵਿਤਾਵਾਂ ਅਤੇ ਸਾਗਾ ਸਹਿਤ। ਇਹਨਾਂ 'ਚ ਸਾਗਾ ਸਹਿਤ ਨੂੰ ਵੱਡੇ ਪੱਧਰ ਤੇ ਸਮਝਿਆ ਜਾ ਸਕਦਾ ਹੈ। ਐਡਿਕ ਕਵਿਤਾਵਾਂ ਨੂੰ ਮਿਥ ਜਾਂ ਬਹਾਦਰੀ ਦੀ ਕਵਿਤਾ ਮੰਨਿਆ ਜਾਂਦਾ ਹੈ ਪਰ ਸਕਲਡਿਨ ਕਵਿਤਾ ਨੂੰ ਕਦੇ ਕਦੇ ਸਲਾਹਿਆ ਜਾਂਦਾ ਹੈ। 13ਵੀਂ ਸਦੀ ਦੇ ਆਸਪਾਸ ਆਧੁਨਿਕ ਯੁਗ ਦੇ ਲੋਕਾਂ ਨੇ ਇਸ ਨੂੰ ਸਮਝਣਾ ਸ਼ੁਰੂ ਕੀਤਾ। ਸਾਗਾ ਸਹਿਤ 10ਵੀਂ ਅਤੇ 11ਵੀਂ ਸਦੀ ਦੇ ਇਤਿਹਾਸ ਵਾਰੇ ਦੱਸਦਾ ਹੈ।

ਹਵਾਲੇ[ਸੋਧੋ]