ਆਰਥਿਕ ਉਦਾਰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਰਥਿਕ ਉਦਾਰਵਾਦ ਇੱਕ ਰਾਜਨੀਤਿਕ ਅਤੇ ਆਰਥਿਕ ਫ਼ਲਸਫ਼ਾ ਹੈ ਜੋ ਉਤਪਾਦਨ ਦੇ ਸਾਧਨਾਂ ਵਿੱਚ ਮੰਡੀ ਦੀ ਆਰਥਿਕਤਾ ਅਤੇ ਨਿੱਜੀ ਜਾਇਦਾਦ ਦਾ ਮਜ਼ਬੂਤ ਸਮਰਥਨ 'ਤੇ ਅਧਾਰਤ ਹੈ। ਹਾਲਾਂਕਿ ਆਰਥਿਕ ਉਦਾਰਵਾਦੀ ਵੀ ਇੱਕ ਖਾਸ ਹੱਦ ਤੱਕ ਸਰਕਾਰੀ ਨਿਯਮਾਂ ਦਾ ਸਮਰਥਕ ਹੋ ਸਕਦੇ ਹਨ,ਪਰ ਉਹ ਖੁੱਲ੍ਹੇ ਬਾਜ਼ਾਰ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਹਨ ਜਦੋਂ ਸਰਕਾਰੀ ਦਖਲਅੰਦਾਜ਼ੀ ਖੁੱਲ੍ਹੇ ਵਪਾਰ ਅਤੇ ਖੁੱਲ੍ਹੇ ਮੁਕਾਬਲੇ ਨੂੰ ਰੋਕਦਾ ਹੈ।

ਇਕ ਆਰਥਿਕ ਪ੍ਰਣਾਲੀ ਦੇ ਤੌਰ ਤੇ, ਆਰਥਿਕ ਉਦਾਰਵਾਦ ਵਿਅਕਤੀਗਤ ਲੀਹਾਂ 'ਤੇ ਸੰਗਠਿਤ ਕੀਤਾ ਜਾਂਦਾ ਹੈ, ਮਤਲਬ ਕਿ ਆਰਥਿਕ ਫੈਸਲਿਆਂ ਦੀ ਸਭ ਤੋਂ ਵੱਡੇ ਫੈਸਲੇ ਸਮੂਹਕ ਅਦਾਰਿਆਂ ਜਾਂ ਸੰਸਥਾਵਾਂ ਦੁਆਰਾ ਨਹੀਂ ਸਗੋਂ ਵਿਅਕਤੀਆਂ ਜਾਂ ਘਰਾਂ ਦੁਆਰਾ ਕੀਤੇ ਜਾਂਦੇ ਹਨ। [1] ਇੱਕ ਆਰਥਿਕਤਾ, ਜੋ ਕਿ ਇਹਨਾਂ ਸਿਧਾਂਤਾਂ ਅਨੁਸਾਰ ਵਿਵਸਥਿਤ ਕੀਤੀ ਜਾਂਦੀ ਹੈ, ਨੂੰ ਉਦਾਰ ਪੂੰਜੀਵਾਦ ਜਾਂ ਉਦਾਰਵਾਦੀ ਅਰਥਚਾਰੇ ਵਜੋਂ ਦਰਸਾਇਆ ਜਾ ਸਕਦਾ ਹੈ।

ਆਰਥਿਕ ਉਦਾਰਵਾਦ ਮੁ਼ਫਤ ਬਾਜ਼ਾਰਾਂ ਅਤੇ ਪੂੰਜੀ ਸੰਪਤੀਆਂ ਦੀ ਨਿੱਜੀ ਮਾਲਕੀ ਨਾਲ ਜੁੜਿਆ ਹੋਇਆ। ਇਤਿਹਾਸਕ ਤੌਰ 'ਤੇ, ਆਰਥਿਕ ਉਦਾਰਵਾਦ ਵਪਾਰੀਵਾਦ ਅਤੇ ਜਗੀਰਦਾਰੀ ਦੇ ਜਵਾਬ ਵਿੱਚ ਉੱਭਰਿਆ। ਅੱਜ, ਆਰਥਿਕ ਉਦਾਰਵਾਦ ਨੂੰ ਗੈਰ ਪੂੰਜੀਵਾਦੀ ਆਰਥਿਕ ਆਦੇਸ਼ਾਂ ਜਿਵੇਂ ਸਮਾਜਵਾਦ ਅਤੇ ਯੋਜਨਾਬੱਧ ਅਰਥਚਾਰਿਆਂ ਦਾ ਵੀ ਵਿਰੋਧ ਮੰਨਿਆ ਜਾਂਦਾ ਹੈ੍[2] ਇਹ ਖੁੱਲ੍ਹੇ ਵਪਾਰ ਅਤੇ ਖੁੱਲ੍ਹੇ ਬਾਜ਼ਾਰਾਂ ਲਈ ਇਸਦੇ ਸਮਰਥਨ ਦੇ ਕਾਰਨ ਸੁਰੱਖਿਆਵਾਦ ਨਾਲ ਵੀ ਇਸ ਦਾ ਵਿਪਰੀਤ ਸਬੰਧ ਹੈ।

ਮੁੱਢ[ਸੋਧੋ]

ਐਡਮ ਸਮਿਥ ਆਰਥਿਕ ਉਦਾਰਵਾਦ ਦਾ ਮੁੱਢਲਾ ਸਮਰਥਕ ਸੀ।

ਆਰਥਿਕ ਉਦਾਰਵਾਦ ਦੇ ਹੱਕ ਵਿੱਚ ਬਹਿਸ ਦੌਰਾਨ ਇਸ ਲਈ ਵਣਜਵਾਦ ਅਤੇ ਸਾਮੰਤਵਾਦ ਦਾ ਵਿਰੋਧ ਕੀਤਾ ਜਾਂਦਾ ਸੀ। ਸਭ ਤੋਂ ਪਹਿਲਾਂ ਐਡਮ ਸਮਿੱਥ ਦੁਆਰਾ ਐਨਕੁਇਰੀ ਇਨ ਦ ਨੇਚਰ ਐਂਡ ਕਾਜ਼ਜ਼ ਆਫ ਦਿ ਵੈਲਥ ਆਫ ਨੇਸ਼ਨਜ਼ (1776) ਵਿੱਚ ਵਿਸ਼ਲੇਸ਼ਣ ਕੀਤਾ ਗਿਆ ਸੀ ਜਿਸ ਨੇ ਬਾਜ਼ਾਰ ਦੀ ਆਰਥਿਕਤਾ ਵਿੱਚ ਸਰਕਾਰ ਦੇ ਘੱਟੋ ਘੱਟ ਦਖਲ ਦੀ ਵਕਾਲਤ ਕੀਤੀ, ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਉਸ ਦਾ ਉਦਾਰਵਾਦ ਰਾਜ ਦੇ ਬੁਨਿਆਦੀ ਜਨਤਕ ਚੀਜ਼ਾਂ ਦੀ ਵਿਵਸਥਾ ਕਰਨ ਦਾ ਵਿਰੋਧ ਕਰੇ।[3] ਸਮਿੱਥ ਨੇ ਦਾਅਵਾ ਕੀਤਾ ਕਿ ਜੇ ਹਰ ਵਿਅਕਤੀ ਨੂੰ ਰਾਜ ਦੁਆਰਾ ਨਿਯੰਤਰਿਤ ਕਰਨ ਦੀ ਬਜਾਏ ਆਪਣੇ ਖੁਦ ਦੇ ਆਰਥਿਕ ਫੈਸਲਿਆਂ ਤੇ ਛੱਡ ਦਿੱਤਾ ਜਾਂਦਾ ਹੈ, ਤਾਂ ਨਤੀਜਾ ਹਮੇਸ਼ਾ ਵੱਧਦੀ ਖੁਸ਼ਹਾਲੀ,ਸਦਭਾਵਨਾ ਅਤੇ ਵਧੇਰੇ ਬਰਾਬਰੀ ਵਾਲੇ ਸਮਾਜ ਦੇ ਰੂਪ ਵਿੱਚ ਸਾਹਮਣੇ ਆਏਗਾ। [1] ਇਸਨੇ 18 ਵੀਂ ਸਦੀ ਦੇ ਅਖੀਰ ਵਿੱਚ ਪੂੰਜੀਵਾਦੀ ਆਰਥਿਕ ਪ੍ਰਣਾਲੀ ਵੱਲ ਵਧਣ ਅਤੇ ਵਣਜ ਪ੍ਰਣਾਲੀ ਦੇ ਨਿਘਾਰ ਵੱਲ ਜਾਣ ਨੂੰ ਦਰਸਾਇਆ।

ਨਿੱਜੀ ਜਾਇਦਾਦ ਅਤੇ ਵਿਅਕਤੀਗਤ ਸਮਝੌਤੇ ਆਰਥਿਕ ਉਦਾਰਵਾਦ ਦਾ ਅਧਾਰ ਬਣਦੇ ਹਨ। [4] ਸ਼ੁਰੂਆਤੀ ਸਿਧਾਂਤ ਇਸ ਧਾਰਨਾ 'ਤੇ ਅਧਾਰਤ ਸੀ ਕਿ ਵਿਅਕਤੀਆਂ ਦੀਆਂ ਆਰਥਿਕ ਕਿਰਿਆਵਾਂ ਵੱਡੇ ਪੱਧਰ' ਤੇ ਸਵੈ-ਹਿੱਤ (ਅਦਿੱਖ ਹੱਥ) 'ਤੇ ਅਧਾਰਤ ਹੁੰਦੀਆਂ ਹਨ ਅਤੇ ਇਹ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਪਾਬੰਦੀਆਂ ਦੇ ਕੰਮ ਕਰਨ ਦੀ ਆਗਿਆ ਦੇਣਾ ਹਰੇਕ ਲਈ ਵਧੀਆ ਨਤੀਜੇ ਪੈਦਾ ਕਰੇਗਾ, ਬਸ਼ਰਤੇ ਕਿ ਜਨਤਕ ਜਾਣਕਾਰੀ ਅਤੇ ਨਿਆਂ ਦੇ ਘੱਟੋ ਘੱਟ ਮਾਪਦੰਡ ਮੌਜੂਦ ਹਨ। ਉਦਾਹਰਣ ਵਜੋਂ, ਕਿਸੇ ਨੂੰ ਵੀ ਜ਼ਬਰਦਸਤੀ, ਚੋਰੀ ਕਰਨ ਜਾਂ ਧੋਖਾਧੜੀ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ ਅਤੇ ਬੋਲਣ ਅਤੇ ਪ੍ਰੈਸ ਦੀ ਆਜ਼ਾਦੀ ਹੈ।

ਸ਼ੁਰੂ ਵਿੱਚ, ਆਰਥਿਕ ਉਦਾਰਵਾਦੀਆਂ ਨੂੰ ਅਮੀਰ, ਕੁਲੀਨ ਪਰੰਪਰਾਵਾਂ ਅਤੇ ਰਾਜਿਆਂ ਦੇ ਅਧਿਕਾਰਾਂ, ਜਗੀਰੂ ਸਹੂਲਤਾਂ ਦੇ ਸਮਰਥਕਾਂ ਨਾਲ ਲੜਨਾ ਪਿਆ ਜੋ ਰਾਸ਼ਟਰੀ ਅਰਥਚਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਚਲਾਉਂਦੇ ਸਨ।[ਹਵਾਲਾ ਲੋੜੀਂਦਾ]19 ਵੀਂ ਸਦੀ ਦੇ ਅੰਤ ਅਤੇ 20 ਵੀਂ ਸਦੀ ਦੇ ਅਰੰਭ ਤਕ, ਇਨ੍ਹਾਂ ਨੂੰ ਹਰਾਇਆ ਗਿਆ ਸੀ।

ਹਵਾਲੇ[ਸੋਧੋ]

  1. 1.0 1.1 Adams 2001.
  2. Brown, Wendy (2005). Edgework: Critical Essays on Knowledge And Politics. Princeton University Press. p. 39.
  3. Aaron, Eric (2003). What's Right?. Dural, Australia: Rosenberg Publishing. p. 75.
  4. Butler 2015.