ਆਰਾਮੀ ਲਿਪੀ
ਆਰਾਮੀ ਲਿਪੀ | |
---|---|
ਕਿਸਮ | |
ਜ਼ੁਬਾਨਾਂ | ਆਰਾਮੀ, ਹਿਬਰੂ, Syriac, Mandaic |
ਅਰਸਾ | 800 ਈ.ਪੂ. ਤੋਂ 600 ਈ. ਤੱਕ |
ਮਾਪੇ ਸਿਸਟਮ | |
ਔਲਾਦ ਸਿਸਟਮ | ਹਿਬਰੂ Palmyrene |
ਦਿਸ਼ਾ | ਸੱਜੇ-ਤੋਂ-ਖੱਬੇ |
ISO 15924 | Armi, 124 ImperialAramaic |
ਯੂਨੀਕੋਡ ਉਰਫ਼ | Imperial Aramaic |
ਯੂਨੀਕੋਡ ਰੇਂਜ | U+10840–U+1085F |
ਆਰਾਮੀ ਲਿਪੀ ਆਰਾਮੀ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਲਿਪੀ ਸੀ। ਇਹ 8ਵੀਂ ਸਦੀ ਈਸਵੀ ਦੇ ਦੌਰਾਨ ਫੋਨੀਸ਼ੀਆਈ ਲਿਪੀ ਤੋਂ ਵਿਕਸਿਤ ਹੋਈ ਅਤੇ ਉਸ ਤੋਂ ਵੱਖ ਲਿਪੀ ਦੇ ਤੌਰ ਉੱਤੇ ਸਥਾਪਿਤ ਹੋਈ। ਇਸ ਦੇ ਸਾਰੇ ਅੱਖਰ ਵਿਅੰਜਨ ਧੁਨੀਆਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਇਸ ਲਈ ਇਸਨੂੰ ਅਬਜਦ ਲਿਪੀ ਕਿਹਾ ਜਾਂਦਾ ਹੈ। ਇਸ ਵਿੱਚ ਕੁਝ ਅਜਿਹੇ ਅੱਖਰ ਵੀ ਹਨ ਜੋ ਵਿਅੰਜਨ ਧੁਨੀਆਂ ਦੇ ਨਾਲ-ਨਾਲ ਦੀਰਘ ਸਵਰ ਧੁਨੀਆਂ ਨੂੰ ਵੀ ਪੇਸ਼ ਕਰਦੇ ਹਨ।
ਆਰਾਮੀ ਵਰਨਮਾਲਾ ਇਤਿਹਾਸਿਕ ਤੌਰ ਉੱਤੇ ਪ੍ਰਮੁੱਖ ਲਿਪੀ ਹੈ ਅਤੇ ਲਗਭਗ ਸਾਰੀਆਂ ਆਧੁਨਿਕ ਮੱਧ-ਪੂਰਬੀ ਲਿਪੀਆਂ ਇਸ ਵਿੱਚੋਂ ਵਿਕਸਿਤ ਹੋਈਆਂ ਹਨ। ਇਸ ਦੇ ਨਾਲ ਹੀ ਕਈ ਗ਼ੈਰ-ਚੀਨੀ ਕੇਂਦਰੀ ਅਤੇ ਪੂਰਬੀ ਏਸ਼ੀਆਈ ਲਿਪੀਆਂ ਵੀ ਇਸ ਵਿੱਚੋਂ ਵਿਕਸਿਤ ਹੋਈਆਂ ਮੰਨੀਆਂ ਜਾਂਦੀਆਂ ਹਨ। ਇਸ ਪਿੱਛੇ ਮੁੱਖ ਕਾਰਨ ਆਰਾਮੀ ਭਾਸ਼ਾ ਦੀ ਸੰਪਰਕ ਭਾਸ਼ਾ ਦੇ ਤੌਰ ਉੱਤੇ ਵਰਤੋਂ ਸੀ।[1] ਆਧੁਨਿਕ ਲਿਪੀਆਂ ਵਿੱਚੋਂ ਹਿਬਰੂ ਲਿਪੀ 5ਵੀਂ ਸਦੀ ਦੀ ਸ਼ਾਹੀ ਆਰਾਮੀ ਲਿਪੀ ਦੇ ਨਾਲ ਸਭ ਤੋਂ ਗੂੜ੍ਹਾ ਸਬੰਧ ਰੱਖਦੀ ਹੈ।
ਆਰਾਮੀ ਵਰਗੀਆਂ ਲਿਪੀਆਂ ਜਿਹਨਾਂ ਵਿੱਚ ਮੁੱਖ ਤੌਰ ਉੱਤੇ ਵਿਅੰਜਨ ਧੁਨੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਜ਼ਿਆਦਾਤਰ ਸਵਰ ਧੁਨੀਆਂ ਨੂੰ ਪੇਸ਼ ਨਹੀਂ ਕੀਤਾ ਜਾਂਦਾ, ਅਜਿਹੀਆਂ ਲਿਪੀਆਂ ਨੂੰ ਅਬਜਦ ਕਹਿਣ ਦਾ ਵਿਚਾਰ ਭਾਸ਼ਾ ਵਿਗਿਆਨੀ ਪੀਟਰ ਡੈਨੀਅਲਜ਼ ਨੇ ਦਿੱਤਾ। ਇਸ ਤਰ੍ਹਾਂ ਅਜਿਹੀਆਂ ਲਿਪੀਆਂ ਨੂੰ ਬਾਅਦ ਦੀਆਂ ਵਰਨਮਾਲਾਵਾਂ, ਜਿਵੇਂ ਕਿ ਯੂਨਾਨੀ, ਲਾਤੀਨੀ ਆਦਿ ਤੋਂ ਨਿਖੇੜ ਕੇ ਵੇਖਿਆ ਜਾ ਸਕਦਾ ਹੈ।
ਹਵਾਲੇ
[ਸੋਧੋ]- ↑ Peter T. Daniels and William Bright (1996). The World's Writing Systems. Oxford University Press. p. 499.