ਫੋਨੀਸ਼ੀਆਈ ਲਿਪੀ
ਫੋਨੀਸ਼ੀਆਈ ਵਰਨਮਾਲਾ | |
---|---|
ਲਿਪੀ ਕਿਸਮ | |
ਸਮਾਂ ਮਿਆਦ | ਅੰ. 1200–150 ਈ.ਪੂ.[1] |
ਦਿਸ਼ਾ | Right-to-left |
ਭਾਸ਼ਾਵਾਂ | ਫੋਨੀਸ਼ੀਆਈ |
ਸਬੰਧਤ ਲਿਪੀਆਂ | |
ਮਾਪੇ ਸਿਸਟਮ | |
ਔਲਾਦ ਸਿਸਟਮ | ਪਾਲੀਓ-ਹਿਬਰੂ ਲਿਪੀ ਆਰਾਮੀ ਲਿਪੀ ਯੂਨਾਨੀ ਲਿਪੀ ?Libyco-Berber ?Paleohispanic scripts |
ਜਾਏ ਸਿਸਟਮ | ਦੱਖਣੀ ਅਰਬੀ ਵਰਨਮਾਲਾ |
ਆਈਐੱਸਓ 15924 | |
ਆਈਐੱਸਓ 15924 | Phnx (115), Phoenician |
ਯੂਨੀਕੋਡ | |
ਯੂਨੀਕੋਡ ਉਪਨਾਮ | Phoenician |
ਯੂਨੀਕੋਡ ਸੀਮਾ | U+10900–U+1091F |
ਫੋਨੀਸ਼ੀਆਈ ਲਿਪੀ ਦੁਨੀਆ ਦੀ ਸਭ ਤੋਂ ਪੁਰਾਣੀ ਵਰਨਮਾਲਾ ਹੈ ਜਿਸ ਨੂੰ ਪੜ੍ਹਿਆ ਗਿਆ ਹੋਵੇ। ਇਸ ਵਿੱਚ 22 ਅੱਖਰ ਹਨ ਅਤੇ ਇਹ ਸਾਰੇ ਹੀ ਵਿਅੰਜਨ ਹਨ, ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ।[3] ਬਾਅਦ ਵਿੱਚ ਇਸ ਦੇ ਕੁਝ ਰੂਪਾਂ ਵਿੱਚ ਕੁਝ ਸਵਰ ਧੁਨੀਆਂ ਦੇ ਲਈ ਕੁਝ ਵਿਅੰਜਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਇਸ ਦੀ ਵਰਤੋਂ ਫੋਨੀਸ਼ੀਆਈ ਸੱਭਿਅਤਾ ਵਿੱਚ ਫੋਨੀਸ਼ੀਆਈ ਭਾਸ਼ਾ ਲਿਖਣ ਲਈ ਕੀਤੀ ਜਾਂਦੀ ਸੀ ਜੋ ਕਿ ਇੱਕ ਉੱਤਰੀ ਸਾਮੀ ਭਾਸ਼ਾ ਸੀ।
ਫੋਨੀਸ਼ੀਆਈ ਵਰਨਮਾਲਾ ਮਿਸਰੀ ਚਿੱਤਰ ਅੱਖਰਾਂ[4] ਤੋਂ ਵਿਕਸਿਤ ਹੋਈ ਅਤੇ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਪੀ ਬਣ ਗਈ। ਫੋਨੀਸ਼ੀਆਈ ਵਪਾਰੀਆਂ ਦੇ ਸਦਕਾ ਭੂ-ਮੱਧ ਸਮੂੰਦਰ ਦੇ ਨੇੜੇ-ਤੇੜੇ ਦੇ ਸੱਭਿਆਚਾਰਾਂ ਦਾ ਅੰਗ ਬਣ ਗਈ। ਪਾਲੀਓ-ਹਿਬਰੂ ਲਿਪੀ ਸਿੱਧੇ ਤੌਰ ਉੱਤੇ ਫੋਨੀਸ਼ੀਆਈ ਲਿਪੀ ਤੋਂ ਵਿਕਸਿਤ ਹੋਈ ਹੈ। ਆਧੁਨਿਕ ਅਰਬੀ ਵਰਨਮਾਲਾ ਦੀ ਪੂਰਵਜ ਆਰਾਮੀ ਲਿਪੀ ਵੀ ਫੋਨੀਸ਼ੀਆਈ ਲਿਪੀ ਤੋਂ ਹੀ ਵਿਕਸਿਤ ਹੋਈ ਹੈ। ਆਧੁਨਿਕ ਹਿਬਰੂ ਲਿਪੀ ਵੀ ਆਰਾਮੀ ਲਿਪੀ ਦਾ ਹੀ ਰੂਪ ਹੈ। ਯੂਨਾਨੀ ਲਿਪੀ (ਅਤੇ ਇਸ ਤੋਂ ਵਿਕਸਿਤ ਹੋਈਆਂ ਲਾਤੀਨੀ, ਸਿਰਿਲਿਕ, ਅਤੇ ਕੋਪਟਿਕ ਲਿਪੀਆਂ) ਵੀ ਫੋਨੀਸ਼ੀਆਈ ਤੋਂ ਵਿਕਸਿਤ ਹੋਈ ਹੈ।
ਇਹ ਅੱਖਰ ਮੂਲ ਰੂਪ ਵਿੱਚ ਇੱਕ ਖ਼ਾਸ ਕਿਸਮ ਦੇ ਪੈਨ ਨਾਲ ਲਿਖੇ ਜਾਂਦੇ ਸਨ ਜਿਸ ਕਰ ਕੇ ਇਹਨਾਂ ਵਿੱਚ ਗੋਲਾਈ ਨਹੀਂ ਸੀ ਅਤੇ ਬਾਅਦ ਦੇ ਸਮਿਆਂ ਵਿੱਚ ਹੀ ਇਸ ਦੇ ਅੱਖਰਾਂ ਵਿੱਚ ਗੋਲਾਈ ਦਿਖਦੀ ਹੈ। ਫੋਨੀਸ਼ੀਆਈ ਆਮ ਤੌਰ ਉੱਤੇ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ ਪਰ ਕੁਝ ਅਜਿਹੀਆਂ ਲਿਖਤਾਂ ਵੀ ਮਿਲਦੀਆਂ ਹਨ ਜਿਹਨਾਂ ਵਿੱਚ ਲਿਖਤ ਦੋ-ਦਿਸ਼ਾਈ ਹੈ।
ਅੱਖਰ
[ਸੋਧੋ]ਅੱਖਰ | ਯੂਨੀਕੋਡ | ਨਾਂ[5] | ਅਰਥ | ਧੁਨੀਮ | ਹੇਠਲੀਆਂ ਲਿਪੀਆਂ ਵਿੱਚ ਇਹੀ ਅੱਖਰ | ||||||||
---|---|---|---|---|---|---|---|---|---|---|---|---|---|
ਹਿਬਰੂ | ਸੀਰੀਆਈ | ਅਰਬੀ | ਦੱਖਣੀ ਅਰਬੀ | ਗੀਏਜ਼ | ਯੂਨਾਨੀ | ਲਾਤੀਨੀ | ਸਿਰੀਲਿਕ | ||||||
𐤀 | ʾālep | ox (also measuring tool dividers) | ʾ [ʔ] | א | ܐ | ﺍ | አ | Αα | Aa | Аа | |||
𐤁 | bēt | house | b [b] | ב | ܒ | ﺏ | በ | Ββ | Bb | Бб, Вв | |||
𐤂 | ਗਿਮੇਲ | camel | g [ɡ] | ג | ܓ | ﺝ | ገ | Γγ | Cc, Gg | Гг, Ґґ | |||
𐤃 | dālet | door | d [d] | ד | ܕ | د | ደ | Δδ | Dd | Дд | |||
𐤄 | ਹੇ | window | h [h] | ה | ܗ | ه | ሀ | Εε | Ee | Ее, Єє, Ээ | |||
𐤅 | ਵਾਓ | hook | w [w] | ו | ܘ | ﻭ | ወ | (Ϝϝ), Υυ | Ff, Uu, Vv, Yy, Ww | (Ѵѵ), Уу, Ўў | |||
𐤆 | ਜ਼ਾਇਨ | weapon | z [z] | ז | ܙ | ﺯ, ذ | ዘ | Ζζ | Zz | Жж, Зз | |||
𐤇 | ḥēt | wall, courtyard | ḥ [ħ] | ח | ܚ | ح, خ | , | ሐ, ኀ | Ηη | Hh | Ии, Йй | ||
𐤈 | ṭēt | wheel | ṭ [tˤ] | ט | ܛ | ط, ظ | ጠ | Θθ | — | (Ѳѳ) | |||
𐤉 | yōd | hand | y [j] | י | ܝ | ي | የ | Ιι | Ii, Jj | Іі, Її, Јј | |||
𐤊 | ਕਾਫ | palm (of a hand) | k [k] | כך | ܟ | ﻙ | ከ | Κκ | Kk | Кк | |||
𐤋 | lāmed | goad | l [l] | ל | ܠ | ﻝ | ለ | Λλ | Ll | Лл | |||
𐤌 | ਮੀਮ | water | m [m] | מם | ܡ | ﻡ | መ | Μμ | Mm | Мм | |||
𐤍 | ਨੂਨ | snake | n [n] | נן | ܢ | ﻥ | ነ | Νν | Nn | Нн | |||
𐤎 | ṣāmek | support | s [s] | ס | ܣ, ܤ | — | ሰ | Ξξ, poss. Χχ | poss. Xx | (Ѯѯ), poss. Хх | |||
𐤏 | ʿayin | eye | ʿ [ʕ] | ע | ܥ | ع, غ | ዐ | Οο, Ωω | Oo | Оо | |||
𐤐 | ਪੇ | mouth | p [p] | פף | ܦ | ف | ፈ | Ππ | Pp | Пп | |||
𐤑 | ਸਾਦ | hunt | ṣ [sˤ] | צץ | ܨ | ص, ض | ጸ, ጰ, ፀ | (Ϻϻ) | — | Цц, Чч, Џџ | |||
𐤒 | ਕਾਫ਼ | needle head | q [q] | ק | ܩ | ﻕ | ቀ | (Ϙϙ), poss. Φφ, Ψψ | (Ҁҁ) | ||||
𐤓 | ਰੇਸ਼ | head | r [r] | ר | ܪ | ﺭ | ረ | Ρρ | Rr | Рр | |||
𐤔 | ਸ਼ੀਨ | tooth | š [ʃ] | ש | ܫ | ش, س | ሠ | Σσς | Ss | Сс, Шш, Щщ | |||
𐤕 | ਤਾਓ | mark | t [t] | ת | ܬ | ت, ث | ተ, ፐ (?) | Ττ | Tt | Тт |
ਹੋਂਠੀ | Alveolar | Palatal | Velar | Uvular | Pharyngeal | Glottal | |||
---|---|---|---|---|---|---|---|---|---|
Plain | Emphatic | ||||||||
ਨਾਸਕੀ | m | n | |||||||
ਡੱਕਵੇਂ | Voiceless | p | t | tˤ | k | q | ʔ | ||
Voiced | b | d | ɡ | ||||||
Fricative | Voiceless | s | sˤ | ʃ | ħ | h | |||
Voiced | z | ʕ | |||||||
Trill | r | ||||||||
Approximant | l | j | w |
ਨੋਟਸ
[ਸੋਧੋ]- ↑ Earliest attestation in the Bronze Age collapse period, classical form from about 1050 BC; gradually died out during the Hellenistic period as its evolved forms replaced it; obsolete with the destruction of Carthage in 149 BC.
- ↑ Himelfarb, Elizabeth J. "First Alphabet Found in Egypt", Archaeology 53, Issue 1 (Jan./Feb. 2000): 21.
- ↑ Fischer, Steven Roger (2004).
- ↑ Michael C. Howard (2012).
- ↑ after Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000003B-QINU`"'</ref>" does not exist.
<ref>
tag defined in <references>
has no name attribute.ਬਾਹਰੀ ਲਿੰਕ
[ਸੋਧੋ]- Ancient Scripts.com (ਫੋਨੀਸ਼ੀਆਈ)
- Omniglot.com (ਫੋਨੀਸ਼ੀਆਈ ਵਰਨਮਾਲਾ)
- official Unicode standards document for Phoenician (PDF file)
- GNU FreeFont Unicode font family with Phoenician range in its serif face.