ਸਮੱਗਰੀ 'ਤੇ ਜਾਓ

ਇਕਰਾਮੁਦੀਨ ਅਹਿਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਕਰਾਮੁਦੀਨ ਅਹਿਮਦ
একরামুদ্দীন আহমদ
ਜਨਮ1872
ਮੌਤ20 ਨਵੰਬਰ 1940(1940-11-20) (ਉਮਰ 67–68)
ਪੇਸ਼ਾਸਾਹਿਤਕਾਰ

ਇਕਰਾਮੂਦੀਨ ਅਹਿਮਦ (1872 – 20 ਨਵੰਬਰ 1940) ਇੱਕ ਬੰਗਾਲੀ ਸਰਕਾਰੀ ਅਫ਼ਸਰ ਅਤੇ ਸਾਹਿਤਕਾਰ ਸੀ। ਉਹ ਆਪਣੀ ਸਰਕਾਰੀ ਨੌਕਰੀ ਦੌਰਾਨ ਸੰਥਾਲ ਲੋਕਾਂ ਦੇ ਸਮਰਥਨ ਅਤੇ ਸੇਵਾਮੁਕਤੀ ਤੋਂ ਬਾਅਦ ਆਪਣੀ ਸਾਹਿਤਕ ਆਲੋਚਨਾ ਲਈ ਲੋਕਪ੍ਰਿਯ ਸੀ।

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਅਹਿਮਦ ਦਾ ਜਨਮ 1872 ਵਿੱਚ ਬੰਗਾਲ ਪ੍ਰੈਜ਼ੀਡੈਂਸੀ ਦੇ ਰੈਨਾ ਬਰਦਵਾਨ ਜ਼ਿਲ੍ਹੇ ਦੇ ਕੁਲੀਆ ਪਿੰਡ ਵਿੱਚ ਇੱਕ ਬੰਗਾਲੀ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਮਹਿਤਾਬੁਦੀਨ ਅਹਿਮਦ ਦਿਹਾਤੀ ਡਾਕਟਰ ਸਨ। 1892 ਵਿੱਚ ਉਸਨੇ ਬਰਦਵਾਨ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਅਤੇ 1894 ਵਿੱਚ ਉਸਨੇ ਬਰਦਵਾਨ ਰਾਜ ਕਾਲਜ ਤੋਂ ਐਫ ਏ ਦੀ ਪ੍ਰੀਖਿਆ ਪਾਸ ਕੀਤੀ। ਉਸਨੇ ਬੀ.ਏ ਦੀ ਡਿਗਰੀ ਲਈ ਹੁਗਲੀ ਕਾਲਜ ਤੋਂ ਵੀ ਪੜ੍ਹਾਈ ਕੀਤੀ ਪਰ ਪੂਰੀ ਹੋਣ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਦਿੱਤੀ। [1]

ਕੈਰੀਅਰ

[ਸੋਧੋ]

ਅਹਿਮਦ ਨੇ 1896 ਵਿੱਚ ਸਰਕਾਰੀ ਸਰਵੇਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਤਰੱਕੀ ਪਾ ਕੇ ਉਪ-ਡਿਪਟੀ ਕਲੈਕਟਰ ਬਣਿਆ। ਉਸਨੇ 1918 ਵਿੱਚ ਬੀਰਭੂਮ ਵਿੱਚ ਸੰਥਾਲ ਲੋਕਾਂ ਉੱਪਰ ਜ਼ਮੀਂਦਾਰਾਂ ਦੇ ਜਬਰ ਅਤੇ ਸ਼ੋਸ਼ਣ ਬਾਰੇ ਇੱਕ ਰਿਪੋਰਟ ਲਿਖੀ। ਰਿਪੋਰਟ ਨੇ ਸੰਥਾਲਾਂ ਦੇ ਜਬਰ ਵੱਲ ਸਰਕਾਰ ਦਾ ਧਿਆਨ ਖਿੱਚਿਆ। ਸੰਥਾਲਾਂ ਦੇ ਅਧਿਕਾਰਾਂ ਨੂੰ ਉਜਾਗਰ ਕਰਨ ਦੇ ਆਪਣੇ ਯਤਨਾਂ ਵਿੱਚ ਉਸਨੂੰ ਹਮੇਸ਼ਾਂ ਪੁਲਿਸ ਦੀ ਸਹਾਇਤਾ ਨਹੀਂ ਮਿਲੀ। ਉਹ 1927 ਵਿੱਚ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਇਆ।

ਅਹਿਮਦ ਨੇ ਸਾਹਿਤਕ ਆਲੋਚਕ ਅਤੇ ਲੇਖਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਟੈਗੋਰ ਦੇ ਕੰਮ ਬਾਰੇ ਮੁੱਖ ਮੁਸਲਿਮ ਟਿੱਪਣੀਕਾਰਾਂ ਵਿੱਚੋਂ ਇੱਕ ਸੀ ਅਤੇ 1914 ਵਿੱਚ ਰੋਬਿੰਦਰੋ-ਪ੍ਰੋਤਿਭਾ (ਜਾਂ ਟੈਗੋਰ ਦੀ ਪ੍ਰਤਿਭਾ ) ਲਿਖੀ। ਉਸਨੇ ਮਾਈਕਲ ਮਧੂਸੂਦਨ ਦੱਤ ਅਤੇ ਬੰਕਿਮ ਚੰਦਰ ਚਟੋਪਾਧਿਆਏ ਬਾਰੇ ਸਾਹਿਤਕ ਆਲੋਚਨਾ ਦੇ ਸੰਗ੍ਰਹਿ ਵੀ ਲਿਖੇ। ਉਸਨੇ ਕਈ ਨਾਵਲ ਲਿਖੇ, ਜਿਨ੍ਹਾਂ ਵਿੱਚ ਰੋਮਾਂਟਿਕ ਨਾਵਲ ਕਾਂਚ ਓ ਮੋਨੀ (1919) ਵੀ ਹੈ। ਉਸ ਦੇ ਨਾਵਲ ਸਾਓਗਤ ਅਤੇ ਮੁਹੰਮਦੀ ਵਿੱਚ ਲੜੀਵਾਰ ਪ੍ਰਕਾਸ਼ਿਤ ਕੀਤੇ ਗਏ ਸਨ, ਇਹ ਦੋਵੇਂ ਉਸ ਸਮੇਂ ਦੇ ਮਹੱਤਵਪੂਰਨ ਬੰਗਾਲੀ ਮੁਸਲਿਮ ਸਾਹਿਤਕ ਰਸਾਲੇ ਸਨ। [2] ਉਹ ਇੱਕ ਹਾਸਰਸਕਾਰ, ਨਿਬੰਧਕਾਰ ਅਤੇ ਨਿੱਕੀ ਕਹਾਣੀ ਲੇਖਕ ਵੀ ਸੀ, ਅਤੇ ਉਸਦੀ ਇੱਕ ਕਹਾਣੀ "ਭਿੱਖੁਕ" ਪੂਰਬੀ ਪਾਕਿਸਤਾਨ ਦੇ ਸੈਕੰਡਰੀ ਸਕੂਲਾਂ ਵਿੱਚ ਹਮੇਸ਼ਾ ਪੜ੍ਹਾਈ ਜਾਂਦੀ ਰਹੀ ਹੈ।

ਮੌਤ

[ਸੋਧੋ]

ਇਕਰਾਮੂਦੀਨ ਅਹਿਮਦ ਦੀ ਮੌਤ 20 ਨਵੰਬਰ 1940 ਨੂੰ ਹੋਈ ਸੀ, ਅਤੇ ਉਸਨੂੰ ਬੀਰਭੂਮ, ਬੰਗਾਲ ਦੇ ਕੈਥਾ ਪਿੰਡ ਵਿੱਚ ਦਫ਼ਨਾਇਆ ਗਿਆ। [3]

ਹਵਾਲੇ

[ਸੋਧੋ]
  1. Islam, Sirajul; Miah, Sajahan; Khanam, Mahfuza et al., eds. (2012). "Ahmad, Ekramuddin". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Ahmad,_Ekramuddin. Retrieved 18 ਦਸੰਬਰ 2024. 
  2. Islam, Sirajul; Miah, Sajahan; Khanam, Mahfuza et al., eds. (2012). "Ahmad, Ekramuddin". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Ahmad,_Ekramuddin. Retrieved 18 ਦਸੰਬਰ 2024.  Ahmed, Wakil (2012). "Ahmad, Ekramuddin". In Sirajul Islam; Miah, Sajahan; Khanam, Mahfuza; Ahmed, Sabbir (eds.). Banglapedia: the National Encyclopedia of Bangladesh (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. OL 30677644M. Retrieved 4 December 2024.
  3. Islam, Sirajul; Miah, Sajahan; Khanam, Mahfuza et al., eds. (2012). "Ahmad, Ekramuddin". ਬੰਗਲਾਪੀਡੀਆ: ਬੰਗਲਾਦੇਸ਼ ਦਾ ਰਾਸ਼ਟਰੀ ਵਿਸ਼ਵਕੋਸ਼ (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. http://en.banglapedia.org/index.php?title=Ahmad,_Ekramuddin. Retrieved 18 ਦਸੰਬਰ 2024.  Ahmed, Wakil (2012). "Ahmad, Ekramuddin". In Sirajul Islam; Miah, Sajahan; Khanam, Mahfuza; Ahmed, Sabbir (eds.). Banglapedia: the National Encyclopedia of Bangladesh (Online ed.). Dhaka, Bangladesh: Banglapedia Trust, Asiatic Society of Bangladesh. ISBN 984-32-0576-6. OCLC 52727562. OL 30677644M. Retrieved 4 December 2024.