ਇਕਰਾ ਚੌਧਰੀ
ਇਕਰਾ ਚੌਧਰੀ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਸੰਭਾਲਿਆ 2024 | |
ਤੋਂ ਪਹਿਲਾਂ | ਪਰਦੀਪ ਕੁਮਾਰ ਚੌਧਰੀ |
ਹਲਕਾ | ਕੈਰਾਨਾ |
ਨਿੱਜੀ ਜਾਣਕਾਰੀ | |
ਸਿਆਸੀ ਪਾਰਟੀ | ਸਮਾਜਵਾਦੀ ਪਾਰਟੀ |
ਮਾਪੇ | ਚੌਧਰੀ ਮੁਨੱਵਰ ਹਸਨ (ਪਿਤਾ) ਬੇਗਮ ਤਬੱਸੁਮ ਹਸਨ (ਮਾਤਾ) |
ਅਲਮਾ ਮਾਤਰ | ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ਼ ਓਰੀਐੱਨਟਲ ਐਂਡ ਆਫ਼ਰੀਕਨ ਸਟਡੀਜ਼ |
ਕਿੱਤਾ | ਸਿਆਸਤਦਾਨ |
ਇਕਰਾ ਚੌਧਰੀ ਜਾਂ ਚੌਧਰੀ ਇਕਰਾ ਮੁਨੱਵਰ ਹਸਨ ਇੱਕ ਭਾਰਤੀ ਸਿਆਸਤਦਾਨ ਹੈ। ਇਹ 4 ਜੂਨ 2024 ਤੋਂ ਕੈਰਾਨਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਮੈਂਬਰ ਹੈ।[1] ਇਹ ਸਮਾਜਵਾਦੀ ਪਾਰਟੀ ਦੀ ਮੈਂਬਰ ਹੈ।[1][2]
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਇਸਦਾ ਜਨਮ ਇੱਕ ਮੁਸਲਿਮ ਗੁੱਜਰ ਪਰਿਵਾਰ ਵਿੱਚ ਸਾਬਕਾ ਰਾਜ ਸਭਾ ਮੈਂਬਰ ਚੌਧਰੀ ਮੁਨੱਵਰ ਹਸਨ ਅਤੇ ਸਾਬਕਾ ਲੋਕ ਸਭਾ ਮੈਂਬਰ ਬੇਗਮ ਤਬੱਸੁਮ ਹਸਨ ਦੇ ਘਰ ਹੋਇਆ ਸੀ। ਇਹ ਇੱਕ ਸਿਆਸੀ ਪਿਛੋਕੜ ਵਾਲੇ ਪਰਿਵਾਰ ਤੋਂ ਆਉਂਦੀ ਹੈ, ਉਸਦੇ ਦਾਦਾ ਅਤੇ ਮਾਤਾ-ਪਿਤਾ ਦੋਵਾਂ ਨੇ ਸੰਸਦ ਮੈਂਬਰ ਵਜੋਂ ਸੇਵਾ ਕੀਤੀ ਹੈ। ਇਸ ਵਕਤ, ਉਸਦਾ ਭਰਾ, ਚੌਧਰੀ ਨਾਹਿਦ ਹਸਨ, ਕੈਰਾਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਜੋਂ ਆਪਣੀ ਤੀਜੀ ਵਾਰ ਸੇਵਾ ਕਰ ਰਿਹਾ ਹੈ।[3][4]
ਇਸਨੇ ਨਵੀਂ ਦਿੱਲੀ ਦੇ ਕਵੀਨ ਮੈਰੀ ਸਕੂਲ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ। ਉਸਨੇ ਬਾਅਦ ਵਿੱਚ 2020 ਵਿੱਚ ਯੂਨੀਵਰਸਿਟੀ ਆਫ ਲੰਡਨ ਦੇ ਸਕੂਲ ਆਫ਼ ਓਰੀਐੱਨਟਲ ਐਂਡ ਆਫ਼ਰੀਕਨ ਸਟਡੀਜ਼ ਤੋਂ ਆਪਣੀ ਐਮਐਸਸੀ ਅੰਤਰਰਾਸ਼ਟਰੀ ਰਾਜਨੀਤੀ ਕਾਨੂੰਨ ਪੂਰੀ ਕੀਤੀ।[2][5]
ਸਿਆਸੀ ਜੀਵਨ
[ਸੋਧੋ]ਇਕਰਾ ਨੇ ਆਪਣਾ ਸਿਆਸੀ ਜੀਵਨ 2016 ਵਿੱਚ ਸ਼ੁਰੂ ਕੀਤਾ ਜਦੋਂ ਉਹ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਲੜਨ ਤੋਂ ਬਾਅਦ 5000 ਵੋਟਾਂ ਨਾਲ ਹਾਰ ਗਈ ਸੀ।[6]
ਇਸਨੇ ਆਪਣੇ ਭਰਾ ਨਾਹਿਦ ਹਸਨ ਲਈ ਚੋਣ ਮੁਹਿੰਮ ਸ਼ੁਰੂ ਕੀਤੀ ਜੋ ਕੁਝ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਸੀ। ਇਸਨੇ ਮੁਹਿੰਮ ਦੀ ਅਗਵਾਈ ਕੀਤੀ ਅਤੇ ਕੈਰਾਨਾ ਵਿਧਾਨ ਸਭਾ ਹਲਕੇ ਤੋਂ ਉਸਦਾ ਭਰਾ ਨੂੰ ਜੇਤੂ ਉਮੀਦਵਾਰ ਬਣਿਆ ਕੀਤਾ।[7]
2024 ਦੀਆਂ ਆਮ ਚੋਣਾਂ ਦੌਰਾਨ ਇਕਰਾ ਨੇ ਕੈਰਾਨਾ ਤੋਂ ਸੰਸਦ ਮੈਂਬਰ ਬਣਨ ਲਈ ਭਾਰਤੀ ਜਨਤਾ ਪਾਰਟੀ ਦੇ ਪ੍ਰਦੀਪ ਕੁਮਾਰ ਨੂੰ 69,116 ਵੋਟਾਂ ਦੇ ਫਰਕ ਨਾਲ ਹਰਾਇਆ।[1][8]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 "Election Commission of India". results.eci.gov.in. Election Commission of India. Retrieved 4 June 2024. ਹਵਾਲੇ ਵਿੱਚ ਗ਼ਲਤੀ:Invalid
<ref>
tag; name "eci" defined multiple times with different content - ↑ 2.0 2.1 "Iqra Choudhary(Samajwadi Party(SP)):Constituency- KAIRANA(UTTAR PRADESH)". myneta.info. Retrieved 4 June 2024. ਹਵਾਲੇ ਵਿੱਚ ਗ਼ਲਤੀ:Invalid
<ref>
tag; name "neta" defined multiple times with different content - ↑ Namita Bajpai (24 January 2022). "Uttar Pradesh Polls: Sister out to retain SP bastion for jailed Nahid Hassan in Kairana". The New Indian Express. Retrieved 4 June 2024.
- ↑ TNN (17 July 2022). "Iqra, sister of jailed SP MLA Nahid Hasan, gets ready for LS polls". Times of India. Retrieved 4 June 2024.
- ↑ Ahmad, Ghazala (2024-04-17). "SOAS graduate, SP's Iqra Hasan takes on BJP, poised to win Kairana Lok Sabha seat in UP". Maktoob media (in ਅੰਗਰੇਜ਼ੀ (ਅਮਰੀਕੀ)). Archived from the original on 2024-04-18. Retrieved 2024-06-07.
- ↑ "Samajwadi Party Candidate Iqra Hasan Wins Kairana Lok Sabha Seat To Strengthen Family Legacy; Factors Contributed To Her Win". English Jagran (in ਅੰਗਰੇਜ਼ੀ). Retrieved 2024-06-06.
- ↑ "Iqra Hasan: लंदन से पढ़ाई, पिता पूर्व सांसद-भाई विधायक, जानिए कैराना से सपा प्रत्याशी इकरा हसन के बारे में - Iqra Hasan Profile: Lok Sabha Election 2024 know SP Candidate from Kairana Education Political Back Ground in UP Hindi News". Jagran (in ਹਿੰਦੀ). Retrieved 2024-06-06.
- ↑ India Today News Desk (4 June 2024). "Kairana, Uttar Pradesh Lok Sabha Election Results 2024 Highlights: SP Wins by 112852 Votes". India Today. Retrieved 4 June 2024.