ਇਟਰਨਲਜ਼ (ਫ਼ਿਲਮ)
ਇਟਰਨਲਜ਼ 2021 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਇਟਰਨਲਜ਼ ਨਾਂਮੀਂ ਨਸਲ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਇਹ ਫ਼ਿਲਮ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ ਅਤੇ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 26ਵੀਂ ਫ਼ਿਲਮ ਹੈ। ਫ਼ਿਲਮ ਨੂੰ ਕਲੋਈ ਜ੍ਹਾਓ ਨੇ ਨਿਰਦੇਸ਼ਤ ਕੀਤਾ ਹੈ, ਜਿਸ ਨੇ ਇਸਦਾ ਸਕਰੀਨਪਲੇਅ ਪੈਟਰਿਕ ਬਰਲੇਹ, ਰਾਇਨ ਫਿਰਪੋ, ਅਤੇ ਕਾਜ਼ ਫਿਰਪੋ ਨਾਲ ਰਲ਼ ਕੇ ਲਿਖਿਆ ਸੀ। ਫ਼ਿਲਮ ਵਿੱਚ ਜੈੱਮਾ ਚਾਨ, ਰਿਚਰਡ ਮੈਡੇਨ, ਕੁਮੈਲ ਨੰਜੀਆਨੀ, ਲੀਆ ਮੈੱਕਹੱਗ੍ਹ, ਬਰਾਇਨ ਟਾਇਰੀ ਹੈੱਨਰੀ, ਲੌਰੈੱਨ ਰਿਡਲੌਫ, ਬੈਰੀ ਕਿਓਗ੍ਹਨ, ਡੌਨ ਲੀ, ਹਰੀਸ਼ ਪਟੇਲ, ਕਿਨ ਹੈਰਿੰਗਟਨ, ਸਾਲਮਾ ਹਾਇਕ, ਅਤੇ ਐਂਜਲੀਨਾ ਜੋਲੀ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਇਟਰਨਲਜ਼, ਇੱਕ ਅਮਰ ਏਲੀਅਨ ਨਸਲ, ਹਜ਼ਾਰਾਂ ਵਰ੍ਹਿਆਂ ਲਈ ਲੁੱਕਣ ਤੋਂ ਬਾਅਦ ਬਾਹਰ ਆਉਂਦੀ ਹੈ, ਤਾਂ ਕਿ ਉਹ ਧਰਤੀ ਨੂੰ ਡੇਵੀਐਂਟਸ ਤੋਂ ਬਚਾਅ ਸਕਣ।
ਇਟਰਨਲਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 18 ਅਕਤੂਬਰ, 2021 ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 5 ਨਵੰਬਰ, 2021 ਨੂੰ ਜਾਰੀ ਕੀਤਾ ਗਿਆ। ਫ਼ਿਲਮ ਨੇ ਹੁਣ ਤੱਕ ਕੁੱਲ 161 ਮਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕਰ ਲਈ ਹੈ।
ਸਾਰ
[ਸੋਧੋ]ਇਟਰਨਲਜ਼ ਇੱਕ ਅਮਰ ਕਿਸਮ ਦੀ ਨਸਲ ਜੋ ਕਿ ਧਰਤੀ ਉੱਤੇ ਕਈ ਵਰ੍ਹਿਆਂ ਤੋਂ ਰਹਿ ਰਹੀ ਹੈ ਅਤੇ ਉਹਨਾਂ ਨੇ ਮਨੁੱਖੀ ਸੱਭਿਅਤਾਵਾਂ ਦੀ ਤਰੱਕੀ ਲਈ ਬਹੁਤ ਯੋਗਦਾਨ ਪਾਇਆ। ਅਵੈਂਜਰਜ਼: ਐਂਡਗੇਮ ਦੀਆਂ ਘਟਨਾਵਾਂ ਤੋਂ ਬਾਅਦ, ਇੱਕ ਅਣਿਆਈ ਤਰਾਸਦੀ ਇਟਰਨਲਜ਼ ਨੂੰ ਇਕੱਠੇ ਹੋਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਕਿ ਮਨੁੱਖਤਾ ਦੇ ਸਭ ਤੋਂ ਪੁਰਾਣੇ ਵੈਰੀਆਂ ਨਾਲ ਲੜ ਸਕਣ ਜੋ ਕਿ ਡੇਵਿਐਂਟਸ ਹਨ।
ਅਦਾਕਾਰ ਅਤੇ ਕਿਰਦਾਰ
[ਸੋਧੋ]- ਜੈੱਮਾ ਚਾਨ - ਸੈਰਸੀ
- ਰਿਚਰਡ ਮੈਡੇਨ - ਇਕਾਰਿਸ
- ਕੁਮੈਲ ਨੰਜੀਆਨੀ - ਕਿੰਗੋ
- ਲੀਆ ਮੈੱਕਹੱਗ੍ਹ - ਸਪਰਾਈਟ
- ਬਰਾਇਨ ਟਾਇਰੀ ਹੈੱਨਰੀ - ਫਾਸਟੋਸ
- ਲੌਰੈੱਨ ਰਿਡਲੌਫ - ਮੱਕਾਰੀ
- ਬੈਰੀ ਕਿਓਗ੍ਹਨ - ਡਰੂਗ
- ਡੌਨ ਲੀ - ਗਿਲਗਮੇਸ਼
- ਹਰੀਸ਼ ਪਟੇਲ - ਕਰੁਨ
- ਕਿਨ ਹੈਰਿੰਗਟਨ - ਡੇਨ ਵ੍ਹਿਟਮੈਨ
- ਸਾਲਮਾ ਹਾਇਕ - ਏਜੈਕ
- ਐਂਜਲੀਨਾ ਜੋਲੀ - ਥੇਨਾ
ਸੰਗੀਤ
[ਸੋਧੋ]ਰਮਿਨ ਜਵਾਡੀ ਨੇ ਇਟਰਨਲਜ਼ ਲਈ ਸੰਗੀਤ ਬਣਾਇਆ ਸੀ ਅਤੇ ਇਸ ਤੋਂ ਪਹਿਲਾਂ ਉਹ ਮਾਰਵਲ ਦੀ ਫ਼ਿਲਮ ਆਇਰਨ ਮੈਨ (2008) ਲਈ ਵੀ ਸੰਗੀਤ ਬਣਾ ਚੁੱਕੇ ਹਨ।
ਰਿਲੀਜ਼
[ਸੋਧੋ]ਇਟਰਨਲਜ਼ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 18 ਅਕਤੂਬਰ, 2021 ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 4 ਦੇ ਹਿੱਸੇ ਵੱਜੋਂ 5 ਨਵੰਬਰ, 2021 ਨੂੰ ਜਾਰੀ ਕੀਤਾ ਗਿਆ।
ਸੈਂਸਰਸ਼ਿਪ
[ਸੋਧੋ]ਇਟਰਨਲਜ਼ ਕਈ ਮੁਲਕਾਂ ਵਿੱਚ ਇੱਕ ਸਮਲਿੰਗੀ ਜੋੜੇ ਨੂੰ ਵਿਖਾਉਣ ਕਾਰਣ ਜਾਰੀ ਨਹੀਂ ਹੋਈ ਜਿਵੇਂ ਕਿ ਸਾਊਦੀ ਅਰਬ, ਕੁਵੈਤ, ਕਤਰ, ਬਹਿਰੀਨ, ਅਤੇ ਓਮਾਨ। ਪਰ, ਕਈ ਮੱਧ ਪੂਰਬੀ ਮੁਲਕ ਜਿਵੇਂ ਕਿ ਸੰਯੁਕਤ ਅਰਬ ਅਮੀਰਾਤ, ਜੌਰਡਨ, ਲੁਬੇਨਾਨ, ਅਤੇ ਮਿਸਰ ਵਿੱਚ ਇਸ ਫ਼ਿਲਮ ਦਾ ਬਦਲਿਆ ਹੋਇਆ ਰੂਪ ਚੱਲ ਰਿਹਾ ਹੈ ਜਿਸ ਵਿੱਚ ਕੋਈ ਮੁਹੱਬਤੀ ਦ੍ਰਿਸ਼ ਨਹੀਂ ਹਨ। ਇਸ ਤੋਂ ਬਿਨਾਂ ਚੀਨ ਵਿੱਚ ਵੀ ਇਹ ਫ਼ਿਲਮ ਸ਼ਾਂਗ-ਚੀ ਐਂਡ ਦ ਲੈਜੈਂਡ ਔਫ਼ ਦ ਟੈੱਨ ਰਿੰਗਜ਼ ਵਾਂਗ ਕੁੱਝ ਕਾਰਣਾਂ ਕਰਕੇ ਜਾਰੀ ਨਹੀਂ ਕੀਤੀ ਗਈ।