ਈਦੀ ਅਮੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਦੀ ਅਮੀਨ
ਯੁਗਾਂਡਾ ਦਾ ਤੀਸਰਾ ਰਾਸ਼ਟਰਪਤੀ
ਉਪ ਰਾਸ਼ਟਰਪਤੀਮੁਸਤਫ਼ਾ ਅਦਰੀਸੀ
ਤੋਂ ਪਹਿਲਾਂਮਿਲਟਨ ਓਬੋਟੇ
ਤੋਂ ਬਾਅਦਯੁਸੁਫ਼ੂ ਲੂਲੇ
ਨਿੱਜੀ ਜਾਣਕਾਰੀ
ਜਨਮ
ਈਦੀ ਦਾਦਾ

ਅੰ. 1923 – 1928

ਮੌਤ16 ਅਗਸਤ 2003 (2003-08-16) (aged 75-80)
ਜੱਦਾਹ, ਸਾਊਦੀ ਅਰਬ
ਕੌਮੀਅਤ
ਜੀਵਨ ਸਾਥੀ
  • ਮਲਯਾਮੂ (ਤਲਾਕ) * ਕੇਅ (ਤਲਾਕ) * ਨੋਰਾ (ਤਲਾਕ) * ਮਦੀਨਾ (ਵਿਧਵਾ) * ਸੈਰਾ ਕਯੋਲਾਬਾ (ਵਿਧਵਾ)
ਬੱਚੇ43 (ਅੰਦਾਜ਼ੇ ਮੁਤਾਬਿਕ)
ਫੌਜੀ ਸੇਵਾ
ਵਫ਼ਾਦਾਰੀ
  • Uganda ਯੁਗਾਂਡਾ (1962 ਤੋਂ) * United Kingdom ਸੰਯੁਕਤ ਬਾਦਸ਼ਾਹਤ (1962 ਤੱਕ)
ਬ੍ਰਾਂਚ/ਸੇਵਾ

ਰੈਂਕ

ਲੜਾਈਆਂ/ਜੰਗਾਂ

ਈਦੀ ਅਮੀਨ ਦਾਦਾ (/ˈdi ɑːˈmn//ˈdi ɑːˈmn/; ਅੰ. 1923 1923–28 ਫਰਮਾ:Snds16 ਅਗਸਤ 2003) 1971 ਤੋਂ 1979 ਤੱਕ ਰਾਜ ਕਰਨ ਵਾਲਾ ਯੁਗਾਂਡਾ ਦਾ ਫੌਜੀ ਨੇਤਾ ਅਤੇ ਰਾਸ਼ਟਰਪਤੀ ਸੀ। 1946 ਵਿੱਚ ਅਮੀਨ ਬਰਤਾਨਵੀ ਬਸਤੀਵਾਦੀ ਰੈਜਿਮੇਂਟ ਕਿੰਗਸ ਅਫਰੀਕੀ ਰਾਇਫਲਸ ਵਿੱਚ ਸ਼ਾਮਿਲ ਹੋ ਗਿਆ ਅਤੇ ਜਨਵਰੀ 1971 ਦੇ ਫੌਜੀ ਤਖਤਾਪਲਟ ਦੁਆਰਾ ਮਿਲਟਨ ਓਬੋਟੇ ਨੂੰ ਪਦ ਤੋਂ ਹਟਾਉਣ ਪਿੱਛੋਂ ਯੁਗਾਂਡਾ ਦੀ ਫੌਜ ਵਿੱਚ ਓੜਕ ਮੇਜਰ ਜਨਰਲ ਅਤੇ ਕਮਾਂਡਰ ਦਾ ਪਦ ਹਾਸਲ ਕੀਤਾ। ਬਾਅਦ ਵਿੱਚ ਦੇਸ਼ ਦੇ ਪ੍ਰਮੁੱਖ ਪਦ ਉੱਤੇ ਵਿਰਾਜਮਾਨ ਰਹਿੰਦੇ ਹੋਏ ਉਸਨੇ ਆਪ ਨੂੰ ਫੀਲਡ ਮਾਰਸ਼ਲ ਦੇ ਰੂਪ ਵਿੱਚ ਤਰੱਕੀ ਕਰ ਲਈ।

ਅਮੀਨ ਦੇ ਸ਼ਾਸਨ ਨੂੰ ਮਨੁਖੀ ਅਧਿਕਾਰਾਂ ਦੀ ਦੁਰਵਰਤੋਂ, ਸਿਆਸੀ ਦਮਨ, ਜਾਤੀ ਉਤਪੀੜਨ, ਗੈਰ ਕਾਨੂੰਨੀ ਹਤਿਆਵਾਂ, ਪੱਖਪਾਤ, ਭ੍ਰਿਸ਼ਟਾਚਾਰ ਅਤੇ ਆਰਥਕ ਕੁਪ੍ਰਬੰਧਨ ਲਈ ਜਾਣਿਆ ਜਾਂਦਾ ਸੀ। ਅੰਤਰਰਾਸ਼ਟਰੀ ਦਰਸ਼ਕਾਂ ਅਤੇ ਮਨੁੱਖ ਅਧਿਕਾਰ ਸਮੂਹਾਂ ਦਾ ਅਨੁਮਾਨ ਹੈ ਕਿ ਉਸਦੇ ਸ਼ਾਸਨ ਵਿੱਚ 1 ਲੱਖ ਤੋਂ 5 ਲੱਖ ਲੋਕ ਮਾਰ ਦਿੱਤੇ ਗਏ।[1][2]

ਆਪਣੇ ਸ਼ਾਸਨ ਕਾਲ ਦੌਰਾਨ, ਅਮੀਨ ਨੂੰ ਲੀਬੀਆ ਦੇ ਮੁਅੰਮਰ ਅਲ-ਗੱਦਾਫੀ ਤੋਂ ਇਲਾਵਾ ਸੋਵੀਅਤ ਸੰਘ ਅਤੇ ਪੂਰਬੀ ਜਰਮਨੀ ਦਾ ਵੀ ਸਮਰਥਨ ਹਾਸਲ ਸੀ।[2][3][3][4]

ਯੁਗਾਂਡਾ ਦੇ ਅੰਦਰ ਅਸੰਤੋਸ਼ ਅਤੇ 1978 ਵਿੱਚ ਤਨਜ਼ਾਨੀਆ ਦੇ ਕੰਗੇਰਾ ਸੂਬੇ ਨੂੰ ਜਿੱਤਣ ਦੀ ਕੋਸ਼ਿਸ਼ ਅਤੇ ਯੁਗਾਂਡਾ-ਤਨਜ਼ਾਨੀਆ ਜੰਗ ਉਸਦੇ ਸ਼ਾਸਨ ਦੇ ਪਤਨ ਦਾ ਕਾਰਨ ਬਣੇ। ਅਮੀਨ ਬਾਅਦ ਵਿੱਚ ਲੀਬੀਆ ਅਤੇ ਸਾਊਦੀ ਅਰਬ ਵਿੱਚ ਨਿਰਵਾਸਤ ਜੀਵਨ ਜੀਣ ਲਗਾ, ਜਿੱਥੇ 16 ਅਗਸਤ 2003 ਨੂੰ ਉਸਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Ullman, Richard H. (April 1978). "Human Rights and Economic Power: The United States Versus Idi Amin". Foreign Affairs. Retrieved 26 March 2009. The most conservative estimates by informed observers hold that President Idi Amin Dada and the terror squads operating under his loose direction have killed 100,000 Ugandans in the seven years he has held power.
  2. 2.0 2.1 {{cite news}}: Empty citation (help)
  3. 3.0 3.1 {{cite book}}: Empty citation (help)
  4. Gareth M. Winrow.