ਈਰਾਵਨ
ਦਿੱਖ
ਈਰਾਵਨ | |
---|---|
ਦੇਵਨਾਗਰੀ | इरावान् |
ਸੰਸਕ੍ਰਿਤ ਲਿਪੀਅੰਤਰਨ | Irāvāṇ |
ਤਾਮਿਲ | அரவான் |
ਮਾਨਤਾ | Nāga |
ਹਥਿਆਰ | ਤਲਵਾਰ, ਤੀਰ ਅਤੇ ਕਮਾਨ |
ਮਾਤਾ ਪਿੰਤਾ | ਉਲੂਪੀ (ਮਾਤਾ) ਅਰਜੁਨ (ਪਿਤਾ) |
Consort | ਕ੍ਰਿਸ਼ਨ ਉਸ ਦੀ ਪਤਨੀ/ਨਾਰੀ ਰੂਪ ਵਿੱਚ |
ਇਰਾਵਨ ਜਿਸ ਨੂੰ ਇਰਾਵਤ ਅਤੇ ਇਰਾਵੰਤ ਵੀ ਕਿਹਾ ਜਾਂਦਾ ਹੈ,[1] ਹਿੰਦੂ ਮਹਾਂਕਾਵਿ ਮਹਾਭਾਰਤ ਦਾ ਇੱਕ ਛੋਟਾ ਜਿਹਾ ਪਾਤਰ ਹੈ। ਪਾਂਡਵ ਰਾਜਕੁਮਾਰ ਅਰਜੁਨ (ਮਹਾਭਾਰਤ ਦੇ ਮੁੱਖ ਨਾਇਕਾਂ ਵਿੱਚੋਂ ਇੱਕ) ਅਤੇ ਨਾਗਾ ਰਾਜਕੁਮਾਰੀ ਉਲੂਪੀ ਦਾ ਪੁੱਤਰ ਹੈ। ਇਰਾਵਨ ਕੁਤੰਡਵਰ ਦੀ ਪਰੰਪਰਾ ਦਾ ਕੇਂਦਰੀ ਦੇਵਤਾ ਹੈ ਜੋ ਕਿ ਉਸ ਪਰੰਪਰਾ ਵਿੱਚ ਆਮ ਤੌਰ ਤੇ ਉਸ ਨੂੰ ਦਿੱਤਾ ਗਿਆ ਨਾਮ ਵੀ ਹੈ - ਅਤੇ ਦ੍ਰੋਪਦੀ ਦੀ ਪਰੰਪਰਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਦੋਵੇਂ ਸੰਪਰਦਾਵਾਂ ਤਾਮਿਲ ਮੂਲ ਦੀਆਂ ਹਨ, ਦੇਸ਼ ਦੇ ਉਸ ਖੇਤਰ ਤੋਂ ਹਨ ਜਿੱਥੇ ਉਸ ਨੂੰ ਇੱਕ ਪਿੰਡ ਦੇ ਦੇਵਤੇ ਵਜੋਂ ਪੂਜਿਆ ਜਾਂਦਾ ਹੈ ਅਤੇ ਇਸਨੂੰ ਅਰਾਵਨ ਵਜੋਂ ਜਾਣਿਆ ਜਾਂਦਾ ਹੈ। ਉਹ ਪ੍ਰਸਿੱਧ ਟ੍ਰਾਂਸਜੈਂਡਰ ਭਾਈਚਾਰਿਆਂ ਦੇ ਸਰਪ੍ਰਸਤ ਦੇਵਤੇ ਵੀ ਹਨ ਜਿੰਨ੍ਹਾਂ ਨੂੰ ਥਿਰੂ ਨੰਗਈ (ਤਾਮਿਲ ਵਿੱਚ ਅਰਾਵਨੀ ਅਤੇ ਪੂਰੇ ਦੱਖਣੀ ਏਸ਼ੀਆ ਵਿੱਚ ਹਿਜੜਾ ਵੀ ਕਿਹਾ ਜਾਂਦਾ ਹੈ) ਕਿਹਾ ਜਾਂਦਾ ਹੈ।[2]
ਹਵਾਲੇ
[ਸੋਧੋ]- ↑ Sörensen (1902) p. 345 indexes the name as Irāvat.
- ↑ Somasundaram O, S (ਜਨਵਰੀ–ਮਾਰਚ 2009). "Transgenderism: Facts and fictions". Indian Journal of Psychiatry. 51 (1): 73–75. doi:10.4103/0019-5545.44917. PMC 2738402. PMID 19742192.
{{cite journal}}
: CS1 maint: unflagged free DOI (link)