ਉਮਰ ਅਕਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਮਰ ਅਕਮਲ
عمر اکمل
Umar akmal profile.jpg
ਦਸੰਬਰ 2009 ਵਿੱਚ ਨਿਊਜ਼ੀਲੈਂਡ ਵਿੱਚ ਉਮਰ ਅਕਮਲ
ਨਿੱਜੀ ਜਾਣਕਾਰੀ
ਪੂਰਾ ਨਾਂਮਉਮਰ ਅਕਮਲ
ਜਨਮ (1990-05-26) 26 ਮਈ 1990 (ਉਮਰ 31)
ਲਾਹੌਰ, ਪੰਜਾਬ
ਬੱਲੇਬਾਜ਼ੀ ਦਾ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ (ਆਫ਼-ਸਪਿਨ)
ਭੂਮਿਕਾਵਿਕਟ-ਰੱਖਿਅਕ ਬੱਲੇਬਾਜ਼
ਸੰਬੰਧੀਅਦਨਾਨ ਅਕਮਲ (ਭਰਾ)
ਕਮਰਾਨ ਅਕਮਲ (ਭਰਾ)
ਬਾਬਰ ਅਜ਼ਾਮ (ਚਚੇਰਾ ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 197)24 ਨਵੰਬਰ, 2009 v ਨਿਊਜ਼ੀਲੈਂਡ
ਆਖ਼ਰੀ ਟੈਸਟ1 ਸਤੰਬਰ, 2011 v ਜ਼ਿੰਬਾਬਵੇ
ਓ.ਡੀ.ਆਈ. ਪਹਿਲਾ ਮੈਚ (ਟੋਪੀ 174)1 ਅਗਸਤ, 2009 v ਸ੍ਰੀ ਲੰਕਾ
ਆਖ਼ਰੀ ਓ.ਡੀ.ਆਈ.30 ਅਗਸਤ, 2014 v ਸ੍ਰੀ ਲੰਕਾ
ਓ.ਡੀ.ਆਈ. ਕਮੀਜ਼ ਨੰ.3
ਟਵੰਟੀ20 ਪਹਿਲਾ ਮੈਚ (ਟੋਪੀ 34)12 ਅਗਸਤ, 2009 v ਸ੍ਰੀ ਲੰਕਾ
ਆਖ਼ਰੀ ਟਵੰਟੀ2030 ਜੁਲਾਈ 2015 v ਸ੍ਰੀ ਲੰਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007- ਵਰਤਮਾਨਸੂਈ ਉੱਤਰੀ ਗੈਸ ਪਾਇਪਲਾਇਨ ਲਿਮਿਟਡ
2008- 2015ਲਾਹੌਰ ਲਾਇਨਜ਼
2015ਗੁਯਾਨਾ ਐਮੇਜ਼ੋਨ ਵਾਰੀਅਰਜ਼
2015-ਚਿਤਾਗੌਂਗ ਵਿਕਿੰਗਜ਼
2016- ਵਰਤਮਾਨਲਾਹੌਰ ਕਲੰਦਰਜ਼
2016-presentਤ੍ਰਿਬਾਂਗੋ ਨਾਈਟ ਰਾਈਡਰਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20 ਪਹਿਲਾ ਦਰਜਾ ਕ੍ਰਿਕਟ
ਮੈਚ 16 111 63 63
ਦੌੜਾਂ 1,003 2,913 1,343 4,757
ਬੱਲੇਬਾਜ਼ੀ ਔਸਤ 35.82 34.67 26.86 49.04
100/50 1/6 2/20 0/6 10/29
ਸ੍ਰੇਸ਼ਠ ਸਕੋਰ 129 102* 94 248
ਕੈਚਾਂ/ਸਟੰਪ 12/– 77/13 38/2 50/0
ਸਰੋਤ: ESPN Cricinfo, 2 ਸਤੰਬਰ, 2014

ਉਮਰ ਅਕਮਲ (ਉਰਦੂ: عمر اکمل‎; ਜਨਮ 26 ਮਈ 1990) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 1 ਅਗਸਤ 2009 ਨੂੰ ਸ੍ਰੀ ਲੰਕਾ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਨਿਊਜ਼ੀਲੈਂਡ ਖਿਲਾਫ਼ 23 ਨਵੰਬਰ 2009 ਨੂੰ ਖੇਡਿਆ ਸੀ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਸੱਜੇ ਹੱਥ ਨਾਲ ਆਫ਼-ਸਪਿਨ ਗੇਂਦਬਾਜ਼ੀ ਕਰਦਾ ਹੈ। ਉਸਦੇ ਭਰਾ ਵੀ ਰਾਸ਼ਟਰੀ ਕ੍ਰਿਕਟ ਖੇਡਦੇ ਹਨ ਅਤੇ ਓਨ੍ਹਾਂ ਦੇ ਨਾਮ ਅਦਨਾਨ ਅਕਮਲ ਅਤੇ ਕਮਰਾਨ ਅਕਮਲ ਹਨ। ਉਮਰ ਅਕਮਲ ਦੀ ਪਤਨੀ ਦਾ ਨਾਮ ਨੂਰ ਫ਼ਾਤਿਮਾ ਹੈ।

ਉਸਨੇ ਮੁਹੰਮਦ ਹਫ਼ੀਜ਼ ਅਤੇ ਸ਼ੋਏਬ ਮਲਿਕ ਵਾਂਗ ਕੈਰੇਬੀਆਈ ਪ੍ਰੀਮੀਅਰ ਲੀਗ ਵਿੱਚ ਫ਼ਰੈਂਚਾਇਜ਼ੀ ਖਿਡਾਰੀ ਵਜੋਂ ਖੇਡਣ ਦੀ ਘੋਸ਼ਣਾ ਕਰ ਦਿੱਤੀ ਸੀ।[1]

ਸ਼ੁਰੂਆਤੀ ਖੇਡ-ਜੀਵਨ[ਸੋਧੋ]

2009 ਵਿੱਚ ਉਮਰ ਅਕਮਲ ਇੱਕ ਮੈਚ ਸਮੇਂ

ਉਮਰ ਅਕਮਲ ਨੇ ਪਾਕਿਸਤਾਨ ਵੱਲੋਂ 2008 ਅੰਡਰ/19 ਕ੍ਰਿਕਟ ਵਿਸ਼ਵ ਕੱਪ ਜੋ ਕਿ ਮਲੇਸ਼ੀਆ ਵਿੱਚ ਹੋਇਆ ਸੀ, ਵਿੱਚ ਭਾਗ ਲਿਆ ਸੀ। ਅੰਡਰ-19 ਪੱਧਰ 'ਤੇ ਸਫ਼ਲ ਹੋਣ ਤੋਂ ਬਾਅਦ ਉਸ ਨੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣ ਲਈ ਸਮਝੌਤਾ ਕਰ ਲਿਆ ਅਤੇ 2007-08 ਦੀ ਕੁਏਦ-ਈ-ਅਜ਼ਾਮ ਟਰਾਫ਼ੀ ਵਿੱਚ ਵੀ ਉਸਨੇ ਭਾਗ ਲਿਆ। ਇਸ ਸਮੇਂ ਉਹ ਸੂਈ ਉੱਤਰੀ ਗੈਸ ਕੰਪਨੀ ਕ੍ਰਿਕਟ ਟੀਮ ਵੱਲੋਂ ਖੇਡ ਰਿਹਾ ਸੀ। ਫਿਰ ਉਹ ਹੌਲੀ ਹੌਲੀ ਵਧਦਾ ਗਿਆ ਅਤੇ ਇਸ ਤਰ੍ਹਾਂ ਉਹ ਪਾਕਿਸਤਾਨ ਕ੍ਰਿਕਟ ਟੀਮ ਦਾ ਮੈਂਬਰ ਬਣ ਗਿਆ।

ਅਕਮਲ ਕੋਈ ਸ਼ਾਂਤ ਢੰਗ ਨਾਲ ਖੇਡਣ ਵਾਲਾ ਕ੍ਰਿਕਟ ਖਿਡਾਰੀ ਨਹੀਂ ਹੈ। ਉਸਨੇ ਆਪਣੇ ਛੇਵੇਂ ਪਹਿਲੇ ਦਰਜੇ ਦਾ ਮੈਚ ਵਿੱਚ ਹੀ 225 ਗੇਂਦਾ 'ਤੇ 248 ਦੌੜਾਂ ਬਣਾ ਦਿੱਤੀਆਂ ਸਨ, ਜਿਸਦੇ ਵਿੱਚ ਉਸਦੇ ਚਾਰ ਛਿੱਕੇ ਵੀ ਸ਼ਾਮਿਲ ਸਨ।[2] ਫਿਰ ਆਪਣੇ 8ਵੇਂ ਪਹਿਲੇ ਦਰਜੇ ਦਾ ਮੈਚ ਵਿੱਚ ਉਸਨੇ 170 ਗੇਂਦਾ ਉੱਪਰ 186 ਦੌੜਾਂ ਬਣਾ ਦਿੱਤੀਆਂ ਸਨ ਅਤੇ ਉਹ ਬਿਨਾ ਆਊਟ ਹੋਏ ਵਾਪਿਸ ਪਰਤਿਆ ਸੀ। ਉਹ ਜਿਆਦਾਤਰ ਤੀਸਰੇ ਸਥਾਨ 'ਤੇ ਆ ਕੇ ਬੱਲੇਬਾਜ਼ੀ ਕਰਦਾ ਰਿਹਾ ਹੈ।

ਸ਼ੁਰੂਆਤੀ ਓਡੀਆਈ ਖੇਡ-ਜੀਵਨ[ਸੋਧੋ]

ਇੱਕ ਮੁਲਾਕਾਤ (ਇੰਟਰਵਿਊ) ਦੌਰਾਨ ਉਮਰ ਅਕਮਲ ਨੇ ਕਿਹਾ ਸੀ ਕਿ " ਮੇਰਾ ਸੁਪਨਾ ਹੈ ਕਿ ਮੈਂ ਕਮਰਾਨ ਭਾਈ (ਭਰਾ) ਵਾਂਗ ਇੱਕ ਦਿਨ ਪਾਕਿਸਤਾਨ ਲਈ ਕ੍ਰਿਕਟ ਖੇਡਾਂ ਅਤੇ ਮੈਂ ਇਸ ਸੁਪਨੇ ਨੂੰ ਸੱਚ ਕਰਨ ਲਈ ਪੂਰੀ ਮਿਹਨਤ ਕਰਾਂਗਾ ਅਤੇ ਨਿਸ਼ਾਨੇ 'ਤੇ ਪੁੱਜਾਂਗਾ।"[3] ਸੋ ਇਹ ਸੁਪਨਾ ਉਦੋਂ ਸਾਕਾਰ ਹੋਇਆ ਜਦੋਂ ਉਮਰ ਅਕਮਲ ਨੂੰ ਪਾਕਿਸਤਾਨ ਦੀ ਇੱਕ ਦਿਨਾ ਅੰਤਰਰਾਸ਼ਟਰੀ ਟੀਮ ਵਿੱਚ ਸ੍ਰੀ ਲੰਕਾ ਖਿਲਾਫ਼ ਖੇਡਣ ਲਈ ਜੁਲਾਈ/ਅਗਸਤ 2009 ਵਿੱਚ ਚੁਣ ਲਿਆ ਗਿਆ ਸੀ।

ਇਸ ਸੀਰੀਜ਼ ਦੇ ਪਹਿਲੇ ਮੈਚ ਵਿੱਚ ਤਾਂ ਉਮਰ ਨਹੀਂ ਖੇਡ ਪਾਇਆ ਪਰੰਤੂ ਦੂਸਰੇ ਮੈਚ ਵਿੱਚ ਮੋਹੰਮਦ ਯੂਸਫ਼ ਦੀ ਥਾਂ ਮਿਡਲ-ਆਰਡਰ ਵਿੱਚ ਉਸਨੂੰ ਬੱਲੇਬਾਜ਼ ਕਰਨ ਦਾ ਮੌਕਾ ਮਿਲਿਆ। ਉਸਨੇ ਆਪਣੇ ਖੇਡ-ਜੀਵਨ ਦੇ ਇਸ ਦੂਸਰੇ ਓਡੀਆਈ ਮੈਚ ਵਿੱਚ ਹੀ ਪਹਿਲੀ ਵਾਰ ਪੰਜਾਹ ਤੋਂ ਉੱਪਰ ਦੌੜਾਂ ਬਣਾਈਆਂ ਅਤੇ ਇਸ ਤੋਂ ਅਗਲੇ ਮੈਚ ਵਿੱਚ ਉਸ ਨੇ ਸੈਂਕਡ਼ਾ ਬਣਾ ਦਿੱਤਾ। ਇਸ ਦੇ ਬਦਲੇ ਉਮਰ ਅਕਮਲ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਹਿਲੀ ਵਾਰ ਮੈਨ ਆਫ਼ ਦਾ ਮੈਚ ਇਨਾਮ ਦਿੱਤਾ ਗਿਆ।[4] ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਸਨੂੰ ਚੈਂਪੀਅਨ ਟਰਾਫ਼ੀ ਲਈ ਖੇਡਣ ਵਾਲੀ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]