ਸ਼ੋਏਬ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੋਏਬ ਮਲਿਕ
ਸ਼ੋਏਬ ਮਲਿਕ
ਨਿੱਜੀ ਜਾਣਕਾਰੀ
ਜਨਮ (1982-02-01) 1 ਫਰਵਰੀ 1982 (ਉਮਰ 42)
ਸਿਆਲਕੋਟ, ਪੰਜਾਬ, ਪਾਕਿਸਤਾਨ
ਕੱਦ6 ft 0 in (1.83 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੂ (ਆਫ਼-ਬਰੇਕ)
ਭੂਮਿਕਾਆਲਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 169)29 ਅਗਸਤ 2001 ਬਨਾਮ ਬੰਗਲਾਦੇਸ਼
ਆਖ਼ਰੀ ਟੈਸਟ1 ਨਵੰਬਰ 2015 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 128)14 ਅਕਤੂਬਰ 1999 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ2 ਅਕਤੂਬਰ 2016 ਬਨਾਮ ਵੈਸਟ ਇੰਡੀਜ਼
ਓਡੀਆਈ ਕਮੀਜ਼ ਨੰ.18
ਪਹਿਲਾ ਟੀ20ਆਈ ਮੈਚ (ਟੋਪੀ 10)28 ਅਗਸਤ 2006 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ24 ਸਤੰਬਰ 2016 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004/05–2006/07ਸਿਆਲਕੋਟ ਕ੍ਰਿਕਟ ਟੀਮ
2003–2004ਗਲੋਕਸ਼ਤਰਸ਼ਿਰ
2001/02–2006/07ਸਿਆਲਕੋਟ ਕ੍ਰਿਕਟ ਟੀਮ
1999/00ਪਾਕਿਸਤਾਨ
1998/99–ਵਰਤਮਾਨਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇਨਜ਼ ਕ੍ਰਿਕਟ ਟੀਮ
1997/98–1998/99ਗੁਜ਼ਰਾਂਵਾਲਾ
2008ਦਿੱਲੀ ਡੇਅਰਡਿਵਿਲਜ਼
2013–presentਬਾਰਬਾਡੋਸ ਟ੍ਰਿਜੈਂਟਸ
2013–ਵਰਤਮਾਨ
ਹੋਬਰਟ ਹਿਊਰੀਕੇਂਜ਼
2016–ਵਰਤਮਾਨਕਰਾਚੀ ਕਿੰਗਜ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20 ਲਿਸਟ ਏ ਕ੍ਰਿਕਟ
ਮੈਚ 35 232 81 329
ਦੌੜਾਂ 1,898 6,129 1,505 9,291
ਬੱਲੇਬਾਜ਼ੀ ਔਸਤ 35.14 34.43 26.87 39.03
100/50 3/8 8/35 -/5 15/57
ਸ੍ਰੇਸ਼ਠ ਸਕੋਰ 245 143 75 143
ਗੇਂਦਾਂ ਪਾਈਆਂ 2,712 7,265 480 12,271
ਵਿਕਟਾਂ 32 151 25 290
ਗੇਂਦਬਾਜ਼ੀ ਔਸਤ 47.46 37.02 22.16 31.82
ਇੱਕ ਪਾਰੀ ਵਿੱਚ 5 ਵਿਕਟਾਂ 0 0 0 1
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/33 4/19 2/7 5/35
ਕੈਚਾਂ/ਸਟੰਪ 16/– 77/– 33/– 120/–

ਸ਼ੋਏਬ ਮਲਿਕ (ਪੰਜਾਬੀ, Urdu: شعیب ملک (ਜਨਮ 1 ਫਰਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ 1999 ਈਸਵੀ ਵਿੱਚ ਵੈਸਟ ਇੰਡੀਜ਼ ਖਿਲਾਫ਼ ਖੇਡਿਆ ਸੀ ਅਤੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ 2001 ਵਿੱਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। 3 ਨਵੰਬਰ 2015 ਨੂੰ ਸ਼ੋਏਬ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਸੀ ਅਤੇ ਉਸਨੇ ਕਿਹਾ ਕਿ ਉਹ 2019 ਕ੍ਰਿਕਟ ਵਿਸ਼ਵ ਕੱਪ 'ਤੇ ਆਪਣਾ ਧਿਆਨ ਦੇਣਾ ਚਾਹੇਗਾ।[1]

ਸ਼ੋਏਬ ਮਲਿਕ ਨੇ 100 ਤੋਂ ਜਿਆਦਾ ਓਡੀਆਈ ਵਿਕਟਾਂ ਲਈਆਂ ਹਨ ਅਤੇ ਉਸਦੀ ਬੱਲੇਬਾਜ਼ੀ ਔਸਤ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ 30 ਦੇ ਲਗਭਗ ਹੈ। ਉਸਨੂੰ ਆਪਣੀ ਗੇਂਦਬਾਜ਼ੀ ਲਈ ਕੂਹਣੀ ਦੀ ਸਰਜਰੀ ਕਰਾਉਣੀ ਪਈ ਸੀ। ਜੂਨ 2008 ਵਿੱਚ ਆਈਸੀਸੀ ਓਡੀਆਈ ਰੈਂਕਿੰਗ ਵਿੱਚ ਉਹ ਸ਼ਾਹਿਦ ਅਫ਼ਰੀਦੀ ਤੋਂ ਬਾਅਦ ਦੂਸਰੇ ਸਥਾਨ 'ਤੇ ਸੀ।[2] ਮਾਰਚ 2010 ਵਿੱਚ ਸ਼ੋਏਬ ਮਲਿਕ ਉੱਪਰ ਅੰਤਰਰਾਸ਼ਟਰੀ ਕ੍ਰਿਕਟ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਬੈਨ (ਰੋਕ) ਲਗਾ ਦਿੱਤਾ ਗਿਆ ਸੀ, ਇਹ ਬੈਨ ਇੱਕ ਸਾਲ ਲਈ ਸੀ ਪਰੰਤੂ ਇਹ ਬੈਨ ਤਿੰਨ ਮਹੀਨਿਆਂ ਬਾਅਦ ਹਟਾ ਦਿੱਤਾ ਗਿਆ ਸੀ।

ਨਿੱਜੀ ਜੀਵਨ[ਸੋਧੋ]

12 ਅਪ੍ਰੈਲ 2010 ਨੂੰ ਸ਼ੋਏਬ ਮਲਿਕ ਦਾ ਵਿਆਹ ਅੰਤਰਰਾਸ਼ਟਰੀ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਹੋ ਗਿਆ ਸੀ।[3] ਇਹ ਵਿਆਹ ਤਾਜ ਕ੍ਰਿਸ਼ਨਾ ਹੋਟਲ, ਹੈਦਰਾਬਾਦ ਵਿੱਚ ਇਸਲਾਮੀ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ।[4][5] ਵਾਲੀਮਾ (ਇਸਲਾਮੀ ਰਿਵਾਜ) ਓਹਨਾਂ ਨੇ ਲਾਹੌਰ ਵਿੱਚ ਕੀਤਾ।[6]

ਸ਼ੁਰੂਆਤੀ ਖੇਡ-ਜੀਵਨ[ਸੋਧੋ]

ਸ਼ੋਏਬ ਮਲਿਕ ਪਹਿਲਾਂ ਗਲੀਆਂ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ। ਉਸਨੇ ਕ੍ਰਿਕਟ ਨੂੰ ਗੰਭੀਰਤਾ ਨਾਲ 1993/94 ਵਿੱਚ ਲਿਆ, ਜਦੋਂ ਉਸਨੇ ਸਿਆਲਕੋਟ ਵਿੱਚ ਇਮਰਾਨ ਖ਼ਾਨ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ। ਸ਼ੋਏਬ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹਾਈ ਵਿੱਚ ਅੱਗੇ ਵਧੇ, ਇਸ ਲਈ ਉਸਨੂੰ ਪਰਿਵਾਰ ਸਾਹਮਣੇ ਕਾਫੀ ਸੰਘਰਸ਼ ਕਰਨਾ ਪਿਆ।1996 ਵਿੱਚ ਮਲਿਕ ਨੇ ਅੰਡਰ-15 ਕ੍ਰਿਕਟ ਵਿਸ਼ਵ ਕੱਪ ਲਈ ਟਰਾਇਲ ਦਿੱਤੇ ਅਤੇ ਉਸਨੂੰ ਗੇਂਦਬਾਜ਼ੀ ਲਈ ਚੁਣ ਲਿਆ ਗਿਆ।[7]

2016 ਪਾਕਿਸਤਾਨ ਸੁਪਰ ਲੀਗ[ਸੋਧੋ]

ਸ਼ੋਏਬ ਮਲਿਕ ਪਹਿਲੇ ਪਾਕਿਸਤਾਨ ਸੁਪਰ ਲੀਗ ਟੂਰਨਾਮੈਂਟ ਵਿੱਚ ਕਰਾਚੀ ਕਿੰਗਜ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਉਸਦੀ ਕਪਤਾਨੀ ਹੇਠ ਖੇਡਦੇ ਹੋਏ ਕਰਾਚੀ ਕਿੰਗਜ ਟੀਮ ਨੇ ਸਾਰੇ ਟੂਰਨਾਮੈਂਟ ਵਿੱਚ ਸਿਰਫ਼ ਦੋ ਮੈਚ ਹੀ ਜਿੱਤੇ ਅਤੇ ਉਸਦੀ ਆਪਣੀ ਬੱਲੇਬਾਜ਼ੀ 'ਤੇ ਵੀ ਇਸਦਾ ਅਸਰ ਪਿਆ। ਸੋ ਇਸ ਕਰਕੇ ਟੂਰਨਾਮੈਂਟ ਦੇ ਆਖ਼ਰੀ ਮੈਚ ਵਿੱਚ ਉਸਨੇ ਕਪਤਾਨੀ ਰਵੀ ਬੋਪਾਰਾ ਨੂੰ ਦੇ ਦਿੱਤੀ ਅਤੇ ਆਪ ਇੱਕ ਖਿਡਾਰੀ ਵਜੋਂ ਟੀਮ ਵਿੱਚ ਸ਼ਾਮਿਲ ਹੋ ਕੇ ਖੇਡਣ ਲੱਗਾ।

ਹਵਾਲੇ[ਸੋਧੋ]

  1. Shoaib retires from Test cricket
  2. H Reliance Mobile ICC ODI Championship All-Rounder Rankings Archived 2008-06-19 at the Wayback Machine.. ਅੰਤਰਰਾਸ਼ਟਰੀ ਕ੍ਰਿਕਟ ਸਭਾ. Retrieved on 23 ਜੂਨ 2008.
  3. "Sania ties knot with Shoaib". 12 April 2010. Archived from the original on 8 ਦਸੰਬਰ 2015. Retrieved 10 ਦਸੰਬਰ 2014. {{cite web}}: Unknown parameter |dead-url= ignored (|url-status= suggested) (help)
  4. "Shoaib Malik finally married with Sania Mirza on 12 Apr". Today News. 13 April 2010. Archived from the original on 16 ਅਪ੍ਰੈਲ 2010. Retrieved 13 ਅਪ੍ਰੈਲ 2010. {{cite news}}: Check date values in: |accessdate= and |archive-date= (help); Unknown parameter |dead-url= ignored (|url-status= suggested) (help)
  5. Page, Jeremy (13 ਅਪ੍ਰੈਲ 2010). "Shoaib Malik and Sania Mirza wed after controversial engagement". The Times. London. Retrieved 13 ਅਪ੍ਰੈਲ 2010. {{cite news}}: Check date values in: |accessdate= and |date= (help)
  6. "Shoaib-Sania nikah solemnized, Rukhsati on Apr 15". Geo Super. 12 ਅਪ੍ਰੈਲ 2010. Archived from the original on 2014-12-10. Retrieved 10 ਦਸੰਬਰ 2014. {{cite news}}: Check date values in: |date= (help); Unknown parameter |dead-url= ignored (|url-status= suggested) (help)
  7. 'I just want to keep performing as well as I can', 3 November 2004, retrieved 14 ਮਈ 2010