ਏਫ਼ਰਤ ਤਿਲਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਫ਼ਰਤ ਤਿਲਮਾ
ਤਿਲਮਾ 2017ਵਿਚ
ਜਨਮ (1947-09-10) 10 ਸਤੰਬਰ 1947 (ਉਮਰ 76)
ਗਲੀਲੀ, ਇਜ਼ਰਾਇਲ
ਪੇਸ਼ਾ
  • ਪੁਲਿਸ ਔਰਤ
  • ਕਾਰਕੁੰਨ
  • ਅਦਾਕਾਰਾ
  • ਲੇਖਕ
  • ਬੁਲਾਰਾ
ਪੁਰਸਕਾਰਤਲ ਅਵੀਵ-ਜਾਫਾ ਆਨਰੇਰੀ ਨਾਗਰਿਕਤਾ

ਏਫ਼ਰਤ ਐਨੀ ਤਿਲਮਾ ( ਹਿਬਰੂ: אפרת אן טילמה‎ ; ਜਨਮ 10 ਸਤੰਬਰ, 1947) ਇੱਕ ਇਜ਼ਰਾਇਲੀ ਟਰਾਂਸਜੈਂਡਰ ਕਾਰਕੁਨ ਹੈ, ਉਹ ਇਜ਼ਰਾਇਲ ਦੀ ਪਹਿਲੀ ਟਰਾਂਸ ਔਰਤ ਅਤੇ ਇਜ਼ਰਾਇਲ ਪੁਲਿਸ ਵਿੱਚ ਪਹਿਲੀ ਟਰਾਂਸ ਔਰਤ ਵਲੰਟੀਅਰ ਹੈ।[1] ਉਸ ਦੀ ਸਵੈ-ਜੀਵਨੀ 'ਤੇ ਅਧਾਰਤ ਇੱਕ ਨਾਟਕ, "ਮੇਡ ਹੀ ਏ ਵੂਮਨ", ਯੋਨਾਟਨ ਕੈਲਡਰਨ ਦੁਆਰਾ ਲਿਖਿਆ ਗਿਆ ਸੀ ਅਤੇ ਹਬੀਮਾ ਨੈਸ਼ਨਲ ਥੀਏਟਰ ਵਿਖੇ ਖੇਡਿਆ ਗਿਆ ਸੀ। ਸਾਲ 2019 ਵਿੱਚ ਤਿਲਮਾ ਪਹਿਲੀ ਟਰਾਂਸ ਔਰਤ ਸੀ ਜਿਸ ਨੇ ਤਲ ਅਵੀਵ-ਜਾਫਾ ਸ਼ਹਿਰ ਤੋਂ ਆਨਰੇਰੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਸੀ।

ਜੀਵਨੀ[ਸੋਧੋ]

ਗਲੀਲੀ ਦੇ ਕਿਬੁਟਜ਼ ਵਿੱਚ 1947 ਵਿੱਚ ਜਨਮੀ, ਤਿਲਮਾ ਨੇ ਇਜ਼ਰਾਈਲੀ ਪੁਲਿਸ ਨਾਲ ਸੰਘਰਸ਼ ਕੀਤਾ, ਜਿਸ ਨੇ ਉਸ ਨੂੰ ਇੱਕ ਆਦਮੀ ਹੋਣ ਦੇ ਬਾਵਜੂਦ ਔਰਤੀ ਪਹਿਰਾਵਾ ਪਹਿਨਣ ਦੇ ਜੁਰਮ 'ਚ ਜੇਲ੍ਹ ਵਿੱਚ ਸੁੱਟ ਦਿੱਤਾ ਸੀ। 1967 ਵਿੱਚ ਕਾਸਬਲਾਂਕਾ ਵਿੱਚ ਲਿੰਗ-ਪੁਨਰ ਨਿਰਮਾਣ ਸਰਜਰੀ ਕਰਾਉਣ ਤੋਂ ਬਾਅਦ, ਉਸ ਨੂੰ ਇਜ਼ਰਾਈਲ ਵਿੱਚ ਗ੍ਰਹਿ ਮੰਤਰਾਲੇ ਦੁਆਰਾ ਆਦੇਸ਼ ਦਿੱਤੇ ਗਏ ਅਪਮਾਨਜਨਕ ਪ੍ਰੀਖਿਆਵਾਂ ਵਿਚੋਂ ਲੰਘਣਾ ਪਿਆ ਜਿਨ੍ਹਾਂ ਨੂੰ ਆਪਣੀ ਨਵੀਂ ਲਿੰਗ ਪਛਾਣ ਦਰਸਾਉਣ ਲਈ ਉਸ ਦੇ ਕਾਗਜ਼ਾਤ ਵਿੱਚ ਤਬਦੀਲੀ ਕਰਨੀ ਜ਼ਰੂਰੀ ਸਮਝੀ ਗਈ ਸੀ।[2]

ਸਾਲ 2011 ਵਿੱਚ ਤਿਲਮਾ ਨੇ ਇਜ਼ਰਾਈਲ ਪੁਲਿਸ ਦੇ ਤਲ ਅਵੀਵ ਜ਼ਿਲ੍ਹੇ ਵਿੱਚ ਸਵੈ-ਸੇਵੀ ਕੰਮ ਸ਼ੁਰੂ ਕੀਤਾ। ਐਲ.ਜੀ.ਬੀ.ਟੀ.ਕਿਉ. ਅਧਿਕਾਰਾਂ 'ਤੇ ਇਜ਼ਰਾਈਲ ਦੇ ਤਬਦੀਲੀ ਤੋਂ ਬਾਅਦ, ਤਿਲਮਾ ਟਰਾਂਸਜੈਂਡਰ ਕਮਿਉਨਟੀ ਅਤੇ ਇਜ਼ਰਾਈਲੀ ਪੁਲਿਸ ਦੀ ਰਾਜਦੂਤ ਬਣ ਗਈ ਅਤੇ ਉਸ ਨੂੰ ਤਲ ਅਵੀਵ ਪੁਲਿਸ ਜ਼ਿਲ੍ਹੇ ਤੋਂ ਅਧਿਕਾਰਤ ਮੁਆਫੀ ਅਤੇ ਵਿਸ਼ੇਸ਼ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ।[2] ਤਿਲਮਾ ਨੇ ਇਜ਼ਰਾਇਲ ਦੇ ਰਾਸ਼ਟਰਪਤੀ ਰੀਯੂਵਨ ਰਿਵਲਿਨ ਨਾਲ ਇੱਕ ਸ਼ਾਮ ਨੂੰ ਸੁਰੱਖਿਆ ਬਲਾਂ ਵਿੱਚ ਸੇਵਾ ਨਿਭਾ ਰਹੇ ਐਲ.ਜੀ.ਬੀ.ਟੀ. ਕਮਿਉਨਟੀ ਦੇ ਮੈਂਬਰਾਂ ਦਾ ਸਨਮਾਨ ਕਰਦੇ ਹੋਏ ਵੀ ਮੁਲਾਕਾਤ ਕੀਤੀ।[3]

ਸਾਲ 2016 ਵਿੱਚ ਤਿਲਮਾ ਨੇ ਮਿਸ ਟਰਾਂਸ ਇਜ਼ਰਾਈਲ ਦੇ ਪਹਿਲੇ ਮੁਕਾਬਲੇ ਲਈ ਜੱਜ ਵਜੋਂ ਸੇਵਾ ਨਿਭਾਈ ਸੀ। ਮੁਕਾਬਲਾ ਥਲਿਨ ਅਬੂ ਹੰਨਾ ਦੁਆਰਾ ਜਿੱਤਿਆ ਗਿਆ, ਜਿਸ ਨੇ ਇੱਕ ਸਾਲ ਬਾਅਦ "ਮੇਡ ਹੀ ਏ ਵੂਮਨ" ਨਾਮ ਨਾਲ ਤਿਲਮਾ ਦੀ ਜ਼ਿੰਦਗੀ ਬਾਰੇ ਲਿਖੇ ਨਾਟਕ ਵਿੱਚ ਤਿਲਮਾ ਦੀ ਭੂਮਿਕਾ ਨਿਭਾਈ ਸੀ।[4]

ਤਿਲਮਾ ਇਜ਼ਰਾਈਲ ਵਿੱਚ ਕਈ ਦਸਤਾਵੇਜ਼ੀ ਟੈਲੀਵਿਜ਼ਨ ਸ਼ੋਅ ਵਿੱਚ ਪ੍ਰਗਟ ਹੋਈ ਸੀ[5] ਅਤੇ ਨਿਯਮਤ ਤੌਰ 'ਤੇ ਵੱਖ-ਵੱਖ ਦਰਸ਼ਕਾਂ ਨੂੰ, ਜਿਸ ਵਿੱਚ ਪੁਲਿਸ ਅਤੇ ਜੱਜ ਸ਼ਾਮਲ ਸਨ, ਉਸਨੇ ਟਰਾਂਸਜੈਂਡਰ ਇਤਿਹਾਸ ਅਤੇ ਮੌਜੂਦਾ ਟਰਾਂਸ ਦੇ ਮੁੱਦਿਆਂ 'ਤੇ ਭਾਸ਼ਣ ਦਿੱਤੇ ਹਨ।

ਹਵਾਲੇ[ਸੋਧੋ]

  1. "Israel's First Police[trans]woman" (in English). A Wider Bridge. Archived from the original on 2020-08-15. Retrieved 2020-04-14.{{cite web}}: CS1 maint: unrecognized language (link)
  2. 2.0 2.1 "Feeling 'pride' for Israel, pioneers in LGBTQ community reflect on past and present" (in English). Jewish News Syndicate.{{cite web}}: CS1 maint: unrecognized language (link)
  3. "President Rivlin Meets LGBT People Who Serve in Police and Military" (in English). A Wider Bridge. Archived from the original on 2020-09-23. Retrieved 2020-04-14.{{cite web}}: CS1 maint: unrecognized language (link)
  4. "Transcending Beauty: Israeli Beauty Pageant for Transgender Women Signals Desire for Normalcy" (in English). Haaretz.{{cite web}}: CS1 maint: unrecognized language (link)
  5. "Efrat Tilma" (in English). IMDB.{{cite web}}: CS1 maint: unrecognized language (link)

ਬਾਹਰੀ ਲਿੰਕ[ਸੋਧੋ]