ਸਮੱਗਰੀ 'ਤੇ ਜਾਓ

ਐਂਡਰਿਊ ਜੈਕਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਡਰਿਊ ਜੈਕਸਨ
7ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਾਚ, 1829 – 4 ਮਾਰਚ, 1837
ਉਪ ਰਾਸ਼ਟਰਪਤੀਜੌਹਨ ਸੀ। ਕਲਹੌਨ (1829–1832)
ਕੋਈ ਨਹੀਂ (1832–1833)
ਮਾਰਟਿਨ ਵੈਨ ਬੁਰੇਨ (1833–1837)
ਤੋਂ ਪਹਿਲਾਂਜੌਹਨ ਕੁਵਿੰਸੀ ਐਡਮਜ਼
ਤੋਂ ਬਾਅਦਮਾਰਟਿਨ ਵੈਨ ਬੁਰੇਨ
ਟੈਨੇਸੀ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
4 ਮਾਰਚ, 1823 – 14 ਅਕਤੂਬਰ, 1825
ਤੋਂ ਪਹਿਲਾਂਜੌਹਨ ਵਿਲੀਅਮ
ਤੋਂ ਬਾਅਦਹੁਗ ਲਾਅਸਨ ਵਾਇਟ
ਦਫ਼ਤਰ ਵਿੱਚ
26 ਸਤੰਬਰ, 1797 – 1 ਅਪ੍ਰੈਲ, 1798
ਤੋਂ ਪਹਿਲਾਂਵਿਲੀਅਮ ਕੋਕਕੇ
ਤੋਂ ਬਾਅਦਡੇਨੀਅਲ ਸਮਿੱਥ
ਗਵਰਨ ਫ਼ਲੌਰਿਡਾ
ਦਫ਼ਤਰ ਵਿੱਚ
10 ਮਾਰਚ, 1821 – 31 ਦਸੰਬਰ, 1821
ਦੁਆਰਾ ਨਿਯੁਕਤੀਜੇਮਜ਼ ਮੋਨਰੋ
ਤੋਂ ਪਹਿਲਾਂਜੋਸੇ ਮਾਰੀਆ ਕੋਪਿੰਜਰ
ਤੋਂ ਬਾਅਦਵਿਲੀਅਮ ਪੋਪੇ ਦੁਵਾ
ਦਫ਼ਤਰ ਵਿੱਚ
4 ਦਸੰਬਰ, 1796 – 26 ਸਤੰਬਰ, 1797
ਤੋਂ ਪਹਿਲਾਂਨਵੀਂ ਬਣਿ
ਤੋਂ ਬਾਅਦਵਿਲੀਅਮ ਕਲੇਬੋਰਨੇ
ਨਿੱਜੀ ਜਾਣਕਾਰੀ
ਜਨਮ(1767-03-15)ਮਾਰਚ 15, 1767
ਵੈਕਸਹਾਸ ਨਾਰਥ ਅਤੇ ਸਾਊਥ ਕੈਰੋਲੀਨਾ
ਮੌਤਜੂਨ 8, 1845(1845-06-08) (ਉਮਰ 78)
ਟੈਨੇਸੀ
ਸਿਆਸੀ ਪਾਰਟੀਡੈਮੋਕਰੇਟਿਕ ਪਾਰਟੀ
ਜੀਵਨ ਸਾਥੀ
(ਵਿ. 1794; ਮੌਤ 1828)
ਬੱਚੇ10
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ
ਬ੍ਰਾਂਚ/ਸੇਵਾ ਸੰਯੁਕਤ ਰਾਜ ਫੌਜ
ਰੈਂਕ ਕਰਨਲ (ਆਰਮੀ)
ਮੇਜ਼ਰ (ਮਿਲੀਟੀਆ)
ਯੂਨਿਟ ਟੈਰੇਸੀ ਆਰਮੀ ਕੌਮੀ ਗਾਰਡ
ਲੜਾਈਆਂ/ਜੰਗਾਂਅਮਰੀਕੀ ਇਨਕਲਾਬੀ ਜੰਗ
 • ਹੋਬਕਿਰਕ ਪਹਾੜੀ ਦੀ ਲੜਾਈ
 • ਚਰੀਕ ਦੀ ਜੰਗ
 • ਤਲਾਦੇਗਾ ਦੀ ਲੜਾਈ

ਐਂਡਰਿਊ ਜੈਕਸਨ (15 ਮਾਰਚ, 1767-8 ਜੂਨ, 1845) ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ[1] ਸਨ। ਉਹਨਾਂ ਦਾ ਜਨਮ ਵੈਕਸਹਾਸ ਨਾਰਥ ਅਤੇ ਸਾਊਥ ਕੈਰੋਲੀਨਾ ਦੀ ਸਰਹੱਦ 'ਤੇ ਜੰਗਲੀ ਬਸਤੀ ਵਿੱਚ ਹੋਇਆ। ਇਹਨਾਂ ਦਾ ਪਰਿਵਾਰ ਆਇਰਿਸ਼ ਤੋਂ ਆਇਆ ਸੀ। ਇਹਨਾਂ ਨੇ ਕਾਨੂੰਨ ਦੀ ਵਿੱਦਿਆ ਹਾਸਲ ਕੀਤੀ। ਆਪ ਨੇ ਕੁਝ ਸਮੇਂ ਲਈ ਟੈਨੇਸੀ ਵਿਖੇ ਵਕੀਲ ਬਣ ਕੇ ਕੰਮ ਕੀਤਾ। ਐਾਡਰਿਊ ਜੈਕਸਨ ਇੱਕ ਧਨਾਢ ਪਰਿਵਾਰ ਨਾਲ ਸਬੰਧ ਰੱਖਦਾ ਸੀ। ਹਾਊਸ ਆਫ ਰੀਪਰਜ਼ੈਂਟੇਟਿਵਜ਼ ਲਈ ਟੈਨੇਸੀ ਵਿਚੋਂ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਸੀ ਅਤੇ ਉਸ ਨੇ ਸੈਨੇਟ ਵਿੱਚ ਸੇਵਾ ਕੀਤੀ। 1780-81 ਵਿੱਚ ਬਿ੍ਟਿਸ਼ ਵੱਲੋਂ ਕੈਰੋਲੀਨਾਸ 'ਤੇ ਕੀਤੇ ਗਏ ਹਮਲੇ ਵਿੱਚ ਜੈਕਸਨ ਦੀ ਮਾਂ ਅਤੇ ਦੋ ਭਰਾ ਮਾਰੇ ਗਏ, ਤੇ ਜੈਕਸਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ।

ਫ਼ੌਜ਼ ਦੀ ਸੇਵਾ

[ਸੋਧੋ]

ਆਪ ਨੇ 1812 ਦੀ ਜੰਗ ਦੌਰਾਨ ਅਮਰੀਕੀ ਫੌਜ ਵਿੱਚ ਮੇਜਰ ਜਨਰਲ ਵਜੋਂ ਸੇਵਾ ਕੀਤੀ ਅਤੇ 5 ਮਹੀਨੇ ਕਰੀਕ ਇੰਡੀਅਨਸ ਜੋ ਕਿ ਬਿ੍ਟਿਸ਼ ਦੇ ਸਹਿਯੋਗੀ ਸਨ, ਦੇ ਵਿਰੁੱਧ ਲੜਾਈ ਲੜੀ। ਅੰਤ ਵਿੱਚ ਅਮਰੀਕੀ ਫੌਜ ਨੇ 1814 ਦੇ ਮੱਧ ਵਿੱਚ ਅਲਬਾਮਾ ਦੇ ਟੋਹੋਪੇਕਾ ਵਿੱਚ ਜਿੱਤ ਹਾਸਲ ਕੀਤੀ। ਜੈਕਸਨ ਨੇ ਨਿਊ ਓਰੇਲੈਨਸ ਦੀ ਲੜਾਈ ਵਿੱਚ ਅਮਰੀਕੀ ਫੌਜਾਂ ਦੀ ਅਗਵਾਈ ਕੀਤੀ ਅਤੇ ਜਨਵਰੀ 1815 ਵਿੱਚ ਜਿੱਤ ਹਾਸਲ ਕੀਤੀ। 1817 ਵਿੱਚ ਫੌਜ ਦੇ ਦੱਖਣੀ ਜ਼ਿਲ੍ਹਾ ਕਮਾਂਡਰ ਵਜੋਂ ਜੈਕਸਨ ਨੇ ਫ਼ਲੌਰਿਡਾ 'ਤੇ ਹਮਲਾ ਕਰਨ ਦੇ ਹੁਕਮ ਦਿੱਤੇ। ਆਪ ਨੇ ਸਪੈਨਿਸ਼ ਪੋਸਟਾਂ ਸੇਂਟ ਮਾਰਕ'ਸ ਅਤੇ ਪੈਨਸਾਕੋਲਾ 'ਤੇ ਕਬਜ਼ੇ ਤੋਂ ਬਾਅਦ ਅਮਰੀਕਾ ਦੇ ਆਲੇ-ਦੁਆਲੇ ਦੇ ਇਲਾਕੇ 'ਤੇ ਹੱਕ ਜਤਾਇਆ। ਐਾਡਰਿਊ ਜੈਕਸਨ 1796 ਵਿੱਚ ਟੈਨੇਸੀ ਕੰਸੀਚਿਊਸ਼ਨਲ ਕਨਵੈਨਸ਼ਨ ਲਈ ਡੈਲੀਗੇਟ ਚੁਣਿਆ ਗਿਆ। 4 ਮਾਰਚ, 1829 ਨੂੰ ਆਪ ਰਾਸ਼ਟਰਪਤੀ ਚੁਣੇ ਗਏ। ਆਪ ਪਹਿਲਾ ਰਾਸ਼ਟਰਪਤੀ ਸੀ ਜਿਸ ਨੇ ਯੂ. ਐਸ. ਕੈਪੀਟਲ ਦੇ ਈਸਟ ਪੋਰਟੀਕੋ ਦੇ ਦਫਤਰ ਵਿੱਚ ਸਹੁੰ ਚੁੱਕੀ। ਆਪ ਕਈ ਅਹੁਦਿਆ ਤੇ ਰਹੇ ਜਿਹਨਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਯੂ. ਐਸ. ਸੈਨੇਟਰ, 1798 ਵਿੱਚ ਟੈਨੇਸੀ ਸੁਪਰੀਮ ਕੋਰਟ ਲਈ ਜੱਜ ਆਦਿ ਸਨ। ਰਾਸ਼ਟਰਪਤੀ ਦੇ ਸਮਾਂ ਪੂਰਾ ਹੋਣ ਤੋਂ ਬਾਅਦ ਆਪ ਹਰਮੀਟੇਜ ਵਿਖੇ ਰਹੇ ਤੇ ਉਥੇ ਆਪ ਜੀ ਦੀ 8 ਜੂਨ, 1845 ਨੂੰ ਮੌਤ ਹੋ ਗਈ।

ਹਵਾਲੇ

[ਸੋਧੋ]
  1. Brands, H.W. (2005). Andrew Jackson: His Life and Times. New York: Anchor Books. ISBN 1400030722. {{cite book}}: |access-date= requires |url= (help)