ਐਡਵਰਡ ਕੌਲਸਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਐਡਵਰਡ ਕੋਲਸਟਨ (2 ਨਵੰਬਰ 1636 - 11 ਅਕਤੂਬਰ 1721) ਇੱਕ ਅੰਗਰੇਜ਼ ਵਪਾਰੀ ਅਤੇ ਟੋਰੀ ਪਾਰਲੀਮੈਂਟ ਮੈਂਬਰ ਸੀ। ਉਹ ਗੁਲਾਮਾਂ ਦੇ ਵਪਾਰ ਵਿੱਚ ਸ਼ਾਮਲ ਸੀ। ਉਹ ਪਰਉਪਕਾਰੀ ਵੀ ਸੀ, ਨੇਕ ਕੰਮਾਂ ਲਈ ਪੈਸੇ ਦਾਨ ਕਰਦਾ ਸੀ ਜਿਸ ਨਾਲ ਉਸ ਦੇ ਹਮਖ਼ਿਆਲਾਂ ਨੂੰ ਸਮਰਥਨ ਮਿਲਦਾ ਸੀ।[1] ਖ਼ਾਸਕਰ ਉਹ ਆਪਣੇ ਜੱਦੀ ਸ਼ਹਿਰ ਬ੍ਰਿਸਟਲ ਵਿੱਚ ਉਸਨੇ ਸਮਾਜਿਕ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੱਤਾ। ਵੀਹਵੀਂ ਸਦੀ ਦੇ ਅਖੀਰ ਤੋਂ ਉਹ ਗ਼ੁਲਾਮ ਅਫ਼ਰੀਕੀ ਲੋਕਾਂ ਦੇ ਵਪਾਰ ਤੋਂ ਲਾਭ ਕਮਾਉਣ ਵਾਲੀ ਰਾਇਲ ਅਫਰੀਕੀ ਕੰਪਨੀ ਦੀ ਪ੍ਰਬੰਧਕ ਸਭਾ ਦੀ ਮੈਂਬਰਸ਼ਿਪ ਦੇ ਕਾਰਨ ਬ੍ਰਿਸਟਲ ਦੇ ਇਤਿਹਾਸ ਦੀ ਇੱਕ ਵਿਵਾਦਪੂਰਨ ਸ਼ਖਸੀਅਤ ਰਿਹਾ ਹੈ

ਕੋਲਸਟਨ ਸ਼ੁਰੂ ਵਿੱਚ ਵਾਈਨ, ਫਲ ਅਤੇ ਕੱਪੜੇ ਦਾ ਮੁੱਖ ਤੌਰ ਤੇ ਸਪੇਨ, ਪੁਰਤਗਾਲ ਅਤੇ ਹੋਰ ਯੂਰਪੀਅਨ ਪੋਰਟਾਂ ਵਿੱਚ ਵਪਾਰ ਕਰਦਾ ਸੀ।1680 ਵਿਚ, ਉਹ ਰਾਇਲ ਅਫਰੀਕੀ ਕੰਪਨੀ ਦੀਆਂ ਕਮੇਟੀਆਂ ਵਿੱਚ ਕੰਮ ਕਰਦਾ ਹੋਇਆ ਗ਼ੁਲਾਮ ਵਪਾਰ ਵਿੱਚ ਸ਼ਾਮਲ ਹੋ ਗਿਆ। ਇਸ ਕੰਪਨੀ ਅਫ਼ਰੀਕੀ ਦਾ ਗੁਲਾਮਾਂ ਦੇ ਅੰਗ੍ਰੇਜ਼ੀ ਵਪਾਰ ਉੱਤੇ ਏਕਾਅਧਿਕਾਰ ਸੀ। ਉਹ 1689–90 ਵਿੱਚ ਕੰਪਨੀ ਦਾ ਡਿਪਟੀ ਗਵਰਨਰ ਰਿਹਾ। ਇਹ ਪੱਕਾ ਪਤਾ ਨਹੀਂ ਹੈ ਕਿ ਉਸਦੀ ਕਿੰਨੀ ਦੌਲਤ ਗ਼ੁਲਾਮਾਂ ਦੇ ਕਾਰੋਬਾਰ ਤੋਂ ਮਿਲੀ ਸੀ।[2][3][4]

ਕੋਲਸਟਨ ਨੇ ਆਪਣੀ ਦੌਲਤ ਦੀ ਵਰਤੋਂ ਬ੍ਰਿਸਟਲ, ਲੰਡਨ ਅਤੇ ਹੋਰਨੀਂ ਥਾਈਂ ਸਕੂਲ, ਹਸਪਤਾਲਾਂ, ਬਗੀਚਿਆਂ ਅਤੇ ਚਰਚਾਂ ਦੀ ਵਿਤੀ ਸਹਾਇਤਾ ਕੀਤੀ। ਉਸਦੇ ਨਾਮ ਤੇ ਬ੍ਰਿਸਟਲ ਦੀਆਂ ਕਈ ਗਲੀਆਂ, ਸਕੂਲ ਹਨ ਅਤੇ "ਕੋਲਸਟਨ ਬਨ" ਵੀ ਉਸੇ ਦੀ ਯਾਦਗਾਰ ਹੈ। ਉਸ ਦੀ ਪ੍ਰੇਰਨਾ ਨਾਲ ਸਥਾਪਤ ਚੈਰੀਟੇਬਲ ਫਾਊਂਡੇਸ਼ਨਾਂ ਬਰਕਰਾਰ ਹਨ।[5]

ਮੁੱਢਲਾ ਜੀਵਨ[ਸੋਧੋ]

ਕੋਲਸਟਨ ਦਾ ਜਨਮ 2 ਨਵੰਬਰ 1636 ਨੂੰ ਟੈਂਪਲ ਸਟ੍ਰੀਟ, ਬ੍ਰਿਸਟਲ ਵਿੱਚ ਹੋਇਆ ਸੀ ਅਤੇ ਉਸਨੇ ਬ੍ਰਿਸਟਲ ਦੇ ਟੈਂਪਲ ਚਰਚ ਵਿੱਚ ਬਪਤਿਸਮਾ ਲਿਆ ਸੀ। ਉਸ ਦਾ ਬਾਪ ਵਿਲੀਅਮ ਕੋਲਸਟਨ (1608-1681) ਇੱਕ ਖੁਸ਼ਹਾਲ ਰਾਇਲਿਸਟ ਵਪਾਰੀ ਸੀ ਅਤੇ ਜੋ 1643 ਵਿੱਚ ਬ੍ਰਿਸਟਲ ਦਾ ਹਾਈ ਸ਼ੈਰਿਫ ਸੀ। ਉਸਦੀ ਮਾਂ ਸਾਰਾਹ ਬੈਟਨ (ਡੀ. 1711), ਐਡਵਰਡ ਬਾਟੇਨ ਦੀ ਧੀ ਸੀ। ਉਹ ਸ਼ਾਇਦ 15 ਬੱਚਿਆਂ ਵਿਚੋਂ ਘੱਟੋ ਘੱਟ 11 ਤੋਂ ਵੱਡਾ ਸੀ। ਕੋਲਸਟਨ ਪਰਿਵਾਰ 13 ਵੀਂ ਸਦੀ ਦੇ ਅੰਤ ਤੋਂ ਇਸ ਸ਼ਹਿਰ ਵਿੱਚ ਰਹਿੰਦਾ ਆ ਰਿਹਾ ਸੀ।[3] ਕੋਲਸਟਨ ਨੂੰ ਇੰਗਲਿਸ਼ ਸਿਵਲ ਯੁੱਧ ਦੇ ਸਮੇਂ ਤੱਕ ਬ੍ਰਿਸਟਲ ਵਿੱਚ ਪਲਿਆ ਸੀ। ਫਿਰ ਉਹ ਸ਼ਾਇਦ ਸ਼ਹਿਰ ਦੇ ਬਿਲਕੁਲ ਨੇੜੇ ਹੀ ਉੱਤਰ ਵਿੱਚ, ਵਿੰਟਰਨਬਰਨ ਵਿੱਚ ਆਪਣੇ ਪਿਤਾ ਦੀ ਜਾਗੀਰ ਤੇ ਥੋੜੇ ਸਮੇਂ ਲਈ ਰਿਹਾ ਸੀ। ਫਿਰ ਪਰਿਵਾਰ ਲੰਡਨ ਚਲਾ ਗਿਆ ਜਿੱਥੇ ਐਡਵਰਡ ਕ੍ਰਾਈਸਟ ਹਸਪਤਾਲ ਦੇ ਸਕੂਲ ਦਾ ਵਿਦਿਆਰਥੀ ਰਿਹਾ ਹੋ ਸਕਦਾ ਸੀ।

ਕੈਰੀਅਰ[ਸੋਧੋ]

1654 ਵਿੱਚ ਕੋਲਸਟਨ ਨੂੰ ਅੱਠ ਸਾਲਾਂ ਲਈ ਮਰਸਰਜ਼ ਕੰਪਨੀ ਵਿੱਚ ਕੰਮ ਸਿੱਖਣ ਲਈ ਲਾ ਦਿੱਤਾ ਗਿਆ ਅਤੇ 1673 ਵਿੱਚ ਉਹ ਇਸ ਵਿੱਚ ਦਾਖਲ ਹੋ ਗਿਆ। 1672 ਵਿੱਚ ਉਹ ਲੰਡਨ ਵਿੱਚ ਵਪਾਰੀ ਬਣ ਗਿਆ ਸੀ।[3] ਉਸਨੇ ਸਪੇਨ, ਪੁਰਤਗਾਲ, ਇਟਲੀ ਅਤੇ ਅਫਰੀਕਾ ਦੇ ਨਾਲ ਇੱਕ ਸਫਲ ਵਪਾਰ ਬਣਾ ਲਿਆ ਸੀ।

1680 ਵਿਚ, ਕੋਲਸਟਨ ਰਾਇਲ ਅਫਰੀਕੀ ਕੰਪਨੀ ਦਾ ਮੈਂਬਰ ਬਣ ਗਿਆ, ਜਿਸਦੀ ਇੰਗਲੈਂਡ ਵਿੱਚ 1662 ਤੋਂ ਵਿੱਚ ਅਫਰੀਕਾ ਦੇ ਪੱਛਮੀ ਤੱਟ ਦੇ ਨਾਲ ਸੋਨੇ, ਚਾਂਦੀ, ਹਾਥੀ ਦੰਦ ਅਤੇ ਗ਼ੁਲਾਮਾਂ ਦੇ ਵਪਾਰ ਵਿੱਚ ਇਜਾਰੇਦਾਰੀ ਸੀ। ਕੋਲਸਟਨ 1689 ਤੋਂ 1690 ਤੱਕ ਇਸ ਕੰਪਨੀ ਦਾ ਡਿਪਟੀ ਗਵਰਨਰ ਰਿਹਾ। ਕੰਪਨੀ ਨਾਲ ਉਸ ਦੀ ਸਾਂਝ 1692 ਵਿੱਚ ਖ਼ਤਮ ਹੋ ਗਈ।[3] ਇਸ ਕੰਪਨੀ ਦੀ ਸਥਾਪਨਾ ਕਿੰਗ ਚਾਰਲਸ II ਅਤੇ ਉਸਦੇ ਭਰਾ ਡਿਊਕ ਆਫ਼ ਯੌਰਕ (ਬਾਅਦ ਵਿੱਚ ਕਿੰਗ ਜੇਮਜ਼ II, ਕੰਪਨੀ ਦਾ ਗਵਰਨਰ) ਨੇ ਲੰਡਨ ਸ਼ਹਿਰ ਦੇ ਵਪਾਰੀਆਂ ਨਾਲ ਮਿਲ ਕੇ ਕੀਤੀ ਸੀ, ਅਤੇ ਇਸ ਵਿੱਚ ਬਹੁਤ ਸਾਰੇ ਨਾਮਵਰ ਨਿਵੇਸ਼ਕ ਸਨ, ਜਿਨ੍ਹਾਂ ਵਿੱਚ ਦਾਰਸ਼ਨਿਕ ਅਤੇ ਚਿਕਿਤਸਕ ਜਾਨ ਲੌਕ (ਜਿਸ ਨੇ ਬਾਅਦ ਵਿੱਚ ਗ਼ੁਲਾਮ ਵਪਾਰ ਬਾਰੇ ਆਪਣਾ ਪੱਖ ਬਦਲ ਲਿਆ ਸੀ) ਅਤੇ ਡਾਇਰਿਸਟ ਸੈਮੂਅਲ ਪੇਪਿਸ ਵੀ ਸ਼ਾਮ ਸਨ।[6][7]

1680 ਤੋਂ 1692 ਤੱਕ ਰਾਇਲ ਅਫਰੀਕੀ ਕੰਪਨੀ ਵਿੱਚ ਕੋਲਸਟਨ ਦੇ ਹੋਣ ਦੇ ਦੌਰਾਨ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਕੰਪਨੀ ਨੇ 84,000 ਤੋਂ ਵੱਧ ਅਫਰੀਕੀ ਮਰਦ, ਔਰਤਾਂ ਅਤੇ ਬੱਚਿਆਂ ਨੂੰ ਕੈਰੇਬੀਅਨ ਅਤੇ ਬਾਕੀ ਦੇ ਅਮਰੀਕਾ ਵਿੱਚ ਭੇਜਿਆ, ਜਿਨ੍ਹਾਂ ਵਿੱਚੋਂ 19,000 ਦੀ ਯਾਤਰਾ ਦੌਰਾਨ ਮੌਤ ਹੋ ਗਈ।[8] ਗ਼ੁਲਾਮਾਂ ਨੂੰ ਤੰਬਾਕੂ ਦੇ ਧੰਦੇ ਵਿੱਚ ਅਤੇ, ਗੰਨੇ ਦੇ ਕਾਰੋਬਾਰ ਵਿੱਚ ਮਜ਼ਦੂਰੀ ਲਈ ਵੇਚਿਆ ਗਿਆ। ਗੰਨੇ ਦੀ ਖੇਤੀ ਦੇ ਮਾਲਕ ਅਫ਼ਰੀਕਾ ਦੇ ਲੋਕਾਂ ਨੂੰ ਬ੍ਰਿਟਿਸ਼ ਕਾਮਿਆਂ ਨਾਲੋਂ ਹਾਲਤਾਂ ਦੇ ਵਧੇਰੇ ਅਨੁਕੂਲ ਸਮਝਦੇ ਸਨ, ਕਿਉਂਕਿ ਉਥੋਂ ਦਾ ਮੌਸਮ ਪੱਛਮੀ ਅਫ਼ਰੀਕਾ ਵਿੱਚ ਉਨ੍ਹਾਂ ਦੇ ਵਤਨ ਦੇ ਮਾਹੌਲ ਵਰਗਾ ਸੀ। ਬ੍ਰਿਟੇਨ ਤੋਂ ਬੰਧੂਆ ਨੌਕਰਾਂ ਜਾਂ ਉਜਰਤੀ ਮਜ਼ਦੂਰਾਂ ਨਾਲੋਂ ਗ਼ੁਲਾਮ ਅਫ਼ਰੀਕੀਆਂ ਨੂੰ ਰੱਖਣਾ ਬਹੁਤ ਸਸਤਾ ਸੀ।[9]

ਕੋਲਸਟਨ ਦੇ ਮਾਪੇ ਬ੍ਰਿਸਟਲ ਵਿੱਚ ਮੁੜ ਆ ਵਸੇ ਸਨ। 1682 ਵਿੱਚ ਉਸਨੇ ਬ੍ਰਿਸਟਲ ਕਾਰਪੋਰੇਸ਼ਨ ਨੂੰ ਕਰਜ਼ਾ ਦਿੱਤਾ, ਅਗਲੇ ਸਾਲ ਵਪਾਰੀ ਵੈਂਚਰਜ਼ ਸੁਸਾਇਟੀ ਦਾ ਮੈਂਬਰ ਬਣ ਗਿਆ ਅਤੇ ਸ਼ਹਿਰ ਦਾ ਬੁਰਜੈੱਸ ਬਣ ਗਿਆ। 1684 ਵਿੱਚ ਉਸਨੂੰ ਸਮਾਲ ਸਟ੍ਰੀਟ ਵਿੱਚ ਆਪਣੇ ਭਰਾ ਦਾ ਵਪਾਰਕ ਕਾਰੋਬਾਰ ਵਿਰਾਸਤ ਵਿੱਚ ਮਿਲ ਗਿਆ, ਅਤੇ ਸੇਂਟ ਕਿੱਟਸ ਤੋਂ ਗੁਲਾਮਾਂ ਦੁਆਰਾ ਤਿਆਰ ਕੀਤੀ ਗਈ ਕੱਚੀ ਖੰਡ ਭੇਜਣ ਵਾਲੀ ਸੇਂਟ ਪੀਟਰਜ਼ ਚਰਚਯਾਰਡ ਦੀ ਇੱਕ ਸ਼ੂਗਰ ਰਿਫਾਈਨਰੀ ਵਿੱਚ ਪਾਰਟਨਰ ਸੀ। ਐਪਰ, ਕੋਲਸਟਨ ਬਾਲਗ ਦੇ ਰੂਪ ਵਿੱਚ ਸਿਰਫ ਕੁਝ ਸਮੇਂ ਲਈ ਬ੍ਰਿਸਟਲ ਦਾ ਵਾਸੀ ਰਿਹਾ ਸੀ, ਅਤੇ 1689 ਤੋਂ ਉਹ ਸਰੀ ਦੇ ਮੋਰਟਲੇਕ ਤੋਂ ਆਪਣਾ ਲੰਡਨ ਦੇ ਕਾਰੋਬਾਰ ਕਰ ਰਿਹਾ ਸੀ।

ਭਾਵੇਂ ਉਹ ਟੋਰੀ ਹਾਈ ਚਰਚਮੈਨ ਸੀ ਅਤੇ ਅਕਸਰ ਬ੍ਰਿਸਟਲ ਦੀ ਵਿੱਗ ਕਾਰਪੋਰੇਸ਼ਨ ਨਾਲ ਟਕਰਾਅ ਵਿੱਚ ਰਹਿੰਦਾ ਸੀ, ਕੋਲਸਟਨ ਨੇ ਆਪਣੀ ਮੂਲ ਹਿੱਸੇਦਾਰੀ ਦਾ ਇੱਕ ਵੱਡਾ ਹਿੱਸਾ ਵਿਲੀਅਮ ਤੀਜੇ ਨੂੰ 1689 ਦੀ ਸ਼ੁਰੂਆਤ ਵਿੱਚ ਤਬਦੀਲ ਕਰ ਦਿੱਤਾ, ਅਫ਼ਰੀਕੀ ਕੰਪਨੀ ਲਈ ਨਵੀਂ ਹਕੂਮਤ ਤੋਂ ਰਿਆਇਤ ਹਾਸਲ ਕੀਤੀ। ਕੋਲਸਟਨ ਦੇ ਸ਼ੇਅਰਾਂ ਦੀ ਕੀਮਤ ਵਿੱਚ ਵਾਧਾ ਹੋਇਆ ਅਤੇ ਕੋਈ ਵਾਰਸ ਨਾ ਹੋਣ ਕਾਰਨ ਉਸਨੇ ਵੱਡੀਆਂ ਰਕਮਾਂ ਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ 1692 ਵਿੱਚ ਅਫਰੀਕੀ ਕੰਪਨੀ ਤੋਂ ਪਿੱਛੇ ਹਟ ਗਿਆ, ਪਰ ਨਿਜੀ ਤੌਰ ਤੇ ਗ਼ੁਲਾਮਾਂ ਦਾ ਵਪਾਰ ਕਰਦਾ ਰਿਹਾ। ਉਹ 1708 ਵਿੱਚ ਰਿਟਾਇਰ ਹੋਇਆ। ਕੋਲਸਟਨ ਬ੍ਰਿਸਟਲ (1710-13) ਲਈ ਸੰਸਦ ਮੈਂਬਰ ਸੀ.[10]

ਮੌਤ[ਸੋਧੋ]

ਕਰੌਮਵੈਲ ਹਾਊਸ, ਮੋਰਟਲੇਕ, ਜਿਥੇ 1721 ਵਿੱਚ ਕੋਲਸਟਨ ਦੀ ਮੌਤ ਹੋ ਗਈ

ਕੋਲਸਟਨ ਦੀ ਮੌਤ 11 ਅਕਤੂਬਰ 1721 ਨੂੰ ਉਸ ਦੇ ਘਰ, (ਪੁਰਾਣੇ) ਕਰੌਮਵੈਲ ਹਾਊਸ (1857 ਵਿੱਚ ਢਾਹ ਦਿੱਤਾ ਗਿਆ) ਦੀ, ਮੋਰਟਲੇਕ ਵਿੱਚ, 84 ਸਾਲ ਦੀ ਉਮਰ ਵਿੱਚ ਹੋਈ। ਉਸਦੀ ਵਸੀਹਤ ਅਨੁਸਾਰ ਉਹ ਚਾਹੁੰਦਾ ਸੀ ਕਿ ਉਸਨੂੰ ਬਿਨਾ ਕਿਸੇ ਦਿਖਾਵੇ ਦੇ ਦਫ਼ਨਾਇਆ ਜਾਵੇ, ਪਰ ਇਸ ਹਦਾਇਤ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਸੀ।[11] ਉਸ ਦੀ ਦੇਹ ਨੂੰ ਬ੍ਰਿਸਟਲ ਲਿਜਾਇਆ ਗਿਆ ਅਤੇ ਆਲ ਸੇਂਟਸ ਚਰਚ ਵਿਖੇ ਦਫ਼ਨਾਇਆ ਗਿਆ। ਉਸਦਾ ਸਮਾਰਕ ਜੇਮਜ਼ ਗਿੱਬਸ ਨੇ ਡਿਜ਼ਾਇਨ ਕੀਤਾ ਅਤੇ ਜੌਨ ਮਾਈਕਲ ਰੀਸਬ੍ਰੈਕ ਨੇ ਉਸ ਦੇ ਪੁਤਲੇ ਨੂੰ ਘੜਿਆ ਸੀ।

ਪਰਉਪਕਾਰੀ ਕੰਮ[ਸੋਧੋ]

ਕੋਲਸਟਨਜ਼ ਆਸ਼ਰਮ

ਕੋਲਸਟਨ ਦਾ ਨਾਮ ਸ਼ਹਿਰ ਨੂੰ ਇਮਾਰਤਾਂ ਅਤੇ ਅਹਿਮ ਥਾਵਾਂ ਉੱਤੇ ਛਾਇਆ ਹੋਇਆ ਹੈ। ਕੋਲਸਟਨ ਨੇ ਬ੍ਰਿਸਟਲ, ਲੰਡਨ ਅਤੇ ਹੋਰ ਥਾਈਂ ਵੀ ਸਕੂਲ, ਬਗੀਚਿਆਂ, ਹਸਪਤਾਲਾਂ ਅਤੇ ਚਰਚਾਂ ਦੀ ਸਹਾਇਤਾ ਕੀਤੀ ਹੈ ਅਤੇ ਉਨ੍ਹਾਂ ਨੂੰ ਫੰਡ ਦਿੱਤੇ। ਕੋਲਸਟਨ ਨੇ ਆਪਣੀਆਂ ਦਾਨ ਰਕਮਾਂ ਦਾ ਇਸ ਤਰ੍ਹਾਂ ਗਠਨ ਕੀਤਾ ਕਿ ਉਨ੍ਹਾਂ ਦੇ ਲਾਭ ਉਨ੍ਹਾਂ ਨੂੰ ਨਾ ਮਿਲਣ ਜੋ ਉਸ ਦੇ ਧਾਰਮਿਕ ਅਤੇ ਰਾਜਨੀਤਿਕ ਵਿਚਾਰਾਂ ਨਾਲ ਸਹਿਮਤ ਨਹੀਂ ਕੀਤਾ।[1] ਉਸ ਦੀਆਂ ਬਹੁਤ ਸਾਰੀਆਂ ਦਾਨੀ ਫਾਊਂਡੇਸ਼ਨਾਂ ਅੱਜ ਵੀ ਕਾਇਮ ਹਨ।[5]

ਯਾਦਗਾਰਾਂ[ਸੋਧੋ]

ਬ੍ਰਿਸਟਲ ਪਾਸਟ ਐਂਡ ਪ੍ਰੈਜ਼ੈਂਟ (1882) ਵਿੱਚੋਂ ਆਲ ਸੇਂਟਸ ਚਰਚ, ਬ੍ਰਿਸਟਲ ਵਿਖੇ ਕੋਲਸਟਨ ' ਸਮਾਰਕ ਤੇ ਉੱਕਰੀਆਂ ਮੂਰਤੀਆਂ

ਹਵਾਲੇ[ਸੋਧੋ]

 1. 1.0 1.1 Cork, Tristan (22 July 2018). "The wording of second plaque proposed for Edward Colston statue linking him to 20,000 deaths". Bristol Live. Reach plc. Archived from the original on 30 ਮਾਰਚ 2019. Retrieved 8 June 2020. Bristolians who did not subscribe to his religious and political beliefs were not permitted to benefit from his charities  Check date values in: |archive-date= (help)
 2. Morgan, Kenneth (1999). Edward Colston and Bristol (PDF). Bristol: Bristol Branch of the Historical Association. p. 3. Archived from the original (PDF) on 8 June 2020. 
 3. 3.0 3.1 3.2 3.3 Hayton, David; Cruickshanks, Eveline; Handley, Stuart (April 2006). "Colston, Edward II". The History of Parliament. Cambridge University Press. Retrieved 11 December 2017. 
 4. Dresser, Madge (2000). "Squares of distinction, webs of interest: Gentility, urban development and the slave trade in Bristol c.1673–1820". Slavery & Abolition a Journal of Slave and Post-Slave Studies. Routledge. 21 (3): 22. ISSN 1743-9523. doi:10.1080/01440390008575319. Archived from the original on 10 July 2011.  (subscription required)
 5. 5.0 5.1 "Edward Colston, the Dolphin Society and 268 years of letter-writing...History / Background". The Dolphin Society. 16 May 2015. Retrieved 19 October 2018. 
 6. "Britain's involvement with New World slavery and the transatlantic slave trade". The British Library. Retrieved 18 October 2018. 
 7. Matthew, Parker (2011). The sugar barons: family, corruption, empire, and war in the West Indies. New York: Walker & Co. p. 126. ISBN 9780802717443. OCLC 682894539. 
 8. Cork, Tristan (2018-08-23). "Row breaks out as Merchant Venturer accused of 'sanitising' Edward Colston's involvement in slave trade". Bristol Live. Reach plc. Archived from the original on 2020-06-07. Retrieved 2020-06-09. Dr Dresser said she disagreed with the third proposal, claiming it ‘sanitised’ the slave trade. 
 9. "Slavery in the Caribbean – International Slavery Museum, Liverpool museums". liverpoolmuseums.org.uk. Retrieved 19 November 2018. 
 10. Gardiner, Juliet (2000). The History Today Who's Who In British History. London: Collins & Brown Limited and Cima Books. p. 192. ISBN 1-85585-876-2. 
 11. Edward Colston Will, National archives Wills Online