ਐਲਡੀਹਾਈਡ
Jump to navigation
Jump to search

ਫ਼ਾਰਮੈਲਡੀਹਾਈਡ, ਸਭ ਤੋਂ ਛੋਟਾ ਐਲਡੀਹਾਈਡ
ਐਲਡੀਹਾਈਡ /ˈældɨhaɪd/ ਉਹ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਇੱਕ ਫ਼ਾਰਮਾਈਲ ਸਮੂਹ ਹੋਵੇ। ਇਹ ਕਿਰਿਆਸ਼ੀਲ ਸਮੂਹ, ਜੀਹਦਾ ਢਾਂਚਾ R-CHO ਹੁੰਦਾ ਹੈ, ਵਿੱਚ ਹਾਈਡਰੋਜਨ ਅਤੇ ਇੱਕ R ਸਮੂਹ ਨਾਲ਼ ਲੱਗਿਆ ਇੱਕ ਕਾਰਬੋਨਿਲ ਕੇਂਦਰ ਹੁੰਦਾ ਹੈ।[1] R ਤੋਂ ਬਿਨਾਂ ਇਸ ਸਮੂਹ ਨੂੰ ਐਲਡੀਹਾਈਡ ਸਮੂਹ ਜਾਂ ਫ਼ਾਰਮਾਈਲ ਸਮੂਹ ਆਖਿਆ ਜਾਂਦਾ ਹੈ। ਐਲਡੀਹਾਈਡ ਕੀਟੋਨ ਤੋਂ ਵੱਖ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਕਾਰਬੋਨਿਲ ਕੇਂਦਰ ਕਾਰਬਨ ਪਿੰਜਰ ਦੇ ਅੰਤ ਵਿੱਚ ਲੱਗਿਆ ਹੁੰਦਾ ਹੈ ਨਾ ਕਿ ਦੋ ਕਾਰਬਨ ਪਰਮਾਣੂਆਂ ਵਿਚਕਾਰ। ਬਹੁਤ ਸਾਰੀਆਂ ਸੁਗੰਧੀਆਂ ਐਲਡੀਹਾਈਡ ਹੀ ਹੁੰਦੀਆਂ ਹਨ।