ਐਲਨ ਡੰਡਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਲਨ ਡੰਡੀਜ਼
ਜਨਮ8 ਸਤੰਬਰ 1934
ਨਿਊਯਾਰਕ, ਅਮਰੀਕਾ
ਮੌਤ30 ਮਾਰਚ 2005(2005-03-30) (ਉਮਰ 70)
ਬਰਕਲੇ, EE. UU.
ਅਲਮਾ ਮਾਤਰਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ
ਕਿੱਤਾਯੂਨੀਵਰਸਿਟੀ ਪ੍ਰੋਫੈਸਰ
ਤਸਵੀਰ:Alan Dundes - San Francisco Chronicle photo.jpg
ਐਲਨ ਡੰਡਜ਼, ਇੱਕ ਨਾਰਵੇਈ ਕਹਾਣੀ 'ਪੱਥਰ ਮਰੋੜਨ' ਬਾਰੇ ਲੱਕੜੀ ਦੇ ਬੁੱਤ ਦੇ ਨਾਲ

ਐਲਨ ਡੰਡੀਜ਼ (8 ਸਤੰਬਰ 1934 – 30 ਮਾਰਚ 2005)[1] ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿਖੇ ਇੱਕ ਲ਼ੋਕਧਾਰਾ ਸ਼ਾਸਤਰੀ ਸੀ। ਉਸ ਦੇ ਕੰਮ ਨੂੰ ਲੋਕਧਾਰਾ ਦੇ ਅਧਿਐਨ ਦੀ ਅਕਾਦਮਿਕ ਵਿਸ਼ੇ ਵਜੋਂ ਸਥਾਪਨਾ ਕਰਨ ਵਿੱਚ ਕੇਂਦਰੀ ਮੰਨਿਆ ਜਾਂਦਾ ਹੈ। ਉਸ ਨੇ 12 ਕਿਤਾਬਾਂ ਲਿਖੀਆਂ ਅਤੇ ਦੋ ਦਰਜਨ ਹੋਰ ਦਾ ਸਹਿ-ਲੇਖਨ ਅਤੇ ਸੰਪਾਦਨ ਕੀਤਾ।[2] ਉਸ ਦਾ ਲੇਖ "ਪ੍ਰਤੱਖ ਨੂੰ ਪ੍ਰਮਾਣ ਕੀ" ਬੜਾ ਚਰਚਿਤ ਰਿਹਾ, ਜਿਸ ਵਿੱਚ ਉਸ ਨੇ ਦਰਸਾਇਆ ਹੈ ਅਮਰੀਕੀ ਲ਼ੋਕ ਹੋਰ ਇੰਦਰੀਆਂ ਨਾਲੋਂ ਵੱਧ ਨਜ਼ਰ ਦੀ ਇੰਦਰੀ ਦੀ ਕਦਰ ਕਰਦੇ ਹਨ।

ਜੀਵਨ[ਸੋਧੋ]

ਐਲਨ ਡੰਡੀਜ਼ ਦਾ ਜਨਮ 8 ਸਤੰਬਰ 1934 ਵਿੱਚ ਨਿਊਯਾਰਕ ਸ਼ਹਿਰ ਵਿੱਚ ਹੋਇਆ। ਐਲਨ ਡੰਡੀਜ਼ ਬਰਕਲੇ ਯੂਨੀਵਰਸਿਟੀ ਵਿੱਚ ਲੋਕ-ਧਾਰਾ ਵਿਗਿਆਨੀ ਸੀ। ਉਸ ਦੇ ਕੰਮਾਂ ਦਾ ਮੁੱਖ ਟੀਚਾ ਲੋਕ-ਧਾਰਾ ਨੂੰ ਇੱਕ ਅਕਾਦਮਿਕ ਵਿਸ਼ੇ ਰੂਹ ਵਿੱਚ ਸਥਾਪਿਤ ਕਰਨਾ ਸੀ। ਉਸ ਨੇ 12 ਕਿਤਾਬਾਂ ਲਿਖੀਆਂ ਅਤੇ 2 ਦਰਜਨ ਦੇ ਕਰੀਬ ਪੁਸਤਕਾਂ ਸੰਪਾਦਿਤ ਵੀ ਕੀਤੀਆਂ। ਐਲਨ ਡੰਡੀਜ਼ ਨੇ Yale University ਵਿੱਚ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਜਿੱਥੇ ਉਸ ਦੀ ਮੁਲਾਕਾਤ ਕੈਰੋਲਾਈਨ ਨਾਲ਼ ਹੋਈ ਜੋ ਬਾਅਦ ਵਿੱਚ ਉਸ ਦੀ ਜੀਵਨ ਸਾਥਣ ਬਣੀ। ਆਪਣੀ ਖ਼ਤਮ ਕਰਨ ਤੋਂ ਬਾਅਦ ਉੱਪਰੰਤ ਉਸ ਨੇ ਰਿਜ਼ਰਵ ਆਫ਼ਿਸਰ ਟਰੇਨਿੰਗ ਵਿੱਚ ਦਾਖ਼ਲਾ ਲਿਆ ਤਾਂ ਕਿ ਉਹ ਜਲ ਸੈਨਾ ਵਿੱਚ ਸੰਚਾਰ ਅਧਿਕਾਰੀ ਬਣ ਸਕੇ। ਉਹ ਜਹਾਜ਼ ਨੇਪਾਲ ਦੀ ਖਾੜੀ ਵਿੱਚ ਖੜ੍ਹਾ ਸੀ ਜਿਸ ਜਹਾਜ਼ ਵਿੱਚ ਉਸ ਨੇ ਕੰਮ ਲਈ ਜਾਣਾ ਸੀ ਪਰ ਥੋੜ੍ਹੀ ਦੇਰ ਬਾਅਦ ਉਸ ਨੂੰ ਇਹ ਸਮਾਚਾਰ ਮਿਲਦਾ ਹੈ ਜਿਸ ਜਹਾਜ਼ ਵਿੱਚ ਉਹ ਸੰਚਾਰ ਅਧਿਕਾਰੀ ਨਿਯੁਕਤ ਹੋਣਾ ਹੈ ਉਸ ਵਿੱਚ ਤਾਂ ਪਹਿਲਾਂ ਹੀ ਸੰਚਾਰ ਅਧਿਕਾਰੀ ਮੌਜੂਦ ਸੀ। ਡੰਡੀ ਇਸ ਮਨਭਾਉਂਦੀ ਨੌਕਰੀ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਤਾਂ ਉਸ ਨੇ ਜਹਾਜ਼ ਦੇ ਉਹਨਾਂ ਅਧਿਕਾਰੀਆਂ ਨੂੰ ਉਸ ਜਹਾਜ਼ ਵਿੱਚ ਇੱਕ ਹੋਰ ਅਧਿਕਾਰੀ ਦੀ ਜ਼ਰੂਰਤ ਬਾਰੇ ਪੁੱਛਿਆ ਤੇ ਉਸ ਨੂੰ ਨੌਕਰੀ ਮਿਲ ਗਈ। ਅਗਲੇ ਦੋ ਸਾਲ ਡੰਡੀ ਨੇ ਭੂ-ਮੱਧ ਸਾਗਰ ਵਿੱਚ ਜਹਾਜ਼ ਵਿੱਚ ਕਲਾਤਮਕ ਬੰਦੂਕਾਂ ਬਣਾਉਣ ਵਿੱਚ ਬਿਤਾਏ। ਆਪਣਾ ਕੰਮ ਪੂਰਾ ਹੋਣ ਉੱਪਰੰਤ ਡੰਡੀ ਨੇ ਇੰਡੀਆਨਾ ਯੂਨੀਵਰਸਿਟੀ ਵਿੱਚ ਲੋਕ-ਧਾਰਾ ਵਿੱਚ ਪੀ.ਐਚ.ਡੀ ਕਰਨ ਲਈ ਦਾਖ਼ਲਾ ਲਿਆ। ਇੰਡੀਆਨਾ ਯੂਨੀਵਰਸਿਟੀ ਵਿੱਚ ਉਸ ਨੇ ਅਮਰੀਕਨ ਲੋਕ-ਧਾਰਾ ਦੇ ਪਿਤਾਮਾ ਰਿਚਰਡ ਡੋਰਮਨ ਦੇ ਅਧੀਨ ਕੰਮ ਕੀਤਾ। ਉਹਨਾਂ ਦੇ ਨਾਲ ਕੰਮ ਕਰਨ ਉੱਪਰੰਤ ਜਲਦੀ ਹੀ ਡੰਡੀ ਨੇ ਆਪਣੇ ਆਪ ਨੂੰ ਲੋਕ-ਧਾਰਾ ਦੇ ਖੇਤਰ ਵਿੱਚ ਇੱਕ ਹਸਤੀ ਵਜੋਂ ਸਥਾਪਿਤ ਕਰ ਲਿਆ। ਬਹੁਤ ਜਲਦੀ ਉਹਨਾਂ ਨੇ ਆਪਣੀ ਡਿਗਰੀ ਸਮਾਪਤ ਕੀਤੀ ਅਤੇ ਕੈਨਸਾਸ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਕਿੱਤੇ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ। ਇੱਕ ਸਾਲ ਕੈਨਸਾਸ ਯੂਨੀਵਰਸਿਟੀ ਵਿੱਚ ਕੰਮ ਕਰਨ ਤੋਂ ਬਾਅਦ ਇਨ੍ਹਾਂ ਨੂੰ ਕੈਲੇਫੋਰਨੀਆ ਬਰਕਲੇ ਵਿੱਚ ਮਾਨਵ ਵਿਗਿਆਨ ਵਿਭਾਗ ਵਿੱਚ ਲੋਕ ਧਰਾ ਪੜ੍ਹਾਉਣ ਲਈ ਸੱਦਾ ਆਇਆ ਜਿੱਥੇ ਡੰਡੀ ਨੇ ਆਪਣੀ ਜ਼ਿੰਦਗੀ ਤੋਂ ਮੌਤ ਤਕ ਦੇ 42 ਸਾਲ ਉੱਥੇ ਬਿਤਾਏ।

ਅਧਿਆਪਨ ਤਕਨੀਕ[ਸੋਧੋ]

ਡੰਡੀ ਬਹੁਤ ਹੀ ਪ੍ਰਭਾਵੀ ਲੈਕਚਰਾਰ ਸਨ। ਉਹਨਾਂ ਦੀ ਲੋਕ-ਧਾਰਾ ਅਧਿਆਪਨ ਕਲਾ ਨੇ ਬਹੁਤ ਸਾਰੇ ਵਿਦਿਆਰਥੀਆਂ ਦਾ ਰੁਝਾਨ ਕੇਂਦਰਿਤ ਕੀਤਾ। ਅਧਿਆਪਨ ਦੌਰਾਨ ਉਸ ਨੇ ਵਿਦਿਆਰਥੀਆਂ ਨੂੰ ਲੋਕ-ਧਾਰਾ ਦੀਆਂ ਵੱਖ ਵੱਖ ਕਿਸਮਾਂ ਮਿਥਕ ਕਥਾ, ਲੋਕ ਕਥਾ, ਲੋਕ ਡਰਾਮੇ, ਲੋਕ ਵਿਸ਼ਵਾਸ, ਖਾਣ ਪੀਣ ਆਦਿ ਬਾਰੇ ਜਾਣੂ ਕਰਵਾਇਆ। ਉਸ ਨੇ ਆਪਣੀ ਆਖ਼ਰੀ ਅਧਿਆਪਨ ਯੋਜਨਾ ਵਿੱਚ ਜ਼ਰੂਰਤ ਵਜੋਂ ਵਿਦਿਆਰਥੀਆਂ ਨੂੰ ਲੋਕ-ਧਾਰਾ ਦੀਆਂ 40 ਚੀਜ਼ਾਂ ਨੂੰ ਇਕੱਠੀਆਂ ਅਤੇ ਵਿਸਥਾਰ ਕਰਨ ਲਈ ਕਿਹਾ। ਉਹ ਸਾਰੀ ਸਮਗਰੀ ਹੁਣ ਵੀ ਬਰਕਲੇ ਯੂਨੀਵਰਸਿਟੀ ਵਿੱਚ ਪਈ ਹੈ। ਇਹ ਸਮਗਰੀ (ਤਕਰੀਬਨ 500000 ਆਈਟਮ) ਬਰਕਲੇ ਯੂਨੀਵਰਸਿਟੀ ਵਿੱਚ ਲੋਕ-ਧਾਰਾ ਸੂਚੀ ਪੱਤਰ ਵਿੱਚ ਅਲੱਗ ਸਥਾਨ ਦਿੱਤਾ ਹੋਇਆ ਹੈ। ਐਲਨ ਡੰਡੀ ਨੇ ਅਮਰੀਕਨ ਲੋਕ-ਧਾਰਾ ਦੇ ਪੂਰਵ ਸਨਾਤਨ ਕੋਰਸਾਂ ਵਿੱਚ ਪੜ੍ਹਾਇਆ। ਇਸ ਤੋਂ ਇਲਾਵਾ ਉਸ ਨੇ ਲੋਕ ਧਰਾ ਦਾ ਇਤਿਹਾਸ ਅਤੇ ਲੋਕ ਧਾਰਾ ਦੇ ਸਿਧਾਂਤਾਂ ਨੂੰ ਅੰਤਰ-ਰਾਸ਼ਟਰੀ ਨਜ਼ਰੀਏ ਤੋਂ ਪੜ੍ਹਾਇਆ। ਬਰਕਲੇ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੇ ਵਿਦਿਆਰਥੀ ਮੁਖੀ ਪ੍ਰੋਗਰਾਮ ਵਿੱਚ ਡੰਡੀ ਨੇ ਵੱਧ ਚੜ ਕੇ ਹਿੱਸਾ ਲਿਆ। ਉਹ ਗਰਮੀ ਦੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਭਾਸ਼ਣ ਦਿਆ ਕਰਦੇ ਸਨ। ਜਿਸ ਵਿੱਚ ਉਹ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਯੂਨੀਵਰਸਿਟੀ ਵਿੱਚੋਂ ਲੈਣ ਲਈ ਪ੍ਰੇਰਿਤ ਕਰਦੇ ਸਨ। ਵਿਦਿਆਰਥੀ ਨੂੰ ਪ੍ਰੇਰਿਤ ਕਰਨ ਲਈ ਉਹ ਆਪਣੇ ਭਾਸ਼ਣ ਵਿੱਚ ਕਈ ਤਰ੍ਹਾਂ ਦੀਆਂ ਕਹਾਣੀਆਂ ਤੇ ਚੁਟਕਲਿਆਂ ਦਾ ਪ੍ਰਯੋਗ ਕਰਦੇ ਸਨ। ਜਿਸ ਕਾਰਨ ਉਹਨਾਂ ਦਾ ਭਾਸ਼ਣ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ।

ਵਿਵਾਦ[ਸੋਧੋ]

ਡੰਡੀ ਦੇ ਸਿਧਾਂਤ ਬਹੁਤ ਜ਼ਿਆਦਾ ਵਿਵਾਦ ਭਰਪੂਰ ਸਨ। ਉਸ ਨੇ ਲੋਕ-ਧਾਰਾ ਨੂੰ ਅਚੇਤ ਇੱਛਾਵਾਂ ਦੇ ਰੂਪ ਵਿੱਚ ਦਰਸਾਇਆ। ਉਸ ਦੇ ਬਹੁਤ ਸਾਰੇ ਵਿਵਾਦਿਤ ਕੰਮਾਂ ਵਿੱਚੋਂ ਕੁੱਝ ਕੰਮ ਸਨ New Testament ਅਤੇ ਕੁਰਾਨ ਲੋਕ-ਧਾਰਾ ਦੇ ਰੂਪ ਵਿੱਚ ਆਪਣੇ ਵਿਵਾਦਿਤ ਕੰਮਾਂ ਕਾਰਨ ਹੀ ਉਹ ਮੌਤ ਦੇ ਨਜ਼ਦੀਕ ਆਇਆ। 1980 ਵਿੱਚ ਡੰਡੀ ਨੇ ਅਮਰੀਕੀ ਲੋਕ-ਧਾਰਾ ਸਮਾਜ ਵਿੱਚ ਪ੍ਰਧਾਨਗੀ ਭਾਸ਼ਣ ਦੇਣ ਲਈ ਬੁਲਾਇਆ ਗਿਆ। ਉਹ ਭਾਸ਼ਣ ਬਾਅਦ ਵਿੱਚ ‘ Life is like a chicken coop leader ’ ਨਾਮ ਅਧੀਨ ਛਾਪਿਆ।

ਫਲੈਮਿੰਗ ਨਾਲ ਭੇਂਟ ਵਾਰਤਾ[ਸੋਧੋ]

ਡੰਡੀ ਦੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਫ਼ਿਲਮ ਮੇਕਰ ਬਰੈਨ ਫਲੈਮਿੰਗ ਨੇ ਦਸਤਾਵੇਜ਼ੀ ਫ਼ਿਲਮ ਲਈ ਇੰਟਰਵਿਊ ਲਈ। ਜਿਹੜੀ ਬਾਅਦ ਵਿੱਚ ‘The god who was not there’ ਦੇ ਨਾਮ ਅਧੀਨ ਪ੍ਰਸਤੁਤ ਕੀਤੀ ਗਈ।

ਮੌਤ[ਸੋਧੋ]

ਡੰਡੀ ਦੀ ਮੌਤ 30 ਮਾਰਚ 2005 ਨੂੰ ਸਨਾਤਕ ਸੈਮੀਨਾਰ ਦੌਰਾਨ ਅਚਾਨਕ ਡਿੱਗ ਪੈਣ ਨਾਲ਼ ਹੋਈ।

ਹਵਾਲੇ[ਸੋਧੋ]