ਓਵਰਕੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਵਰਕੋਟ  
[[File:Gogol Palto.jpg]]
1890 ਵਿਆਂ ਵਿੱਚ ਇਗੋਰ ਗਰਾਬਰ ਦਾ ਬਣਾਇਆ ਕਵਰ
ਲੇਖਕਨਿਕੋਲਾਈ ਗੋਗੋਲ
ਮੂਲ ਸਿਰਲੇਖਰੂਸੀ: Шинель
ਦੇਸ਼ਰੂਸੀ ਸਲਤਨਤ
ਭਾਸ਼ਾਰੂਸੀ
ਵਿਧਾਕਹਾਣੀ

ਓਵਰਕੋਟ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ ਨਿਕੋਲਾਈ ਗੋਗੋਲ ਦੇ 1842 ਵਿੱਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ "ਪੀਟਰਜਬਰਗ ਕਹਾਣੀਆਂ" (Петербургские повести) ਵਿੱਚ ਸ਼ਾਮਲ ਇੱਕ ਕਹਾਣੀ ਹੈ ਜਿਸ ਨੂੰ ਸੰਸਾਰ ਦੀਆਂ ਕਈ ਦਰਜਨ ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਅਤੇ ਅਨੇਕ ਨਾਟਕੀ ਤੇ ਫਿਲਮੀ ਰੂਪਾਂ ਵਿੱਚ ਪੇਸ਼ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸਨੂੰ ਦੁਨੀਆ ਦੀਆਂ ਅਜ਼ੀਮ ਤਰੀਂ ਕਹਾਣੀਆਂ ਵਿੱਚ ਹੁੰਦਾ ਹੈ। ਦੋਸਤੋਂਵਸਕੀ ਨੇ ਤਾਂ ਇਥੋਂ ਤੱਕ ਕਹਿ ਦਿਤਾਂ ਕਿ ਰੂਸ ਦਾ ਪੂਰਾ ਸਾਹਿਤ ਗੋਗੋਲ ਦੇ ਓਵਰਕੋਟ ਦੀ ਦੇਣ ਹੈ।

ਪਲਾਟ[ਸੋਧੋ]

ਇਹ ਕਹਾਣੀ ਸੇਂਟ ਪੀਟਰਸਬਰਗ ਵਿੱਚ ਸਥਿਤ ਕਿਸੇ ਸਰਕਾਰੀ ਵਿਭਾਗ ਦੇ ਇੱਕ ਗਰੀਬੀ ਮਾਰੇ ਬੁਢੇ ਕਰਮਚਾਰੀ, ਅਕਾਕੀ ਅਕਾਕੀਏਵਿੱਚ ਬਾਸ਼ਮਾਚਕਿਨ (Акакий Акакиевич Башмачкин) ਦੀ ਜ਼ਿੰਦਗੀ ਅਤੇ ਮੌਤ ਦੇ ਗਿਰਦ ਘੁੰਮਦੀ ਹੈ। ਉਸ ਕੋਲ ਇੱਕ ਬਹੁਤ ਫੱਟਿਆ ਪੁਰਾਣਾ ਓਵਰਕੋਟ ਹੈ। ਨਿੱਤ ਉਹੀ ਪਹਿਨ ਕੇ ਉਹ ਕੰਮ ਉੱਤੇ ਜਾਂਦਾ ਹੈ। ਲੋਕ ਉਸਨੂੰ ਕਹਿੰਦੇ ਰਹਿੰਦੇ ਹਨ, ਕਿ ਉਹ ਨਵਾਂ ਕੋਟ ਲੈ ਲਵੇ। ਪਰ ਇਸ ਸਾਲ ਵੀ ਉਸੇ ਨੂੰ ਮੁਰੰਮਤ ਕਰਾਉਣ ਦੀ ਸੋਚਦਾ ਹੈ। ਕਾਰੀਗਰ ਪੇਤਰੋਵਿੱਚ ਕਹਿੰਦਾ ਹੈ ਕਿ ਇਸਨੂੰ ਮੁਰੰਮਤ ਨਹੀਂ ਕੀਤਾ ਜਾ ਸਕਦਾ। ਆਪਣੀ ਤਨਖਾਹ ਵਿੱਚੋਂ ਥੋੜੀ ਥੋੜੀ ਬਚਤ ਕਰ ਕੇ ਅਤੇ ਇੱਕ ਵਾਧੂ ਬੋਨਸ ਮਿਲਣ ਉੱਤੇ ਉਹ ਇੱਕ ਨਵਾਂ ਓਵਰਕੋਟ ਖਰੀਦ ਲੈਂਦਾ ਹੈ। ਇੰਨੀ ਵੱਡੀ ਆਕਾਂਖਿਆ ਪੂਰੀ ਹੁੰਦੀ ਹੈ। ਪਹਿਲੇ ਹੀ ਦਿਨ, ਓਵਰਕੋਟ ਪਹਿਨ ਕੇ ਉਹ ਦਫਤਰ ਜਾਂਦਾ ਹੈ ਤਾਂ ਸਾਰੇ ਉਸ ਦੀ ਇਸ ਪ੍ਰਾਪਤੀ ਤੇ ਉਸਨੂੰ ਖੂਬ ਵਧਾਈਆਂ ਦਿੰਦੇ ਹਨ ਅਤੇ ਉਸ ਦਾ ਸੀਨੀਅਰ ਕਲਰਕ ਇੱਕ ਪਾਰਟੀ ਦਾ ਵੀ ਪ੍ਰਬੰਧ ਕਰ ਦਿੰਦਾ ਹੈ। ਰਾਤ ਨੂੰ ਘਰ ਜਾਂਦੇ ਵਕਤ ਦੋ ਉਚੱਕੇ ਉਸ ਦੀ ਖਿਚ-ਧੂਹ ਕਰਦੇ ਹਨ, ਉਸਨੂੰ ਠੁੱਡੇ ਮਾਰਦੇ ਹਨ ਅਤੇ ਉਸ ਤੋਂ ਕੋਟ ਖੋਹ ਕੇ ਭੱਜ ਜਾਂਦੇ ਹਨ।

ਉਹ ਬੁੱਢਾ ਵਿਅਕਤੀ ਆਪਣਾ ਕੋਟ ਖੁੱਸ ਜਾਣ ਦੀ ਸ਼ਿਕਾਇਤ ਲੈ ਕੇ ਹੇਠਾਂ ਦੇ ਕਰਮਚਾਰੀਆਂ ਦੀ ਅਣਦੇਖੀ ਕਰ ਕੇ ਸਿੱਧਾ ਵੱਡੇ ਅਫਸਰ ਦੇ ਕੋਲ ਚਲਾ ਜਾਂਦਾ ਹੈ। ਵਿਡੰਬਨਾ ਇਹੀ ਕਿ ਉੱਪਰਲਾ ਅਫਸਰ ਬਹੁਤ ਜ਼ਿਆਦਾ ਉੱਪਰ ਹੈ। ਉਸ ਦੀ ਉਮੀਦ ਦਰਅਸਲ ਇੱਕ ਵੱਡੀ ਹਿਮਾਕਤ ਹੈ। ਅਫਸਰ ਉਸਨੂੰ ਝਿੜਕਦਾ ਹੈ ਕਿ ਉਹ ਏਨੀ ਮਾਮੂਲੀ ਗੱਲ ਉਹਦੇ ਕੋਲ ਕਿਉਂ ਲਿਆਇਆ, ਕਿ ਉਸਨੇ ਉਸ ਦੇ ਸਕੱਤਰਾਂ ਨਾਲ ਗੱਲ ਕਿਉਂ ਨਹੀਂ ਕੀਤੀ। ਯਥਾਰਥ ਇਹੀ ਕਿ ਹੇਠਾਂ ਦੇ ਕਰਮਚਾਰੀ ਬੇਈਮਾਨ ਹਨ, ਕੌਣ ਸੁਣੇਗਾ। ਇਹੀ ਗੱਲ ਉਹ ਸਕੱਤਰਾਂ ਬਾਰੇ ਅਫਸਰ ਨੂੰ ਕਹਿ ਬੈਠਦਾ ਹੈ। ਜਿਸ ਲਈ ਉਹ ਅਫਸਰ ਉਸਨੂੰ ਡਾਂਟਦਾ ਹੈ। ਉਹ ਕਹਿੰਦਾ ਹੈ ਜਨਾਬ ਮੇਰਾ ਓਵਰਕੋਟ ਚੋਰੀ ਹੋ ਗਿਆ ਹੈ। ਅਫਸਰ ਮੇਜ਼ ਤੇ ਮੁੱਕਾ ਮਾਰ ਕੇ ਕਹਿੰਦਾ ਹੈ, ਤੂੰ ਜਾਣਦਾ ਹੈ ਕਿ ਤੂੰ ਕਿਸ ਨਾਲ ਬਾਤ ਕਰ ਰਿਹਾ ਹੈਂ। ਤੇ ਫਿਰ ਵੱਡਾ ਅਫ਼ਸਰ ਉਸਨੂੰ ਜ਼ਲੀਲ ਕਰ ਕੇ ਬਾਹਰ ਕਢ ਦਿੰਦਾ ਹੈ। ਸਾਰੀ ਜ਼ਿੰਦਗੀ ਉਸ ਦੀ ਇੰਨੀ ਹੱਤਕ ਕਦੇ ਨਹੀਂ ਹੋਈ ਸੀ। ਜਦ ਉਹ ਘਰ ਦਾਖ਼ਲ ਹੁੰਦਾ ਹੈ ਤਾਂ ਉਸ ਦਾ ਸਾਰਾ ਬਦਨ ਦੁਖ ਰਿਹਾ ਸੀ। ਦੂਸਰੇ ਦਿਨ ਉਸਨੂੰ ਤੇਜ਼ ਬੁਖ਼ਾਰ ਹੋ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਹ ਬੁੱਢਾ ਦਹਿਲ ਨਾਲ ਬੀਮਾਰ ਹੋ ਕੇ ਮਰ ਜਾਂਦਾ ਹੈ। ਲੇਕਿਨ ਪ੍ਰੇਤ ਬਣ ਉਹ ਸੜਕਾਂ ਉੱਤੇ ਲੋਕਾਂ ਨੂੰ ਨਜ਼ਰ ਆਉਂਦਾ ਹੈ। ਲੋਕਾਂ ਦੇ ਓਵਰਕੋਟ ਖੋਹ ਲੈਂਦਾ ਹੈ। ਉਸ ਅਫਸਰ ਦਾ ਓਵਰਕੋਟ ਵੀ ਖੋਹ ਲੈਂਦਾ ਹੈ। ਅਫਸਰ ਦਾ ਓਵਰਕੋਟ ਖੋਹਣ ਦੇ ਬਾਅਦ ਪ੍ਰੇਤ ਨਜ਼ਰ ਨਹੀਂ ਆਉਂਦਾ। ਉਸ ਦੇ ਬਾਅਦ ਉਨ੍ਹਾਂ ਚੋਰ-ਉਚੱਕਿਆਂ ਦੇ ਪ੍ਰੇਤ ਨਜ਼ਰ ਆਉਂਦੇ ਹਨ ਜਿਹਨਾਂ ਨੇ ਉਸ ਬੁਢੇ ਦਾ ਕੋਟ ਖੋਹਿਆ ਸੀ। ਉਨ੍ਹਾਂ ਦੀ ਸੂਰਤ ਉਸ ਮੁੱਛੈਲ ਅਫਸਰ ਨਾਲ ਮਿਲਦੀ ਹੈ ਜਿਸਨੇ ਬੁਢੇ ਨੂੰ ਅੰਤਾਂ ਦਾ ਝਿੜਕਿਆ ਸੀ।