ਓਸਮਾਨੀਆ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਸਮਾਨੀਆ ਯੂਨੀਵਰਸਿਟੀ
Osmania University Logo.png
ਮਾਟੋ ਪੰਜਾਬੀ ਵਿੱਚ ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾ
ਸਥਾਪਨਾ 1918
ਕਿਸਮ ਪਬਲਿਕ
ਵਾਈਸ-ਚਾਂਸਲਰ ਐਸ ਰਾਮਚੰਦਰਨਮ
ਟਿਕਾਣਾ ਹੈਦਰਾਬਾਦ, ਭਾਰਤ, ਤੇਲੰਗਾਨਾ, ਭਾਰਤ
ਕੈਂਪਸ ਸ਼ਹਿਰੀ

ਓਸਮਾਨੀਆ ਯੂਨੀਵਰਸਿਟੀ, ਸਥਿਤ ਹੈਦਰਾਬਾਦ, ਭਾਰਤ, ਵਿਚ ਇੱਕ ਜਨਤਕ ਸਟੇਟ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ 1918 ਵਿੱਚ ਮਹਿਬੂਬ ਅਲੀ ਖਾਨ ਦੇ ਮੁੱਖ ਆਰਕੀਟੈਕਟ - ਨਵਾਬ ਸਰਵਰ ਜੰਗ ਦੀ ਮਦਦ ਨਾਲ, ਇਸ ਦੀ ਸਥਾਪਨਾ ਕੀਤੀ ਗਈ ਅਤੇ ਹੈਦਰਾਬਾਦ ਦੇ ਸੱਤਵੇਂ ਅਤੇ ਆਖ਼ਰੀ ਨਿਜ਼ਾਮ, ਨਵਾਬ ਮੀਰ ਓਸਮਾਨ ਅਲੀ ਖ਼ਾਨ ਦੇ ਨਾਂ ਤੇ ਇਸਨੂੰ ਨਾਮ ਦਿੱਤਾ ਗਿਆ। ਦੱਖਣੀ ਭਾਰਤ ਵਿਚ ਇਹ ਤੀਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਅਤੇ ਸਾਬਕਾ ਰਿਆਸਤ ਹੈਦਰਾਬਾਦ ਨਿਜ਼ਾਮ ਵਿਚ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਹੈ। [1][2][3] ਇਹ ਪੜ੍ਹਾਈ ਦੇ ਮਾਧਿਅਮ ਵਜੋਂ ਉਰਦੂ ਰੱਖਣ ਵਾਲੀ ਪਹਿਲੀ ਭਾਰਤੀ ਯੂਨੀਵਰਸਿਟੀ ਹੈ।

2012 ਤਕ, ਯੂਨੀਵਰਸਿਟੀ 80 ਤੋਂ ਵੱਧ ਦੇਸ਼ਾਂ ਦੇ 3,700 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕਰਦਾ ਹੈ।[4]  ਓ ਯੂ ਭਾਰਤੀ ਉਪ-ਮਹਾਂਦੀਪ ਵਿੱਚ ਸਭ ਤੋਂ ਵੱਡੀਆਂ ਯੂਨੀਵਰਸਿਟੀ ਪ੍ਰਣਾਲੀਆਂ ਵਿੱਚੋਂ ਇਕ ਹੈ ਜਿਸ ਦੇ ਕੈਂਪਸਾਂ ਅਤੇ ਸੰਬੰਧਿਤ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਹਨ। ਇਹ ਵਿਸ਼ੇਸ਼ ਤੌਰ 'ਤੇ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਾਨੂੰਨ, ਆਰਟਸ, ਸਾਇੰਸ, ਵਣਜ ਅਤੇ ਪ੍ਰਬੰਧਨ ਵਿਭਾਗਾਂ ਦੀਆਂ ਫੈਕਲਟੀਆਂ ਲਈ ਮਸ਼ਹੂਰ ਹੈ। ਓਸਮਾਨੀਆ ਮੈਡੀਕਲ ਕਾਲਜ ਇਕ ਸਮੇਂ ਯੂਨੀਵਰਸਿਟੀ ਦਾ ਹਿੱਸਾ ਸੀ। [5]

ਆਰਟਸ ਅਤੇ ਸੋਸ਼ਲ ਸਾਇੰਸਜ਼ ਦੇ ਯੂਨੀਵਰਸਿਟੀ ਕਾਲਜ ਵਿੱਚ ਇੱਕ ਆਰਕੀਟੈਕਚਰਲ ਵਿਰਾਸਤੀ ਢਾਂਚਾ ਹੈ ਜੋ ਮਿਸਰ ਦੇ ਕਾਹਿਰਾ ਵਿੱਚ ਸੁਲਤਾਨ ਹਸਨ ਕਾਲਜ ਦੀ ਤਰ੍ਹਾਂ ਹੈ। .[6]

ਇਤਿਹਾਸ[ਸੋਧੋ]

ਸ਼ੁਰੂਆਤ[ਸੋਧੋ]

1846 ਵਿਚ, ਹੈਦਰਾਬਾਦ ਰਾਜ ਦੇ ਮੂਲ ਵਿਦਿਆਰਥੀਆਂ ਨੂੰ ਉਰਦੂ ਭਾਸ਼ਾ ਵਿਚ ਐਲੋਪੈਥਿਕ ਮੈਡੀਕਲ ਸਾਇੰਸ ਸਿਖਾਉਣ ਲਈ ਨਿਜ਼ਾਮ ਮੈਡੀਕਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ।[7]ਸਾਲ 1854 ਵਿਚ ਦਾਰੂਲ-ਉਲੂਮ ਨੂੰ ਇਕ ਰਸਮੀ ਪ੍ਰਾਇਮਰੀ ਸਿੱਖਿਆ ਸੰਸਥਾ ਦੇ ਰੂਪ ਵਿਚ ਸਥਾਪਿਤ ਕੀਤਾ ਗਿਆ ਅਤੇ 1887 ਅਤੇ 1899 ਵਿਚ ਨਿਜ਼ਾਮ ਕਾਲਜ ਅਤੇ ਕਾਲਜ ਆਫ ਲਾਅ ਦੀ ਸ਼ੁਰੂਆਤ ਕੀਤੀ ਗਈ।[8][9] ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਕਿਹਾ:

ਮੈਂ ਲੰਬੇ ਸਮੇਂ ਤੋਂ ਉਸ ਦਿਨ ਦੀ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਸਾਡੀ ਸਿੱਖਿਆ ਕਿਸੇ ਵਿਦੇਸ਼ੀ ਭਾਸ਼ਾ ਦੇ ਬੰਧਨਾਂ ਤੋਂ ਮੁਕਤ ਹੋ, ਸਾਡੇ ਸਾਰਿਆਂ ਲੋਕਾਂ ਲਈ ਕੁਦਰਤੀ ਤੌਰ ਤੇ ਪਹੁੰਚਯੋਗ ਹੋ ਜਾਂਦੀ ਹੈ। ਇਹ ਇਕ ਸਮੱਸਿਆ ਹੈ, ਜਿਸ ਦੇ ਹੱਲ ਲਈ ਅਸੀਂ ਆਪਣੀਆਂ ਦੇਸ਼ੀ ਰਿਆਸਤਾਂ ਵੱਲ ਦੇਖਦੇ ਹਨ ਅਤੇ ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਤੁਹਾਡੇ ਰਾਜ ਨੇ ਇਕ ਯੂਨੀਵਰਸਿਟੀ ਪਾਉਣ ਦੀ ਤਜਵੀਜ਼ ਰੱਖੀ ਹੈ ਜਿਸ ਵਿਚ ਉਰਦੂ ਦੇ ਮਾਧਿਅਮ ਰਾਹੀਂ ਹਦਾਇਤਾਂ ਦਿੱਤੀਆਂ ਜਾਣੀਆਂ ਹਨ। ਇਹ ਕਹਿਣਾ ਦੀ ਗੱਲ ਲੋੜ ਨਹੀਂ ਕਿ ਤੁਹਾਡੀ ਯੋਜਨਾ ਦਾ ਮੈਂ ਪੂਰਾ ਕਦਰਦਾਨ ਹਾਂ... "[10]


ਸਥਾਪਨਾ[ਸੋਧੋ]

1884 ਵਿਚ, ਹੈਦਰਾਬਾਦ ਰਾਜ ਵਿਚ ਇਕ ਯੂਨੀਵਰਸਿਟੀ ਦੀ ਸਥਾਪਨਾ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਬ੍ਰਿਟਿਸ਼ ਸਿੱਖਿਆ ਸ਼ਾਸਤਰੀ ਵਿਲਫ੍ਰੇਡ ਸਿਮਨ ਬਾਂਟ ਨੇ ਇਕ ਪ੍ਰਸਤਾਵ ਤਿਆਰ ਕੀਤਾ ਅਤੇ 24 ਜਨਵਰੀ 1884 ਨੂੰ ਹੈਦਰਾਬਾਦ ਦੇ ਨਿਜ਼ਾਮ ਨੂੰ ਪੇਸ਼ ਕੀਤਾ। [11] The official decree was issued on 17 August 1917 for the establishment of Osmania University.[12] ਯੂਨੀਵਰਸਿਟੀ ਦਾ 1918 ਵਿਚ ਉਦਘਾਟਨ ਕੀਤਾ ਗਿਆ ਸੀ, ਇਹ 28 ਅਗਸਤ 1919 ਤੋਂ ਕੰਮ ਕਰਦੀ ਆ ਰਹੀ ਹੈ, ਜਿਸ ਵਿਚ 225 ਵਿਦਿਆਰਥੀਆਂ ਨੇ ਸ਼ੁਰੂਆਤੀ ਬੀਜ਼ ਵਿੱਚ ਦਾਖਲਾ ਲਿਆ ਸੀ। ਆਪਣੀ ਸਥਾਪਨਾ ਦੇ ਪਹਿਲੇ ਦਹਾਕੇ ਦੇ ਅੰਦਰ ਹੀ, ਮੈਡੀਕਲ ਅਤੇ ਇੰਜਨੀਅਰਿੰਗ ਫੈਕ੍ਲ੍ਤੀਆਂ ਦੀ ਸ਼ੁਰੂਆਤ 1927 ਅਤੇ 1929, ਵਿੱਚ ਕੀਤੀ ਗਈ ਸੀ, ਜੋ ਕਿ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਮਾਨਤਾ ਪ੍ਰਾਪਤ ਸੀ । 1926 ਵਿਚ ਔਰਤਾਂ ਲਈ ਯੁਨੀਵਰਸਿਟੀ ਕਾਲਜ ਸ਼ੁਰੂ ਕੀਤਾ ਗਿਆ ਅਤੇ 1936 ਵਿਚ ਕਲਾ ਕਾਲਜ ਸ਼ੁਰੂ ਕੀਤੀ ਗਿਆ।[11][12][13]

ਹਵਾਲੇ[ਸੋਧੋ]

  1. "H.E.H. Nizam Mir Osman Ali Khan" (PDF). Retrieved 2012-08-21. 
  2. History oucde.ac.in
  3. "INSA". Insaindia.org. Retrieved 2012-08-21. 
  4. "Hyderabad: Osmania University tells foreign students to keep off drugs". ibnlive.in.com. Retrieved 2012-09-01. 
  5. "About OMC". Osmania Medical College. Retrieved 3 October 2013. 
  6. "A slice of Egypt in Hyderabad". Chennai, India: hindu.com. 14 February 2011. Retrieved 12 December 2011. 
  7. "Osmania Medical College". telangana.gov.in. Archived from the original on 30 August 2016. Retrieved 2 March 2017. 
  8. Akbar, Syed (27 February 2017). "Osmania University first to teach in blend of Urdu & English". Times of India. Retrieved 2 March 2017. 
  9. M, Ali; A, Ramachari. "One hundred fifty years of Osmania Medical College (1846-1996).". Bull Indian Inst Hist Med Hyderabad. 1996; 26(1-2):119-41. Retrieved 2 March 2017. 
  10. http://www.osmania.ac.in/aboutus-originandhistory.php
  11. 11.0 11.1 Kate, P.V (1987). Marathwada Under the Nizams, 1724-1948. Mittal Publications. pp. 132–133. ISBN 9788170990178. Retrieved 18 November 2015. 
  12. 12.0 12.1 Jaganath, Santosh (2013). The History of Nizam's Railways System. Laxmi book publication. pp. 44–45. ISBN 9781312496477. Retrieved 18 November 2015. 
  13. Sherman, Taylor.C (2015). Muslim Belonging in Secular India. Cambridge University Press. pp. 76–77. ISBN 9781107095076. Retrieved 18 November 2015.