ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਕਭੀ ਕਭੀ ਮੇਰੇ ਦਿਲ ਮੇਂ"
ਗਾਇਕ ਮੁਕੇਸ਼ ਐਲਬਮ ਕਭੀ ਕਭੀ
ਰਿਲੀਜ਼ ਕੀਤਾ1976
ਰਿਕਾਰਡ ਕੀਤਾਮਹਿਬੂਬ ਸਟੂਡੀਓ, ਬਾਂਦਰਾ(W),
ਮੁੰਬਈ, ਭਾਰਤ
ਵਿਧਾFilm score
ਲੰਬਾਈ4:45
ਲੇਬਲEMI
ਲੇਖਕਸਹਿਰ ਲੁਧਿਆਣਵੀ
ਨਿਰਮਾਤਾ ਖ਼ਯਾਮ

"ਕਭੀ ਕਭੀ ਮੇਰੇ ਦਿਲ ਮੇਂ " (ਉਰਦੂ: کبھی کبھی میرے دل میں, ਹਿੰਦੀ: कभी कभी मेरे दिल में खयाल आता है) ਯਸ਼ ਚੋਪੜਾ ਦੀ ਨਿਰਦੇਸ਼ਿਤ 1976 ਬਾਲੀਵੁਡ ਮੂਵੀ ਕਭੀ ਕਭੀ ਦਾ ਇੱਕ ਗੀਤ ਹੈ। ਸਾਹਿਰ ਲੁਧਿਆਣਵੀ ਦਾ ਲਿਖਿਆ ਇਹ ਟਾਈਟਲ ਗੀਤ ਮੁਕੇਸ਼ ਨੇ ਗਿਆ ਸੀ।[1][2]

ਗੀਤ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਦੇ ਮਹਿਬੂਬ ਸਟੂਡੀਓ ਵਿਖੇ ਰਿਕਾਰਡ ਕੀਤਾ ਗਿਆ ਸੀ,[3] ਅਤੇ ਇਸ ਦੇ ਸੰਗੀਤ ਨਿਰਦੇਸ਼ਕ ਅਤੇ ਗੀਤਕਾਰ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਦੋਨਾਂ ਨੇ ਬਾਅਦ ਨੂੰ ਆਪੋ ਆਪਣੇ ਵਰਗ ਵਿੱਚ ਫਿਲਮਫੇਅਰ ਅਵਾਰਡ ਜਿੱਤਿਆ।[4][5]

ਗੀਤ ਬਾਰੇ[ਸੋਧੋ]

1 ਮਿੰਟ 6 ਸੈਕੰਡ ਨਮੂਨਾ "ਕਭੀ ਕਭੀ ਮੇਰੇ ਦਿਲ ਮੇਂ.ਓਗ".

Problems playing this file? See media help.

ਇਹ ਗੀਤ ਗੀਤਕਾਰ ਸਾਹਿਰ ਲੁਧਿਆਣਵੀ ਦਾ ਇਕ ਮਾਸਟਰਪੀਸ ਮੰਨਿਆ ਜਾਂਦਾ ਹੈ।[6] ਮੂਲ ਗੀਤ ਸਾਹਿਤਕ ਉਰਦੂ ਵਿਚ ਹੈ ਅਤੇ ਅਸਲ ਵਿੱਚ ਉਸ ਦੇ ਕਾਵਿ-ਸੰਗ੍ਰਹਿ ਤਲਖੀਆਂ ਦੀ ਇੱਕ ਕਵਿਤਾ ਸੀ। ਕਭੀ ਕਭੀ ਮੂਵੀ ਵਿੱਚ ਸਰਲ ਸ਼ਬਦ ਵਰਤੇ ਗਏ ਹਨ।

ਇਸ ਗੀਤ ਦੇ ਲਈ ਸੰਗੀਤ ਖ਼ਯਾਮ ਦੁਆਰਾ ਕੰਪੋਜ ਕੀਤਾ ਗਿਆ ਸੀ ਅਤੇ ਮੁਕੇਸ਼ ਗਾਇਆ। ਗੀਤ ਮੂਲ ਤੌਰ ਤੇ 1950 ਵਿੱਚ ਚੇਤਨ ਆਨੰਦ ਦੀ ਇੱਕ ਰਿਲੀਜ ਨਾ ਕੀਤੀ ਗਈ ਫਿਲਮ ਲਈ ਖ਼ਯਾਮ ਨੇ ਬਣਾਇਆ ਸੀ, ਜੋ ਗੀਤਾ ਦੱਤ ਅਤੇ ਸੁਧਾ ਮਲਹੋਤਰਾ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਸੀ।

ਸੰਗੀਤ ਵੀਡੀਓ[ਸੋਧੋ]

ਇਹ ਗੀਤ ਬਾਲੀਵੁੱਡ ਸਿਤਾਰੇ ਅਮਿਤਾਭ ਬੱਚਨ ਅਤੇ ਰਾਖੀ ਨੇ ਅਭਿਨੇ ਕੀਤਾ ਹੈ ਅਤੇ ਸ਼ੂਟਿੰਗ ਕਸ਼ਮੀਰ, ਵਿਚ ਸਰਦੀ ਦੇ ਸੀਜ਼ਨ ਦੀ ਹੈ।

ਰੂਪ[ਸੋਧੋ]

ਮੂਲ ਸਾਹਿਤਕ ਰੂਪ [7] ਨੂੰ ਭਾਵਨਾਤਮਕ ਅਤੇ ਸੰਗੀਤਕ ਬਣਾਉਣ ਲਈ ਚੋਖਾ ਸੋਧਿਆ ਗਿਆ ਸੀ।
ਮੂਲ ਸਾਹਿਤਕ ਰੂਪ:
ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ
ਕਿ ਜ਼ਿੰਦਗੀ ਤੇਰੀ ਜ਼ੁਲਫੋਂ ਕੀ ਨਰਮ ਛਾਓਂ ਮੇਂ 
ਗੁਜ਼ਰਨੇ ਪਾਤੀ ਤੋ ਸ਼ਾਦਾਬ ਹੋ ਭੀ ਸਕਤੀ ਥੀ 
ਯੇ ਤੀਰਗੀ ਜੋ ਮੇਰੀ ਜ਼ੀਸਤ ਕਾ ਮੁਕੱਦਰ ਹੈ 
ਤੇਰੀ ਨਜ਼ਰ ਕੀ ਸ਼ੁਆਓਂ ਮੇਂ ਖੋ ਭੀ ਸਕਤੀ ਥੀ
ਮੂਵੀ ਵਿੱਚਲਾ ਰੂਪ:
ਕਭੀ ਕਭੀ ਮੇਰੇ ਦਿਲ ਮੇਂ ਖ਼ਯਾਲ ਆਤਾ ਹੈ
ਕਿ ਜੈਸੇ ਤੁਝਕੋ ਬਨਾਯਾ ਗਯਾ ਹੈ ਮੇਰੇ ਲਿਯੇ
ਤੂ ਅਬ ਸੇ ਪਹਲੇ ਸਿਤਾਰੋਂ ਮੇਂ ਬਸ ਰਹੀ ਥੀ
ਕਹੀਂ ਤੁਝੇ ਜ਼ਮੀਂ ਪੇ ਬੁਲਾਯਾ ਗਯਾ ਹੈ ਮੇਰੇ ਲਿਯੇ

ਹਵਾਲੇ[ਸੋਧੋ]